ਤਾਂ ਝਟ ਇਕ ਸਖੀ ਉਸ ਪਾਸ ਭੇਜ ਦਿੱਤੀ ॥੧੭॥
ਦੋਹਰਾ:
ਹੇ ਮਿਤਰ! ਰਾਤ ਪਏ ਬਿਨਾ ਇਥੇ ਨਹੀਂ ਆਉਣਾ।
ਕਿਤੇ ਕੋਈ ਤੈਨੂੰ ਲਭ ਕੇ ਅਤੇ ਪਛਾਣ ਕੇ ਉਨ੍ਹਾਂ (ਮਾਪਿਆਂ ਜਾਂ ਬਰਾਤੀਆਂ) ਨੂੰ ਜਾ ਕੇ ਨਾ ਕਹਿ ਦੇਵੇ ॥੧੮॥
ਚੌਪਈ:
ਫਿਰ ਸਖੀ ਨੇ ਆ ਕੇ ਉਸ ਨੂੰ ਸਮਝਾ ਦਿੱਤਾ।
ਉਸ ਨੇ ਬਾਗ਼ ਵਿਚ ਬੈਠ ਕੇ ਦਿਨ ਗੁਜ਼ਾਰਿਆ।
ਜਦੋਂ ਸੂਰਜ ਡੁਬਿਆ ਅਤੇ ਰਾਤ ਹੋ ਗਈ
ਤਾਂ ਉਸ ਸਾਹਿਬਾਂ ਦੇ ਪਿੰਡ ਦਾ ਰਾਹ ਫੜਿਆ ॥੧੯॥
ਰਾਤ ਪਈ, ਤਾਂ ਸਾਹਿਬਾਂ ਕੋਲ ਗਿਆ
ਅਤੇ ਉਸ ਨੂੰ ਘੋੜੇ ਦੀ ਪਿਠ ਉਤੇ ਚੜ੍ਹਾ ਲਿਆ।
ਉਸ ਨੂੰ ਹਰ ਕੇ ਆਪਣੇ ਦੇਸ ਵਲ ਚਲ ਪਿਆ।
ਜੋ ਵੀ (ਪਿਛਾ ਕਰ ਕੇ) ਪਹੁੰਚਿਆ, ਉਸ ਨੂੰ ਤੀਰ ਮਾਰ ਦਿੱਤਾ ॥੨੦॥
(ਉਸ ਨੇ) ਉਸ ਨੂੰ ਲੈ ਜਾ ਕੇ ਸਾਰੀ ਰਾਤ (ਘੋੜੇ ਉਤੇ ਚੜ੍ਹਾਈ ਰਖਿਆ)
ਅਤੇ ਦਿਨ ਦੇ ਚੜ੍ਹਨ ਤੇ ਉਤਰਿਆ।
ਅਜੇ ਸੋਹਲ ਨੌਜਵਾਨ ਸੀ, ਇਸ ਲਈ ਸ਼ਰੀਰ ਬਹੁਤ ਥਕ ਗਿਆ
ਅਤੇ ਸਾਹਿਬਾਂ ਨਾਲ ਵੀ ਪ੍ਰੇਮ ਕਰਨ ਲਗਾ ॥੨੧॥
ਥਕ ਜਾਣ ਕਰ ਕੇ ਕੁਝ ਸੌਂ ਗਿਆ।
ਤਦ ਤਕ (ਸਾਹਿਬਾਂ ਦੇ) ਸਾਰੇ ਸੰਬੰਧੀਆਂ ਨੇ ਸੁਣ ਲਿਆ।
ਸਾਰੇ ਸੂਰਮੇ ਕ੍ਰੋਧਿਤ ਹੋ ਕੇ ਘੋੜਿਆਂ ਉਤੇ ਚੜ੍ਹ ਪਏ।
ਦਲ ਬਣਾ ਕੇ ਉਧਰ ਵਲ ਤੁਰ ਪਏ ॥੨੨॥
ਤਦ ਸਾਹਿਬਾਂ ਨੇ ਅੱਖ ਖੋਲ੍ਹ ਕੇ ਤਕਿਆ
ਤਾਂ ਚੌਹਾਂ ਪਾਸੇ ਸਵਾਰ ਵੇਖੇ।
ਉਨ੍ਹਾਂ ਨਾਲ ਆਪਣੇ ਦੋ ਭਰਾ ਵੀ ਵੇਖੇ
