ਸ਼੍ਰੀ ਦਸਮ ਗ੍ਰੰਥ

ਅੰਗ - 1169


ਚੌਪਈ ॥

ਚੌਪਈ:

ਮਤੀ ਲਹੌਰ ਤਹਾ ਤ੍ਰਿਯ ਸੁਨੀ ॥

ਉਥੇ ਲਾਹੌਰ ਮਤੀ ਨਾਂ ਦੀ ਇਕ ਛਤ੍ਰਾਣੀ ਇਸਤਰੀ ਸੁਣੀਂਦੀ ਸੀ

ਛਤ੍ਰਾਨੀ ਬੁਧਿ ਬਹੁ ਬਿਧਿ ਗੁਨੀ ॥

ਜੋ ਬਹੁਤ ਸੂਝਵਾਨ ਅਤੇ ਗੁਣਵਾਨ ਸੀ।

ਏਕ ਪੁਰਖ ਤਬ ਤਾਹਿ ਬਰਤ ਭਯੋ ॥

ਇਕ ਪੁਰਸ਼ ਨੇ ਉਸ ਨਾਲ ਵਿਆਹ ਕਰਵਾਇਆ

ਅਨਿਕ ਭਾਤ ਕੇ ਭੋਗ ਕਰਤ ਭਯੋ ॥੨॥

ਅਤੇ ਉਸ ਨਾਲ ਅਨੇਕ ਤਰ੍ਹਾਂ ਦੇ ਭੋਗ ਕੀਤੇ ॥੨॥

ਤਿਹ ਵਹੁ ਛਾਡਿ ਪਿਤਾ ਗ੍ਰਿਹ ਆਯੋ ॥

ਉਸ (ਇਸਤਰੀ) ਨੂੰ ਉਹ ਪਿਤਾ ਦੇ ਘਰ ਛਡ ਆਇਆ

ਔਰ ਠੌਰ ਕਹ ਆਪ ਸਿਧਾਯੋ ॥

ਅਤੇ ਆਪ ਕਿਸੇ ਹੋਰ ਸਥਾਨ ਤੇ ਚਲਾ ਗਿਆ।

ਮਲਕ ਨਾਮ ਤਿਹ ਕੇ ਘਰ ਰਹਾ ॥

ਉਸ ਦੇ ਘਰ ਮਲਕ ਨਾਂ ਦਾ (ਇਕ ਵਿਅਕਤੀ) ਰਹਿੰਦਾ ਸੀ।

ਕੇਲ ਕਰਨ ਤਾ ਸੌ ਤ੍ਰਿਯ ਚਹਾ ॥੩॥

ਇਸਤਰੀ ਨੇ ਉਸ ਨਾਲ ਕਾਮ-ਕ੍ਰੀੜਾ ਕਰਨੀ ਚਾਹੀ ॥੩॥

ਅੜਿਲ ॥

ਅੜਿਲ:

ਭਾਤਿ ਭਾਤਿ ਤਾ ਸੌ ਤ੍ਰਿਯ ਭੋਗੁ ਕਮਾਇਯੋ ॥

ਉਸ ਨਾਲ ਇਸਤਰੀ ਨੇ ਕਈ ਢੰਗਾਂ ਨਾਲ ਭੋਗ ਕੀਤਾ।

ਲਪਟਿ ਲਪਟਿ ਤਿਹ ਸਾਥ ਅਧਿਕ ਸੁਖ ਪਾਇਯੋ ॥

ਉਸ ਨਾਲ ਲਿਪਟ ਲਿਪਟ ਕੇ ਬਹੁਤ ਸੁਖ ਪ੍ਰਾਪਤ ਕੀਤਾ।

ਜਬ ਤਿਹ ਰਹਾ ਅਧਾਨ ਤਬੈ ਤ੍ਰਿਯ ਯੌ ਕਿਯੋ ॥

ਜਦ ਉਸ ਇਸਤਰੀ ਨੂੰ ਗਰਭ ਠਹਿਰ ਗਿਆ ਤਦ ਉਸ ਨੇ ਇਸ ਤਰ੍ਹਾਂ ਕੀਤਾ।

ਹੋ ਜਹਾ ਹੁਤੋ ਤਿਹ ਨਾਥ ਤਹੀ ਕੋ ਮਗੁ ਲਿਯੋ ॥੪॥

ਜਿਥੇ ਉਸ ਦਾ ਪਤੀ ਹੁੰਦਾ ਸੀ, ਉਥੋਂ ਦਾ ਰਾਹ ਪਕੜਿਆ ॥੪॥

ਚੌਪਈ ॥

ਚੌਪਈ:

