ਸ਼੍ਰੀ ਦਸਮ ਗ੍ਰੰਥ

ਅੰਗ - 1253


ਦੁਤਿਯ ਦਿਵਸ ਤਾ ਕੇ ਘਰ ਜਾਵੈ ॥

ਅਤੇ ਦੂਜੇ ਦਿਨ ਉਸ (ਸੰਨਿਆਸਣ ਬਣੀ) ਇਸਤਰੀ ਦੇ ਘਰ ਜਾਂਦਾ।

ਰਾਨੀ ਭੇਸ ਸੰਨ੍ਯਾਸਿਨਿ ਧਰੈ ॥

ਰਾਣੀ ਸੰਨਿਆਸਣ ਦਾ ਭੇਸ ਧਾਰ ਕੇ

ਕਾਮ ਭੋਗ ਰਾਜਾ ਤਨ ਕਰੈ ॥੧੯॥

ਰਾਜੇ ਨਾਲ ਕਾਮ ਭੋਗ ਕਰਦੀ ॥੧੯॥

ਤਿਹ ਨ੍ਰਿਪ ਦੁਤਿਯ ਨਾਰਿ ਕਰਿ ਜਾਨੈ ॥

ਉਸ ਨੂੰ ਰਾਜਾ ਦੂਜੀ ਇਸਤਰੀ ਕਰ ਕੇ ਸਮਝਦਾ ਸੀ।

ਭੇਦ ਅਭੇਦ ਨ ਮੂੜ੍ਰਹ ਪਛਾਨੈ ॥

(ਉਹ) ਮੂਰਖ ਭੇਦ ਅਭੇਦ ਨੂੰ ਨਹੀਂ ਸਮਝਦਾ ਸੀ।

ਇਸਤ੍ਰੀ ਚਰਿਤ੍ਰ ਨਹੀ ਲਖਿ ਪਾਵੈ ॥

(ਉਹ) ਇਸਤਰੀ ਦੇ ਚਰਿਤ੍ਰ ਨੂੰ ਨਹੀਂ ਸਮਝ ਰਿਹਾ ਸੀ

ਨਿਤਪ੍ਰਤਿ ਅਪਨੋ ਮੂੰਡ ਮੁੰਡਾਵੈ ॥੨੦॥

ਅਤੇ (ਰਾਜਾ) ਨਿੱਤ ਆਪਣਾ ਸਿਰ ਮੁੰਨਵਾਉਂਦਾ ਸੀ (ਭਾਵ-ਠਗਿਆ ਜਾਂਦਾ ਸੀ) ॥੨੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੀਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੩॥੫੮੪੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੩॥੫੮੪੦॥ ਚਲਦਾ॥

ਚੌਪਈ ॥

ਚੌਪਈ:

ਬਿਧੀ ਸੈਨ ਰਾਜਾ ਇਕ ਸੂਰੋ ॥

ਬਿਧੀ ਸੈਨ ਨਾਂ ਦਾ ਇਕ ਸੂਰਮਾ ਰਾਜਾ ਸੀ

ਤੇਗ ਦੇਗ ਦੁਹੂੰਅਨਿ ਕਰਿ ਪੂਰੋ ॥

ਜੋ ਦੇਗ ਅਤੇ ਤੇਗ ਦੋਹਾਂ ਵਿਚ ਨਿਪੁਣ ਸੀ।

ਤੇਜਵਾਨ ਦੁਤਿਵਾਨ ਅਤੁਲ ਬਲ ॥

(ਉਹ) ਤੇਜਵਾਨ, ਸੁੰਦਰ ਅਤੇ ਅਤੁਲ ਬਲ ਵਾਲਾ ਸੀ।

ਅਰਿ ਅਨੇਕ ਜੀਤੇ ਜਿਨ ਦਲਿ ਮਲਿ ॥੧॥

ਉਸ ਨੇ ਅਨੇਕ ਵੈਰੀ ਦਰੜ ਕੇ ਜਿਤ ਲਏ ਸਨ ॥੧॥

ਬਿਧ੍ਰਯ ਮਤੀ ਦੁਹਿਤਾ ਇਕ ਤਾ ਕੇ ॥

ਬਿਧ੍ਯ ਮਤੀ ਨਾਂ ਦੀ ਉਸ ਦੀ ਇਕ ਪੁੱਤਰੀ ਸੀ

ਨਰੀ ਨਾਗਨੀ ਸਮ ਨਹਿ ਜਾ ਕੇ ॥

ਜਿਸ ਦੇ ਸਮਾਨ (ਕੋਈ) ਨਰੀ ਜਾਂ ਨਾਗਨੀ ਨਹੀਂ ਸੀ।

ਅਪ੍ਰਮਾਨ ਤਿਹ ਸੇਜ ਸੁਹਾਵੈ ॥

ਉਸ ਦੀ ਸੇਜ ਬਹੁਤ ਅਧਿਕ ਸੁਹਾਵਣੀ ਸੀ

ਰਵਿ ਸਸਿ ਰੋਜ ਬਿਲੋਕਨ ਆਵੈ ॥੨॥

(ਜਿਸ ਨੂੰ) ਚੰਦ੍ਰਮਾ ਅਤੇ ਸੂਰਜ ਰੋਜ਼ ਵੇਖਣ ਆਉਂਦੇ ਸਨ ॥੨॥

ਤਾ ਕੋ ਲਗਿਯੋ ਏਕ ਸੰਗ ਨੇਹਾ ॥

ਉਸ ਦਾ ਇਕ ਨਾਲ ਪਿਆਰ ਹੋ ਗਿਆ,

ਜ੍ਯੋਂ ਸਾਵਨ ਕੋ ਬਰਿਸਤ ਮੇਹਾ ॥

ਜਿਵੇਂ ਸਾਵਣ ਦੇ ਮਹੀਨੇ ਵਿਚ ਮੀਂਹ ਵਰ੍ਹਦਾ ਹੈ।

ਚਤੁਰ ਕੁਅਰ ਤਿਹ ਨਾਮ ਭਨਿਜੈ ॥

ਉਸ ਦਾ ਨਾਂ ਚਤੁਰ ਕੁਮਾਰ ਕਿਹਾ ਜਾਂਦਾ ਸੀ।

ਕਵਨ ਪੁਰਖ ਪਟਤਰ ਤਿਹ ਦਿਜੈ ॥੩॥

ਉਸ ਦੀ ਕਿਸ ਪੁਰਸ਼ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ? (ਭਾਵ ਨਹੀਂ ਦਿੱਤੀ ਜਾ ਸਕਦੀ ॥੩॥

ਬਿਧ੍ਯਾ ਦੇਈ ਇਕ ਦਿਨ ਰਸਿ ਕੈ ॥

ਬਿਧ੍ਯਾ ਦੇਈ ਨੇ ਇਕ ਦਿਨ ਪ੍ਰਸੰਨਤਾ ਪੂਰਵਕ

ਬੋਲਿ ਲਿਯਾ ਪ੍ਰੀਤਮ ਕਹ ਕਸਿ ਕੈ ॥

ਪ੍ਰੀਤਮ ਨੂੰ ਜ਼ਬਰਦਸਤੀ ਬੁਲਾ ਲਿਆ।

ਕਾਮ ਭੋਗ ਤਿਹ ਸਾਥ ਕਮਾਯੋ ॥

ਉਸ ਨਾਲ ਕਾਮ ਭੋਗ ਕੀਤਾ।

ਤਰੁਨੀ ਤਰੁਨ ਅਧਿਕ ਸੁਖ ਪਾਯੋ ॥੪॥

ਇਸਤਰੀ ਅਤੇ ਪੁਰਸ਼ ਦੋਹਾਂ ਨੇ ਬਹੁਤ ਸੁਖ ਪ੍ਰਾਪਤ ਕੀਤਾ ॥੪॥

ਬਿਧੀ ਸੈਨ ਸੌ ਕਿਨਹਿ ਜਤਾਈ ॥

ਕਿਸੇ ਨੇ ਬਿਧੀ ਸੈਨ ਨੂੰ ਦਸ ਦਿੱਤਾ

ਤੋਰਿ ਸੁਤਾ ਗ੍ਰਿਹ ਜਾਰ ਬੁਲਾਈ ॥

ਕਿ ਤੇਰੀ ਪੁੱਤਰੀ ਨੇ ਘਰ ਵਿਚ ਯਾਰ ਨੂੰ ਬੁਲਾਇਆ ਹੋਇਆ ਹੈ।

ਕਾਮ ਭੋਗ ਤਿਹ ਸਾਥ ਕਰਤ ਹੈ ॥

ਉਸ ਨਾਲ ਕਾਮ ਭੋਗ ਕਰਦੀ ਹੈ

ਤੋ ਤੇ ਨ੍ਰਿਪ ਨਹਿ ਨੈਕੁ ਡਰਤ ਹੈ ॥੫॥

ਅਤੇ ਹੇ ਰਾਜਨ! ਤੇਰੇ ਤੋਂ ਬਿਲਕੁਲ ਨਹੀਂ ਡਰਦੀ ਹੈ ॥੫॥

ਤਬ ਨ੍ਰਿਪ ਸਾਥ ਤਿਸੀ ਕੋ ਲੈ ਕੈ ॥

ਤਦ ਰਾਜਾ ਉਸੇ ਨੂੰ ਨਾਲ ਲੈ ਕੇ

ਜਾਤ ਭਯੋ ਤਹ ਅਧਿਕ ਰਿਸੈ ਕੈ ॥

ਅਤੇ ਰੋਹ ਵਿਚ ਆ ਕੇ ਉਧਰ ਵਲ ਤੁਰ ਪਿਆ।

ਬਿਧ੍ਯਾ ਮਤੀ ਜਬੈ ਸੁਨਿ ਪਾਈ ॥

ਜਦ ਬਿਧ੍ਯਾ ਮਤੀ ਨੇ ਸੁਣਿਆ,

ਮੀਤ ਸਹਿਤ ਜਿਯ ਮੈ ਡਰ ਪਾਈ ॥੬॥

(ਤਦ) ਮਿਤਰ ਸਹਿਤ ਮਨ ਵਿਚ ਬਹੁਤ ਡਰ ਗਈ ॥੬॥

ਖੋਦਿ ਛਾਤ ਦ੍ਵੈ ਛੇਦ ਸਵਾਰੇ ॥

(ਉਸ ਨੇ) ਛਤ ਨੂੰ ਪੁਟ ਕੇ ਦੋ ਮਘੋਰੇ ਕੀਤੇ,

ਜਿਹ ਆਵਤ ਵੈ ਰਾਹ ਬਿਚਾਰੇ ॥

ਜਿਸ ਪਾਸੇ ਤੋਂ ਉਨ੍ਹਾਂ ਨੂੰ ਆਉਂਦਿਆਂ ਵਿਚਾਰਿਆ ਸੀ (ਭਾਵ ਆਉਂਦੇ ਵੇਖੇ ਸਨ)।

ਤਿਹ ਮਗ ਹ੍ਵੈ ਬਿਸਟਾ ਦੁਹੂੰ ਕਰਾ ॥

ਉਨ੍ਹਾਂ (ਮਘੋਰਿਆਂ ਰਾਹੀਂ) ਦੋਹਾਂ ਨੇ ਵਿਸ਼ਟਾ ਕੀਤਾ।

ਦੂਤ ਸਹਿਤ ਨ੍ਰਿਪ ਕੇ ਸਿਰ ਪਰਾ ॥੭॥

(ਜੋ) ਦੂਤ ਸਮੇਤ ਰਾਜੇ ਦੇ ਸਿਰ ਉਤੇ ਪਿਆ ॥੭॥

ਅੰਧ ਗਏ ਹ੍ਵੈ ਸੂਝ ਨ ਆਯੋ ॥

(ਉਹ ਦੋਵੇਂ) ਅੰਨ੍ਹੇ ਹੋ ਗਏ ਅਤੇ ਕੁਝ ਵੀ ਵੇਖ ਨਾ ਸਕੇ।

ਤਿਸੀ ਪੈਡ ਗ੍ਰਿਹਿ ਜਾਰ ਪਠਾਯੋ ॥

ਉਸੇ ਰਸਤੇ ਦੁਆਰਾ ਯਾਰ ਨੂੰ ਘਰ ਪਹੁੰਚਾ ਦਿੱਤਾ।

ਰਾਜਾ ਭੇਦ ਅਭੇਦ ਨ ਲਹਾ ॥

ਰਾਜਾ ਭੇਦ ਅਭੇਦ ਕੁਝ ਨਾ ਸਮਝ ਸਕਿਆ।

ਦੁਹਿਤਾ ਕਾਮ ਕੈ ਗਈ ਕਹਾ ॥੮॥

(ਸੋਚਣ ਲਗਿਆ) ਪੁੱਤਰੀ ਕਿਸੇ ਕੰਮ ਲਈ ਕਿਤੇ ਗਈ ਹੈ। (ਅਰਥਾਂਤਰ-ਪੁੱਤਰੀ ਕਾਮ-ਕ੍ਰੀੜਾ ਕਰ ਕੇ ਕਿਥੇ ਗਈ ਹੈ) ॥੮॥

ਬਿਸਟਾ ਰਹੀ ਦੁਹੂੰ ਕੇ ਲਗਿ ਕੈ ॥

ਵਿਸ਼ਟਾ ਦੋਹਾਂ (ਦੇ ਸਿਰ ਉਤੇ) ਲਗ ਗਿਆ।

ਸੁ ਘਰ ਗਯੋ ਤਿਹ ਕੇ ਸਿਰ ਹਗਿ ਕੈ ॥

ਉਹ ਵਿਅਕਤੀ ਦੋਹਾਂ ਦੇ ਸਿਰ ਉਤੇ ਹਗ ਕੇ ਚਲਾ ਗਿਆ।

ਘਰੀਕ ਲਗੀ ਧੋਵਤੇ ਬਦਨਨ ॥

(ਉਨ੍ਹਾਂ ਨੂੰ) ਮੂੰਹ ਸਿਰ ਧੋਣ ਤੇ ਇਕ ਘੜੀ ਲਗ ਗਈ।

ਬਹੁਰਿ ਗਏ ਦੁਹਿਤਾ ਕੈ ਸਦਨਨ ॥੯॥

ਇਸ ਤੋਂ ਬਾਦ (ਉਹ) ਪੁੱਤਰੀ ਦੇ ਘਰ ਨੂੰ ਗਏ ॥੯॥

ਤਹਾ ਜਾਇ ਜੌ ਨ੍ਰਿਪਤਿ ਨਿਹਰਾ ॥

ਉਥੇ ਜਾ ਕੇ ਜੋ ਰਾਜੇ ਨੇ ਵੇਖਿਆ

ਜਾਰ ਵਾਰ ਕਛੁ ਦਿਸਟਿ ਨ ਪਰਾ ॥

ਤਾਂ ਕੋਈ ਯਾਰ ਵਾਰ ਨਜ਼ਰ ਨਾ ਪਿਆ।

ਤਬ ਨ੍ਰਿਪ ਉਲਟਿ ਤਿਸੀ ਕੋ ਮਰਿਯੋ ॥

ਤਦ ਰਾਜੇ ਨੇ ਉਲਟਾ ਉਸੇ (ਵਿਅਕਤੀ) ਨੂੰ ਮਾਰ ਦਿੱਤਾ