ਸ਼੍ਰੀ ਦਸਮ ਗ੍ਰੰਥ

ਅੰਗ - 1040


ਤਬ ਸਭ ਹੀ ਸੰਨ੍ਯਾਸੀ ਧਾਏ ॥

ਤਦ ਸਾਰੇ ਸੰਨਿਆਸੀ ਧਾ ਕੇ ਪੈ ਗਏ

ਗਹਿ ਗਹਿ ਹਾਥ ਜੂਤਿਯੈ ਆਏ ॥

ਅਤੇ ਹੱਥਾਂ ਵਿਚ ਜੁਤੀਆਂ ਫੜ ਫੜ ਕੇ ਆ ਗਏ।

ਚੌੜ ਭਰਥ ਰੰਡੀਗਿਰ ਦੌਰੇ ॥

ਚੌੜ ਭਰਥ ਅਤੇ ਰੰਡੀਗਿਰ ਵੀ ਦੌੜੇ

ਲੈ ਲੈ ਢੋਵ ਚੇਲਕਾ ਔਰੇ ॥੯॥

ਅਤੇ ਬਹੁਤ ਸਾਰੇ ਚੇਲੇ ਇਕੱਠੇ ਕਰ ਲਿਆਏ ॥੯॥

ਬਾਲਕ ਰਾਮ ਘੇਰਿ ਕੈ ਲਿਯੋ ॥

(ਉਨ੍ਹਾਂ ਨੇ) ਬਾਲਕ ਰਾਮ ਨੂੰ ਘੇਰ ਲਿਆ

ਜੂਤਨ ਸਾਥ ਦਿਵਾਨੋ ਕਿਯੋ ॥

ਅਤੇ ਜੁਤੀਆਂ ਮਾਰ ਮਾਰ ਕੇ ਹੋਸ਼ ਭੁਲਾ ਦਿੱਤੀ।

ਘੂਮਿ ਭੂਮਿ ਕੇ ਊਪਰ ਛਰਿਯੋ ॥

(ਉਹ) ਭਵਾਟਣੀਆਂ ਖਾ ਖਾ ਕੇ ਧਰਤੀ ਉਤੇ ਡਿਗਿਆ।

ਜਨੁ ਕਰਿ ਬੀਜੁ ਮੁਨਾਰਾ ਪਰਿਯੋ ॥੧੦॥

ਮਾਨੋ ਬਿਜਲੀ ਦੇ ਪਿਆਂ ਮੁਨਾਰਾ ਡਿਗਿਆ ਹੋਵੇ ॥੧੦॥

ਦੋਹਰਾ ॥

ਦੋਹਰਾ:

ਸਭ ਮੁੰਡਿਯਾ ਕ੍ਰੁਧਿਤ ਭਏ ਭਾਜਤ ਭਯੋ ਨ ਏਕ ॥

ਸਾਰੇ ਬੈਰਾਗੀ ਗੁੱਸੇ ਵਿਚ ਆ ਗਏ ਅਤੇ ਇਕ ਵੀ ਨਾ ਭਜਿਆ।

ਚੌੜ ਭਰਥ ਗਿਰ ਰਾਡ ਪੈ ਕੁਤਕਾ ਹਨੇ ਅਨੇਕ ॥੧੧॥

(ਉਨ੍ਹਾਂ ਨੇ) ਚੌੜ ਭਰਥ ਅਤੇ ਰੰਡੀਗਿਰ ਉਤੇ ਬਹੁਤ ਡੰਡੇ ਮਾਰੇ ॥੧੧॥

ਸੰਨ੍ਯਾਸੀ ਕੋਪਿਤ ਭਏ ਲਗੇ ਮੁਤਹਰੀ ਘਾਇ ॥

ਸੋਟਿਆਂ ਦੇ ਜ਼ਖ਼ਮ ਖਾ ਕੇ ਸੰਨਿਆਸੀ ਕ੍ਰੋਧ ਵਿਚ ਆ ਗਏ

ਲਾਤ ਮੁਸਟ ਜੂਤਿਨ ਭਏ ਮੁੰਡਿਯਾ ਦਏ ਗਿਰਾਇ ॥੧੨॥

ਅਤੇ ਜੁਤੀਆਂ, ਮੁਕਿਆਂ ਅਤੇ ਲੱਤਾਂ ਨਾਲ ਬੈਰਾਗੀਆਂ ਨੂੰ ਧਰਤੀ ਤੇ ਲੰਬਾ ਪਾ ਦਿੱਤਾ ॥੧੨॥

ਅੜਿਲ ॥

ਅੜਿਲ:

