ਸ਼੍ਰੀ ਦਸਮ ਗ੍ਰੰਥ

ਅੰਗ - 836


ਭਾਜਿ ਚਲੌ ਤ੍ਰਿਯ ਦੇਤ ਗਹਾਈ ॥੪੧॥

ਅਤੇ ਜੇ ਭਜਦਾ ਹਾਂ (ਤਾਂ ਇਹ) ਇਸਤਰੀ (ਮੈਨੂੰ) ਪਕੜਾ ਦੇਵੇਗੀ ॥੪੧॥

ਤਾ ਤੇ ਯਾਕੀ ਉਸਤਤਿ ਕਰੋ ॥

ਇਸ ਲਈ ਇਸ ਦੀ ਉਸਤਤ ਕਰਾਂ

ਚਰਿਤ ਖੇਲਿ ਯਾ ਕੋ ਪਰਹਰੋ ॥

ਅਤੇ ਇਸ ਨਾਲ ਚਰਿਤ੍ਰ ਖੇਡ ਕੇ (ਇਸ ਤੋਂ) ਪਿਛਾ ਛੁੜਾਵਾਂ।

ਬਿਨੁ ਰਤਿ ਕਰੈ ਤਰਨਿ ਜਿਯ ਮਾਰੈ ॥

ਰਤੀ-ਕ੍ਰੀੜਾ ਕੀਤੇ ਬਿਨਾ (ਇਹ) ਇਸਤਰੀ ਜੀਉਂਦੇ ਮਾਰ ਦੇਵੇਗੀ।

ਕਵਨ ਸਿਖ੍ਯ ਮੁਹਿ ਆਨਿ ਉਬਾਰੈ ॥੪੨॥

ਕੌਣ (ਅਜਿਹਾ) ਸਿੱਖ ਹੋਵੇ (ਜੋ) ਮੈਨੂੰ ਆ ਕੇ ਬਚਾ ਲਏ? ॥੪੨॥

ਅੜਿਲ ॥

ਅੜਿਲ:

ਧੰਨ੍ਯ ਤਰੁਨਿ ਤਵ ਰੂਪ ਧੰਨ੍ਯ ਪਿਤੁ ਮਾਤ ਤਿਹਾਰੋ ॥

ਹੇ ਇਸਤਰੀ! ਤੇਰਾ ਰੂਪ ਧੰਨ ਹੈ ਅਤੇ ਤੇਰੇ ਮਾਤਾ ਪਿਤਾ ਧੰਨ ਹਨ।

ਧੰਨ੍ਯ ਤਿਹਾਰੇ ਦੇਸ ਧੰਨ੍ਯ ਪ੍ਰਤਿਪਾਲਨ ਹਾਰੋ ॥

ਤੇਰਾ ਦੇਸ ਧੰਨ ਹੈ ਅਤੇ ਤੈਨੂੰ ਪਾਲਣ ਵਾਲਾ ਵੀ ਧੰਨ ਹੈ।

ਧੰਨ੍ਯ ਕੁਅਰਿ ਤਵ ਬਕ੍ਰਤ ਅਧਿਕ ਜਾ ਮੈ ਛਬਿ ਛਾਜੈ ॥

ਹੇ ਨੌਜਵਾਨ ਇਸਤਰੀ! ਤੇਰਾ ਮੁਖੜਾ ਧੰਨ ਹੈ ਜਿਸ ਉਤੇ ਬਹੁਤ ਛਬੀ ਛਾਈ ਹੋਈ ਹੈ,

ਹੋ ਜਲਜ ਸੂਰ ਅਰੁ ਚੰਦ੍ਰ ਦ੍ਰਪ ਕੰਦ੍ਰਪ ਲਖਿ ਭਾਜੈ ॥੪੩॥

(ਜਿਸ ਨੂੰ) ਵੇਖ ਕੇ ਕਮਲ, ਸੂਰਜ, ਚੰਦ੍ਰਮਾ ਅਤੇ ਕਾਮ ਦੇਵ (ਦੀ ਸੁੰਦਰਤਾ) ਦਾ ਹੰਕਾਰ ਦੂਰ ਹੋ ਜਾਂਦਾ ਹੈ ॥੪੩॥

