ਸ਼੍ਰੀ ਦਸਮ ਗ੍ਰੰਥ

ਅੰਗ - 52


ਹਸੇ ਮਾਸਹਾਰੀ ॥

ਮਾਸ ਖਾਣ ਵਾਲੇ ਹਸ ਰਹੇ ਹਨ

ਨਚੇ ਭੂਤ ਭਾਰੀ ॥

ਅਤੇ ਵਡੇ ਭੂਤ ਨਚ ਰਹੇ ਹਨ।

ਮਹਾ ਢੀਠ ਢੂਕੇ ॥

ਬਹੁਤੇ ਨਿਡਰ (ਯੋਧੇ ਭਿੜਨ ਲਈ) ਉਲ੍ਹਰੇ ਹੋਏ ਹਨ

ਮੁਖੰ ਮਾਰ ਕੂਕੇ ॥੩੦॥

ਅਤੇ ਮੁਖ ਵਿਚੋਂ ਮਾਰੋ-ਮਾਰੋ ਬੋਲ ਰਹੇ ਹਨ ॥੩੦॥

ਗਜੈ ਗੈਣ ਦੇਵੀ ॥

ਆਕਾਸ਼ ਵਿਚ ਦੇਵੀ ਗਜ ਰਹੀ ਹੈ

ਮਹਾ ਅੰਸ ਭੇਵੀ ॥

ਜੋ ਮਹਾਕਾਲ ਤੋਂ ਪੈਦਾ ਹੋਈ ਹੈ (ਅਰਥਾਤ ਮਹਾਕਾਲ ਦੀ ਸ਼ਕਤੀ ਹੈ)।

ਭਲੇ ਪੂਤ ਨਾਚੰ ॥

ਭੂਤ ਚੰਗੀ ਤਰ੍ਹਾਂ ਨਚ ਰਹੇ ਹਨ

ਰਸੰ ਰੁਦ੍ਰ ਰਾਚੰ ॥੩੧॥

ਅਤੇ ਰੌਦਰ ਰਸ ਵਿਚ ਮਗਨ ਹਨ ॥੩੧॥

ਭਿਰੈ ਬੈਰ ਰੁਝੈ ॥

(ਵੀਰ ਸੈਨਿਕ) ਵੈਰ ਨਾਲ ਭਰੇ-ਪੀਤੇ ਭਿੜ ਰਹੇ

ਮਹਾ ਜੋਧ ਜੁਝੈ ॥

ਅਤੇ ਵੱਡੇ ਯੋਧੇ ਜੂਝ ਰਹੇ ਹਨ।

ਝੰਡਾ ਗਡ ਗਾਢੇ ॥

ਦ੍ਰਿੜ੍ਹਤਾ ਨਾਲ ਝੰਡੇ ਗਡ ਰਹੇ ਹਨ

ਬਜੇ ਬੈਰ ਬਾਢੇ ॥੩੨॥

ਅਤੇ ਵੈਰ ਵਧਾ ਕੇ ਲਲਕਾਰੇ ਮਾਰ ਰਹੇ ਹਨ ॥੩੨॥

ਗਜੰ ਗਾਹ ਬਾਧੇ ॥

ਸਿਰ ਉਤੇ ਭੂਖਣ ਸਜਾਏ ਹੋਏ ਹਨ

ਧਨੁਰ ਬਾਨ ਸਾਧੇ ॥

ਅਤੇ ਤੀਰ-ਕਮਾਨਾਂ ਸਾਧੀਆਂ ਹੋਈਆਂ ਹਨ।

ਬਹੇ ਆਪ ਮਧੰ ॥

ਆਪਸ ਵਿਚ (ਤੀਰ) ਚਲਾਉਂਦੇ ਹਨ

ਗਿਰੇ ਅਧ ਅਧੰ ॥੩੩॥

ਅਤੇ ਅੱਧੇ ਅੱਧੇ ਟੁਕੜੇ ਹੋ ਕੇ ਡਿਗ ਪੈਂਦੇ ਹਨ ॥੩੩॥

ਗਜੰ ਬਾਜ ਜੁਝੈ ॥

ਹਾਥੀ ਅਤੇ ਘੋੜੇ ਵੀ ਜੂਝ ਰਹੇ ਹਨ

ਬਲੀ ਬੈਰ ਰੁਝੈ ॥

ਅਤੇ ਸੂਰਵੀਰ ਵੀ ਵੈਰ ਵਿਚ ਰੁਝੇ ਹੋਏ ਹਨ।

ਨ੍ਰਿਭੈ ਸਸਤ੍ਰ ਬਾਹੈ ॥

ਨਿਰਭੈ ਹੋ ਕੇ ਸ਼ਸਤ੍ਰ ਚਲਾਉਂਦੇ ਹਨ

ਉਭੈ ਜੀਤ ਚਾਹੈ ॥੩੪॥

ਅਤੇ ਦੋਹਾਂ (ਪਾਸਿਆਂ ਦੇ ਸੂਰਮੇ ਆਪਣੀ ਹੀ) ਜਿਤ ਚਾਹੁੰਦੇ ਹਨ ॥੩੪॥

ਗਜੇ ਆਨਿ ਗਾਜੀ ॥

ਅਣਖ ਵਾਲੇ ਸੂਰਮੇ ਗਜ ਰਹੇ ਹਨ।

ਨਚੇ ਤੁੰਦ ਤਾਜੀ ॥

ਤਿਖੀ ਚਾਲ ਵਾਲੇ ਘੋੜੇ ਨਚ ਰਹੇ ਹਨ।

ਹਕੰ ਹਾਕ ਬਜੀ ॥

ਲਲਕਾਰੇ ਤੇ ਲਲਕਾਰਾ ਵਜ ਰਿਹਾ ਹੈ

ਫਿਰੈ ਸੈਨ ਭਜੀ ॥੩੫॥

ਅਤੇ ਸੈਨਾ (ਇਧਰ ਉਧਰ) ਭਜੀ ਫਿਰਦੀ ਹੈ ॥੩੫॥

ਮਦੰ ਮਤ ਮਾਤੇ ॥

(ਸੂਰਮੇ) ਸ਼ਰਾਬ ਨਾਲ ਮਸਤੇ ਹੋਏ ਹਨ।

ਰਸੰ ਰੁਦ੍ਰ ਰਾਤੇ ॥

ਰੌਦਰ ਰਸ ਵਿਚ ਪੂਰੀ ਤਰ੍ਹਾਂ ਮਗਨ ਹਨ।

ਗਜੰ ਜੂਹ ਸਾਜੇ ॥

ਹਾਥੀ ਦੇ ਝੁੰਡ ਸਜੇ ਹਨ

ਭਿਰੇ ਰੋਸ ਬਾਜੇ ॥੩੬॥

ਅਤੇ ਰੋਸ ਵਧਾ ਕੇ ਭਿੜ ਰਹੇ ਹਨ ॥੩੬॥

ਝਮੀ ਤੇਜ ਤੇਗੰ ॥

ਤੇਜ਼ ਤਲਵਾਰਾਂ ਇਸ ਤਰ੍ਹਾਂ ਚਮਕ ਰਹੀਆਂ ਹਨ

ਘਣੰ ਬਿਜ ਬੇਗੰ ॥

ਜਿਵੇਂ ਬਦਲਾਂ ਵਿਚ ਬਿਜਲੀ ਦੀ ਚਾਲ ਹੋਵੇ।

ਬਹੈ ਬਾਰ ਬੈਰੀ ॥

ਵੈਰੀਆਂ ਦੇ ਘੋੜੇ ਇਉਂ ਨਸੇ ਫਿਰਦੇ ਹਨ

ਜਲੰ ਜਿਉ ਗੰਗੈਰੀ ॥੩੭॥

ਜਿਉਂ ਜਲ ਉਤੇ ਗੰਗੈਰੀ (ਜਲ ਜੁਲਾਹਾ) ਭਜਿਆ ਫਿਰਦਾ ਹੈ ॥੩੭॥

ਅਪੋ ਆਪ ਬਾਹੰ ॥

ਆਪਸ ਵਿਚ (ਆਹਮੋ ਸਾਹਮਣੇ ਸ਼ਸਤ੍ਰ) ਚਲਾਉਂਦੇ ਹਨ।

ਉਭੈ ਜੀਤ ਚਾਹੰ ॥

ਦੋਵੇਂ ਪਾਸੇ (ਆਪਣੀ ਆਪਣੀ) ਜਿਤ ਚਾਹੁੰਦੇ ਹਨ।

ਰਸੰ ਰੁਦ੍ਰ ਰਾਤੇ ॥

ਰੌਦਰ ਰਸ ਵਿਚ ਰਤੇ ਹੋਏ ਹਨ।

ਮਹਾ ਮਤ ਮਾਤੇ ॥੩੮॥

(ਨਸ਼ੇ ਵਿਚ) ਬਹੁਤ ਮਸਤ ਹੋਏ ਹੋਏ ਹਨ ॥੩੮॥

ਭੁਜੰਗ ਛੰਦ ॥

ਭੁਜੰਗ ਛੰਦ:

ਮਚੇ ਬੀਰ ਬੀਰੰ ਅਭੂਤੰ ਭਯਾਣੰ ॥

ਸੂਰਮੇ ਸੂਰਮਿਆਂ ਨਾਲ ਲੜਦੇ ਹੋਏ ਅਲੌਕਿਕ ਅਤੇ ਭਿਆਨਕ ਹੋ ਗਏ ਹਨ।

ਬਜੀ ਭੇਰਿ ਭੰਕਾਰ ਧੁਕੇ ਨਿਸਾਨੰ ॥

ਵਜਦੀਆਂ ਭੇਰੀਆਂ ਦੀ ਭੁੰਕਾਰ ਅਤੇ ਧੌਂਸਿਆਂ ਦੀ (ਧੁੰਕਾਰ) ਸੁਣਾਈ ਦਿੰਦੀ ਹੈ।

ਨਵੰ ਨਦ ਨੀਸਾਣ ਗਜੇ ਗਹੀਰੰ ॥

ਨਵੇਂ ਧੌਂਸਿਆਂ ਦੇ ਵਜਣ ਨਾਲ ਗੰਭੀਰ ਸ਼ਬਦ ਨਿਕਲਦਾ ਹੈ

ਫਿਰੈ ਰੁੰਡ ਮੁੰਡੰ ਤਨੰ ਤਛ ਤੀਰੰ ॥੩੯॥

ਅਤੇ ਰੁੰਡ, ਮੁੰਡ ਅਤੇ ਤੀਰਾਂ ਨਾਲ ਪੱਛੇ ਹੋਏ ਸ਼ਰੀਰ (ਯੁੱਧ-ਭੂਮੀ ਵਿਚ ਇਧਰ ਉਧਰ) ਫਿਰ ਰਹੇ ਹਨ ॥੩੯॥

ਬਹੇ ਖਗ ਖੇਤੰ ਖਿਆਲੰ ਖਤੰਗੰ ॥

ਯੁੱਧ-ਭੂਮੀ ਵਿਚ ਤਲਵਾਰ ਚਲਦੀ ਹੈ, ਤੀਰਾਂ (ਖਤੰਗ) ਦੀ ਸ਼ਿਸ਼ਤਾਂ (ਖਿਆਲੰ) ਬੰਨ੍ਹ ਕੇ (ਬੌਛਾੜ) ਹੁੰਦੀ ਹੈ।

ਰੁਲੇ ਤਛ ਮੁਛੰ ਮਹਾ ਜੋਧ ਜੰਗੰ ॥

ਵੱਡੇ ਵੱਡੇ ਯੋਧੇ ਵੱਢੇ ਕਟੇ (ਰਣ ਵਿਚ) ਰੁਲ ਰਹੇ ਹਨ।

ਬੰਧੈ ਬੀਰ ਬਾਨਾ ਬਡੇ ਐਠਿਵਾਰੇ ॥

ਵਡੇ ਆਕੜਖਾਨ ਯੋਧਿਆਂ ਨੇ (ਸ਼ਹਾਦਤ ਦੇ) ਬਾਣੇ ਸਜਾਏ ਹੋਏ ਹਨ।

ਘੁਮੈ ਲੋਹ ਘੁਟੰ ਮਨੋ ਮਤਵਾਰੇ ॥੪੦॥

ਉਹ ਸ਼ਸਤ੍ਰਾਂ (ਲੋਹ) ਦੇ ਵਾਰ ਸਹਿ ਕੇ (ਘੁਟ ਭਰ ਕੇ) ਯੁੱਧ-ਭੂਮੀ ਵਿਚ ਮਤਵਾਲੇ ਹੋਏ ਫਿਰਦੇ ਹਨ ॥੪੦॥

ਉਠੀ ਕੂਹ ਜੂਹੰ ਸਮਰਿ ਸਾਰ ਬਜਿਯੰ ॥

ਯੂੱਧ-ਭੂਮੀ ਵਿਚ ਸ਼ਸਤ੍ਰਾਂ ਦੇ (ਇਕ ਦੂਜੇ ਉਤੇ) ਵਜਣ ਨਾਲ ਹਰ ਪਾਸੇ ਰੌਲਾ ਪੈ ਗਿਆ ਹੈ

ਕਿਧੋ ਅੰਤ ਕੇ ਕਾਲ ਕੋ ਮੇਘ ਗਜਿਯੰ ॥

ਜਿਵੇਂ ਕਿਤੋਂ ਪਰਲੋ ਦੇ ਸਮੇਂ ਦੇ ਬਦਲ ਗਜ ਰਹੇ ਹਨ।

ਭਈ ਤੀਰ ਭੀਰੰ ਕਮਾਣੰ ਕੜਕਿਯੰ ॥

ਤੀਰਾਂ ਦੀ ਬੌਛਾੜ ਲਗ ਗਈ ਹੈ ਅਤੇ ਕਮਾਨਾਂ ਕੜਕਣ ਲਗ ਗਈਆਂ ਹਨ।


Flag Counter