ਸ਼੍ਰੀ ਦਸਮ ਗ੍ਰੰਥ

ਅੰਗ - 1227


ਭੁਜ ਤੇ ਪਕਰਿ ਸੇਜ ਪਰ ਦਿਯੋ ॥

ਤਾਂ ਬਾਹੋਂ ਪਕੜ ਕੇ ਸੇਜ ਉਪਰ ਪਾ ਲਿਆ।

ਅਧਿਕ ਮਾਨਿ ਰੁਚਿ ਗਰੇ ਲਗਾਯੋ ॥

ਬਹੁਤ ਪ੍ਰਸੰਨ ਹੋ ਕੇ (ਉਸ ਨੂੰ) ਗਲੇ ਨਾਲ ਲਗਾਇਆ

ਉਛਰਿ ਉਛਰਿ ਕਰਿ ਭੋਗ ਕਮਾਯੋ ॥੯॥

ਅਤੇ ਉਛਲ ਉਛਲ ਕੇ ਉਸ ਨਾਲ ਸੰਯੋਗ ਕੀਤਾ ॥੯॥

ਏਕ ਤਰੁਨ ਦੂਸਰ ਮਦ ਮਾਤੋ ॥

ਇਕ ਜਵਾਨ ਅਤੇ ਦੂਜਾ ਸ਼ਰਾਬ ਨਾਲ ਮਸਤ

ਤੀਸਰ ਭੋਗ ਤਰੁਨਿ ਕੇ ਰਾਤੋ ॥

ਅਤੇ ਤੀਜਾ ਨੌਜਵਾਨ ਇਸਤਰੀ ਨਾਲ ਭੋਗ ਵਿਚ ਮਗਨ,

ਦੁਹੂੰਅਨ ਮਧ ਹਾਰ ਕੋ ਮਾਨੈ ॥

ਦਸੋ (ਇਨ੍ਹਾਂ) ਦੋਹਾਂ ਵਿਚੋਂ ਹਾਰ ਕੌਣ ਮੰਨੇ।

ਚਾਰਹੁ ਬੇਦ ਭੇਦ ਇਹ ਜਾਨੈ ॥੧੦॥

ਚਾਰੇ ਵੇਦ ਇਸ ਭੇਦ ਨੂੰ ਜਾਣਦੇ ਹਨ ॥੧੦॥

ਜਬ ਤ੍ਰਿਯ ਤਰੁਨਿ ਤਰੁਨ ਕਹ ਪਾਵੈ ॥

ਜਦ ਕੋਈ ਜਵਾਨ ਇਸਤਰੀ ਜਵਾਨ ਮਰਦ ਨੂੰ ਪ੍ਰਾਪਤ ਕਰਦੀ ਹੈ,

ਛਿਨ ਛਤਿਯਾ ਤੇ ਛੋਰਿ ਨ ਭਾਵੈ ॥

ਤਾਂ ਛਿਣ ਭਰ ਲਈ ਵੀ ਛਾਤੀ ਨਾਲ ਵਖਰਾ ਕਰਨਾ ਪਸੰਦ ਨਹੀਂ ਕਰਦੀ।

ਗਹਿ ਗਹਿ ਤਾ ਕਹ ਗਰੇ ਲਗਾਵੈ ॥

(ਰਾਣੀ) ਪਕੜ ਪਕੜ ਕੇ ਉਸ ਨੂੰ ਗਲੇ ਨਾਲ ਲਗਾਉਂਦੀ ਸੀ

ਚਾਰਿ ਪਹਿਰ ਨਿਸਿ ਭੋਗ ਕਮਾਵੈ ॥੧੧॥

ਅਤੇ ਚਾਰ ਪਹਿਰ ਰਾਤ ਤਕ ਭੋਗ ਕਰਦੀ ਰਹੀ ਸੀ ॥੧੧॥

ਭੋਗ ਕਰਤ ਤਰੁਨੀ ਬਸਿ ਭਈ ॥

ਭੋਗ ਕਰਦਿਆਂ ਰਾਣੀ ਉਸ ਦੇ ਵਸ ਵਿਚ ਹੋ ਗਈ।