ਬਿਨੁ ਪਿਯ ਮੈ ਅਤਿ ਹੀ ਦੁਖ ਪਾਯੋ ॥

(ਪਤੀ ਨੂੰ ਮਿਲ ਕੇ ਕਹਿਣ ਲਗੀ) ਹੇ ਪ੍ਰਿਯ! (ਤੇਰੇ) ਬਿਨਾ ਮੈਂ ਬਹੁਤ ਦੁਖ ਪਾਇਆ ਹੈ

ਤਾ ਤੇ ਮੁਰ ਤਨ ਅਧਿਕ ਅਕੁਲਾਯੋ ॥

ਅਤੇ ਇਸ ਲਈ ਮੇਰਾ ਸ਼ਰੀਰ ਬਹੁਤ ਵਿਆਕੁਲ ਹੋ ਗਿਆ ਹੈ।

ਬਿਨੁ ਪੂਛੇ ਤਾ ਤੇ ਮੈ ਆਈ ॥

ਇਸੇ ਲਈ ਮੈਂ ਬਿਨਾ ਪੁਛੇ ਆ ਗਈ ਹਾਂ।

ਤੁਮ ਬਿਨੁ ਮੋ ਤੇ ਰਹਿਯੋ ਨ ਜਾਈ ॥੫॥

ਤੇਰੇ ਬਿਨਾ ਮੇਰੇ ਪਾਸੋਂ ਰਿਹਾ ਨਹੀਂ ਜਾਂਦਾ ॥੫॥

ਤ੍ਰਿਯ ਆਏ ਪਤਿ ਅਤਿ ਸੁਖ ਪਾਯੋ ॥

ਇਸਤਰੀ ਦੇ ਆ ਜਾਣ ਨਾਲ ਪਤੀ ਨੇ ਬਹੁਤ ਸੁਖ ਪ੍ਰਾਪਤ ਕੀਤਾ

ਭਾਤਿ ਭਾਤਿ ਤਾ ਸੌ ਲਪਟਾਯੋ ॥

ਅਤੇ ਭਾਂਤ ਭਾਂਤ ਨਾਲ ਉਸ ਨਾਲ ਲਿਪਟਿਆ।

ਤਬ ਤਾ ਸੌ ਐਸੇ ਤਿਨ ਕਹਾ ॥

ਤਦ ਉਸ (ਇਸਤਰੀ) ਨੇ ਉਸ (ਪਤੀ) ਨੂੰ ਇਸ ਤਰ੍ਹਾਂ ਕਿਹਾ

ਤੁਹਿ ਤੇ ਗਰਭ ਨਾਥ ਮੁਹਿ ਰਹਾ ॥੬॥

ਕਿ ਹੇ ਨਾਥ! ਤੇਰੇ ਤੋਂ ਮੈਨੂੰ ਗਰਭ ਠਹਿਰ ਗਿਆ ਹੈ ॥੬॥

ਤੁਮਰੇ ਪੀਯ ਪ੍ਰੇਮ ਪੈ ਪਾਗੀ ॥

ਹੇ ਪ੍ਰੀਤਮ! ਮੈਂ ਤੇਰੇ ਪ੍ਰੇਮ ਵਿਚ ਪੂਰੀ ਤਰ੍ਹਾਂ ਮਗਨ ਹਾਂ

ਇਸਕ ਤਿਹਾਰੇ ਸੌ ਅਨੁਰਾਗੀ ॥

ਅਤੇ ਤੇਰੇ ਇਸ਼ਕ ਵਿਚ ਗ਼ਰਕ ਹੋ ਗਈ ਹਾਂ।

ਤਿਹ ਠਾ ਮੋ ਤੇ ਰਹਾ ਨ ਗਯੋ ॥

ਉਸ ਸਥਾਨ ਤੇ ਮੇਰੇ ਪਾਸੋਂ ਰਿਹਾ ਨਹੀਂ ਗਿਆ।

ਤਾ ਤੇ ਤੋਰ ਮਿਲਨ ਪਥ ਲਯੋ ॥੭॥

ਇਸ ਲਈ ਤੈਨੂੰ ਮਿਲਣ ਲਈ ਰਾਹ ਪਕੜਿਆ ਹੈ ॥੭॥

