ਸ਼੍ਰੀ ਦਸਮ ਗ੍ਰੰਥ

ਅੰਗ - 898


ਜਬ ਤ੍ਰਿਯ ਪਤਿ ਆਵਤ ਲਖਿ ਪਾਇਸ ॥

ਜਦ (ਉਸ) ਇਸਤਰੀ ਨੇ ਪਤੀ ਨੂੰ ਆਉਂਦਿਆਂ ਵੇਖਿਆ

ਯਹੈ ਚਿਤ ਮੈ ਚਰਿਤ ਬਨਾਇਸ ॥

ਤਾਂ ਮਨ ਵਿਚ ਇਹ ਚਰਿਤ੍ਰ ਬਣਾਇਆ।

ਸੌ ਛਿਤਰ ਤਿਹ ਮੂੰਢ ਲਗਾਯੋ ॥

ਉਸ ਦੇ ਮੂੰਹ ਉਤੇ ਸੌ ਜੁਤੀਆਂ ਮਾਰੀਆਂ

ਛੋਰਿ ਪਠਾਨ ਕਹਿਯੋ ਕ੍ਯੋ ਆਯੋ ॥੪॥

ਅਤੇ ਕਿਹਾ ਕਿ ਪਠਾਣ ਨੂੰ ਛਡ ਕੇ (ਇਥੇ) ਕਿਉਂ ਆਏ ਹੋ ॥੪॥

ਦੋਹਰਾ ॥

ਦੋਹਰਾ:

ਆਪੁ ਜੂਤਿਯਨ ਜੁਰਿ ਗਈ ਰਹੀ ਨ ਤਾਹਿ ਸੰਭਾਰਿ ॥

(ਉਹ ਇਸਤਰੀ) ਆਪ ਜੁਤੀਆਂ ਮਾਰਨ ਵਿਚ ਰੁਝ ਗਈ ਅਤੇ ਉਸ (ਕੇਵਲ) ਨੂੰ ਕੋਈ ਹੋਸ਼ ਨਾ ਰਹੀ।

ਐਸੋ ਚਰਿਤ ਬਨਾਇ ਕੈ ਬਾਕੋ ਦਯੋ ਨਿਕਾਰਿ ॥੫॥

ਅਜਿਹਾ ਚਰਿਤ੍ਰ ਕਰ ਕੇ (ਉਸ ਨੇ) ਬਾਂਕੇ ਨੂੰ (ਘਰੋਂ) ਭਜਾ ਦਿੱਤਾ ॥੫॥

ਅਤਿ ਚਿਤ ਕੋਪ ਬਢਾਇ ਕੈ ਤਪਤ ਤਾਬ੍ਰ ਕਰ ਨੈਨ ॥

ਆਪਣੇ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ, ਤਪੇ ਹੋਏ ਤਾਂਬੇ ਵਰਗੀਆਂ ਅੱਖਾਂ ਬਣਾ ਕੇ

ਬਿਕਟ ਬਿਕ੍ਰ ਕਰਿ ਆਪਨੋ ਕਹੈ ਬਨਕਿ ਸੋ ਬੈਨ ॥੬॥

ਅਤੇ ਮੂੰਹ ਵਟ ਕੇ ਬਨੀਏ ਨੂੰ ਕਿਹਾ ॥੬॥

ਤ੍ਰਿਯੋ ਬਾਚ ॥

ਇਸਤਰੀ ਕਿਹਾ:

ਕਬਿਤੁ ॥

ਕਬਿੱਤ:

ਜਾ ਕੋ ਲੋਨ ਖੈਯੈ ਤਾ ਕੋ ਛੋਰਿ ਕਬਹੂੰ ਨ ਜੈਯੈ ਜਾ ਕੋ ਲੋਨ ਖੈਯੈ ਤਾ ਕੋ ਆਗੇ ਹ੍ਵੈ ਕੈ ਜੂਝਿਯੈ ॥

ਜਿਸ ਦਾ ਲੂਣ ਖਾਈਏ, ਉਸ ਨੂੰ ਕਦੇ ਵੀ ਛਡ ਕੇ ਨਹੀਂ ਜਾਣਾ ਚਾਹੀਦਾ। ਜਿਸ ਦਾ ਲੂਣ ਖਾਈਏ, ਉਸ ਲਈ ਅਗੇ ਹੋ ਕੇ ਲੜਨਾ ਚਾਹੀਦਾ ਹੈ।

