ਸ਼੍ਰੀ ਦਸਮ ਗ੍ਰੰਥ

ਅੰਗ - 1078


ਦਾਸਨਿ ਕੈ ਸੰਗ ਦੋਸਤੀ ਮਤਿ ਕਰਿਯਹੁ ਮਤਿਹੀਨ ॥੧੭॥

ਇਸ ਲਈ ਹੇ ਮਤਹੀਨੋ! ਦਾਸਾਂ ਨਾਲ ਦੋਸਤੀ ਨਾ ਕਰੋ ॥੧੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੨॥੩੬੨੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੨॥੩੬੨੮॥ ਚਲਦਾ॥

ਚੌਪਈ ॥

ਚੌਪਈ:

ਤਿਰਦਸਿ ਕਲਾ ਏਕ ਬਰ ਨਾਰੀ ॥

ਤਿਰਦਸ ਕਲਾ ਨਾਂ ਦੀ ਇਕ ਉਤਮ ਇਸਤਰੀ ਸੀ

ਚੋਰਨ ਕੀ ਅਤਿ ਹੀ ਹਿਤਕਾਰੀ ॥

ਜੋ ਚੋਰਾਂ ਦੀ ਬਹੁਤ ਹਿਤਕਾਰੀ ਸੀ।

ਜਹਾ ਕਿਸੂ ਕਾ ਦਰਬੁ ਤਕਾਵੈ ॥

ਜਿਥੇ ਕਿਸੇ ਦਾ ਧਨ ਵੇਖਦੀ,

ਹੀਂਗ ਲਗਾਇ ਤਹਾ ਉਠਿ ਆਵੈ ॥੧॥

ਉਥੇ ਹਿੰਗ ਲਗਾ ਕੇ ਆ ਜਾਂਦੀ ॥੧॥

ਹੀਂਗ ਬਾਸ ਤਸਕਰ ਜਹ ਪਾਵੈ ॥

ਜਿਥੇ ਹਿੰਗ ਦੀ ਵਾਸਨਾ ਚੋਰਾਂ ਨੂੰ ਮਿਲਦੀ,

ਤਿਸੀ ਠੌਰ ਕਹ ਸਾਧਿ ਲਗਾਵੈ ॥

ਉਥੇ ਆ ਕੇ ਸੰਨ੍ਹ ਲਗਾ ਲੈਂਦੇ।

ਤਿਹ ਠਾ ਰਹੈ ਸਾਹੁ ਇਕ ਭਾਰੀ ॥

ਉਥੇ ਇਕ ਬਹੁਤ ਵੱਡਾ ਸ਼ਾਹ ਰਹਿੰਦਾ ਸੀ।

ਤ੍ਰਿਦਸਿ ਕਲਾ ਤਾਹੂ ਸੋ ਬਿਹਾਰੀ ॥੨॥

ਤਿਰਦਸ ਕਲਾ ਉਸ ਨਾਲ ਰਮਣ ਕਰਦੀ ਸੀ ॥੨॥

ਹੀਂਗ ਲਗਾਇ ਤ੍ਰਿਯ ਚੋਰ ਲਗਾਏ ॥

(ਉਸ ਨੇ ਸ਼ਾਹ ਦੇ ਘਰ) ਹਿੰਗ ਲਗਾ ਕੇ ਫਿਰ ਚੋਰ ਲਗਾ ਦਿੱਤੇ (ਭਾਵ ਚੋਰਾਂ ਤੋਂ ਸੰਨ੍ਹ ਮਰਵਾ ਦਿੱਤੀ)

ਕਰਤੇ ਕੇਲ ਸਾਹੁ ਚਿਤ ਆਏ ॥

ਅਤੇ ਕੇਲ-ਕ੍ਰੀੜਾ ਕਰਦੀ ਨੂੰ ਸ਼ਾਹ ਦਾ ਧਿਆਨ ਆ ਗਿਆ (ਅਰਥਾਤ ਸ਼ਾਹ ਦੀ ਚੋਰੀ ਦਾ ਚੇਤਾ ਆ ਗਿਆ)।

ਤਾ ਸੌ ਤੁਰਤ ਖਬਰਿ ਤ੍ਰਿਯ ਕਰੀ ॥

ਉਸ ਨੂੰ ਝਟ ਖ਼ਬਰ ਕਰ ਦਿੱਤੀ

ਮੀਤ ਤਿਹਾਰੀ ਮਾਤ੍ਰਾ ਹਰੀ ॥੩॥

ਕਿ ਹੇ ਮਿਤਰ! ਤੇਰਾ ਧਨ ਲੁਟਿਆ ਗਿਆ ਹੈ ॥੩॥

ਚੋਰ ਚੋਰ ਤਬ ਸਾਹੁ ਪੁਕਾਰਿਯੋ ॥

ਤਦ ਸ਼ਾਹ ਨੇ 'ਚੋਰ ਚੋਰ' ਕਹਿ ਕੇ ਰੌਲਾ ਪਾਇਆ

ਅਰਧ ਆਪਨੋ ਦਰਬੁ ਉਚਾਰਿਯੋ ॥

ਅਤੇ ਆਪਣੇ ਅੱਧੇ ਧਨ (ਦੇ ਬਚ ਜਾਣ ਦੀ ਗੱਲ ਵੀ) ਕਹਿ ਦਿੱਤੀ।

ਦੁਹੂੰਅਨ ਤਾਹਿ ਹਿਤੂ ਕਰਿ ਮਾਨ੍ਯੋ ॥

ਦੋਹਾਂ ਨੇ ਉਸ (ਇਸਤਰੀ) ਨੂੰ ਹਿਤੂ ਕਰ ਕੇ ਸਮਝਿਆ

ਮੂਰਖ ਭੇਦ ਨ ਕਾਹੂ ਜਾਨ੍ਯੋ ॥੪॥

ਅਤੇ ਕਿਸੇ ਮੂਰਖ ਨੇ ਭੇਦ ਨੂੰ ਨਹੀਂ ਸਮਝਿਆ ॥੪॥

ਅਰਧ ਬਾਟਿ ਚੋਰਨ ਤਿਹ ਦੀਨੋ ॥

ਅੱਧਾ ਧਨ ਉਸ ਨੂੰ ਚੋਰਾਂ ਨੇ ਵੰਡਾ ਦਿੱਤਾ

ਆਧੋ ਦਰਬੁ ਸਾਹੁ ਤੇ ਲੀਨੋ ॥

ਅਤੇ ਅੱਧਾ ਧਨ ਸ਼ਾਹ ਤੋਂ ਲੈ ਲਿਆ।

ਦੁਹੂੰਅਨ ਤਾਹਿ ਲਖਿਯੋ ਹਿਤਕਾਰੀ ॥

ਦੋਹਾਂ ਨੇ ਉਸ ਨੂੰ (ਆਪਣਾ) ਹਿਤਕਾਰੀ ਸਮਝਿਆ।

ਮੂਰਖ ਕਿਨੂੰ ਨ ਬਾਤ ਬਿਚਾਰੀ ॥੫॥

ਕਿਸੇ ਮੂਰਖ ਨੇ ਗੱਲ ਨੂੰ ਨਾ ਸਮਝਿਆ ॥੫॥

ਚੋਰ ਲਾਇ ਪਾਹਰੂ ਜਗਾਏ ॥

(ਪਹਿਲਾਂ ਸ਼ਾਹ ਦੇ ਘਰ) ਚੋਰ ਲਗਾ ਦਿੱਤੇ (ਅਤੇ ਫਿਰ) ਪਹਿਰੇਦਾਰ ਜਗਾ ਦਿੱਤੇ।

ਇਹ ਚਰਿਤ੍ਰ ਤੇ ਦੋਊ ਭੁਲਾਏ ॥

ਇਸ ਚਰਿਤ੍ਰ ਨਾਲ ਦੋਵੇਂ ਭਰਮਾ ਦਿੱਤੇ।

ਤਸਕਰ ਕਹੈ ਹਮਾਰੀ ਨਾਰੀ ॥

ਚੋਰ ਕਹਿੰਦੇ ਸਨ ਕਿ ਇਹ ਸਾਡੀ ਇਸਤਰੀ ਹੈ

ਸਾਹੁ ਲਖ੍ਯੋ ਮੋਰੀ ਹਿਤਕਾਰੀ ॥੬॥

ਅਤੇ ਸ਼ਾਹ ਸਮਝਦਾ ਸੀ ਕਿ ਮੇਰੀ ਖੈਰਖ਼੍ਵਾਹ ਹੈ ॥੬॥

ਦੋਹਰਾ ॥

ਦੋਹਰਾ:

ਚੰਚਲਾਨ ਕੇ ਚਰਿਤ ਕੌ ਸਕਤ ਨ ਕੋਊ ਪਾਇ ॥

ਇਸਤਰੀਆਂ ਦੇ ਚਰਿਤ੍ਰ ਨੂੰ ਕੋਈ ਵੀ ਪਾ ਨਹੀਂ ਸਕਿਆ।

ਵਹ ਚਰਿਤ੍ਰ ਤਾ ਕੌ ਲਖੈ ਜਾ ਕੇ ਸ੍ਯਾਮ ਸਹਾਇ ॥੭॥

ਉਹੀ ਇਨ੍ਹਾਂ ਦੇ ਚਰਿਤ੍ਰ ਨੂੰ ਸਮਝ ਸਕਦਾ ਹੈ, ਜਿਸ ਦੇ ਪਰਮਾਤਮਾ ਸਹਾਇਕ ਹੋਣ ॥੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੩॥੩੬੩੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੩॥੩੬੩੫॥ ਚਲਦਾ॥

ਦੋਹਰਾ ॥

ਦੋਹਰਾ:

ਦੇਵਰਾਨ ਹੰਡੂਰ ਕੋ ਰਾਜਾ ਏਕ ਰਹੈ ॥

ਦੇਵਰਾਨ ਨਾਂ ਦਾ ਹੰਡੂਰ ਦਾ ਇਕ ਰਾਜਾ ਸੀ।

ਨਾਰਾ ਕੋ ਹੋਛਾ ਘਨੋ ਸਭ ਜਗ ਤਾਹਿ ਕਹੈ ॥੧॥

ਸਾਰਾ ਜਗਤ ਉਸ ਨੂੰ ਨਾੜੇ ਦਾ ਹੌਲਾ ਸਮਝਦਾ ਸੀ (ਭਾਵ ਕਾਮੀ ਰੁਚੀ ਵਾਲਾ ਹੀ ਸਮਝਦੇ ਸਨ) ॥੧॥

ਏਕ ਦਿਸਾਰਿਨ ਸੌ ਰਹੈ ਤਾ ਕੀ ਪ੍ਰੀਤਿ ਅਪਾਰ ॥

ਉਸ ਦੀ ਇਕ ਪਰਦੇਸਣ ਨਾਲ ਬਹੁਤ ਪ੍ਰੀਤ ਸੀ।

ਤਿਨ ਨ ਬੁਲਾਯੋ ਧਾਮ ਕੋ ਆਪੁ ਗਯੋ ਬਿਸੰਭਾਰ ॥੨॥

ਉਸ ਨੂੰ ਘਰ ਨਾ ਬੁਲਾਇਆ, ਸਗੋਂ ਆਪ ਹੀ ਬੇਸਮਝਾਂ ਵਾਂਗ (ਉਸ ਦੇ ਘਰ) ਚਲਾ ਗਿਆ ॥੨॥

ਅੜਿਲ ॥

ਅੜਿਲ:

ਜਬ ਆਯੋ ਨ੍ਰਿਪ ਧਾਮ ਦਿਸਾਰਿਨਿ ਜਾਨਿਯੋ ॥

ਜਦ ਪਰਦੇਸਨ ਨੇ ਰਾਜੇ ਨੂੰ ਘਰ ਆਇਆ ਜਾਣਿਆ

ਨਿਜੁ ਪਤਿ ਸੌ ਸਭ ਹੀ ਤਿਨ ਭੇਦ ਬਖਾਨਿਯੋ ॥

ਤਾਂ ਆਪਣੇ ਪਤੀ ਨੂੰ ਸਾਰਾ ਭੇਦ ਦਸ ਦਿੱਤਾ।

ਖਾਤ ਬਿਖੈ ਰਾਜਾ ਕੋ ਗਹਿ ਤਿਨ ਡਾਰਿਯੋ ॥

ਉਸ ਨੇ ਰਾਜੇ ਨੂੰ ਫੜ ਕੇ ਟੋਏ ਵਿਚ ਸੁਟ ਦਿੱਤਾ

ਹੋ ਪਕਰਿ ਪਾਨਹੀ ਹਾਥ ਬਹੁਤ ਬਿਧਿ ਮਾਰਿਯੋ ॥੩॥

ਅਤੇ ਹੱਥ ਵਿਚ ਜੁਤੀ ਪਕੜ ਕੇ ਚੰਗੀ ਤਰ੍ਹਾਂ ਮਾਰਿਆ ॥੩॥

ਪ੍ਰਥਮ ਕੇਲ ਕਰਿ ਨ੍ਰਿਪ ਕੌ ਧਾਮ ਬੁਲਾਇਯੋ ॥

ਪਹਿਲਾਂ ਰਾਜੇ ਨਾਲ ਘਰ ਬੁਲਾ ਕੇ ਕਾਮ-ਕ੍ਰੀੜਾ ਕੀਤੀ।

ਬਨੀ ਨ ਤਾ ਸੌ ਪਤਿ ਸੋ ਭੇਦ ਜਤਾਇਯੋ ॥

ਉਸ ਨਾਲ (ਕਿਸੇ ਗੱਲੋਂ) ਨਾ ਬਣੀ ਤਾਂ ਪਤੀ ਨੂੰ ਭੇਦ ਦਸ ਦਿੱਤਾ।

ਪਨਿਨ ਮਾਰਿ ਖਤ ਡਾਰ ਉਪਰ ਕਾਟਾ ਦਏ ॥

(ਉਸ ਨੂੰ) ਜੁਤੀਆਂ ਨਾਲ ਮਾਰ ਕੇ ਅਤੇ ਟੋਟੇ ਵਿਚ ਸੁਟ ਕੇ ਉਪਰ ਕੰਡੇ (ਕੰਡਿਆਂ ਵਾਲੇ ਛਾਪੇ) ਰਖ ਦਿੱਤੇ।

ਹੋ ਚਿਤ ਮੌ ਤ੍ਰਾਸ ਬਿਚਾਰਿ ਪੁਰਖੁ ਤ੍ਰਿਯ ਭਜਿ ਗਏ ॥੪॥

ਮਨ ਵਿਚ ਡਰੇ ਹੋਏ ਮਰਦ ਅਤੇ ਇਸਤਰੀ (ਦੋਵੇਂ) ਭਜ ਗਏ ॥੪॥

ਚੌਪਈ ॥

ਚੌਪਈ:

ਪ੍ਰਾਤ ਸਭੈ ਖੋਜਨ ਨ੍ਰਿਪ ਲਾਗੇ ॥

ਸਵੇਰ ਹੋਣ ਤੇ ਸਾਰੇ ਰਾਜੇ ਨੂੰ ਖੋਜਣ ਲਗੇ।

ਰਾਨਿਨ ਸਹਿਤ ਸੋਕ ਅਨੁਰਾਗੇ ॥

ਰਾਣੀਆਂ ਸਮੇਤ (ਸਾਰੇ ਕਰਮਚਾਰੀ) ਸੋਗ ਵਿਚ ਦੁਖੀ ਹੋ ਗਏ।

ਖਤਿਯਾ ਪਰੇ ਰਾਵ ਜੂ ਪਾਏ ॥

(ਉਨ੍ਹਾਂ ਨੇ) ਰਾਜੇ ਨੂੰ ਟੋਏ ਵਿਚ ਪਿਆ ਵੇਖਿਆ।