ਅਬ ਜੋ ਕਹੋ ਕਰੌਂ ਮੈ ਸੋਈ ॥

ਹੁਣ ਜੋ ਤੁਸੀਂ ਕਹੋ, ਉਹੀ ਕੁਝ ਕਰਾਂ

ਮਹਾਰਾਜ ਕਹ ਜਿਯ ਸੁਖ ਹੋਈ ॥

(ਤਾਂ ਜੋ ਮੇਰੇ) ਸੁਆਮੀ ਦੇ ਜੀ ਨੂੰ ਸੁਖ ਪ੍ਰਾਪਤ ਹੋਵੇ।

ਕਾਢਿ ਕ੍ਰਿਪਾਨ ਚਹੌ ਤੌ ਮਾਰੋ ॥

ਚਾਹੋ ਤਾਂ ਕ੍ਰਿਪਾਨ ਕਢ ਕੇ ਮੈਨੂੰ ਮਾਰ ਦਿਓ

ਆਪਨ ਤੇ ਮੁਹਿ ਜੁਦਾ ਨ ਡਾਰੋ ॥੮॥

ਪਰ ਆਪਣੇ ਤੋਂ ਵਖ ਨਾ ਕਰੋ ॥੮॥

ਯਹ ਜੜ ਬਚਨ ਸੁਨਤ ਹਰਖਯੋ ॥

ਇਹ ਮੂਰਖ (ਇਸਤਰੀ ਦੇ) ਬਚਨ ਸੁਣ ਕੇ ਪ੍ਰਸੰਨ ਹੋ ਗਿਆ

ਭੇਦ ਅਭੇਦ ਨ ਪਾਵਤ ਭਯੋ ॥

ਅਤੇ ਭੇਦ ਅਭੇਦ ਕੁਝ ਨਾ ਸਮਝ ਸਕਿਆ।

ਯਾ ਕਹ ਹਮ ਤੇ ਰਹਾ ਅਧਾਨਾ ॥

ਇਹ ਕਹਿਣ ਲਗਾ ਕਿ ਮੇਰੇ ਤੋਂ ਗਰਭ ਰਹਿ ਗਿਆ ਹੈ।

ਮਨ ਮਹਿ ਐਸੇ ਕਿਯਾ ਪ੍ਰਮਾਨਾ ॥੯॥

ਇਸ ਤਰ੍ਹਾਂ (ਉਸ ਨੇ) ਮਨ ਵਿਚ ਪ੍ਰਵਾਨ ਕਰ ਲਿਆ ਹੈ ॥੯॥

ਦੋਹਰਾ ॥

ਦੋਹਰਾ:

ਨਵ ਮਾਸਨ ਬੀਤੇ ਸੁਤਾ ਜਨਤ ਭਈ ਤ੍ਰਿਯ ਸੋਇ ॥

ਨੌਂ ਮਹੀਨੇ ਬੀਤਣ ਤੇ ਉਸ ਇਸਤਰੀ ਨੇ ਇਕ ਲੜਕੀ ਨੂੰ ਜਨਮ ਦਿੱਤਾ।

ਜੜ ਅਪਨੀ ਦੁਹਿਤਾ ਲਖੀ ਭੇਦ ਨ ਪਾਯੋ ਕੋਇ ॥੧੦॥੧॥

ਉਸ ਮੂਰਖ ਨੇ ਆਪਣੀ ਧੀ ਸਮਝਿਆ ਅਤੇ ਕੋਈ ਵੀ ਭੇਦ ਨਾ ਪਾ ਸਕਿਆ ॥੧੦॥੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੫॥੪੭੯੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੫॥੪੭੯੨॥ ਚਲਦਾ॥

ਚੌਪਈ ॥

ਚੌਪਈ:

ਭਨਿਯਤ ਏਕ ਨ੍ਰਿਪਤਿ ਕੀ ਦਾਰਾ ॥

ਅਪਾਰ ਰੂਪ ਵਾਲੀ ਚਿਤ੍ਰ ਮੰਜਰੀ

ਚਿਤ੍ਰ ਮੰਜਰੀ ਰੂਪ ਅਪਾਰਾ ॥

ਇਕ ਰਾਜੇ ਦੀ ਇਸਤਰੀ ਕਹੀ ਜਾਂਦੀ ਸੀ।

ਕਾਨ ਨ ਸੁਨੀ ਨ ਆਂਖਿਨ ਹੇਰੀ ॥

ਉਸ ਇਸਤਰੀ ਦੀ ਅਜਿਹੀ ਸੁੰਦਰਤਾ ਸੀ

ਜੈਸੀ ਪ੍ਰਭਾ ਕੁਅਰਿ ਤਿਹ ਕੇਰੀ ॥੧॥

ਜੋ ਨਾ ਕੰਨਾਂ ਨਾਲ ਸੁਣੀ ਸੀ ਅਤੇ ਨਾ ਹੀ ਅੱਖਾਂ ਨਾਲ ਵੇਖੀ ਸੀ ॥੧॥

ਅਘਟ ਸਿੰਘ ਤਿਹ ਠਾ ਕੋ ਰਾਜਾ ॥

ਉਥੋਂ ਦਾ ਰਾਜਾ ਅਘਟ ਸਿੰਘ ਸੀ

ਜਾ ਸਮ ਔਰ ਨ ਬਿਧਨਾ ਸਾਜਾ ॥

ਜਿਸ ਵਰਗਾ ਵਿਧਾਤਾ ਨੇ ਕੋਈ ਹੋਰ ਨਹੀਂ ਬਣਾਇਆ ਸੀ।

ਵਾ ਕੀ ਪ੍ਰਭਾ ਵਹੀ ਕਹ ਸੋਹੀ ॥

ਉਸ ਦੀ ਪ੍ਰਭਾ ਉਸੇ ਨੂੰ ਸ਼ੋਭਦੀ ਸੀ।

ਲਖਿ ਦੁਤਿ ਸੁਰੀ ਆਸੁਰੀ ਮੋਹੀ ॥੨॥

(ਉਸ ਦੀ) ਸੁੰਦਰਤਾ ਨੂੰ ਵੇਖ ਕੇ ਦੇਵ ਇਸਤਰੀਆਂ ਅਤੇ ਦੈਂਤ ਇਸਤਰੀਆਂ ਸਾਰੀਆਂ ਮੋਹਿਤ ਸਨ ॥੨॥

ਦੋਹਰਾ ॥

ਦੋਹਰਾ:

ਨਰੀ ਨਾਗਨੀ ਕਿੰਨ੍ਰਨੀ ਸੁਰੀ ਆਸੁਰੀ ਬਾਰਿ ॥

ਮੱਨੁਖਾਂ, ਨਾਗਾਂ, ਕਿੰਨਰਾਂ, ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ

ਅਧਿਕ ਰੂਪ ਤਿਹ ਰਾਇ ਕੋ ਅਟਕਤ ਭਈ ਨਿਹਾਰ ॥੩॥

ਉਸ ਰਾਜੇ ਦਾ ਰੂਪ ਵੇਖ ਕੇ ਉਸ ਨਾਲ ਅਟਕ ਜਾਂਦੀਆਂ ਸਨ ॥੩॥

ਚੌਪਈ ॥

ਚੌਪਈ:

