ਸ਼੍ਰੀ ਦਸਮ ਗ੍ਰੰਥ

ਅੰਗ - 1076


ਤੈ ਤ੍ਰਿਯ ਹਮ ਸੋ ਝੂਠ ਉਚਾਰੀ ॥

ਹੇ ਇਸਤਰੀ! ਤੂੰ ਮੈਨੂੰ ਝੂਠ ਕਿਹਾ ਹੈ।

ਹਮ ਮੂੰਡੈਗੇ ਝਾਟਿ ਤਿਹਾਰੀ ॥੯॥

ਮੈਂ ਤੇਰੀ ਝਾਂਟ ਮੁੰਨਾਂਗਾ ॥੯॥

ਤੇਜ ਅਸਤੁਰਾ ਏਕ ਮੰਗਾਯੋ ॥

(ਰਾਜੇ ਨੇ) ਇਕ ਤੇਜ਼ ਉਸਤਰਾ ਮੰਗਵਾਇਆ

ਨਿਜ ਕਰ ਗਹਿ ਕੈ ਰਾਵ ਚਲਾਯੋ ॥

ਅਤੇ ਰਾਜੇ ਨੇ ਆਪਣੇ ਹਥ ਵਿਚ ਲੈ ਕੇ ਚਲਾਇਆ।

ਤਾ ਕੀ ਮੂੰਡਿ ਝਾਟਿ ਸਭ ਡਾਰੀ ॥

ਉਸ ਦੀ ਸਾਰੀ ਝਾਂਟ ਮੁੰਨ ਦਿੱਤੀ।

ਦੈ ਕੈ ਹਸੀ ਚੰਚਲਾ ਤਾਰੀ ॥੧੦॥

ਇਸਤਰੀ ਤਾੜੀ ਵਜਾ ਕੇ ਹਸੀ ॥੧੦॥

ਦੋਹਰਾ ॥

ਦੋਹਰਾ:

ਪਾਨਿ ਭਰਾਯੋ ਰਾਵ ਤੇ ਨਿਜੁ ਕਰ ਝਾਟਿ ਮੁੰਡਾਇ ॥

(ਪਹਿਲਾਂ) ਰਾਜੇ ਤੋਂ ਪਾਣੀ ਭਰਵਾਇਆ (ਫਿਰ ਉਸ ਦੇ) ਹੱਥੋਂ ਝਾਂਟ ਮੁੰਨਵਾਈ।

ਹੋਡ ਜੀਤ ਲੇਤੀ ਭਈ ਤਿਨ ਅਬਲਾਨ ਦਿਖਾਇ ॥੧੧॥

ਉਨ੍ਹਾਂ ਇਸਤਰੀਆਂ ਨੂੰ ਵਿਖਾ ਕੇ ਸ਼ਰਤ ਜਿਤ ਲਈ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਨਬਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੦॥੩੬੦੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੦॥੩੬੦੦॥ ਚਲਦਾ॥

ਚੌਪਈ ॥

ਚੌਪਈ:

ਏਕ ਲਹੌਰ ਛਤ੍ਰਿਜਾ ਰਹੈ ॥

ਲਾਹੌਰ ਵਿਚ ਇਕ ਛਤ੍ਰੀ-ਪੁੱਤਰੀ ਰਹਿੰਦੀ ਸੀ।

ਰਾਇ ਪ੍ਰਬੀਨ ਤਾਹਿ ਜਗ ਕਹੈ ॥

ਉਸ ਨੂੰ ਸਾਰੇ ਪ੍ਰਬੀਨ ਰਾਇ ਆਖਦੇ ਸਨ।

ਅਪ੍ਰਮਾਨ ਤਿਹ ਪ੍ਰਭਾ ਬਿਰਾਜੈ ॥

ਉਸ ਦੀ ਸੁੰਦਰਤਾ ਬੇਹਿਸਾਬੀ ਸੀ

ਦੇਵ ਜਨਨਿ ਕੋ ਲਖਿ ਮਨੁ ਲਾਜੈ ॥੧॥

ਜਿਸ ਨੂੰ ਵੇਖ ਕੇ ਦੇਵਤਿਆਂ ਦੀਆਂ ਮਾਂਵਾਂ ਵੀ ਮਨ ਵਿਚ ਲਜਿਤ ਹੁੰਦੀਆਂ ਸਨ ॥੧॥

ਦੋਹਰਾ ॥

ਦੋਹਰਾ:

