ਉਸ ਨੂੰ ਮਾਰ ਕੇ ਪੰਜਵਾਂ ਕਰ ਲਿਆ।
ਛੇਵੇਂ ਨੂੰ ਮਾਰ ਕੇ (ਫਿਰ) ਸੱਤਵਾਂ ਮਾਰ ਦਿੱਤਾ।
(ਫਿਰ) ਅੱਠਵੇਂ ਨਾਲ ਪ੍ਰੇਮ ਕਰਨ ਲਗੀ ॥੩॥
ਕਾਲ ਕਰਮ (ਵੇਖੋ) ਉਹ ਵੀ ਚੰਗਾ ਨਾ ਲਗਾ।
ਕਟਾਰ ਮਾਰ ਕੇ ਉਸ ਨੂੰ ਵੀ ਉਸ ਨੇ ਮਾਰ ਦਿੱਤਾ।
ਸਾਰੇ ਜਗਤ ਨੇ ਇਹ ਜਾਣ ਕੇ ਉਸ ਨੂੰ ਧਿਕਾਰਿਆ।
ਸਭ ਲੋਕਾਂ ਨੇ ਹਾ-ਹਾ ਕਾਰ ਮਚਾਇਆ ॥੪॥
ਜਦ ਇਸਤਰੀ ਨੇ ਇਸ ਤਰ੍ਹਾਂ ਸੁਣਿਆ
ਤਾਂ ਮਾਨੋ ਬਿਨਾ ਮਾਰਿਆਂ ਹੀ ਮਰ ਗਈ।
(ਸੋਚਣ ਲਗੀ) ਹੁਣ ਮੈਂ ਆਪਣੇ ਪਤੀ ਨਾਲ ਹੀ ਸੜ ਮਰਾਂਗੀ
ਅਤੇ ਇਨ੍ਹਾਂ ਸਾਰਿਆਂ ਨੂੰ ਚਰਿਤ੍ਰ ਵਿਖਾਵਾਂਗੀ ॥੫॥
ਉਸ ਨੇ ਲਾਲ ਬਸਤ੍ਰ ਧਾਰਨ ਕਰ ਕੇ ਪਾਨ ਚਬਾਇਆ
ਅਤੇ ਸਾਰਿਆਂ ਲੋਕਾਂ ਨੂੰ ਕੂਕ ਕੂਕ ਕੇ ਸੁਣਾਇਆ।
ਇਹ ਕਹਿ ਕੇ ਉਸ ਨੇ ਹੱਥ ਵਿਚ ਸੰਧੂਰ ਲੈ ਲਿਆ
ਅਤੇ ਪਤੀ ਨਾਲ ਸੜਨਾ ਚਾਹਿਆ ॥੬॥
ਦੋਹਰਾ:
ਸੱਤ ਪਤੀਆਂ ਨੂੰ ਆਪਣੇ ਹੱਥਾਂ ਨਾਲ ਮਾਰ ਕੇ (ਹੁਣ) ਸਤੀ ਦਾ ਭੇਸ ਕਰ ਲਿਆ।
ਉੱਚਿਆਂ ਨੀਵਿਆਂ ਦੇ ਵੇਖਦੇ ਹੋਇਆਂ ਇਸਤਰੀ ਨੇ ਅਗਨੀ (ਭਾਵ ਚਿਖਾ) ਵਿਚ ਪ੍ਰਵੇਸ਼ ਕਰ ਲਿਆ ॥੭॥
ਸੱਤ ਪਤੀਆਂ ਨੂੰ ਆਪਣੇ ਹੱਥਾਂ ਨਾਲ ਮਾਰ ਕੇ ਅਤੇ ਅੱਠਵੇਂ ਨੂੰ ਗਲ ਨਾਲ ਲਗਾ ਕੇ,
ਸਾਰਿਆਂ ਲੋਕਾਂ ਦੇ ਵੇਖਦੇ ਵੇਖਦੇ ਢੋਲ ਮ੍ਰਿਦੰਗਿ ਵਜਾਉਂਦੀ ਹੋਈ ਸੜ ਮੋਈ ॥੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੮॥੩੫੭੯॥ ਚਲਦਾ॥
ਦੋਹਰਾ:
ਭੂਪ ਕਲਾ ਨਾਂ ਦੀ ਇਕ ਸ਼ਾਹ ਦੀ ਪੁੱਤਰੀ ਰਹਿੰਦੀ ਸੀ।
ਉਸ ਕੋਲ ਬਹੁਤ ਧਨ ਸੀ ਅਤੇ ਅਨੇਕ ਦਾਸੀਆਂ ਰਹਿੰਦੀਆਂ ਸਨ ॥੧॥
ਚੌਪਈ:
ਉਸ ਨੇ ਮਿਸਰੀ ਦਾ ਇਕ ਹੀਰਾ (ਬਣਾ) ਲਿਆ
ਅਤੇ ਉਸ ਨੂੰ ਡਬੀ ਵਿਚ ਬੰਦ ਕਰ ਦਿੱਤਾ।
ਜਿਥੇ ਸ਼ਾਹਜਹਾਨ ਸਭਾ ਬਣਾ ਕੇ (ਬੈਠਾ ਸੀ)
ਬਹਿਲ (ਬੈਲ-ਗੱਡੀ) ਵਿਚ ਬੈਠ ਕੇ ਉਧਰ ਨੂੰ ਚਲ ਪਈ ॥੨॥
ਜਦ ਉਹ ਬਾਜ਼ਾਰ ਦੇ ਅੱਧ ਵਿਚ ਪਹੁੰਚੀ,
(ਤਾਂ ਉਸ ਨੇ) ਇਕ ਸੁੰਦਰ ਪੁਰਸ਼ ਨੂੰ ਵੇਖਿਆ।
ਉਸ ਨੂੰ ਬਹੁਤ ਧਨ ਦੇ ਕੇ ਨੇੜੇ ਬੁਲਾਇਆ
ਅਤੇ ਆਪਣੀ ਬਹਿਲ ਦੇ ਨਾਲ ਨਾਲ ਤੋਰ ਲਿਆ ॥੩॥
ਤੁਰਦਿਆਂ ਤੁਰਦਿਆਂ ਰਾਤ ਪੈ ਗਈ।
ਸੂਰਜ ਡੁਬ ਗਿਆ ਅਤੇ ਚੰਨ ਦੀ ਚਾਨਣੀ ਹੋ ਗਈ।
ਬਾਂਹ ਪਕੜ ਕੇ (ਉਸ ਪੁਰਸ਼ ਨੂੰ) ਬਹਿਲ ਵਿਚ ਚੜ੍ਹਾ ਲਿਆ
ਅਤੇ ਉਸ ਨਾਲ ਕਾਮਕ੍ਰੀੜਾ ਕੀਤੀ ॥੪॥
ਜਿਉਂ ਜਿਉਂ ਬਹਿਲ ਹਿਲੋਰੇ (ਹਿਚਕੋਲੇ) ਖਾਂਦੀ ਸੀ
(ਤਾਂ ਉਨ੍ਹਾਂ ਦਾ) ਉਛਲਣ ਤੋਂ ਬਿਨਾ ਕੰਮ ਹੁੰਦਾ ਜਾਂਦਾ ਸੀ।
ਲੋਕੀਂ ਸਮਝਦੇ ਕਿ ਬਹਿਲ 'ਚੀਕੂੰ ਚੀਕੂੰ' ਕਰਦੀ ਸੀ,
ਪਰ ਭੇਦ ਅਭੇਦ (ਦੀ ਗੱਲ) ਕੋਈ ਵੀ ਵਿਚਾਰਦਾ ਨਹੀਂ ਸੀ ॥੫॥
ਉਸ ਨੇ ਬੋਲ ਕੇ ਬਹਲ ਨੂੰ ਤੇਜ਼ ਚਲਵਾਇਆ
ਅਤੇ ਪ੍ਰੇਮ ਪੂਰਵਕ ਰਤੀ-ਕ੍ਰੀੜਾ ਕੀਤੀ।
ਉਸ ਨੇ ਜੀ ਭਰ ਕੇ ਇਸਤਰੀ ਨਾਲ ਕਾਮ-ਕੇਲ ਕੀਤੀ।
ਬਾਜ਼ਾਰ ਵਿਚ ਕਿਸੇ ਨੇ ਵੀ ਨਾ ਸਮਝਿਆ ॥੬॥
ਦੋਹਰਾ:
ਕਾਮ-ਕ੍ਰੀੜਾ ਕਰਦਿਆਂ ਉਹ ਇਸਤਰੀ ਉਥੇ ਆ ਪਹੁੰਚੀ
ਜਿਥੇ ਸ਼ਾਹਜਹਾਨ ਚੰਗੀ ਤਰ੍ਹਾਂ ਸਭਾ ਲਗਾ ਕੇ ਬੈਠਾ ਸੀ ॥੭॥