ਪਕਰਿ ਮੁਤਹਰੀ ਪੁਨਿ ਸਕੋਪ ਮੁੰਡਿਯਾ ਭਏ ॥

ਸੋਟੇ ਪਕੜ ਕੇ ਫਿਰ ਬੈਰਾਗੀ ਰੋਹ ਵਿਚ ਆ ਗਏ

ਫਰੂਆ ਲਾਠੀ ਸਭੇ ਲਏ ਉਦਿਤ ਭਏ ॥

ਅਤੇ ਸਾਰੇ ਫਾਹੁੜੇ ਤੇ ਡਾਂਗਾਂ ਲੈ ਕੇ ਉਠ ਖੜੋਤੇ।

ਕਾਟਿ ਕਾਟਿ ਕੈ ਅੰਗ ਸੰਨ੍ਯਾਸਿਨ ਖਾਵਹੀ ॥

ਉਹ ਸੰਨਿਆਸੀਆਂ ਦੇ ਅੰਗ ਵਢ ਵਢ ਕੇ ਖਾਣ ਲਗੇ

ਹੋ ਦਸ ਨਾਮਨ ਕੋ ਲੈ ਲੈ ਨਾਮ ਗਿਰਾਵਹੀ ॥੧੩॥

ਅਤੇ ਦਸ ਨਾਮੀ (ਸੰਪ੍ਰਦਾਵਾਂ) ਦੇ ਨਾਂ ਲੈ ਲੈ ਕੇ ਡਿਗਾਉਣ ਲਗੇ ॥੧੩॥

ਤਬ ਸੰਨ੍ਯਾਸੀ ਧਾਇ ਧਾਇ ਤਿਨ ਕਾਟਹੀ ॥

ਤਦ ਸੰਨਿਆਸੀ ਵੀ ਭਜ ਭਜ ਉਨ੍ਹਾਂ ਨੂੰ (ਦੰਦਾਂ ਨਾਲ) ਕਟਦੇ ਸਨ।

ਤੋਰਿ ਤੋਰਿ ਕੰਠਿਨ ਤੇ ਕੰਠੀ ਸਾਟਹੀ ॥

ਗਲਿਆਂ ਵਿਚੋਂ ਕੰਠੀਆਂ ਤੋੜ ਤੋੜ ਕੇ ਸੁਟਦੇ ਸਨ।

ਐਚ ਐਚ ਟਾਗਨ ਤੇ ਗਹ ਗਹ ਡਾਰਹੀ ॥

ਟੰਗਾਂ ਤੋਂ ਖਿਚ ਖਿਚ ਕੇ ਉਨ੍ਹਾਂ ਨੂੰ ਡਿਗਾਉਂਦੇ ਸਨ

ਦੋ ਦੁਹੂੰ ਹਾਥ ਭੇ ਖੈਂਚਿ ਮੁਤਹਰੀ ਮਾਰਹੀ ॥੧੪॥

ਅਤੇ ਦੋਹਾਂ ਹੱਥਾਂ ਨਾਲ ਖਿਚ ਕੇ ਮੁਗਦਰ ਮਾਰਦੇ ਸਨ ॥੧੪॥

ਮੁੰਡਿਯਾ ਤਾਬ੍ਰ ਕਲਾ ਪੈ ਆਏ ॥

ਤਦ ਬੈਰਾਗੀ (ਰਾਣੀ) ਤਾਂਬ੍ਰ ਕਲਾ ਕੋਲ ਆਏ

ਹਮ ਸਭ ਸੰਨ੍ਯਾਸੀਨ ਦੁਖਾਏ ॥

(ਅਤੇ ਕਹਿਣ ਲਗੇ ਕਿ) ਸਾਨੂੰ ਸੰਨਿਆਸੀਆਂ ਨੇ ਬਹੁਤ ਦੁਖੀ ਕੀਤਾ ਹੈ।

ਜਬ ਰਾਨੀ ਐਸੇ ਸੁਨ ਲਈ ॥

ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ

ਦਤਾਤ੍ਰੈਨ ਬੁਲਾਵਤ ਭਈ ॥੧੫॥

ਤਾਂ ਦੱਤਾਤ੍ਰੇ ਨੂੰ ਬੁਲਾਇਆ ॥੧੫॥

ਸੰਨ੍ਯਾਸੀ ਦਤਾਤ੍ਰੈ ਮਾਨੈ ॥

ਸੰਨਿਆਸੀ ਦੱਤਾਤ੍ਰੇ ਨੂੰ ਮੰਨਦੇ ਸਨ

ਰਾਮਾਨੰਦ ਬੈਰਾਗ ਪ੍ਰਮਾਨੈ ॥

ਅਤੇ ਬੈਰਾਗੀ ਰਾਮਨੰਦ ਨੂੰ ਪੂਜਦੇ ਸਨ।

ਤੇ ਤੁਮ ਕਹੈ ਵਹੈ ਚਿਤ ਧਰਿਯਹੁ ॥

(ਰਾਣੀ ਨੇ ਉਨ੍ਹਾਂ ਨੂੰ ਕਿਹਾ) ਜੋ ਇਹ ਤੁਹਾਨੂੰ ਕਹਿਣ ਉਹੀ ਚਿਤ ਵਿਚ ਧਰੋ

ਮੇਰੀ ਕਹੀ ਚਿਤ ਮੈ ਕਰਿਯਹੁ ॥੧੬॥

ਅਤੇ ਮੇਰੀ ਕਹੀ ਹੋਈ ਗੱਲ ਨੂੰ ਚਿਤ ਵਿਚ ਧਾਰਨ ਕਰੋ ॥੧੬॥

ਏਕ ਦਿਵਸ ਹਮੇ ਗ੍ਰਿਹ ਸੋਵਹੁ ॥

ਇਕ ਦਿਨ ਤੁਸੀਂ (ਦੋਵੇਂ) ਮੇਰੇ ਘਰ ਸੌਂ ਜਾਓ

ਸਗਰੀ ਨਿਸਾ ਜਾਗਤਹਿ ਖੋਵਹੁ ॥

ਅਤੇ ਸਾਰੀ ਰਾਤ ਜਾਗ ਕੇ ਲੰਘਾਓ।

ਜੋ ਤੁਮ ਕਹੈ ਲਰੌ ਤੌ ਲਰਿਯਹੁ ॥

ਜੇ (ਉਹ ਧਾਰਮਿਕ ਆਗੂ) ਤੁਹਾਨੂੰ ਕਹਿਣ ਕਿ ਲੜੋ, ਤਾਂ ਲੜੋ,

ਨਾਤਰ ਬੈਰ ਭਾਵ ਨਹਿ ਕਰਿਯਹੁ ॥੧੭॥

ਨਹੀਂ ਤਾਂ ਵੈਰ ਭਾਵ ਨਾ ਕਰੋ ॥੧੭॥

ਜੁਦਾ ਜੁਦਾ ਘਰ ਦੋਊ ਸੁਵਾਏ ॥

ਦੋਹਾਂ ਨੂੰ ਵਖਰੀ ਵਖਰੀ ਥਾਂ ਤੇ ਸਵਾਇਆ

ਅਰਧ ਰਾਤ੍ਰਿ ਭੇ ਬੈਨ ਸੁਨਾਏ ॥

ਅਤੇ ਅੱਧੀ ਰਾਤ ਨੂੰ ਗੱਲ ਕੀਤੀ।

ਦਤ ਰਾਮਾਨੰਦ ਕਹੈ ਸੁ ਕਰਿਯਹੁ ॥

ਦੱਤਾਤ੍ਰੇ ਅਤੇ ਰਾਮਾਨੰਦ ਜੋ ਕਹਿਣ ਉਹੀ ਕਰਨਾ

ਬਹੁਰੋ ਕੋਪ ਠਾਨਿ ਨਹਿ ਲਰਿਯਹੁ ॥੧੮॥

ਅਤੇ ਫਿਰ ਗੁੱਸੇ ਕਰ ਕੇ ਨਹੀਂ ਲੜਨਾ ॥੧੮॥

ਦੋਹਰਾ ॥

ਦੋਹਰਾ:

ਛਲਿ ਛੈਲੀ ਇਹ ਬਿਧਿ ਗਈ ਐਸੋ ਚਰਿਤ ਸਵਾਰਿ ॥

ਅਜਿਹਾ ਚਰਿਤ੍ਰ ਕਰ ਕੇ ਇਸ ਤਰ੍ਹਾਂ ਇਸਤਰੀ (ਉਨ੍ਹਾਂ ਨੂੰ) ਛਲ ਗਈ।

ਸਿਮਰਿ ਗੁਰਨ ਕੇ ਬਚਨ ਦ੍ਵੈ ਬਹੁਰਿ ਨ ਕੀਨੀ ਰਾਰਿ ॥੧੯॥

ਦੋਹਾਂ ਨੇ ਆਪਣੇ ਗੁਰੂਆਂ ਦੇ ਬਚਨ ਯਾਦ ਕਰ ਕੇ ਫਿਰ ਲੜਾਈ ਨਹੀਂ ਕੀਤੀ ॥੧੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੮॥੩੧੪੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੫੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੮॥੩੧੪੮॥ ਚਲਦਾ॥

ਚੌਪਈ ॥

ਚੌਪਈ:

ਰਾਜ ਸਿੰਘ ਰਾਜਾ ਇਕ ਰਹਈ ॥

ਇਕ ਰਾਜ ਸਿੰਘ ਨਾਂ ਦਾ ਰਾਜਾ ਰਹਿੰਦਾ ਸੀ।

ਬੀਰ ਕਲਾ ਰਾਨੀ ਜਗ ਕਹਈ ॥

ਉਸ ਦੀ ਰਾਣੀ ਨੂੰ ਸਾਰੇ ਬੀਰ ਕਲਾ ਕਹਿੰਦੇ ਸਨ।

ਤਾ ਸੌ ਨੇਹ ਨ੍ਰਿਪਤਿ ਕੋ ਭਾਰੋ ॥

ਉਸ ਨਾਲ ਰਾਜੇ ਦਾ ਬਹੁਤ ਸਨੇਹ ਸੀ।

ਜਾਨਤ ਭੇਦ ਦੇਸ ਇਹ ਸਾਰੋ ॥੧॥

ਸਾਰਾ ਦੇਸ ਇਹ ਭੇਦ ਜਾਣਦਾ ਸੀ ॥੧॥

ਅੜਿਲ ॥

ਅੜਿਲ:


Flag Counter