ਏਕ ਮੁਗਲ ਤਿਹ ਨ੍ਰਹਾਤ ਕੈ ਰੀਝ੍ਯੋ ਅੰਗ ਨਿਹਾਰਿ ॥

ਇਕ ਮੁਗ਼ਲ ਉਸ ਦਾ ਨਹਾਣ ਵੇਲੇ ਸ਼ਰੀਰ ਵੇਖ ਕੇ ਮੋਹਿਤ ਹੋ ਗਿਆ।

ਗਿਰਿਯੋ ਮੂਰਛਨਾ ਹ੍ਵੈ ਧਰਨਿ ਬਿਰਹਾ ਤਨ ਗਯੋ ਮਾਰਿ ॥੨॥

ਬਿਰਹੋਂ (ਦਾ ਬਾਣ) ਵਜਣ ਕਾਰਨ (ਉਹ) ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪਿਆ ॥੨॥

ਚੌਪਈ ॥

ਚੌਪਈ:

ਧਾਮ ਆਨ ਇਕ ਸਖੀ ਬੁਲਾਈ ॥

ਉਸ ਨੇ ਘਰ ਆ ਕੇ ਇਕ ਦਾਸੀ ('ਸਖੀ') ਬੁਲਾਈ

ਬਾਤ ਸਭੈ ਤਿਹ ਤੀਰ ਜਤਾਈ ॥

ਅਤੇ ਉਸ ਨੂੰ ਸਾਰੀ ਗੱਲ ਦਸੀ।

ਜੌ ਮੋ ਕੌ ਤੂ ਤਾਹਿ ਮਿਲਾਵੈ ॥

ਜੇ ਤੂੰ ਮੈਨੂੰ ਉਸ ਨਾਲ ਮਿਲਾ ਦੇਵੇਂ

ਅਪੁਨੇ ਮੁਖ ਮਾਗੈ ਸੋ ਪਾਵੈ ॥੩॥

ਤਾਂ ਆਪਣੇ ਮੂੰਹ ਮੰਗਿਆ (ਇਨਾਮ) ਪ੍ਰਾਪਤ ਕਰੇਂ ॥੩॥

ਤਬ ਸੋ ਸਖੀ ਧਾਮ ਤਿਹ ਗਈ ॥

ਤਦ ਉਹ ਦਾਸੀ ਉਸ ਦੇ ਘਰ ਗਈ

ਐਸੋ ਬਚਨ ਬਖਾਨਤ ਭਈ ॥

ਅਤੇ ਇਸ ਤਰ੍ਹਾਂ ਗੱਲ ਕਰਨ ਲਗੀ।

ਮਾਤਾ ਤੋਰਿ ਬੁਲਾਵਤ ਤੋ ਕੌ ॥

ਤੇਰੀ ਮਾਂ ਤੈਨੂੰ ਬੁਲਾਉਂਦੀ ਹੈ।

ਤਾ ਤੇ ਪਠੈ ਦਯੋ ਹ੍ਯਾਂ ਮੋ ਕੌ ॥੪॥

ਇਸ ਲਈ ਮੈਨੂੰ ਇਥੇ ਭੇਜਿਆ ਹੈ ॥੪॥

ਯੌ ਜਬ ਬਚਨ ਤਾਹਿ ਤਿਹ ਕਹਿਯੋ ॥

ਜਦ ਉਸ ਨੇ ਉਸ ਨੂੰ ਇਹ ਗੱਲ ਕਹੀ,

ਮਿਲਬ ਸੁਤਾ ਮਾਤਾ ਸੌ ਚਹਿਯੋ ॥

ਤਾਂ ਪੁੱਤਰੀ ਨੇ ਵੀ ਮਾਂ ਨੂੰ ਮਿਲਣਾ ਚਾਹਿਆ।

ਡੋਰੀ ਬਿਖੈ ਤਾਹਿ ਬੈਠਾਰਿਯੋ ॥

ਉਸ ਨੂੰ ਸੁਖਪਾਲ ਵਿਚ ਬਿਠਾ ਲਿਆ

ਦਰ ਪਰਦਨ ਦ੍ਰਿੜ ਐਚਿ ਸਵਾਰਿਯੋ ॥੫॥

ਅਤੇ ਦਰਵਾਜ਼ੇ ਦੇ ਪਰਦਿਆਂ ਨੂੰ ਚੰਗੀ ਤਰ੍ਹਾਂ ਕਸ ਕੇ ਬੰਨ੍ਹ ਦਿੱਤਾ ॥੫॥

ਤਾ ਕੌ ਦ੍ਰਿਸਟਿ ਕਛੂ ਨਹਿ ਆਵੈ ॥

ਉਸ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ।

ਕੁਟਨੀ ਚਹੈ ਜਹਾ ਲੈ ਜਾਵੈ ॥

ਫਫੇਕੁਟਣੀ ਭਾਵੇਂ ਉਸ ਨੂੰ ਜਿਥੇ ਚਾਹੇ ਲੈ ਜਾਏ।

ਮਾਤ ਨਾਮ ਲੈ ਤਾਹਿ ਸਿਧਾਈ ॥

ਮਾਂ ਦਾ ਨਾਂ ਲੈ ਕੇ ਉਸ ਨੂੰ ਲੈ ਚਲੀ

ਲੈ ਕੈ ਧਾਮ ਮੁਗਲ ਕੇ ਆਈ ॥੬॥

ਅਤੇ ਲੈ ਕੇ ਮੁਗ਼ਲ ਦੇ ਘਰ ਆ ਗਈ ॥੬॥

ਪਰਦਾ ਤਹੀ ਉਘਾਰਾ ਜਾਈ ॥

ਉਥੇ ਜਾ ਕੇ ਪਰਦਾ ਚੁਕਿਆ

ਤਾਸ ਬੇਗ ਜਹ ਸੇਜ ਸੁਹਾਈ ॥

ਜਿਥੇ ਤਾਸ ਬੇਗ ਸੇਜ ਉਤੇ ਡਟਿਆ ਹੋਇਆ ਸੀ।

ਬਹਿਯਾ ਆਨਿ ਮੁਗਲ ਤਬ ਗਹੀ ॥

ਤਦ ਮੁਗ਼ਲ ਨੇ ਆ ਕੇ (ਉਸ ਦੀ) ਬਾਂਹ ਪਕੜ ਲਈ।

ਚਿਤ ਮੈ ਚਕ੍ਰਿਤ ਚੰਚਲਾ ਰਹੀ ॥੭॥

(ਉਹ) ਇਸਤਰੀ ਮਨ ਵਿਚ ਹੈਰਾਨ ਰਹਿ ਗਈ ॥੭॥

ਮੇਰੇ ਧਰਮ ਲੋਪ ਅਬ ਭਯੋ ॥

(ਸੋਚਣ ਲਗੀ ਕਿ) ਤੁਰਕ ਨੇ ਆਪਣੇ ਸ਼ਰੀਰ ਨਾਲ ਮੇਰਾ ਸ਼ਰੀਰ ਛੋਹ ਲਿਆ ਹੈ,

ਤੁਰਕ ਅੰਗ ਸੌ ਅੰਗ ਭਿਟਯੋ ॥

(ਇਸ ਲਈ) ਹੁਣ ਮੇਰਾ ਧਰਮ ਭ੍ਰਸ਼ਟ ਹੋ ਗਿਆ ਹੈ।

ਤਾ ਤੇ ਕਛੂ ਚਰਿਤ੍ਰ ਬਨਾਊ ॥

ਇਸ ਕਰ ਕੇ ਕੋਈ ਚਰਿਤ੍ਰ ਖੇਡਾਂ

ਜਾ ਤੇ ਛੂਟਿ ਮੁਗਲ ਤੇ ਜਾਊ ॥੮॥

ਜਿਸ ਨਾਲ ਮੁਗ਼ਲ (ਦੇ ਸ਼ਿਕੰਜੇ ਤੋਂ) ਖ਼ਲਾਸ ਹੋ ਜਾਵਾਂ ॥੮॥

ਅਬ ਆਇਸੁ ਤੁਮਰੋ ਜੌ ਪਾਊ ॥

(ਮੁਗ਼ਲ ਨੂੰ ਸੰਬੋਧਿਤ ਹੋ ਕੇ ਕਹਿਣ ਲਗੀ) ਜੇ ਹੁਣ ਤੁਹਾਡੀ ਆਗਿਆ ਹੋਵੇ

ਸਭ ਸੁੰਦਰ ਸਿੰਗਾਰ ਬਨਾਊ ॥

ਤਾਂ ਮੈਂ ਸਭ ਤਰ੍ਹਾਂ ਦੇ ਸੁੰਦਰ ਸ਼ਿੰਗਾਰ ਕਰ ਲਵਾਂ।

ਬਹੁਰਿ ਆਇ ਤੁਮ ਸਾਥ ਬਿਹਾਰੋ ॥

ਫਿਰ ਆ ਕੇ ਤੁਹਾਡੇ ਨਾਲ ਰਮਣ ਕਰਾਂ

ਤੁਮਰੋ ਚਿਤ ਕੋ ਸੋਕ ਨਿਵਾਰੋ ॥੯॥

ਅਤੇ ਤੁਹਾਡੇ ਚਿਤ ਦੇ ਦੁਖ ਨੂੰ ਦੂਰ ਕਰ ਦਿਆਂ ॥੯॥

ਦੋਹਰਾ ॥

ਦੋਹਰਾ:

ਹਾਰ ਸਿੰਗਾਰ ਬਨਾਇ ਕੈ ਕੇਲ ਕਰੌ ਤਵ ਸੰਗ ॥

ਹਾਰ ਸ਼ਿੰਗਾਰ ਕਰ ਕੇ ਤੁਹਾਡੇ ਨਾਲ ਕੇਲ ਕਰਾਂਗੀ।

ਬਹੁਰਿ ਤਿਹਾਰੇ ਗ੍ਰਿਹ ਬਸੌ ਹ੍ਵੈ ਤੁਮ ਤ੍ਰਿਯ ਅਰਧੰਗ ॥੧੦॥

ਫਿਰ ਤੁਹਾਡੇ ਘਰ ਤੁਹਾਡੀ ਅਰਧੰਗਨੀ ਬਣ ਕੇ ਵਸਾਂਗੀ ॥੧੦॥

ਚੌਪਈ ॥

ਚੌਪਈ:

ਯੌ ਕਹਿ ਬਚਨ ਤਹਾ ਤੇ ਗਈ ॥

ਇਹ ਕਹਿ ਕੇ (ਉਹ) ਉਥੋਂ ਚਲੀ ਗਈ

ਗ੍ਰਿਹ ਕੌ ਆਗਿ ਲਗਾਵਤ ਭਈ ॥

ਅਤੇ ਘਰ ਨੂੰ (ਬਾਹਰੋਂ) ਅੱਗ ਲਗਾ ਦਿੱਤੀ।

ਕੁਟਨੀ ਸਹਿਤ ਮੁਗਲ ਕੌ ਜਾਰਿਯੋ ॥

(ਇਸ ਤਰ੍ਹਾਂ) ਫਫੇਕੁਟਣੀ ਸਮੇਤ ਮੁਗ਼ਲ ਨੂੰ ਸਾੜ ਦਿੱਤਾ।

ਬਾਲ ਆਪਨੋ ਧਰਮ ਉਬਾਰਿਯੋ ॥੧੧॥

ਇਸਤਰੀ ਨੇ ਆਪਣੇ ਧਰਮ ਨੂੰ ਬਚਾ ਲਿਆ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੧॥੩੬੧੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੧॥੩੬੧੧॥ ਚਲਦਾ॥

ਦੋਹਰਾ ॥

ਦੋਹਰਾ:

ਤੇਜ ਸਿੰਘ ਰਾਜਾ ਬਡੋ ਅਪ੍ਰਮਾਨ ਜਿਹ ਰੂਪ ॥

ਤੇਜ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ ਜਿਸ ਦਾ ਰੂਪ ਅਤਿ ਸੁੰਦਰ ਸੀ।

ਗਾਨ ਕਲਾ ਤਾ ਕੀ ਸਖੀ ਰਤਿ ਕੇ ਰਹੈ ਸਰੂਪ ॥੧॥

ਉਸ ਦੀ ਗਾਨ ਕਲਾ ਨਾਂ ਦੀ ਇਕ ਦਾਸੀ ਸੀ ਜੋ ਰਤੀ (ਕਾਮ ਦੇਵ ਦੀ ਪਤਨੀ) ਵਾਂਗ ਸੁੰਦਰ ਸੀ ॥੧॥

ਚੌਪਈ ॥

ਚੌਪਈ:

ਰਾਜਾ ਕੋ ਤਾ ਸੌ ਹਿਤ ਭਾਰੋ ॥

ਰਾਜੇ ਦਾ ਉਸ ਨਾਲ ਬਹੁਤ ਪ੍ਰੇਮ ਸੀ

ਦਾਸੀ ਤੇ ਰਾਨੀ ਕਰਿ ਡਾਰੋ ॥

(ਜਿਸ ਕਰ ਕੇ ਉਸ ਨੂੰ) ਦਾਸੀ ਤੋਂ ਰਾਣੀ ਬਣਾ ਦਿੱਤਾ ਸੀ।

ਜੈਸੇ ਕਰੈ ਰਸਾਇਨ ਕੋਈ ॥

ਜਿਵੇਂ ਕੋਈ ਕਿਸੇ ਰਸਾਇਣ ਨਾਲ

ਤਾਬੈ ਸੌ ਸੋਨਾ ਸੋ ਹੋਈ ॥੨॥

ਤਾਂਬੇ ਨੂੰ ਸੋਨਾ ਬਣਾ ਦਿੰਦਾ ਹੈ ॥੨॥

ਅੜਿਲ ॥

ਅੜਿਲ:

ਰੈਨਿ ਦਿਨਾ ਤਿਹ ਧਾਮ ਰਾਵ ਜੂ ਆਵਈ ॥

ਰਾਤ ਦਿਨ ਰਾਜਾ ਉਸ ਦੇ ਘਰ ਆਉਂਦਾ

ਕਾਮ ਕੇਲ ਨਿਸ ਦਿਨ ਤਿਸ ਸੰਗ ਕਮਾਵਈ ॥

ਅਤੇ ਦਿਨ ਰਾਤ ਉਸ ਨਾਲ ਕਾਮ-ਕ੍ਰੀੜਾ ਕਰਦਾ।

ਦਾਸ ਏਕ ਪਰ ਸੋ ਦਾਸੀ ਅਟਕਤਿ ਭਈ ॥

ਇਕ ਦਾਸ ਨਾਲ ਉਹ ਦਾਸੀ ਅਟਕ ਗਈ

ਹੋ ਪਤਿ ਕੀ ਪ੍ਰੀਤਿ ਬਿਸਾਰਿ ਤਬੈ ਚਿਤ ਤੇ ਦਈ ॥੩॥

ਅਤੇ ਪਤੀ (ਰਾਜੇ) ਦੀ ਪ੍ਰੀਤ ਨੂੰ ਤਦ ਦਿਲੋਂ ਭੁਲਾ ਦਿੱਤਾ ॥੩॥

ਤਿਲ ਚੁਗਨਾ ਪਰ ਗਾਨ ਕਲਾ ਅਟਕਤ ਭਈ ॥

ਤਿਲ ਚੁਗਨਾ (ਨਾਂ ਦੇ ਦਾਸ ਉਤੇ) ਗਾਨ ਕਲਾ ਮੋਹਿਤ ਹੋ ਗਈ।

ਨ੍ਰਿਪ ਕੀ ਪ੍ਰੀਤਿ ਬਿਸਾਰਿ ਤੁਰਤ ਚਿਤ ਤੇ ਦਈ ॥

(ਉਸ ਨੇ) ਰਾਜੇ ਦੀ ਪ੍ਰੀਤ ਤੁਰਤ ਦਿਲੋਂ ਭੁਲਾ ਦਿੱਤੀ।

ਜੋ ਦਾਸੀ ਸੌ ਪ੍ਰੇਮ ਪੁਰਖੁ ਕੋਊ ਠਾਨਈ ॥

ਜੋ ਕੋਈ ਮਰਦ ਦਾਸੀ ਨਾਲ ਪ੍ਰੇਮ ਪਾ ਲੈਂਦਾ ਹੈ,


Flag Counter