ਪਰ ਕੀ ਤੇ ਵਾ ਕੀ ਹ੍ਵੈ ਗਈ ॥

ਉਹ ਪਰਾਈ (ਇਸਤਰੀ) ਹੁਣ ਉਸ ਦੀ ਹੋ ਗਈ।

ਛਿਨ ਇਕ ਛੈਲ ਨ ਛੋਰਿਯੋ ਜਾਵੈ ॥

ਇਕ ਛਿਣ ਲਈ ਵੀ (ਉਸ) ਪੁਰਸ਼ ਨੂੰ ਛਡਿਆ ਨਹੀਂ ਜਾ ਰਿਹਾ ਸੀ।

ਛੈਲਿਯਹਿ ਯਾਰ ਛਬੀਲੋ ਭਾਵੈ ॥੧੨॥

(ਉਸ) ਨੌਜਵਾਨ (ਰਾਣੀ ਨੂੰ) ਜਵਾਨ ਯਾਰ ਚੰਗਾ ਲਗ ਰਿਹਾ ਸੀ ॥੧੨॥

ਕੋਕਸਾਰ ਕੇ ਮਤਨ ਉਚਾਰੈ ॥

ਕੋਕ ਸ਼ਾਸਤ੍ਰ ਦੇ ਪਾਠ ('ਮਤਨ') ਨੂੰ ਉਚਾਰਦੇ ਸਨ

ਅਮਲ ਪਾਨ ਕਰਿ ਦ੍ਰਿੜ ਰਤਿ ਧਾਰੈ ॥

ਅਤੇ ਅਮਲ ਪੀ ਕੇ ਚੰਗੀ ਤਰ੍ਹਾਂ ਨਾਲ ਰਤੀ-ਕ੍ਰੀੜਾ ਕਰਦੇ ਸਨ।

ਆਨ ਪੁਰਖ ਕੀ ਕਾਨਿ ਨ ਕਰਹੀ ॥

(ਉਹ) ਕਿਸੇ ਹੋਰ ਪੁਰਸ਼ ਦੀ ਪਰਵਾਹ ਨਹੀਂ ਕਰਦੇ ਸਨ

ਭਾਤਿ ਭਾਤਿ ਕੇ ਭੋਗਨ ਭਰਹੀ ॥੧੩॥

ਅਤੇ ਭਾਂਤ ਭਾਂਤ ਦੇ ਭੋਗ ਕਰ ਕੇ ਤ੍ਰਿਪਤ ਹੋ ਰਹੇ ਸਨ ॥੧੩॥

ਪੋਸਤ ਭਾਗ ਅਫੀਮ ਮੰਗਾਵੈ ॥

ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਕੇ

ਏਕ ਖਾਟ ਪਰ ਬੈਠਿ ਚੜਾਵੈ ॥

ਇਕ ਮੰਜੇ ਉਤੇ ਬੈਠ ਕੇ ਚੜ੍ਹਾ ਰਹੇ ਸਨ।

ਹਸਿ ਹਸਿ ਕਰਿ ਦੋਊ ਜਾਘਨ ਲੇਹੀ ॥

(ਉਹ ਪੁਰਸ਼) ਹਸ ਹਸ ਕੇ (ਰਾਣੀ) ਦੀਆਂ ਦੋਵੇਂ ਟੰਗਾਂ ਪਕੜ ਰਿਹਾ ਸੀ

ਰਾਜ ਤਰੁਨਿ ਕੌ ਬਹੁ ਸੁਖ ਦੇਹੀ ॥੧੪॥

ਅਤੇ ਰਾਣੀ ਨੂੰ ਬਹੁਤ ਸੁਖ ਦੇ ਰਿਹਾ ਸੀ ॥੧੪॥