ਆਖੇਟਕ ਸੌ ਤਾ ਕੋ ਅਤਿ ਹਿਤ ॥

ਸ਼ਿਕਾਰ ਵਿਚ ਉਸ ਦੀ ਬਹੁਤ ਰੁਚੀ ਸੀ

ਰਾਜ ਸਾਜ ਮਹਿ ਰਾਖਤ ਨਹਿ ਚਿਤ ॥

ਅਤੇ ਰਾਜ-ਸਾਜ ਵਿਚ ਉਹ ਮਨ ਨਹੀਂ ਲਗਾਉਂਦਾ ਸੀ।

ਜਾਤ ਹੁਤੋ ਬਨ ਮ੍ਰਿਗ ਉਠਿ ਧਾਵਾ ॥

ਜੰਗਲ ਵਿਚ ਜਾਂਦੇ ਹੋਇਆਂ ਇਕ ਹਿਰਨ ਉਠ ਕੇ ਭਜਿਆ।

ਤਾ ਪਾਛੇ ਤਿਨ ਤੁਰੈ ਧਵਾਵਾ ॥੪॥

ਉਸ ਪਿਛੇ ਉਸ ਨੇ ਘੋੜਾ ਭਜਾਇਆ ॥੪॥

ਜਾਤ ਜਾਤ ਜੋਜਨ ਬਹੁ ਗਯੋ ॥

ਉਹ (ਹਿਰਨ) ਭਜਦਿਆਂ ਭਜਦਿਆਂ ਬਹੁਤ ਯੋਜਨ (ਅਗੇ ਨਿਕਲ) ਗਿਆ।

ਪਾਛਾ ਤਜਤ ਨ ਮ੍ਰਿਗ ਨ੍ਰਿਪ ਭਯੋ ॥

ਰਾਜੇ ਨੇ ਵੀ ਉਸ ਮਿਰਗ ਦਾ ਪਿਛਾ ਨਹੀਂ ਛਡਿਆ।

ਮਹਾ ਗਹਿਰ ਬਨ ਤਹ ਇਕ ਲਹਾ ॥

ਉਸ ਨੇ ਇਕ ਬਹੁਤ ਸੰਘਣਾ ਬਨ ਵੇਖਿਆ।

ਘੋਰ ਭਯਾਨਕ ਜਾਤ ਨ ਕਹਾ ॥੫॥

(ਉਸ ਦੇ) ਘੋਰ ਭਿਆਨਕ ਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੫॥

ਸਾਲ ਤਮਾਲ ਜਹਾ ਦ੍ਰੁਮ ਭਾਰੇ ॥

ਉਥੇ ਸਾਲ, ਤਮਾਲ, ਆਦਿ ਬਹੁਤ ਵੱਡੇ ਬ੍ਰਿਛ

ਨਿੰਬੂ ਕਦਮ ਸੁ ਬਟ ਜਟਿਯਾਰੇ ॥

ਨਿੰਬੂ, ਕਦੰਮ, ਜਟਾਵਾਂ ਵਾਲੇ ਬੋਹੜ,

ਨਾਰੰਜੀ ਮੀਠਾ ਬਹੁ ਲਗੇ ॥

ਨਾਰੰਜੀ, ਮੀਠੇ ਲਗੇ ਹੋਏ ਸਨ

ਬਿਬਿਧ ਪ੍ਰਕਾਰ ਰਸਨ ਸੌ ਪਗੇ ॥੬॥

ਅਤੇ (ਉਨ੍ਹਾਂ ਦੇ ਫਲ) ਕਈ ਪ੍ਰਕਾਰ ਦੇ ਰਸਾਂ ਨਾਲ ਭਰੇ ਹੋਏ ਸਨ ॥੬॥

ਪੀਪਰ ਤਾਰ ਖਜੂਰੈਂ ਜਹਾ ॥

ਉਥੇ ਪਿਪਲ, ਤਾੜ ਬ੍ਰਿਛ ਅਤੇ ਖਜੂਰਾਂ ਦੇ ਬ੍ਰਿਛ ਸਨ

ਸ੍ਰੀਫਲ ਸਾਲ ਸਿਰਾਰੀ ਤਹਾ ॥

ਅਤੇ ਸ੍ਰੀਫਲ, ਸਾਲ ਅਤੇ ਸਿਰਾਰੀ ਦੇ ਪੇੜ ਵੀ ਸਨ।

ਜੁਗਲ ਜਾਮਨੂੰ ਜਹਾ ਬਿਰਾਜੈਂ ॥

ਉਥੇ ਦੋ ਤਰ੍ਹਾਂ ਦੇ ਜਾਮਨਾਂ ਦੇ ਬ੍ਰਿਛ ਸਨ

ਨਰਿਯਰ ਨਾਰ ਨਾਰੰਗੀ ਰਾਜੈਂ ॥੭॥

ਅਤੇ ਨਾਰੀਅਲ, ਅਨਾਰ ਅਤੇ ਨਾਰੰਗੀ ਦੇ ਪੇੜ ਸ਼ੋਭ ਰਹੇ ਸਨ ॥੭॥

ਦੋਹਰਾ ॥

ਦੋਹਰਾ:

ਨਰਗਿਸ ਔਰ ਗੁਲਾਬ ਕੇ ਫੂਲ ਫੁਲੇ ਜਿਹ ਠੌਰ ॥

ਉਸ ਥਾਂ ਤੇ ਨਰਗਿਸ ਅਤੇ ਗੁਲਾਬ ਦੇ ਫੁਲ ਖਿੜੇ ਹੋਏ ਸਨ।

ਨੰਦਨ ਬਨ ਸੌ ਨਿਰਖਿਯੈ ਜਾ ਸਮ ਕਹੂੰ ਨ ਔਰ ॥੮॥

ਉਹ ਨੰਦਨ ਬਨ ਵਰਗਾ ਦਿਖਦਾ ਸੀ ਜਿਸ ਵਰਗਾ ਹੋਰ ਕੋਈ ਨਹੀਂ ਸੀ ॥੮॥

ਚੌਪਈ ॥

ਚੌਪਈ: