ਸ਼੍ਰੀ ਦਸਮ ਗ੍ਰੰਥ

ਅੰਗ - 543


ਐਸੇ ਕਹਿਓ ਬ੍ਰਿਜ ਕਉ ਤੁਮ ਤਿਆਗਿ ਗਏ ਮਥੁਰਾ ਜੀਅ ਐਸੋ ਹੀ ਭਾਯੋ ॥

(ਫਿਰ) ਇਸ ਤਰ੍ਹਾਂ ਕਿਹਾ ਕਿ ਤੁਸੀਂ ਬ੍ਰਜ-ਭੂਮੀ ਨੂੰ ਛਡ ਕੇ ਮਥੁਰਾ ਚਲੇ ਗਏ, ਇਸ ਤਰ੍ਹਾਂ (ਤੁਹਾਡੇ) ਮਨ ਨੂੰ ਚੰਗਾ ਲਗਾ।

ਕਾ ਭਯੋ ਜੋ ਤੁਮ ਮਾਰਿ ਚੰਡੂਰ ਪ੍ਰਹਾਰਿ ਕੈ ਸੰਗਹਿ ਕੰਸਹਿ ਘਾਯੋ ॥

ਕੀ ਹੋਇਆ ਜੇ ਤੁਸੀਂ ਚੰਡੂਰ ਨੂੰ ਕੰਸ ਦੇ ਸਮੇਤ ਮਾਰ ਕੇ ਨਸ਼ਟ ਕਰ ਦਿੱਤਾ।

ਹਉ ਨਿਰਮੋਹ ਨਿਹਾਰ ਦਸਾ ਹਮਰੀ ਤੁਮਰੇ ਮਨ ਮੋਹ ਨ ਆਯੋ ॥੨੪੧੭॥

ਹੇ ਨਿਰਮੋਹੀ! ਸਾਡੀ ਹਾਲਤ ਵੇਖ ਕੇ ਵੀ ਤੇਰੇ ਮਨ ਵਿਚ ਮੋਹ (ਦੀ ਭਾਵਨਾ) ਪੈਦਾ ਨਾ ਹੋਈ ॥੨੪੧੭॥

ਜਸੋਧਾ ਬਾਚ ਕਾਨ੍ਰਹ ਜੂ ਸੋ ॥

ਜਸੋਧਾ ਨੇ ਕਾਨ੍ਹ ਜੀ ਪ੍ਰਤਿ ਕਿਹਾ:

ਸਵੈਯਾ ॥

ਸਵੈਯਾ:

ਪ੍ਰੀਤਿ ਬਢਾਇ ਜਸੋਮਤਿ ਯੌ ਬ੍ਰਿਜਭੂਖਨ ਸੋ ਇਕ ਬੈਨ ਉਚਾਰੋ ॥

ਪ੍ਰੇਮ ਵਧਾ ਕੇ ਜਸੋਧਾ ਨੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਇਕ ਬਚਨ ਕਿਹਾ,

ਪਾਲ ਕੀਏ ਜਬ ਪੂਤ ਬਡੇ ਤੁਮ ਦੇਖਿਯੋ ਤਬੈ ਹਮ ਹੇਤ ਤੁਹਾਰੋ ॥

ਹੇ ਪੁੱਤਰ! ਤੁਹਾਨੂੰ ਪਾਲ ਕੇ ਜਦ ਵੱਡਾ ਕੀਤਾ, ਤਦ ਤੁਸੀਂ ਖ਼ੁਦ ਹੀ ਵੇਖ ਲਿਆ ਕਿ ਤੁਹਾਡੇ ਕੋਲ (ਸਾਡੇ ਲਈ ਕਿਤਨਾ) ਪਿਆਰ ਹੈ।

ਤੋ ਕਹ ਦੋਸ ਲਗਾਉ ਹਉ ਕਿਉ ਹਰਿ ਹੈ ਸਭ ਫੁਨਿ ਦੋਸ ਹਮਾਰੋ ॥

ਹੇ ਸ੍ਰੀ ਕ੍ਰਿਸ਼ਨ! ਮੈਂ ਤੈਨੂੰ ਕਿਉਂ ਦੋਸ਼ ਲਗਾਵਾਂ, ਸਾਰਾ ਅਸਲੋਂ ਮੇਰਾ ਹੀ ਦੋਸ਼ ਹੈ।

ਊਖਲ ਸੋ ਤੁਹਿ ਬਾਧ ਕੈ ਮਾਰਿਯੋ ਹੈ ਜਾਨਤ ਹੋ ਸੋਊ ਬੈਰ ਚਿਤਾਰੋ ॥੨੪੧੮॥

ਮੈਂ ਤੈਨੂੰ ਉਖਲ ਨਾਲ ਬੰਨ੍ਹ ਕੇ ਮਾਰਿਆ ਸੀ। ਮੈਂ ਜਾਣਦੀ ਹਾਂ, (ਤੂੰ) ਓਹੀ ਵੈਰ ਯਾਦ ਕੀਤਾ ਹੋਵੇਗਾ ॥੨੪੧੮॥

ਮਾਇ ਹ੍ਵੈ ਬਾਤ ਕਹੋ ਤੁਮ ਸੌ ਸੁ ਤੋ ਮੋ ਬਤੀਆ ਸੁਨਿ ਸਾਚ ਪਤੀਜੈ ॥

(ਸ੍ਰੀ ਕ੍ਰਿਸ਼ਨ ਨੇ ਉੱਤਰ ਦਿੱਤਾ) ਹੇ ਮਾਤਾ! ਮੈਂ ਤੈਨੂੰ ਗੱਲ ਕਹਾਂ। ਤੂੰ ਮੇਰੀ ਗੱਲ ਸੁਣ ਕੇ ਸਚ ਮੰਨ ਲਈਂ।

ਅਉਰਨ ਕੀ ਸਿਖ ਲੈ ਤਬ ਜਿਉ ਤੈਸੋ ਕਾਜ ਕਰੋ ਜਿਨਿ ਯੌ ਸੁਨਿ ਲੀਜੈ ॥

(ਜਸੋਧਾ ਨੇ ਕਿਹਾ) ਹੋਰਨਾਂ ਦੀ ਸਿਖਿਆ ਲੈ ਕੇ, ਤਦ (ਤੁਸੀਂ) ਅਜਿਹੇ ਕੰਮ ਕਰੋ ਜਿਨ੍ਹਾਂ ਨੂੰ ਅਸੀਂ ਸੁਣ ਸਕੀਏ।

ਨੈਕ ਬਿਛੋਹ ਭਏ ਤੁਮਰੇ ਮਰੀਐ ਤੁਮਰੇ ਪਲ ਹੇਰਤ ਜੀਜੈ ॥

ਤੇਰੇ ਜ਼ਰਾ ਜਿੰਨੇ ਵਿਛੋੜੇ ਨਾਲ (ਅਸੀਂ) ਮਰਦੇ ਹਾਂ ਅਤੇ ਤੁਹਾਨੂੰ ਪਲ ਭਰ ਵੇਖ ਕੇ ਜੀਉਂਦੇ ਹਾਂ।

ਬਾਲ ਬਲਾਇ ਲਿਉ ਹਉ ਬਹੁਰੋ ਬ੍ਰਿਜ ਕੋ ਬ੍ਰਿਜਭੂਖਨ ਭੂਖਿਤ ਕੀਜੈ ॥੨੪੧੯॥

ਹੇ ਬਾਲਕ! ਮੈਂ ਤੇਰੀਆਂ ਬਾਲਵਾਂ ਲੈਂਦੀ ਹਾਂ। ਹੇ ਬ੍ਰਜ-ਭੂਸ਼ਣ! ਤੁਸੀਂ ਫਿਰ ਆ ਕੇ ਬ੍ਰਜ ਨੂੰ (ਆਪਣੀ) ਮੌਜੂਦਗੀ ਨਾਲ ਸੁਸੱਜਿਤ ਕਰ ਦਿਓ ॥੨੪੧੯॥

ਦੋਹਰਾ ॥

ਦੋਹਰਾ:

ਨੰਦ ਜਸੋਦਹਿ ਕ੍ਰਿਸਨ ਮਿਲਿ ਅਤਿ ਚਿਤ ਮੈ ਸੁਖ ਪਾਇ ॥

ਨੰਦ ਅਤੇ ਜਸੋਧਾ ਨੇ ਕ੍ਰਿਸ਼ਨ ਨੂੰ ਮਿਲ ਕੇ ਚਿਤ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਸਭੈ ਗੋਪਿਕਾ ਜਹਿ ਹੁਤੀ ਤਹ ਹੀ ਪਹੁਚੇ ਜਾਇ ॥੨੪੨੦॥

ਸਾਰੀਆਂ ਗੋਪੀਆਂ ਜਿਥੇ ਟਿਕੀਆਂ ਹੋਈਆਂ ਸਨ, (ਸ੍ਰੀ ਕ੍ਰਿਸ਼ਨ) ਉਥੇ ਜਾ ਪਹੁੰਚੇ ॥੨੪੨੦॥

ਸਵੈਯਾ ॥

ਸਵੈਯਾ:

ਸ੍ਰੀ ਬ੍ਰਿਜਨਾਥਹ ਕੋ ਜਬ ਹੀ ਲਖਿ ਕੈ ਤਿਹ ਗ੍ਵਾਰਨਿ ਆਗਮ ਪਾਯੋ ॥

ਜਦ ਉਨ੍ਹਾਂ ਗੋਪੀਆਂ ਨੇ ਜਾਣਿਆ ਕਿ ਸ੍ਰੀ ਕ੍ਰਿਸ਼ਨ ਉਥੇ ਡੇਰੇ ਵਿਚ ਆਇਆ ਹੈ।

ਆਗੇ ਹੀ ਏਕ ਚਲੀ ਉਠ ਕੈ ਨਹਿ ਏਕਨ ਕੇ ਉਰਿ ਆਨੰਦ ਮਾਯੋ ॥

ਕੋਈ ਇਕ ਉਠ ਕੇ ਅਗਵਾਨੀ ਲਈ ਚਲ ਪਈ ਅਤੇ ਇਕਨਾਂ ਦੇ ਹਿਰਦੇ ਵਿਚ ਆਨੰਦ ਸਮਾਉਂਦਾ ਨਹੀਂ ਸੀ।

ਭੇਖ ਮਲੀਨ ਜੇ ਗੁਆਰਿ ਹੁਤੀ ਤਿਨ ਭੇਖ ਨਵੀਨ ਸਜੇ ਕਬਿ ਗਾਯੋ ॥

ਕਵੀ ਕਹਿੰਦੇ ਹਨ, ਜਿਹੜੀਆਂ ਗੋਪੀਆਂ ਮੈਲਾ ਵੇਸ ਕਰੀ ਫਿਰਦੀਆਂ ਸਨ, ਉਨ੍ਹਾਂ ਨੇ ਨਵੇਂ ਵੇਸ ਧਾਰਨ ਕਰ ਲਏ।

ਮਾਨਹੁ ਮ੍ਰਿਤਕ ਜਾਗ ਉਠਿਯੋ ਤਿਨ ਕੇ ਤਨ ਮੈ ਬਹੁਰੋ ਜੀਅ ਆਯੋ ॥੨੪੨੧॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਮੁਰਦਾ ਜਾਗ ਉਠਿਆ ਹੋਵੇ ਅਤੇ ਉਨ੍ਹਾਂ ਦੇ ਸ਼ਰੀਰ ਵਿਚ ਫਿਰ ਜਾਨ ਆ ਗਈ ਹੋਵੇ ॥੨੪੨੧॥

ਗ੍ਵਾਰਿਨਿ ਬਾਚ ॥

ਗੋਪੀਆਂ ਨੇ ਕਿਹਾ:

ਸਵੈਯਾ ॥

ਸਵੈਯਾ:

ਯੌ ਇਕ ਭਾਖਤ ਹੈ ਮੁਖ ਤੇ ਮਿਲਿ ਗ੍ਵਾਰਿਨਿ ਸ੍ਰੀ ਬ੍ਰਿਜਨਾਥ ਚਿਤੈ ਕੈ ॥

ਗੋਪੀਆਂ ਨੇ ਮਿਲ ਕੇ ਸ੍ਰੀ ਕ੍ਰਿਸ਼ਨ ਨੂੰ ਵੇਖਿਆ ਅਤੇ ਇਕ ਨੇ ਮੁਖ ਤੋਂ ਇਸ ਤਰ੍ਹਾਂ ਕਿਹਾ,

ਜਿਉ ਅਕ੍ਰੂਰ ਕੇ ਸੰਗ ਗਏ ਚੜਿ ਸ੍ਯੰਦਨ ਨਾਥ ਹੁਲਾਸ ਬਢੈ ਕੈ ॥

ਹੇ ਨਾਥ! ਜਿਸ ਦਿਨ ਦੇ ਤੁਸੀਂ ਅਕਰੂਰ ਨਾਲ ਰਥ ਉਤੇ ਚੜ੍ਹ ਕੇ ਅਤੇ ਮਨ ਵਿਚ ਉਤਸਾਹ ਨੂੰ ਵਧਾ ਕੇ ਗਏ ਹੋ।

ਦੂਰ ਹੁਲਾਸ ਕੀਯੋ ਬ੍ਰਿਜ ਤੇ ਕਛੁ ਗੁਆਰਿਨ ਕੀ ਕਰੁਨਾ ਨਹਿ ਕੈ ਕੈ ॥

(ਉਸ ਦਿਨ ਤੋਂ) ਬ੍ਰਜ-ਭੂਮੀ ਦਾ ਉਤਸਾਹ ਖ਼ਤਮ ਹੋ ਗਿਆ ਹੈ ਅਤੇ ਗੋਪੀਆਂ ਉਤੇ ਕੁਝ ਵੀ ਕਰੁਣਾ ਕਰ ਕੇ (ਸੁਖ ਸਾਂਦ) ਨਹੀਂ ਪੁੱਛੀ।

ਏਕ ਕਹੈ ਇਹ ਭਾਤਿ ਸਖੀ ਮੁਖ ਜੋਵਤ ਏਕ ਰਹੀ ਚੁਪ ਹ੍ਵੈ ਕੈ ॥੨੪੨੨॥

ਇਕ ਸਖੀ ਨੇ ਤਾਂ ਇਸ ਤਰ੍ਹਾਂ ਕਹਿ ਦਿੱਤਾ ਅਤੇ ਇਕ ਮੁਖ ਵਲ ਵੇਖਦੀ ਹੋਈ ਚੁਪ ਕਰ ਰਹੀ ॥੨੪੨੨॥

ਸ੍ਰੀ ਬ੍ਰਿਜਨਾਥ ਗਯੋ ਮਥੁਰਾ ਕਛੁ ਚਿਤ ਬਿਖੈ ਸਖੀ ਹੇਤ ਨ ਧਾਰਿਯੋ ॥

ਹੇ ਸਖੀ! (ਜਦੋਂ ਦੇ) ਸ੍ਰੀ ਕ੍ਰਿਸ਼ਨ ਮਥੁਰਾ ਨੂੰ ਗਏ ਹਨ, (ਉਦੋਂ ਤੋਂ ਆਪਣੇ) ਚਿਤ ਵਿਚ ਕੋਈ ਹਿਤ ਨਹੀਂ ਧਰਿਆ।

ਨੈਕ ਨ ਮੋਹ ਕੀਯੋ ਚਿਤ ਮੈ ਨਿਰਮੋਹ ਹੀ ਆਪਨ ਚਿਤ ਬਿਚਾਰਿਯੋ ॥

(ਇਸ ਨੇ) ਚਿਤ ਵਿਚ ਜ਼ਰਾ ਜਿੰਨਾ ਮੋਹ ਨਹੀਂ ਕੀਤਾ। (ਇਸ ਲਈ ਅਸੀਂ ਇਸ ਨੂੰ) ਆਪਣੇ ਚਿਤ ਵਿਚ ਨਿਰਮੋਹੀ ਵਿਚਾਰ ਲਿਆ।

ਯੌ ਬ੍ਰਿਜ ਨਾਇਕ ਗ੍ਵਾਰਿ ਤਜੀ ਜਸੁ ਤਾ ਛਬਿ ਕੋ ਕਬਿ ਸ੍ਯਾਮ ਉਚਾਰਿਯੋ ॥

ਕਵੀ ਸ਼ਿਆਮ ਨੇ ਉਸ ਦ੍ਰਿਸ਼ ਦੀ ਉਪਮਾ ਇਸ ਤਰ੍ਹਾਂ ਕੀਤੀ ਕਿ ਸ੍ਰੀ ਕ੍ਰਿਸ਼ਨ ਨੇ ਗੋਪੀਆਂ ਨੂੰ ਇਸ ਤਰ੍ਹਾਂ ਛਡ ਦਿੱਤਾ,

ਆਪੁਨੀ ਚਉਪਹਿ ਤੇ ਅਪੁਨੀ ਮਾਨੋ ਕੁੰਜਹਿ ਤਿਆਗ ਭੁਜੰਗ ਸਿਧਾਰਿਯੋ ॥੨੪੨੩॥

ਮਾਨੋ ਆਪਣੀ ਇੱਛਾ ਨਾਲ ਆਪਣੀ ਕੁੰਜ ਨੂੰ ਤਿਆਗ ਕੇ ਸੱਪ ਚਲਾ ਗਿਆ ਹੋਵੇ ॥੨੪੨੩॥

ਚੰਦ੍ਰਭਗਾ ਬ੍ਰਿਖਭਾਨੁ ਸੁਤਾ ਬ੍ਰਿਜ ਨਾਇਕ ਕਉ ਇਹ ਭਾਤਿ ਸੁਨਾਈ ॥

ਚੰਦ੍ਰਭਗਾ ਅਤੇ ਰਾਧਾ ਨੇ ਕ੍ਰਿਸ਼ਨ ਨੂੰ ਇਸ ਤਰ੍ਹਾਂ (ਕਹਿ ਕੇ) ਸੁਣਾਇਆ।

ਸ੍ਰੀ ਬ੍ਰਿਜਨਾਥ ਗਏ ਮਥੁਰਾ ਤਜਿ ਕੈ ਬ੍ਰਿਜ ਪ੍ਰੀਤਿ ਸਭੈ ਬਿਸਰਾਈ ॥

ਸ੍ਰੀ ਕ੍ਰਿਸ਼ਨ (ਸਾਨੂੰ) ਛਡ ਕੇ ਮਥੁਰਾ ਚਲੇ ਗਏ ਅਤੇ ਬ੍ਰਜ ਦੀ ਸਾਰੀ ਪ੍ਰੀਤ ਭੁਲਾ ਦਿੱਤੀ।

ਰਾਧਿਕਾ ਜਾ ਬਿਧਿ ਮਾਨ ਕੀਯੋ ਹਰਿ ਤੈਸੇ ਹੀ ਮਾਨ ਕੀਯੋ ਜੀਅ ਆਈ ॥

ਜਿਸ ਤਰ੍ਹਾਂ ਰਾਧਾ ਨੇ 'ਮਾਣ' ਕੀਤਾ ਸੀ, ਉਸੇ ਤਰ੍ਹਾਂ ਕ੍ਰਿਸ਼ਨ ਨੇ 'ਮਾਣ' ਕੀਤਾ ਹੈ, (ਇਹੀ ਗੱਲ) ਮਨ ਵਿਚ ਆਈ ਹੈ।

ਤਾ ਦਿਨ ਕੇ ਬਿਛੁਰੇ ਬਿਛੁਰੇ ਸੁ ਦਈ ਹਮ ਕਉ ਅਬ ਆਨਿ ਦਿਖਾਈ ॥੨੪੨੪॥

ਉਸ ਦਿਨ ਦੇ ਵਿਛੜੇ ਹੋਏ ਵਿਛੜੇ ਹੀ ਰਹੇ ਹੋ, ਹੁਣ ਸਾਨੂੰ ਆ ਕੇ ਦਿਖਾਈ ਦਿੱਤੀ ਹੈ ॥੨੪੨੪॥

ਏਕ ਮਿਲੀ ਕਹਿ ਯੌ ਬਤੀਯਾ ਜੁ ਹੁਤੀ ਬ੍ਰਿਜਭੂਖਨ ਕਉ ਅਤਿ ਪਿਆਰੀ ॥

ਇਕ ਗੋਪੀ ਇਸ ਤਰ੍ਹਾਂ ਗੱਲ ਕਹਿ ਕੇ ਮਿਲੀ ਜੋ ਸ੍ਰੀ ਕ੍ਰਿਸ਼ਨ ਨੂੰ ਬਹੁਤ ਪਿਆਰੀ ਸੀ।

ਚੰਦ੍ਰਭਗਾ ਬ੍ਰਿਖਭਾਨੁ ਸੁਤਾ ਜੁ ਧਰੇ ਤਨ ਬੀਚ ਕੁਸੁੰਭਨ ਸਾਰੀ ॥

ਚੰਦ੍ਰਭਗਾ ਅਤੇ ਰਾਧਾ ਜਿਨ੍ਹਾਂ ਨੇ ਸ਼ਰੀਰ ਉਤੇ ਕੁਸੁੰਭੇ ਰੰਗ ਦੀਆਂ ਸਾੜ੍ਹੀਆਂ ਪਾਈਆਂ ਹੋਈਆਂ ਸਨ;

ਕੇਲ ਕਥਾ ਦਈ ਛੋਰਿ ਰਹੀ ਚਕਿ ਚਿਤ੍ਰਹ ਕੀ ਪੁਤਰੀ ਸੀ ਸਵਾਰੀ ॥

(ਉਨ੍ਹਾਂ ਨੇ) ਕ੍ਰੀੜਾ ਦੀ ਵਾਰਤਾ ਤਾਂ ਛਡ ਦਿੱਤੀ ਹੈ, (ਬਸ ਕ੍ਰਿਸ਼ਨ ਨੂੰ ਵੇਖ ਕੇ) ਡੌਰ ਭੌਰ ਹੋ ਰਹੀਆਂ ਹਨ ਅਤੇ ਚਿਤਰ ਦੀਆਂ ਪੁਤਲੀਆਂ ਵਾਂਗ ਲਗਦੀਆਂ ਹਨ।

ਸ੍ਯਾਮ ਭਨੈ ਬ੍ਰਿਜਨਾਥ ਤਬੈ ਸਬ ਗ੍ਵਾਰਿਨ ਗਿਆਨ ਹੀ ਮੈ ਕਰਿ ਡਾਰੀ ॥੨੪੨੫॥

(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਉਸ ਵੇਲੇ ਸਾਰੀਆਂ ਗੋਪੀਆਂ ਨੂੰ ਗਿਆਨਮਈ ਕਰ ਦਿੱਤਾ ॥੨੪੨੫॥

ਬਿਸਨਪਦ ਧਨਾਸਰੀ ॥

ਬਿਸਨਪਦ ਧਨਾਸਰੀ:

ਸੁਨਿ ਪਾਈ ਬ੍ਰਿਜਬਾਲਾ ਮੋਹਨ ਆਏ ਹੈ ਕੁਰੁਖੇਤਿ ॥

ਬ੍ਰਜ ਦੀਆਂ ਬਾਲੜੀਆਂ (ਮੁਟਿਆਰਾਂ) ਨੇ (ਇਹ ਗੱਲ) ਸੁਣ ਲਈ ਕਿ ਸ੍ਰੀ ਕ੍ਰਿਸ਼ਨ ਕੁਰੁਕਸ਼ੇਤ੍ਰ ਆਏ ਹਨ।

ਦਰਸਨ ਦੇਖਿ ਸਭੈ ਦੁਖ ਬਿਸਰੇ ਬੇਦ ਕਹਤ ਜਿਹ ਨੇਤਿ ॥

ਜਿਸ ਨੂੰ ਵੇਦ ਨੇ 'ਨੇਤਿ ਨੇਤਿ' ਕਿਹਾ ਹੈ, ਉਸ ਦੇ ਦਰਸ਼ਨ ਕਰ ਕੇ ਸਾਰੇ ਦੁਖ ਭੁਲ ਗਈਆਂ ਹਨ।

ਤਨ ਮਨ ਅਟਕਿਓ ਚਰਨ ਕਵਲ ਸੋ ਧਨ ਨਿਵਛਾਵਰਿ ਦੇਤ ॥

ਉਸ ਦੇ ਚਰਨਾਂ ਕਮਲਾਂ ਨਾਲ ਤਨ ਅਤੇ ਮਨ ਅਟਕ ਗਿਆ ਹੈ ਅਤੇ ਉਸ ਉਤੋਂ ਧਨ ਨਿਛਾਵਰ ਕਰ ਦਿੱਤਾ ਹੈ।

ਕ੍ਰਿਸਨ ਇਕਾਤਿ ਕੀਯੋ ਤਿਹ ਹੀ ਛਿਨ ਕਹਿਯੋ ਗਿਆਨ ਸਿਖਿ ਲੇਹੁ ॥

(ਉਨ੍ਹਾਂ ਨੂੰ) ਕ੍ਰਿਸ਼ਨ ਨੇ ਇਕਲਿਆਂ ਕਰ ਕੇ, ਉਸੇ ਵੇਲੇ ਕਿਹਾ ਕਿ ਗਿਆਨ ਸਿਖ ਲਵੋ।

ਮਿਲ ਬਿਛੁਰਨ ਦੋਊ ਇਹ ਜਗ ਮੈ ਮਿਥਿਆ ਤਨੁ ਅਸਨੇਹੁ ॥੨੪੨੬॥

ਮਿਲਣਾ ਅਤੇ ਵਿਛੜਨਾ ਦੋਵੇਂ ਇਸ ਜਗਤ (ਦਾ ਚਲਨ ਹਨ) ਅਤੇ ਸ਼ਰੀਰ ਦਾ ਪ੍ਰੇਮ ਮਿਥਿਆ ਹੈ ॥੨੪੨੬॥

ਸਵੈਯਾ ॥

ਸਵੈਯਾ:

ਬ੍ਰਿਜ ਨਾਇਕ ਠਾਢਿ ਭਏ ਉਠ ਕੈ ਸਭ ਗੁਆਰਨਿ ਕਉ ਐਸੇ ਗਿਆਨ ਦ੍ਰਿੜਾਏ ॥

ਸਾਰੀਆਂ ਗੋਪੀਆਂ ਨੂੰ ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ ਸ੍ਰੀ ਕ੍ਰਿਸ਼ਨ ਉਠ ਕੇ ਖੜੋ ਗਏ।

ਨੰਦ ਜਸੋਮਤਿ ਪੰਡੁ ਕੇ ਪੁਤ੍ਰਨ ਸੰਗਿ ਮਿਲੇ ਅਤਿ ਹੇਤੁ ਬਢਾਏ ॥

ਨੰਦ, ਜਸੋਧਾ, ਪੰਡੁ ਦੇ ਪੁੱਤਰਾਂ (ਅਰਥਾਤ ਪੰਜ ਪਾਂਡਵਾਂ) ਨਾਲ ਮਿਲ ਕੇ ਬਹੁਤ ਸਨੇਹ ਪ੍ਰਗਟਾਇਆ।


Flag Counter