ਭੋਗ ਕਰਤ ਨਿਸਿ ਸਕਲ ਬਿਤਾਵੈ ॥

ਭੋਗ ਕਰਦਿਆਂ ਸਾਰੀ ਰਾਤ ਬਿਤਾ ਦਿੰਦੇ

ਸੋਇ ਰਹੈ ਉਠਿ ਕੇਲਿ ਕਮਾਵੈ ॥

ਅਤੇ ਸੌਂ ਕੇ ਉਠਦੇ (ਤਾਂ ਫਿਰ) ਰਤੀ-ਕ੍ਰੀੜਾ ਕਰਨ ਲਗ ਜਾਂਦੇ।

ਫਿਰਿ ਫਿਰਿ ਤ੍ਰਿਯ ਆਸਨ ਕਹ ਲੈ ਕੈ ॥

ਉਹ ਫਿਰ ਫਿਰ ਇਸਤਰੀ ਨਾਲ ਆਸਣ ਜਮਾਂਦਾ

ਭਾਤਿ ਭਾਤਿ ਕੈ ਚੁੰਬਨ ਕੈ ਕੈ ॥੧੫॥

ਅਤੇ ਭਾਂਤ ਭਾਂਤ ਦੇ ਚੁੰਬਨ ਕਰਦਾ ॥੧੫॥

ਭੋਗ ਕਰਤ ਤਰੁਨਿਯਹਿ ਰਿਝਾਯੋ ॥

ਭੋਗ ਕਰ ਕੇ ਉਸ ਨੇ ਇਸਤਰੀ ਨੂੰ ਬਹੁਤ ਪ੍ਰਸੰਨ ਕੀਤਾ

ਭਾਤਿ ਅਨਿਕ ਤਿਨ ਕੇਲ ਮਚਾਯੋ ॥

ਅਤੇ ਅਨੇਕ ਤਰ੍ਹਾਂ ਨਾਲ ਉਸ ਨੇ ਰਤੀ-ਕ੍ਰੀੜਾ ਕੀਤੀ।

ਇਹ ਬਿਧਿ ਹੌ ਹਸਿ ਤਾਹਿ ਉਚਾਰੋ ॥

ਉਸ (ਰਾਣੀ) ਨੇ ਹਸ ਕੇ ਉਸ ਨੂੰ ਇਸ ਤਰ੍ਹਾਂ ਕਿਹਾ,

ਕਹੌ ਜੁ ਤੁਮ ਸੌ ਸੁਨਹੋ ਪ੍ਯਾਰੋ ॥੧੬॥

ਹੇ ਪਿਆਰੇ! ਜੋ ਤੁਹਾਨੂੰ ਕਹਾਂ, ਉਸ ਨੂੰ ਸੁਣੋ ॥੧੬॥

ਜਬ ਤਰੁਨੀ ਸੰਗ ਦ੍ਰਿੜ ਰਤਿ ਕਰੀ ॥

ਜਦ (ਉਸ ਨੇ) ਇਸਤਰੀ ਨਾਲ ਚੰਗੀ ਤਰ੍ਹਾਂ ਕਾਮ-ਕ੍ਰੀੜਾ ਕੀਤੀ

ਭਾਤਿ ਭਾਤਿ ਕੇ ਭੋਗਨ ਭਰੀ ॥

ਅਤੇ ਭਾਂਤ ਭਾਂਤ ਦੇ ਭੋਗਾਂ ਨਾਲ ਰਜਾ ਦਿੱਤੀ।

ਰੀਝਿ ਤਰੁਨਿ ਇਹ ਭਾਤਿ ਉਚਾਰੀ ॥

ਤਾਂ ਇਸਤਰੀ ਨੇ ਪ੍ਰਸੰਨ ਹੋ ਕੇ ਇਸ ਤਰ੍ਹਾਂ ਕਿਹਾ,

ਮਿਤ੍ਰ ਭਈ ਮੈ ਦਾਸ ਤਿਹਾਰੀ ॥੧੭॥

ਹੇ ਮਿਤਰ! ਮੈਂ (ਹੁਣ) ਤੇਰੀ ਦਾਸੀ ਹੋ ਗਈ ਹਾਂ ॥੧੭॥

ਅਬ ਜੌ ਕਹੋ ਨੀਰ ਭਰਿ ਲ੍ਯਾਊ ॥

ਜੇ ਹੁਣ ਕਹੋ ਤਾਂ ਪਾਣੀ ਭਰ ਲਿਆਵਾਂ,

ਬਾਰ ਅਨੇਕ ਬਜਾਰ ਬਿਕਾਊ ॥

(ਜਾਂ ਤੁਹਾਡੇ ਲਈ) ਬਾਜ਼ਾਰ ਵਿਚ ਅਨੇਕ ਵਾਰ ਵਿਕਾਂ।

ਜੇ ਤੁਮ ਕਹੋ ਵਹੈ ਮੈ ਕਰਿਹੌ ॥

ਜੋ ਤੁਸੀਂ ਕਹੋ, ਉਹੀ ਮੈਂ ਕਰਾਂ

ਔਰ ਕਿਸੂ ਤੇ ਨੈਕੁ ਨ ਡਰਿਹੋ ॥੧੮॥

ਅਤੇ ਹੋਰ ਕਿਸੇ ਤੋਂ ਜ਼ਰਾ ਜਿੰਨੀ ਵੀ ਨਹੀਂ ਡਰਾਂ ॥੧੮॥

ਮਿਤ੍ਰ ਬਿਹਸਿ ਇਹ ਭਾਤਿ ਉਚਾਰਾ ॥

ਮਿਤਰ ਨੇ ਹਸ ਕੇ ਇਸ ਤਰ੍ਹਾਂ ਕਿਹਾ,

ਅਬ ਮੈ ਭਯੋ ਗੁਲਾਮ ਤਿਹਾਰਾ ॥

ਮੈਂ ਹੁਣ ਤੇਰਾ ਗ਼ੁਲਾਮ ਹੋ ਗਿਆ ਹਾਂ।

ਤੋ ਸੀ ਤਰੁਨਿ ਭੋਗ ਕਹ ਪਾਈ ॥

ਤੇਰੇ ਵਰਗੀ ਇਸਤਰੀ ਸੰਯੋਗ ਲਈ ਪ੍ਰਾਪਤ ਹੋਈ ਹੈ।

ਪੂਰਨ ਭਈ ਮੋਰਿ ਭਗਤਾਈ ॥੧੯॥

(ਇਸ ਤਰ੍ਹਾਂ) ਮੇਰੀ ਭਗਤੀ ਪੂਰੀ ਹੋ ਗਈ ਹੈ ॥੧੯॥

ਅਬ ਇਹ ਬਾਤ ਚਿਤ ਮੈ ਮੇਰੇ ॥

ਹੁਣ ਮੇਰੇ ਚਿਤ ਵਿਚ ਇਹ ਗੱਲ ਹੈ,

ਸੋ ਮੈ ਕਹਤ ਯਾਰ ਸੰਗ ਤੇਰੇ ॥

ਹੇ ਪ੍ਰਿਯਾ! ਉਹ ਤੇਰੇ ਨਾਲ ਸਾਂਝੀ ਕਰਦਾ ਹਾਂ।

ਅਬ ਕਛੁ ਐਸ ਉਪਾਵ ਬਨੈਯੈ ॥

ਹੁਣ ਕੋਈ ਅਜਿਹਾ ਉਪਾ ਕਰੀਏ

ਜਾ ਤੇ ਤੋ ਕਹ ਸਦਾ ਹੰਢੈਯੈ ॥੨੦॥

ਜਿਸ ਨਾਲ (ਮੈਂ) ਤੈਨੂੰ ਸਦਾ ਮਾਣਦਾ ਰਹਾਂ ॥੨੦॥

ਅਬ ਤੁਮ ਐਸ ਚਰਿਤ੍ਰ ਬਨਾਵਹੁ ॥

ਹੁਣ ਤੂੰ (ਕੋਈ) ਅਜਿਹਾ ਚਰਿਤ੍ਰ ਖੇਡ