ਸ਼੍ਰੀ ਦਸਮ ਗ੍ਰੰਥ

ਅੰਗ - 1344


ਰਾਨੀ ਭੂਪਤ ਸਹਿਤ ਪੁਕਾਰੀ ॥

ਰਾਜਾ ਰਾਣੀ ਸਹਿਤ ਪੁਕਾਰਨ ਲਗਾ

ਕਵਨ ਦੈਵ ਗਤਿ ਕਰੀ ਹਮਾਰੀ ॥

ਕਿ ਹੇ ਦੈਵ! (ਤੂੰ) ਸਾਡੀ ਕੀ ਹਾਲਤ ਕਰ ਦਿੱਤੀ ਹੈ।

ਖੇਲਤ ਅਗਿ ਕੁਅਰਿ ਇਨ ਦਈ ॥

ਖੇਡ ਖੇਡ ਵਿਚ ਹੀ ਇਸ ਨੇ (ਤੋਪ ਨੂੰ) ਅੱਗ ਲਗਾ ਦਿੱਤੀ।

ਤੋਪ ਬਿਖੈ ਤਾ ਤੇ ਉਡਿ ਗਈ ॥੧੧॥

ਇਸ ਕਰ ਕੇ ਤੋਪ ਵਿਚੋਂ ਰਾਜ ਕੁਮਾਰੀ ਉਡ ਗਈ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੨॥੬੯੭੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੨॥੬੯੭੭॥ ਚਲਦਾ॥

ਚੌਪਈ ॥

ਚੌਪਈ:

ਅਛਲਾਪੁਰ ਇਕ ਭੂਪ ਭਨਿਜੈ ॥

ਅਛਲਾਪੁਰ ਦਾ ਇਕ ਰਾਜਾ ਦਸੀਂਦਾ ਸੀ।

ਅਛਲ ਸੈਨ ਤਿਹ ਨਾਮ ਕਹਿਜੈ ॥

ਉਸ ਦਾ ਨਾਂ ਅਛਲ ਸੈਨ ਕਿਹਾ ਜਾਂਦਾ ਸੀ।

ਤਹਿਕ ਸੁਧਰਮੀ ਰਾਇ ਸਾਹ ਭਨਿ ॥

ਉਥੇ ਇਕ ਸੁਧਰਮੀ ਰਾਇ ਨਾਂ ਦਾ ਸ਼ਾਹ ਸੁਣੀਂਦਾ ਸੀ।

ਜਾਨੁਕ ਸਭ ਸਾਹਨ ਕੀ ਥੋ ਮਨਿ ॥੧॥

(ਉਹ ਇਤਨਾ ਸ੍ਰੇਸ਼ਠ ਸੀ) ਮਾਨੋ ਸਾਰਿਆਂ ਸ਼ਾਹਾਂ ਦੀ ਮਣੀ ਹੋਵੇ ॥੧॥

ਚੰਪਾ ਦੇ ਤਿਹ ਸੁਤਾ ਭਨਿਜੈ ॥

ਚੰਪਾ ਦੇ (ਦੇਈ) ਨਾਂ ਦੀ ਉਸ ਦੀ ਪੁੱਤਰੀ ਦਸੀ ਜਾਂਦੀ ਸੀ।

ਰੂਪਵਾਨ ਗੁਨਵਾਨ ਕਹਿਜੈ ॥

ਉਹ ਰੂਪਵਾਨ ਅਤੇ ਗੁਣਵਾਨ ਕਹੀ ਜਾਂਦੀ ਸੀ।

ਤਿਨ ਰਾਜਾ ਕੋ ਪੁਤ੍ਰ ਨਿਹਾਰਿਯੋ ॥

ਉਸ ਨੇ ਰਾਜ ਕੁਮਾਰ ਨੂੰ ਵੇਖਿਆ

ਸੁਛਬਿ ਰਾਇ ਜਿਹ ਨਾਮ ਬਿਚਾਰਿਯੋ ॥੨॥

ਜਿਸ ਦਾ ਨਾਂ ਸੁਛਬਿ ਰਾਇ ਦਸਿਆ ਜਾਂਦਾ ਸੀ ॥੨॥

ਅੜਿਲ ॥

ਅੜਿਲ:

ਹਿਤੂ ਜਾਨਿ ਇਕ ਸਹਚਰਿ ਲਈ ਬੁਲਾਇ ਕੈ ॥

ਆਪਣੀ ਇਕ ਹਮਰਾਜ਼ ਸਖੀ ਨੂੰ (ਰਾਜ ਕੁਮਾਰੀ ਨੇ) ਬੁਲਾਇਆ।

ਸੁਛਬਿ ਰਾਇ ਕੇ ਦੀਨੋ ਤਾਹਿ ਪਠਾਇ ਕੈ ॥

ਉਸ ਨੂੰ ਸੁਛਬਿ ਰਾਇ ਪਾਸ ਭੇਜ ਦਿੱਤਾ।

ਕਹਾ ਕ੍ਰੋਰਿ ਕਰਿ ਜਤਨ ਤਿਸੈ ਹ੍ਯਾਂ ਲ੍ਰਯਾਇਯੋ ॥

ਅਤੇ ਕਿਹਾ, ਬਹੁਤ ਯਤਨ ਕਰ ਕੇ ਉਸ ਨੂੰ ਇਥੇ ਲੈ ਕੇ ਆ।

ਹੋ ਜਿਤਕ ਚਹੌਗੀ ਦਰਬੁ ਤਿਤਕ ਲੈ ਜਾਇਯੋ ॥੩॥

ਜਿਤਨਾ ਧਨ ਚਾਹੇਂਗੀ, ਉਤਨਾ ਹੀ ਲੈ ਜਾਈਂ ॥੩॥

ਸੁਨਤ ਸਹਚਰੀ ਬਚਨ ਸਜਨ ਕੇ ਗ੍ਰਿਹ ਗਈ ॥

(ਰਾਜ ਕੁਮਾਰੀ ਦੇ) ਬੋਲ ਸੁਣ ਕੇ ਸਖੀ ਮਿਤਰ ਦੇ ਘਰ ਗਈ।

ਜਿਮਿ ਤਿਮਿ ਤਾਹਿ ਪ੍ਰਬੋਧ ਤਹਾ ਲ੍ਯਾਵਤ ਭਈ ॥

ਜਿਵੇਂ ਕਿਵੇਂ ਉਸ ਨੂੰ ਸਮਝਾ ਕੇ ਉਥੇ ਲੈ ਆਈ।

ਮਿਲਤ ਛੈਲਨੀ ਛੈਲ ਅਧਿਕ ਸੁਖੁ ਪਾਇਯੋ ॥

ਰਾਜ ਕੁਮਾਰ ਨੂੰ ਮਿਲ ਕੇ ਮੁਟਿਆਰ ਨੇ ਬਹੁਤ ਸੁਖ ਪਾਇਆ।

ਹੋ ਭਾਤਿ ਭਾਤਿ ਕੀ ਕੈਫਨ ਨਿਕਟ ਮੰਗਾਇਯੋ ॥੪॥

ਬਹੁਤ ਤਰ੍ਹਾਂ ਦੀ ਸ਼ਰਾਬ ਆਪਣੇ ਕੋਲ ਮੰਗਵਾ ਲਈ ॥੪॥

ਕਿਯਾ ਕੈਫ ਕੌ ਪਾਨ ਸੁ ਦੁਹੂੰ ਪ੍ਰਜੰਕ ਪਰ ॥

ਉਨ੍ਹਾਂ ਦੋਹਾਂ ਨੇ ਪਲੰਘ ਉਤੇ (ਬੈਠ ਕੇ) ਸ਼ਰਾਬ ਪੀਤੀ

ਭਾਤਿ ਭਾਤਿ ਤਨ ਰਮੇ ਬਿਹਸਿ ਕਰਿ ਨਾਰਿ ਨਰ ॥

ਅਤੇ ਇਸਤਰੀ ਤੇ ਪੁਰਸ਼ ਨੇ ਖ਼ੁਸ਼ ਹੋ ਕੇ ਭਾਂਤ ਭਾਂਤ ਨਾਲ ਰਮਣ ਕੀਤਾ।

ਕੋਕ ਸਾਸਤ੍ਰ ਤੇ ਮਤ ਕੌ ਬਿਹਸਿ ਉਚਾਰਿ ਕੈ ॥

ਕੋਕ ਸ਼ਾਸਤ੍ਰ ਦੇ ਮਤ ਨੂੰ ਪ੍ਰਸੰਨਤਾ ਪੂਰਵਕ ਉਚਾਰ ਕੇ

ਹੋ ਆਪੁ ਬੀਚ ਕੰਧਨ ਪਰ ਹਾਥਨ ਡਾਰਿ ਕੈ ॥੫॥

ਅਤੇ ਆਪਸ ਵਿਚ ਇਕ ਦੂਜੇ ਦੇ ਮੋਢਿਆਂ ਉਤੇ ਹੱਥ ਰਖ ਕੇ (ਸੰਯੋਗ ਕੀਤਾ) ॥੫॥

ਅਧਿਕ ਜੋਰ ਤਨ ਦੋਊ ਤਹਾ ਕ੍ਰੀੜਾ ਕਰੈਂ ॥

(ਉਹ) ਦੋਵੇਂ ਪੂਰੇ ਜ਼ੋਰ ਨਾਲ ਕੇਲ-ਕ੍ਰੀੜਾ ਕਰਨ ਲਗੇ।

ਮਨ ਮੈ ਭਏ ਅਨੰਦ ਨ ਕਾਹੂੰ ਤੇ ਡਰੈਂ ॥

ਉਹ ਬਿਨਾ ਕਿਸੇ ਤੋਂ ਡਰੇ ਮਨ ਵਿਚ ਆਨੰਦ ਮਾਣਨ ਲਗੇ।

ਲਪਟਿ ਲਪਟਿ ਕਰ ਜਾਹਿ ਸੁ ਛਿਨਿਕ ਨ ਛੋਰਹੀ ॥

(ਉਹ ਇਕ ਦੂਜੇ ਨਾਲ) ਲਿਪਟ ਰਹੇ ਸਨ ਅਤੇ ਇਕ ਛਿਣ ਲਈ ਵੀ ਛਡ ਨਹੀਂ ਰਹੇ ਸਨ।

ਹੋ ਸਕਲ ਦ੍ਰਪ ਕੰਦ੍ਰਪ ਕੋ ਤਹਾ ਮਰੋਰਹੀ ॥੬॥

(ਉਹ) ਉਥੇ ਕਾਮ ਦੇਵ ਦਾ ਸਾਰਾ ਹੰਕਾਰ ਤੋੜ ਰਹੇ ਸਨ ॥੬॥

ਚੌਪਈ ॥

ਚੌਪਈ:

ਭੋਗ ਕਰਤ ਤਰੁਨੀ ਸੁਖ ਪਾਯੋ ॥

ਸੰਯੋਗ ਕਰ ਕੇ ਇਸਤਰੀ ਨੇ ਸੁਖ ਪ੍ਰਾਪਤ ਕੀਤਾ

ਕਰਤ ਕੇਲ ਰਜਨਿਯਹਿ ਬਿਤਾਯੋ ॥

ਅਤੇ ਕਾਮ-ਲੀਲ੍ਹਾ ਕਰਦਿਆਂ (ਸਾਰੀ) ਰਾਤ ਬਿਤਾ ਦਿੱਤੀ।

ਪਹਿਲੀ ਰਾਤਿ ਬੀਤ ਜਬ ਗਈ ॥

ਜਦ ਪਹਿਲੀ (ਅੱਧੀ) ਰਾਤ ਬੀਤ ਗਈ,

ਪਾਛਿਲ ਰੈਨਿ ਰਹਤ ਸੁਧਿ ਲਈ ॥੭॥

ਤਦ ਪਿਛਲੀ ਰਾਤ ਵੇਲੇ (ਉਨ੍ਹਾਂ ਨੂੰ) ਹੋਸ਼ ਆਈ ॥੭॥

ਕਹਾ ਕੁਅਰਿ ਉਠਿ ਰਾਜ ਕੁਅਰ ਸੰਗ ॥

ਕੁਮਾਰ ਨੇ ਰਾਜ ਕੁਮਾਰੀ ਨੂੰ ਕਿਹਾ,

ਕਬਹੂੰ ਛਾਡ ਹਮਾਰਾ ਤੈ ਅੰਗ ॥

ਹੁਣ ਤੂੰ ਮੇਰਾ ਸ਼ਰੀਰ ਛਡ ਦੇ।

ਜੋ ਕੋਈ ਪੁਰਖ ਹਮੈ ਲਹਿ ਜੈਹੈ ॥

ਜੇ ਕੋਈ ਬੰਦਾ ਸਾਨੂੰ ਵੇਖ ਲਵੇਗਾ,

ਜਾਇ ਰਾਵ ਤਨ ਭੇਦ ਬਤੈਹੈ ॥੮॥

ਤਾਂ ਰਾਜੇ ਪਾਸ ਜਾ ਕੇ ਭੇਦ ਦਸ ਦੇਵੇਗਾ ॥੮॥

ਸਾਹੁ ਸੁਤਾ ਇਹ ਭਾਤਿ ਉਚਾਰਾ ॥

ਸ਼ਾਹ ਦੀ ਪੁੱਤਰੀ ਨੇ (ਅਗੋਂ) ਇਸ ਤਰ੍ਹਾਂ ਕਿਹਾ,

ਬੈਨ ਸੁਨੋ ਮਮ ਰਾਜ ਕੁਮਾਰਾ ॥

ਹੇ ਰਾਜ ਕੁਮਾਰ! ਮੇਰੀ ਗੱਲ ਸੁਣੋ।

ਸਭਨ ਲਖਤ ਤੁਹਿ ਕੈਫ ਪਿਲਾਊਾਂ ॥

ਸਭ ਦੇ ਵੇਖਦਿਆਂ (ਮੈਂ) ਤੁਹਾਨੂੰ ਸ਼ਰਾਬ ਪਿਲਾਵਾਂਗੀ,

ਤਬੈ ਸਾਹ ਕੀ ਸੁਤਾ ਕਹਾਊਾਂ ॥੯॥

ਤਦ ਹੀ ਸ਼ਾਹ ਦੀ ਪੁੱਤਰੀ ਅਖਵਾਵਾਂਗੀ ॥੯॥

ਤਹ ਹੀ ਰਮੋ ਤਿਹਾਰੇ ਸੰਗਾ ॥

(ਫਿਰ) ਆਪਣੇ ਅੰਗ ਨੂੰ (ਤੁਹਾਡੇ) ਅੰਗ ਨਾਲ ਜੋੜ ਕੇ

ਅਪਨੇ ਜੋਰਿ ਅੰਗ ਸੌ ਅੰਗਾ ॥

ਤੁਹਾਡੇ ਨਾਲ ਸੰਗ ਕਰਾਂਗੀ।

ਹਮੈ ਤੁਮੈ ਸਭ ਲੋਗ ਨਿਹਾਰੈ ॥

ਮੈਨੂੰ ਤੈਨੂੰ ਸਭ ਲੋਕ ਵੇਖਣਗੇ

ਭਲੋ ਬੁਰੋ ਨਹਿ ਭੇਦ ਬਿਚਾਰੈ ॥੧੦॥

ਅਤੇ ਮਾੜੇ ਚੰਗੇ ਦਾ ਭੇਦ ਨਹੀਂ ਵਿਚਾਰਨਗੇ ॥੧੦॥


Flag Counter