ਅਤੇ ਕਰੁਣਾ ਕਰ ਕੇ ਕਜਲਾਖੀਆਂ ਅੱਖਾਂ ਵਗ ਪਈਆਂ ॥੨੩॥
ਜੇ ਮੇਰਾ ਪਤੀ (ਮਿਰਜ਼ਾ) ਇਨ੍ਹਾਂ (ਦੋਹਾਂ ਭਰਾਵਾਂ) ਨੂੰ ਵੇਖੇਗਾ
ਤਾਂ ਦੋ ਬਾਣਾਂ ਨਾਲ ਦੋਹਾਂ ਨੂੰ ਮਾਰ ਦੇਵੇਗਾ।
ਇਸ ਲਈ ਕੋਈ ਯਤਨ ਕਰਨਾ ਚਾਹੀਦਾ ਹੈ
ਜਿਸ ਤਰ੍ਹਾਂ ਦੋਵੇਂ ਭਰਾ ਬਚਾਏ ਜਾ ਸਕਣ ॥੨੪॥
ਉਸ ਨੇ ਸੁੱਤੇ ਹੋਏ ਮਿਤਰ (ਮਿਰਜ਼ੇ) ਨੂੰ ਨਾ ਜਗਾਇਆ
ਅਤੇ ਜੰਡ ਨਾਲ ਤਰਕਸ (ਭੱਥਾ) ਟੰਗ ਦਿੱਤਾ।
ਹੋਰ ਸ਼ਸਤ੍ਰਾਂ ਨੂੰ ਵੀ ਲੈ ਕੇ ਕਿਤੇ ਲੁਕਾ ਦਿੱਤਾ,
ਖੋਜਣ ਤੇ ਵੀ ਲਭੇ ਨਹੀਂ ਜਾ ਸਕਦੇ ਸਨ ॥੨੫॥
ਤਦ ਤਕ ਸਾਰੇ ਸੂਰਮੇ ਆ ਗਏ
ਅਤੇ ਮਾਰੋ-ਮਾਰੋ ਪੁਕਾਰਨ ਲਗੇ।
ਤਦ ਮਿਰਜ਼ੇ ਨੇ ਅੱਖਾਂ ਖੋਲ੍ਹੀਆਂ (ਅਤੇ ਕਹਿਣਾ ਲਗਾ)
ਮੇਰੇ ਹਥਿਆਰ ਕਿਥੇ ਗਏ ਹਨ ॥੨੬॥
ਅਤੇ ਕਹਿਣ ਲਗਾ, ਹੇ ਨੀਚ ਔਰਤ! (ਇਹ ਤੂੰ) ਕੀ ਕੀਤਾ ਹੈ।
(ਤੂੰ ਮੇਰਾ) ਤਰਕਸ ਜੰਡ ਨਾਲ ਟੰਗ ਦਿੱਤਾ ਹੈ।
ਤਕੜੇ ਘੋੜ-ਸਵਾਰ ਆਣ ਪਹੁੰਚੇ ਹਨ।
ਤੂੰ ਮੇਰੇ ਹਥਿਆਰ ਕਿਥੇ ਧਰ ਦਿੱਤੇ ਹਨ ॥੨੭॥
ਹਥਿਆਰਾਂ ਤੋਂ ਬਿਨਾ (ਮੈਨੂੰ) ਦਸ ਕਿ (ਮੈਂ) ਕਿਵੇਂ ਮਾਰਾਂ
ਅਤੇ ਹੇ ਇਸਤਰੀ! ਕੀ ਵਿਚਾਰ ਕਰਾਂ?
ਮੇਰੇ ਨਾਲ ਮੇਰਾ ਕੋਈ ਸਾਥੀ ਨਹੀਂ ਹੈ।
ਇਹੀ (ਮੇਰੇ) ਮਨ ਵਿਚ ਵੱਡੀ ਚਿੰਤਾ ਹੈ ॥੨੮॥
ਲਭ ਥਕਿਆ, (ਪਰ ਕਿਤੇ) ਹਥਿਆਰ ਨਹੀਂ ਮਿਲੇ।
ਤਦ ਤਕ ਸਵਾਰਾਂ ਨੇ ਘੇਰਾ ਪਾ ਲਿਆ।
(ਉਸ ਦੇ ਭਰਾ ਨੇ) ਇਸਤਰੀ ਨੂੰ ਘੋੜੇ ਦੀ ਪਿਠ ਉਤੇ ਸੁਟਿਆ