ਜਾ ਕੋ ਲੋਨ ਖੈਯੈ ਤਾ ਕੋ ਦਗਾ ਕਬਹੂੰ ਨ ਦੈਯੈ ਸਾਚੀ ਸੁਨਿ ਲੈਯੈ ਤਾ ਸੌ ਸਾਚਹੂੰ ਕੋ ਲੂਝਿਯੈ ॥

ਜਿਸ ਦਾ ਲੂਣ ਖਾਈਏ, ਉਸ ਨੂੰ ਕਦੇ ਵੀ ਧੋਖਾ ਨਹੀਂ ਦੇਣਾ ਚਾਹੀਦਾ। (ਮੇਰੀ) ਸੱਚੀ ਗੱਲ ਸੁਣ ਲਵੋ, ਉਸ ਲਈ ਸਚੀ ਮੁਚੀਂ ਲੜ ਮਰਨਾ ਚਾਹੀਦਾ ਹੈ।

ਚੋਰੀ ਨ ਕਮੈਯੈ ਆਪੁ ਦੇਵੈ ਸੋ ਭੀ ਬਾਟਿ ਖੈਯੈ ਝੂਠ ਨ ਬਨੈਯੈ ਕਛੂ ਲੈਬੇ ਕੌ ਨ ਰੂਝਿਯੈ ॥

ਕਦੇ ਚੋਰੀ ਨਹੀਂ ਕਰਨੀ ਚਾਹੀਦੀ, (ਮਾਲਕ) ਜੋ ਆਪ ਦੇਵੇ, ਉਸ ਨੂੰ ਵੀ ਵੰਡ ਕੇ ਖਾਣਾ ਚਾਹੀਦਾ ਹੈ। (ਕਦੇ) ਝੂਠੀ ਗੱਲ ਨਹੀਂ ਬਣਾਉਣੀ ਚਾਹੀਦੀ ਅਤੇ ਕੁਝ ਲੈਣ ਲਈ ਰੁਚਿਤ ਨਹੀਂ ਹੋਣਾ ਚਾਹੀਦਾ।

ਰੋਸ ਨ ਬਢੈਯੈ ਬੁਰੀ ਭਾਖੈ ਸੋ ਭੀ ਮਾਨਿ ਲੈਯੈ ਚਾਕਰੀ ਕਮੈਯੈ ਨਾਥ ਮੋਰੀ ਬਾਤ ਬੂਝਿਯੈ ॥੭॥

(ਕਦੇ) ਕ੍ਰੋਧ ਨਹੀਂ ਵਧਾਣਾ ਚਾਹੀਦਾ, (ਜੇ ਮਾਲਕ) ਮਾੜਾ ਚੰਗਾ ਕਹੇ (ਤਾਂ) ਉਸ ਨੂੰ ਵੀ ਮੰਨ ਲੈਣਾ ਚਾਹੀਦਾ ਹੈ। ਹੇ ਪਤੀ ਦੇਵ! ਮੇਰੀ ਗੱਲ ਸਮਝ ਕੇ (ਇਸ ਤਰ੍ਹਾਂ ਨਾਲ) ਨੌਕਰੀ ਕਰਨੀ ਚਾਹੀਦੀ ਹੈ ॥੭॥

ਦੋਹਰਾ ॥

ਦੋਹਰਾ:

ਬਨਿਯੈ ਜੂਤੀ ਖਾਇ ਕੈ ਸੀਖ ਲਈ ਮਨ ਮਾਹਿ ॥

ਬਨੀਏ ਨੇ ਜੁਤੀਆਂ ਖਾ ਕੇ ਸਿਖਿਆ ਨੂੰ ਮਨ ਵਿਚ ਧਾਰਨ ਕਰ ਲਿਆ।

ਕਹ ਸ੍ਯਾਨੀ ਤ੍ਰਿਯ ਗ੍ਰਿਹ ਗਯੋ ਭੇਦ ਪਛਾਨ੍ਯੋ ਨਾਹਿ ॥੮॥

(ਇਹ) ਕਹਿ ਕੇ ਕਿ ਇਸਤਰੀ ਸਿਆਣੀ ਹੈ, ਘਰੋਂ ਚਲਿਆ ਗਿਆ ਅਤੇ ਭੇਦ ਨੂੰ ਨਾ ਸਮਝਿਆ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੩॥੧੨੮੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੩॥੧੨੮੪॥ ਚਲਦਾ॥

ਦੋਹਰਾ ॥

ਦੋਹਰਾ:

ਚੋਰ ਏਕ ਚਤੁਰੋ ਰਹੈ ਬੈਰਮ ਤਾ ਕੋ ਨਾਵ ॥

ਬੈਰਮ ਨਾਂ ਦਾ ਇਕ ਚਾਲਾਕ ਚੋਰ ਹੁੰਦਾ ਸੀ।

ਜਾਤ ਸੇਖਜਾਦੋ ਰਹੈ ਬਸੈ ਕਾਲਪੀ ਗਾਵ ॥੧॥

ਜਾਤਿ ਦਾ ਉਹ ਸ਼ੇਖਜ਼ਾਦਾ ਸੀ ਅਤੇ ਕਾਲਪੀ ਪਿੰਡ ਵਿਚ ਰਹਿੰਦਾ ਸੀ ॥੧॥

ਚੌਪਈ ॥

ਚੌਪਈ:

ਚੌ ਚੋਬਾ ਗ੍ਰਿਹ ਬਸਤ੍ਰ ਬਨਾਯੋ ॥

(ਉਸ ਨੇ) ਚਾਰ ਚੋਬਾਂ ਵਾਲਾ ਤੰਬੂ ('ਗ੍ਰਿਹ ਬਸਤ੍ਰ') ਬਣਵਾਇਆ

ਆਪਨ ਕੋ ਉਮਰਾਵ ਕਹਾਯੋ ॥

ਅਤੇ ਆਪਣੇ ਆਪ ਨੂੰ ਸਾਮੰਤ ਅਖਵਾਇਆ।

ਮੈ ਹਜਰਤਿ ਤੇ ਮਨਸਬ ਲਯੋ ॥

ਮੈਂ ਬਾਦਸ਼ਾਹ ('ਹਜਰਤਿ') ਤੋਂ ਮਰਾਤਬਾ ਹਾਸਲ ਕੀਤਾ ਹੈ

ਪਲਵਲ ਦੇਸ ਪਰਗਨਾ ਭਯੋ ॥੨॥

ਅਤੇ ਪਲਵਲ ਦੇਸ (ਮੇਰਾ) ਪਰਗਨਾ ਹੈ ॥੨॥

ਦੋਹਰਾ ॥

ਦੋਹਰਾ:

ਤਾ ਕੇ ਕਛੁ ਉਪਚਾਰੁ ਕੋ ਕੀਜੈ ਹ੍ਰਿਦੈ ਬਿਚਾਰ ॥

(ਉਸ ਨੇ) ਉਸ ਦੇ ਸੁਧਾਰ ਲਈ ਹਿਰਦੇ ਵਿਚ ਕੁਝ ਵਿਚਾਰ ਕੀਤਾ

ਤਹਾ ਚਲਨ ਕੋ ਸਾਜੁ ਸਭ ਲੀਜੈ ਮੋਲ ਸੁਧਾਰਿ ॥੩॥

ਕਿ ਉਥੋਂ ਦੇ ਚਲਨ ਨੂੰ ਧਨ ਖ਼ਰਚ ਕਰ ਕੇ ਸੁਧਾਰ ਲਿਆ ਜਾਏ ॥੩॥

ਚੌਪਈ ॥

ਚੌਪਈ:

ਸਕਲ ਗਾਵ ਕੇ ਬਨਿਕ ਬੁਲਾਏ ॥

(ਉਸ ਨੇ) ਪਿੰਡ ਦੇ ਸਾਰੇ ਬਨੀਏ ਬੁਲਾ ਲਏ

ਸੌ ਕੁ ਰੁਪੈਯਾ ਤਿਨ ਚਟਵਾਏ ॥

ਅਤੇ ਉਨ੍ਹਾਂ ਦੀ ਆਓ ਭਗਤ ਲਈ ਸੌ ਕੁ ਰੁਪਇਆ ਖ਼ਰਚ ਕੀਤਾ।

ਕਹਿਯੋ ਤ੍ਯਾਰ ਸਾਜੁ ਕਰਿ ਦੀਜੈ ॥

(ਉਸ ਨੇ) ਕਿਹਾ ਕਿ ਸਾਰੇ ਸਾਜ-ਸਾਮਾਨ ਤਿਆਰ ਕਰ ਲਵੋ

ਅਬ ਹੀ ਰੋਕ ਰੁਪੈਯਾ ਲੀਜੈ ॥੪॥

ਅਤੇ ਹੁਣ ਹੀ ਨਕਦ ਰੁਪਇਆ ਲੈ ਲਵੋ ॥੪॥

ਦੋਹਰਾ ॥

ਦੋਹਰਾ:

ਰੋਕ ਰੁਪੈਯਨ ਖਰਚਿ ਕੈ ਲੀਜੈ ਮੁਹਰ ਬਟਾਇ ॥

ਨਕਦ ਰੁਪਏ ਖ਼ਰਚ ਕੇ ਮੋਹਰਾਂ ਵਟਾ ਲੈਣੀਆਂ ਚਾਹੀਦੀਆਂ ਹਨ

ਭਰ ਬਰਦਾਰੀ ਕੋ ਘਨੋ ਖਰਚਨ ਹੋਇ ਬਨਾਇ ॥੫॥

(ਕਿਉਂਕਿ) ਬਰਾਦਰੀ ਦਾ ਭਾਰ ਬਹੁਤ ਹੈ, (ਇਸ ਲਈ) ਜ਼ਿਆਦਾ ਖ਼ਰਚ ਕਰਨਾ ਹੈ ॥੫॥

ਚੌਪਈ ॥

ਚੌਪਈ:

ਜੋ ਤਿਨ ਕਹੀ ਸੁ ਬਨਿਕਨ ਮਾਨੀ ॥

ਉਸ ਨੇ ਜਿਵੇਂ ਕਿਹਾ, ਉਸੇ ਤਰ੍ਹਾਂ ਬਨੀਏ ਨੇ ਕੀਤਾ

ਕਛੂ ਸੰਕ ਚਿਤ ਬੀਚ ਨ ਆਨੀ ॥

ਅਤੇ ਮਨ ਵਿਚ ਕਿਸੇ ਤਰ੍ਹਾਂ ਦਾ ਸੰਦੇਹ ਨਹੀਂ ਲਿਆਂਦਾ।

ਮੁਹਰੈ ਅਧਿਕ ਆਨਿ ਕਰ ਦਈ ॥

(ਉਸ ਨੇ) ਬਹੁਤ ਅਧਿਕ ਮੋਹਰਾਂ ਲਿਆ ਕੇ ਦਿੱਤੀਆਂ।

ਤਸਕਰ ਡਾਰਿ ਗੁਥਰਿਯਹਿ ਲਈ ॥੬॥

ਚੋਰ ਨੇ (ਉਨ੍ਹਾਂ ਨੂੰ) ਗੁੱਥੀਆਂ ਵਿਚ ਪਾ ਲਿਆ ॥੬॥

ਦੋਹਰਾ ॥

ਦੋਹਰਾ:

ਔਰ ਖਜਾਨੋ ਸਾਹੁ ਕੋ ਸਭ ਹੀ ਲਯੋ ਮੰਗਾਇ ॥

ਅਤੇ ਸ਼ਾਹੂਕਾਰ ਦੇ ਖ਼ਜ਼ਾਨੇ ਵਿਚੋਂ ਸਭ ਕੁਝ ਮੰਗਵਾ ਲਿਆ

ਜਾਇ ਜਹਾਨਾਬਾਦ ਮੈ ਦੈਹੌ ਧਨ ਪਹੁਚਾਇ ॥੭॥

(ਅਤੇ ਕਿਹਾ ਕਿ) ਜਹਾਨਾਬਾਦ ਵਿਚ ਸਾਰਾ ਧਨ ਪਹੁੰਚਾ ਦਿਆਂਗਾ ॥੭॥

ਚੌਪਈ ॥

ਚੌਪਈ:

ਬਨਿਯਨ ਕੇ ਬੈਠੇ ਸੋ ਗਯੋ ॥

(ਉਹ) ਬਨੀਏ ਦੇ ਬੈਠਿਆਂ ਹੋਇਆਂ ਹੀ ਸੌਂ ਗਿਆ


Flag Counter