ਸੁਭ ਸੁਹਾਗ ਤਨ ਭਰੇ ਚਾਰੁ ਚੰਚਲ ਚਖੁ ਸੋਹਹਿ ॥

(ਤੇਰਾ) ਸ਼ੁਭ ਸ਼ਰੀਰ ਸੁਭਾਗਸ਼ਾਲੀ ਹੈ (ਅਤੇ ਤੇਰੇ) ਸੁੰਦਰ ਚੰਚਲ ਨੈਣ ਸੋਹਣੇ ਫਬਦੇ ਹਨ।

ਖਗ ਮ੍ਰਿਗ ਜਛ ਭੁਜੰਗ ਅਸੁਰ ਸੁਰ ਨਰ ਮੁਨਿ ਮੋਹਹਿ ॥

ਪੰਛੀਆਂ, ਹਿਰਨਾਂ, ਯਕਸ਼ਾਂ, ਸੱਪਾਂ, ਦੈਂਤਾਂ, ਦੇਵਤਿਆਂ, ਮੁਨੀਆਂ ਅਤੇ ਪੁਰਸ਼ਾਂ ਦਾ ਮਨ ਮੋਹ ਰਹੀ ਹੈਂ।

ਸਿਵ ਸਨਕਾਦਿਕ ਥਕਿਤ ਰਹਿਤ ਲਖਿ ਨੇਤ੍ਰ ਤਿਹਾਰੇ ॥

ਸ਼ਿਵ, ਬ੍ਰਹਮਾ ਦੇ ਚਾਰ ਮਾਨਸ ਪੁੱਤਰ ਤੇਰੇ ਨੈਣਾਂ ਨੂੰ ਵੇਖ ਵੇਖ ਕੇ ਥਕ ਗਏ ਹਨ।

ਹੋ ਅਤਿ ਅਸਚਰਜ ਕੀ ਬਾਤ ਚੁਭਤ ਨਹਿ ਹ੍ਰਿਦੈ ਹਮਾਰੇ ॥੪੪॥

ਪਰ ਬੜੇ ਅਸਚਰਜ ਦੀ ਗੱਲ ਹੈ ਕਿ (ਇਹ) ਮੇਰੇ ਹਿਰਦੇ ਵਿਚ ਨਹੀਂ ਚੁਭਦੇ ॥੪੪॥

ਸਵੈਯਾ ॥

ਸਵੈਯਾ:

ਪੌਢਤੀ ਅੰਕ ਪ੍ਰਜੰਕ ਲਲਾ ਕੋ ਲੈ ਕਾਹੂ ਸੋ ਭੇਦ ਨ ਭਾਖਤ ਜੀ ਕੋ ॥

(ਇਸਤਰੀ ਕਹਿੰਦੀ ਹੈ) ਪ੍ਰੀਤਮ ਨੂੰ ਗਲਵਕੜੀ ਵਿਚ ਲੈ ਕੇ (ਮੈਂ) ਪਲੰਘ ਉਤੇ ਲੇਟ ਜਾਵਾਂਗੀ ਅਤੇ ਕਿਸੇ ਨਾਲ ਦਿਲ ਦੀ ਗੱਲ ਸਾਂਝੀ ਨਹੀਂ ਕਰਾਂਗੀ।

ਕੇਲ ਕਮਾਤ ਬਹਾਤ ਸਦਾ ਨਿਸਿ ਮੈਨ ਕਲੋਲ ਨ ਲਾਗਤ ਫੀਕੋ ॥

ਕਾਮ-ਕ੍ਰੀੜਾ ਕਰਦਿਆਂ ਸਦਾ ਰਾਤ ਬੀਤ ਜਾਂਦੀ ਹੈ ਅਤੇ ਕਾਮ-ਕਲੋਲ ਫਿਕੇ ਨਹੀਂ ਲਗਦੇ।

ਜਾਗਤ ਲਾਜ ਬਢੀ ਤਹ ਮੈ ਡਰ ਲਾਗਤ ਹੈ ਸਜਨੀ ਸਭ ਹੀ ਕੋ ॥

ਹੇ ਸਜਨੀ! ਜਾਗਣ ਤੇ (ਸਾਰੀਆਂ ਇਸਤਰੀਆਂ ਨੂੰ) ਬਹੁਤ ਲਾਜ ਲਗਦੀ ਹੈ।

ਤਾ ਤੇ ਬਿਚਾਰਤ ਹੌ ਚਿਤ ਮੈ ਇਹ ਜਾਗਨ ਤੇ ਸਖਿ ਸੋਵਨ ਨੀਕੋ ॥੪੫॥

ਇਸ ਲਈ ਚਿਤ ਵਿਚ ਵਿਚਾਰ ਕਰਦੀ ਹਾਂ ਕਿ ਹੇ ਸਖੀ! ਇਸ ਜਾਗਣ ਨਾਲੋਂ ਤਾਂ ਸੌਣਾ ਚੰਗਾ ਹੈ ॥੪੫॥

ਦੋਹਰਾ ॥

ਦੋਹਰਾ:

ਬਹੁਰ ਤ੍ਰਿਯਾ ਤਿਹ ਰਾਇ ਸੋ ਯੌ ਬਚ ਕਹਿਯੋ ਸੁਨਾਇ ॥

ਫਿਰ (ਉਸ) ਇਸਤਰੀ ਨੇ ਰਾਜੇ ਨੂੰ ਇਹ ਬੋਲ ਕਹਿ ਕੇ ਸੁਣਾਏ।

ਆਜ ਭੋਗ ਤੋ ਸੋ ਕਰੌ ਕੈ ਮਰਿਹੌ ਬਿਖੁ ਖਾਇ ॥੪੬॥

ਮੈਂ ਅਜ ਤੇਰੇ ਨਾਲ ਭੋਗ ਕਰਾਂਗੀ, ਨਹੀਂ ਤਾਂ ਜ਼ਹਿਰ ਖਾ ਕੇ ਮਰ ਜਾਵਾਂਗੀ ॥੪੬॥

ਬਿਸਿਖੀ ਬਰਾਬਰਿ ਨੈਨ ਤਵ ਬਿਧਨਾ ਧਰੇ ਬਨਾਇ ॥

ਵਿਧਾਤਾ ਨੇ ਤੇਰੇ ਨੈਣ ਤੀਰਾਂ ਵਰਗੇ ਬਣਾਏ ਹਨ,

ਲਾਜ ਕੌਚ ਮੋ ਕੌ ਦਯੋ ਚੁਭਤ ਨ ਤਾ ਤੇ ਆਇ ॥੪੭॥

(ਪਰ) ਮੈਨੂੰ ਲਾਜ ਦਾ ਕਵਚ ਦਿੱਤਾ ਹੈ, ਇਸ ਲਈ ਮੈਨੂੰ ਆ ਕੇ ਚੁਭਦੇ ਨਹੀਂ ਹਨ ॥੪੭॥

ਬਨੇ ਠਨੇ ਆਵਤ ਘਨੇ ਹੇਰਤ ਹਰਤ ਗ੍ਯਾਨ ॥

ਤੇਰੇ ਨੈਣ ਬਹੁਤ ਹੀ ਸਜੇ ਸੰਵਰੇ ਹਨ ਅਤੇ ਵੇਖਦਿਆਂ ਹੀ ਗਿਆਨ ਹਰ ਲੈਂਦੇ ਹਨ।

ਭੋਗ ਕਰਨ ਕੌ ਕਛੁ ਨਹੀ ਡਹਕੂ ਬੇਰ ਸਮਾਨ ॥੪੮॥

(ਪਰ) ਗਲਘੋਟੂ ਬੇਰਾਂ ਵਾਂਗ (ਇਨ੍ਹਾਂ ਵਿਚ) ਸੰਯੋਗ ਕਰਨ ਲਈ ਕੋਈ (ਖਿਚ) ਨਹੀਂ ਹੈ ॥੪੮॥

ਧੰਨ੍ਯ ਬੇਰ ਹਮ ਤੇ ਜਗਤ ਨਿਰਖਿ ਪਥਿਕ ਕੌ ਲੇਤ ॥

ਸਾਡੇ ਤੋਂ ਉਹ ਬੇਰ (ਬ੍ਰਿਛ) ਧੰਨ ਹੈ ਜੋ ਰਾਹੀਆਂ ਨੂੰ ਜਦੋਂ ਵੇਖ ਲੈਂਦਾ ਹੈ।

ਬਰਬਸ ਖੁਆਵਤ ਫਲ ਪਕਰਿ ਜਾਨ ਬਹੁਰਿ ਘਰ ਦੇਤ ॥੪੯॥

(ਬੇਰ ਬ੍ਰਿਛ) ਮਲੋ ਜ਼ੋਰੀ ਪਕੜ ਕੇ ਫਲ ਖੁਆਉਂਦਾ ਹੈ ਅਤੇ ਫਿਰ ਘਰ ਜਾਣ ਦਿੰਦਾ ਹੈ ॥੪੯॥

ਅਟਪਟਾਇ ਬਾਤੇ ਕਰੈ ਮਿਲ੍ਯੋ ਚਹਤ ਪਿਯ ਸੰਗ ॥

(ਇਸ ਤਰ੍ਹਾਂ ਦੀਆਂ) ਅਟਪਟੀਆਂ ਗੱਲਾਂ ਕਰਦੀ ਹੋਈ (ਉਹ) ਪ੍ਰੀਤਮ ਦਾ ਸੰਯੋਗ ਚਾਹੁੰਦੀ ਹੈ।

ਮੈਨ ਬਾਨ ਬਾਲਾ ਬਿਧੀ ਬਿਰਹ ਬਿਕਲ ਭਯੋ ਅੰਗ ॥੫੦॥

(ਉਹ) ਇਸਤਰੀ ਕਾਮ ਦੇਵ ਦੇ ਬਾਣ ਨਾਲ ਵਿੰਨ੍ਹੀ ਗਈ ਹੈ ਅਤੇ ਵਿਯੋਗ ਕਰ ਕੇ (ਉਸ ਦੇ) ਅੰਗ ਵਿਆਕੁਲ ਹੋ ਗਏ ਹਨ ॥੫੦॥

ਛੰਦ ॥

ਛੰਦ:

ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ॥

(ਰਾਜੇ ਨੇ ਕਿਹਾ) ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ, (ਤਦੋਂ ਤੋਂ) ਮੇਰੇ ਗੁਰੂ ਨੇ ਉਪਦੇਸ਼ ਦਿੱਤਾ ਹੈ।

ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ ॥

ਹੇ ਪੁੱਤਰ! ਤੇਰੀ ਇਹੀ ਪ੍ਰਤਿਗਿਆ ਹੋਵੇ ਕਿ ਜਦ ਤਕ ਤੇਰੇ ਸ਼ਰੀਰ ਵਿਚ ਪ੍ਰਾਣ ਹਨ,

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ ॥

(ਤਦ ਤਕ) ਤੂੰ ਆਪਣੀ ਇਸਤਰੀ ਨਾਲ ਨਿਤ ਪ੍ਰੇਮ ਨੂੰ ਵਧਾਉਂਦਾ ਰਹਿ

ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥੫੧॥

ਅਤੇ ਪਰਾਈ ਇਸਤਰੀ ਦੀ ਸੇਜ ਉਤੇ ਸੁਪਨੇ ਵਿਚ ਵੀ ਨਾ ਜਾਈਂ ॥੫੧॥

ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ ॥

(ਕਿਉਂਕਿ) ਪਰ ਨਾਰੀ ਦੇ ਸੰਯੋਗ ਕਾਰਨ ਇੰਦਰ ਨੇ ਹਜ਼ਾਰ ਭਗ-ਚਿੰਨ੍ਹ ਪ੍ਰਾਪਤ ਕੀਤੇ ਸਨ।

ਪਰ ਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ ॥

ਪਰਾਈ ਨਾਰੀ ਦੇ ਸੰਯੋਗ ਕਾਰਨ ਚੰਦ੍ਰਮਾ ਨੂੰ ਕਲੰਕ ਲਗਿਆ ਸੀ।

ਪਰ ਨਾਰੀ ਕੇ ਹੇਤ ਸੀਸ ਦਸ ਸੀਸ ਗਵਾਯੋ ॥

ਪਰ ਨਾਰੀ ਕਾਰਨ ਰਾਵਣ ਨੂੰ ਆਪਣੇ ਸਿਰ ਗਵਾਉਣੇ ਪਏ।

ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕੌ ਘਾਯੋ ॥੫੨॥

(ਇਸੇ ਤਰ੍ਹਾਂ) ਪਰ ਨਾਰੀ ਲਈ ਕੌਰਵਾਂ ਦੀ ਸੈਨਾ ਮਾਰੀ ਗਈ ਸੀ ॥੫੨॥

ਪਰ ਨਾਰੀ ਸੌ ਨੇਹੁ ਛੁਰੀ ਪੈਨੀ ਕਰਿ ਜਾਨਹੁ ॥

ਪਰ ਨਾਰੀ ਨਾਲ ਕੀਤਾ ਪ੍ਰੇਮ ਤਿਖੀ ਛੁਰੀ ਦੇ ਸਮਾਨ ਸਮਝੋ।

ਪਰ ਨਾਰੀ ਕੇ ਭਜੇ ਕਾਲ ਬ੍ਯਾਪਯੋ ਤਨ ਮਾਨਹੁ ॥

ਪਰ ਨਾਰੀ ਨਾਲ ਕੀਤੇ ਸੰਯੋਗ ਨੂੰ ਸ਼ਰੀਰ ਵਿਚ ਵਿਆਪੀ ਮੌਤ ਸਮਝੋ।

ਅਧਿਕ ਹਰੀਫੀ ਜਾਨਿ ਭੋਗ ਪਰ ਤ੍ਰਿਯ ਜੋ ਕਰਹੀ ॥

ਜੋ ਪਰ ਨਾਰੀ ਨਾਲ ਸੰਯੋਗ ਕਰਦਾ ਹੈ, (ਉਸ ਨੂੰ) ਬਹੁਤ ਵੱਡਾ ਮੱਕਾਰ ('ਹਰੀਫ਼ੀ') ਸਮਝਣਾ ਚਾਹੀਦਾ ਹੈ।

ਹੋ ਅੰਤ ਸ੍ਵਾਨ ਕੀ ਮ੍ਰਿਤੁ ਹਾਥ ਲੇਾਂਡੀ ਕੇ ਮਰਹੀ ॥੫੩॥

(ਉਹ ਵਿਅਕਤੀ) ਅੰਤ ਵਿਚ ਚੰਡਾਲ ('ਲੇਂਡੀ') ਦੇ ਹੱਥੋਂ ਕੁੱਤੇ ਦੀ ਮੌਤ ਮਰਦਾ ਹੈ ॥੫੩॥

ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ ॥

ਹੇ ਬਾਲਾ! ਸਾਡੇ ਕੋਲ ਦੇਸ ਦੇਸਾਂਤਰਾਂ ਦੀਆਂ ਨਾਰੀਆਂ ਆਉਂਦੀਆਂ ਹਨ।

ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਹਿ ॥

ਮਨ ਬਾਂਛਿਤ ਵਰ ਮੰਗ ਕੇ ਗੁਰੂ ਮੰਨਦੇ ਹੋਇਆਂ ਸੀਸ ਝੁਕਾਉਂਦੀਆਂ ਹਨ।

ਸਿਖ੍ਯ ਪੁਤ੍ਰ ਤ੍ਰਿਯ ਸੁਤਾ ਜਾਨਿ ਅਪਨੇ ਚਿਤ ਧਰਿਯੈ ॥

(ਮੈਂ) ਆਪਣੇ ਚਿਤ ਵਿਚ ਸਿੱਖਾਂ ਨੂੰ ਪੁੱਤਰ ਅਤੇ (ਉਨ੍ਹਾਂ ਦੀਆਂ) ਇਸਤਰੀਆਂ ਨੂੰ ਧੀਆਂ ਸਮਝਦਾ ਹਾਂ।

ਹੋ ਕਹੁ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ ॥੫੪॥

ਹੇ ਸੁੰਦਰੀ! ਉਨ੍ਹਾਂ ਨਾਲ ਮੈਂ ਰਮਣ ਕਿਸ ਤਰ੍ਹਾਂ ਕਰ ਸਕਦਾ ਹਾਂ? ॥੫੪॥

ਚੌਪਈ ॥

ਚੌਪਈ: