ਸ਼੍ਰੀ ਦਸਮ ਗ੍ਰੰਥ

ਅੰਗ - 1125


ਤਾ ਕੀ ਪ੍ਰਭਾ ਸਮਾਨ ਕਹੋ ਕਿਹ ਰਾਖੀਐ ॥

ਉਸ ਦੀ ਸੁੰਦਰਤਾ ਵਰਗਾ ਦਸੋ, ਕਿਸ ਨੂੰ ਕਹੀਏ।

ਅਪ੍ਰਮਾਨ ਤਿਹ ਪ੍ਰਭਾ ਜਗਤ ਮੈ ਜਾਨਿਯੈ ॥

ਉਸ ਦੀ ਸੁੰਦਰਤਾ ਨੂੰ ਜਗਤ ਵਿਚ ਅਨੂਪਮ ਜਾਣਿਆ ਜਾਂਦਾ ਸੀ।

ਹੋ ਅਸੁਰੇਸ ਦਿਨ ਨਾਥ ਕਿ ਸਸਿ ਕਰਿ ਮਾਨਿਯੈ ॥੩॥

ਉਹ ਨੂੰ ਦੈਂਤ-ਰਾਜ, ਸੂਰਜ ਅਤੇ ਚੰਦ੍ਰਮਾ ਵਰਗਾ ਮੰਨਣਾ ਚਾਹੀਦਾ ਹੈ ॥੩॥

ਚੌਪਈ ॥

ਚੌਪਈ:

ਭੋਗ ਮਤੀ ਨਿਰਖਤ ਤਿਹ ਭਈ ॥

ਭੋਗ ਮਤੀ ਨੇ ਜਦ ਉਸ ਨੂੰ ਵੇਖਿਆ

ਮਨ ਬਚ ਕ੍ਰਮ ਬਸਿ ਹ੍ਵੈ ਗਈ ॥

(ਤਦ) ਮਨ ਬਚ ਕਰਮ ਕਰ ਕੇ ਉਸ ਦੇ ਵਸ ਵਿਚ ਹੋ ਗਈ।

ਚਿਤ ਕੇ ਬਿਖੈ ਬਿਚਾਰਿ ਬਿਚਾਰਿਯੋ ॥

(ਉਸ ਨੇ) ਮਨ ਵਿਚ ਵਿਚਾਰ ਕੀਤਾ

ਏਕਹਿ ਦੂਤਨ ਪ੍ਰਗਟ ਉਚਾਰਿਯੋ ॥੪॥

ਅਤੇ ਇਕ ਦੂਤੀ (ਨੂੰ ਬੁਲਾ ਕੇ) ਸਾਫ਼ ਕਿਹਾ ॥੪॥

ਦੋਹਰਾ ॥

ਦੋਹਰਾ:

ਸੁਨਹੁ ਸਖੀ ਗੁਲ ਮਿਹਰ ਕੌ ਦੀਜੈ ਮੋਹਿ ਮਿਲਾਇ ॥

ਹੇ ਸਖੀ! ਸੁਣੋ, ਗੁਲ ਮਿਹਰ ਨੂੰ ਮੈਨੂੰ ਮਿਲਾ ਦਿਓ।

ਜਨਮ ਜਨਮ ਦਾਰਿਦ੍ਰ ਤਵ ਦੈਹੋ ਸਕਲ ਮਿਟਾਇ ॥੫॥

ਮੈਂ ਤੇਰੀ ਜਨਮ ਜਨਮਾਂਤਰਾਂ ਦੀ ਗ਼ਰੀਬੀ ਕਟ ਦਿਆਂਗੀ ॥੫॥

ਚੌਪਈ ॥

ਚੌਪਈ:

ਐਸੇ ਬਚਨ ਸੁਨਤ ਸਖੀ ਭਈ ॥

ਜਦ ਸਖੀ ਨੇ ਇਹ ਗੱਲ ਸੁਣੀ,

ਤਤਛਿਨ ਦੌਰਿ ਤਹਾ ਹੀ ਗਈ ॥

(ਤਦ) ਤੁਰਤ ਭਜ ਕੇ ਉਸ ਕੋਲ ਗਈ।

ਭਾਤਿ ਭਾਤਿ ਤਾ ਕੌ ਸਮੁਝਾਯੋ ॥

ਉਸ ਨੂੰ ਕਈ ਤਰ੍ਹਾਂ ਨਾਲ ਸਮਝਾਇਆ

ਆਨ ਹਿਤੂ ਕਹ ਮੀਤ ਮਿਲਾਯੋ ॥੬॥

ਅਤੇ ਆ ਕੇ ਪ੍ਰਿਯਾ ਨੂੰ ਪ੍ਰੀਤਮ ਮਿਲਾ ਦਿੱਤਾ ॥੬॥

ਦੋਹਰਾ ॥

ਦੋਹਰਾ:

ਮਨ ਭਾਵੰਤਾ ਮੀਤ ਸੁਭ ਤਰੁਨਿ ਤਰੁਨ ਕੌ ਪਾਇ ॥

ਉਹ ਇਸਤਰੀ ਮਨ ਭਾਉਂਦਾ ਸੁੰਦਰ ਮਿਤਰ ਨੂੰ ਪ੍ਰਾਪਤ ਕਰ ਕੇ

ਰਸ ਤਾ ਕੇ ਰਸਤੀ ਭਈ ਅਕਬਰ ਦਯੋ ਭੁਲਾਇ ॥੭॥

ਉਸ ਦੇ ਪ੍ਰੇਮ ਵਿਚ ਮਗਨ ਹੋ ਗਈ ਅਤੇ ਅਕਬਰ ਨੂੰ ਭੁਲਾ ਦਿੱਤਾ ॥੭॥

ਤ੍ਰਿਯ ਚਿੰਤਾ ਚਿਤ ਮੈ ਕਰੀ ਰਹੌਂ ਮੀਤ ਕੇ ਸਾਥ ॥

ਉਸ ਇਸਤਰੀ ਨੇ ਮਨ ਵਿਚ ਸੋਚਿਆ ਕਿ ਮਿਤਰ ਦੇ ਨਾਲ ਹੀ ਰਿਹਾ ਜਾਏ

ਅਕਬਰ ਘਰ ਤੇ ਨਿਕਸਿਯੈ ਕਛੁ ਚਰਿਤ੍ਰ ਕੇ ਸਾਥ ॥੮॥

ਅਤੇ ਕਿਸੇ ਚਰਿਤ੍ਰ ਨਾਲ ਅਕਬਰ ਦੇ ਘਰ ਤੋਂ ਨਿਕਲਿਆ ਜਾਏ ॥੮॥

ਅੜਿਲ ॥

ਅੜਿਲ:

ਕਹਿਯੋ ਮੀਤ ਸੌ ਨਾਰਿ ਤਵਨਿ ਸਮਝਾਇ ਕਰਿ ॥

ਉਸ ਇਸਤਰੀ ਨੇ ਮਿਤਰ ਨੂੰ ਸਮਝਾ ਕੇ ਕਿਹਾ।

ਪ੍ਰਗਟ ਕਹਿਯੋ ਪਿਯ ਸਾਥ ਚਰਿਤ੍ਰ ਦਿਖਾਇ ਕਰਿ ॥

ਪ੍ਰੀਤਮ ਪਾਸ ਛਲ ਪੂਰਵਕ (ਚਰਿਤ੍ਰ) ਪ੍ਰਗਟ ਕਹਿ ਦਿੱਤਾ

ਆਪੁਨ ਮੈ ਸ੍ਵੈ ਇਕ ਦ੍ਰੁਮ ਮਾਝ ਗਡਾਇਹੌ ॥

ਕਿ ਮੈਂ ਆਪਣੇ ਆਪ ਨੂੰ ਇਕ ਬ੍ਰਿਛ ਦੇ ਹੇਠਾਂ ਗਡਵਾਵਾਂਗੀ

ਹੋ ਤਹ ਤੇ ਨਿਕਸਿ ਸਜਨ ਤੁਮਰੇ ਗ੍ਰਿਹ ਆਇਹੌ ॥੯॥

ਅਤੇ ਉਥੋਂ ਨਿਕਲ ਕੇ ਹੇ ਸੱਜਨ! ਤੇਰੇ ਘਰ ਆ ਜਾਵਾਂਗੀ ॥੯॥

ਚੌਪਈ ॥

ਚੌਪਈ:

ਮੀਤ ਬਿਹਸਿ ਯੌ ਬਚਨ ਉਚਾਰੇ ॥

ਮਿਤਰ ਨੇ ਹੱਸ ਕੇ ਇਸ ਤਰ੍ਹਾਂ ਕਿਹਾ,

ਤੁਮ ਐਹੋ ਕਿਹ ਭਾਤਿ ਹਮਾਰੇ ॥

ਤੂੰ ਮੇਰੇ ਕੋਲ ਕਿਸ ਤਰ੍ਹਾਂ ਆਵੇਂਗੀ।

ਤਨਿਕ ਭਨਕ ਅਕਬਰ ਸੁਨਿ ਲੈ ਹੈ ॥

ਜੇ ਅਕਬਰ ਨੂੰ ਮਾੜੀ ਜਿੰਨੀ ਵੀ ਭਿਣਕ ਪੈ ਗਈ

ਮੁਹਿ ਤੁਹਿ ਕੋ ਜਮ ਲੋਕ ਪਠੈ ਹੈ ॥੧੦॥

ਤਾਂ ਮੈਨੂੰ ਅਤੇ ਤੈਨੂੰ ਯਮ ਲੋਕ ਭੇਜ ਦੇਵੇਗਾ ॥੧੦॥

ਅੜਿਲ ॥

ਅੜਿਲ:

ਅਕਬਰ ਬਪੁਰੋ ਕਹਾ ਛਲਹਿ ਛਲਿ ਡਾਰਿਹੋਂ ॥

(ਇਸਤਰੀ ਨੇ ਕਿਹਾ) ਅਕਬਰ ਤਾਂ ਕੀ (ਮੈਂ ਤਾਂ) ਛਲ ਨੂੰ ਵੀ ਛਲ ਲਵਾਂਗੀ।

ਭੇਦ ਪਾਇ ਨਿਕਸੌਗੀ ਤੁਮੈ ਬਿਹਾਰਿਹੋਂ ॥

(ਮੈਂ) ਮੌਕਾ ਤਾੜ ਕੇ ਨਿਕਲ ਆਵਾਂਗੀ ਅਤੇ ਤੇਰੇ ਨਾਲ ਰਮਣ ਕਰਾਂਗੀ।

ਯਾ ਮੂਰਖ ਕੇ ਸੀਸ ਜੂਤਿਯਨ ਝਾਰਿ ਕੈ ॥

ਉਸ ਮੂਰਖ ਦੇ ਸਿਰ ਵਿਚ ਜੁਤੀਆਂ ਮਾਰ ਕੇ

ਹੋ ਮਿਲਿਹੌ ਤੁਹਿ ਪਿਯ ਆਇ ਚਰਿਤ੍ਰ ਦਿਖਾਰਿ ਕੈ ॥੧੧॥

ਅਤੇ ਚਰਿਤ੍ਰ ਵਿਖਾ ਕੇ ਹੇ ਪ੍ਰਿਯ! ਤੈਨੂੰ ਆ ਕੇ ਮਿਲਾਂਗੀ ॥੧੧॥

ਜਾਨਿਕ ਬਡੇ ਚਿਨਾਰ ਤਰੇ ਸੋਵਤ ਭਈ ॥

ਉਹ ਜਾਣ ਬੁਝ ਕੇ ਇਕ ਚਿਨਾਰ ਦੇ ਵੱਡੇ ਬ੍ਰਿਛ ਹੇਠਾਂ ਸੌਂ ਗਈ।

ਲਖਿ ਅਕਬਰ ਸੌ ਜਾਗਿ ਨ ਟਰਿ ਆਗੇ ਗਈ ॥

ਅਕਬਰ ਨੂੰ ਵੇਖ ਕੇ ਅਤੇ ਜਾਗ ਕੇ ਅਗਵਾਨੀ ਲਈ ਅਗੋਂ ਨਾ ਗਈ।

ਯਾ ਦ੍ਰੁਮ ਕੀ ਮੁਹਿ ਛਾਹਿ ਅਧਿਕ ਨੀਕੀ ਲਗੀ ॥

(ਅਕਬਰ ਦੇ ਆਣ ਤੇ ਉਸ (ਇਸਤਰੀ) ਨੇ ਕਿਹਾ) ਇਸ ਬ੍ਰਿਛ ਦੀ ਛਾਂ ਮੈਨੂੰ ਬਹੁਤ ਚੰਗੀ ਲਗੀ ਹੈ।

ਹੋ ਪੌਢਿ ਰਹੀ ਸੁਖ ਪਾਇ ਨ ਤਜਿ ਨਿੰਦ੍ਰਾ ਜਗੀ ॥੧੨॥

(ਇਸ ਲਈ) ਸੁਖ ਪੂਰਵਕ ਪਈ ਰਹੀ ਹਾਂ ਅਤੇ ਨੀਂਦਰ ਛਡ ਕੇ ਨਹੀਂ ਜਾਗੀ ਹਾਂ ॥੧੨॥

ਦੋਹਰਾ ॥

ਦੋਹਰਾ:

ਆਪੇ ਅਕਬਰ ਬਾਹ ਗਹਿ ਜੋ ਮੁਹਿ ਆਇ ਜਗਾਇ ॥

ਜੇ ਆਪ ਅਕਬਰ ਆ ਕੇ ਮੇਰੀ ਬਾਂਹ ਪਕੜ ਕੇ ਜਗਾਵੇ

ਹੌ ਇਹ ਹੀ ਸੋਈ ਰਹੌ ਪਨ੍ਰਹਹਿਨ ਤਾਹਿ ਲਗਾਇ ॥੧੩॥

ਤਾਂ ਵੀ ਉਸ ਨੂੰ ਜੁਤੀਆਂ ਮਾਰ ਕੇ ਸੁਤੀ ਰਹਾਂਗੀ ॥੧੩॥

ਚੌਪਈ ॥

ਚੌਪਈ:

ਐਸੀ ਬਾਤ ਸਾਹ ਸੁਨਿ ਪਾਈ ॥

ਜਦ ਬਾਦਸ਼ਾਹ ਨੇ ਇਹ ਗੱਲ ਸੁਣੀ

ਲੈ ਪਨਹੀ ਤਿਹ ਓਰ ਚਲਾਈ ॥

ਤਾਂ ਜੁਤੀ ਲੈ ਕੇ ਉਸ ਵਲ ਸੁਟੀ।

ਜੂਤੀ ਵਹੈ ਹਾਥ ਤਿਨ ਲਈ ॥

ਉਹੀ ਜੁਤੀ ਉਸ (ਇਸਤਰੀ) ਨੇ ਹੱਥ ਵਿਚ ਲੈ ਲਈ

ਬੀਸਕ ਝਾਰਿ ਅਕਬਰਹਿ ਗਈ ॥੧੪॥

ਅਤੇ ਵੀਹ ਕੁ (ਜੁਤੀਆਂ) ਅਕਬਰ ਨੂੰ ਮਾਰ ਦਿੱਤੀਆਂ ॥੧੪॥


Flag Counter