(ਮਿਸਾਲਾਂ ਤੋਂ) ਬਾਰੂਦ ਵਿਚ ਚੰਗਿਆੜੇ ਡਿਗੇ।
(ਬਾਰੂਦ ਦੇ ਫਟਣ ਨਾਲ) ਤਦ ਹੀ ਸਾਰੇ ਚੋਰ ਉਡ ਗਏ।
ਭੂਮੀ ਉਤੇ ਚਲਣ ਵਾਲੇ ਆਕਾਸ਼-ਚਾਰੀ ਹੋ ਗਏ ॥੮॥
ਬਾਰੂਦ ਦੇ ਉਡਣ ਨਾਲ ਚੋਰ ਉਡ ਗਏ
ਅਤੇ ਸਾਰੇ ਆਕਾਸ਼ ਵਿਚ ਘੁੰਮਣ ਲਗ ਗਏ।
ਦਸ ਦਸ ਕੋਹ ਦੂਰ ਜਾ ਕੇ ਡਿਗੇ
ਅਤੇ ਹਡ ਗੋਡੇ ਅਤੇ ਸਿਰ (ਸਭ) ਖ਼ਤਮ ਹੋ ਗਏ ॥੯॥
ਇਕੋ ਹੀ ਵਾਰ ਚੋਰ (ਸਾਰੇ) ਉਡ ਗਏ।
(ਉਨ੍ਹਾਂ ਵਿਚੋਂ) ਇਕ ਵੀ ਜੀਉਂਦਾ ਨਾ ਬਚਿਆ।
ਇਸ ਚਰਿਤ੍ਰ ਨਾਲ ਇਸਤਰੀ ਨੇ ਉਨ੍ਹਾਂ ਨੂੰ ਮਾਰ ਦਿੱਤਾ
ਅਤੇ ਛਲ ਨਾਲ ਆਪਣਾ ਘਰ ਬਚਾ ਲਿਆ ॥੧੦॥
ਇਸ ਛਲ ਨਾਲ ਸਾਰਿਆਂ ਚੋਰਾਂ ਨੂੰ ਮਾਰ ਕੇ
ਫਿਰ ਆਪਣੇ ਘਰ ਨੂੰ ਆਈ।
ਇੰਦਰ, ਵਿਸ਼ਣੂ, ਬ੍ਰਹਮਾ, ਸ਼ਿਵ (ਕੋਈ ਵੀ) ਹੋਵੇ,
ਇਸਤਰੀ ਚਰਿਤ੍ਰ ਤੋਂ ਕੋਈ ਵੀ ਬਚ ਨਹੀਂ ਸਕਦਾ ॥੧੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੬॥੩੫੬੬॥ ਚਲਦਾ॥
ਚੌਪਈ:
ਕਾਮ ਕਲਾ ਨਾਂ ਦੀ ਇਕ ਇਸਤਰੀ ਸੁਣੀਂਦੀ ਸੀ
ਜੋ ਵੇਦ ਸ਼ਾਸਤ੍ਰ ਵਿਚ ਬਹੁਤ ਗੁਣਵਾਨ ਸੀ।
ਉਸ ਦਾ ਪੁੱਤਰ ਆਗਿਆ ਨਹੀਂ ਮੰਨਦਾ ਸੀ।
ਇਸ ਲਈ ਮਾਤਾ ਸਦਾ ਚਿਤ ਵਿਚ ਕ੍ਰੋਧਿਤ ਰਹਿੰਦੀ ਸੀ ॥੧॥
(ਉਹ ਪੁੱਤਰ) ਮਾੜੀ ਬੁੱਧੀ ਵਿਚ ਹੀ ਦਿਨ ਰਾਤ ਬਤੀਤ ਕਰਦਾ ਸੀ
ਅਤੇ ਮਾਤਾ ਪਿਤਾ ਦੇ ਧਨ ਨੂੰ ਲੁਟਾਈ ਜਾਂਦਾ ਸੀ।
ਉਹ ਗੁੰਡਿਆਂ ਨਾਲ ਸਮਾਂ ਬਤੀਤ ਕਰਦਾ ਸੀ
ਅਤੇ ਸ਼ਰਾਬ ਪੀ ਕੇ ਮਾੜੇ ਕੰਮ ਕਰਦਾ ਸੀ ॥੨॥
ਉਸ ਦਾ ਦੂਜਾ ਭਰਾ ਸ਼ੁਭ ਕਰਮ ਕਰਨ ਵਾਲਾ ਸੀ।
(ਉਹ) ਜੂਏ ਤੋਂ ਰਹਿਤ ਸੀ ਅਤੇ ਕੁਝ ਵੀ ਦੁਰਾਚਾਰ ਨਹੀਂ (ਕਰਦਾ) ਸੀ।
ਉਸ ਨਾਲ ਮਾਤਾ ਨੂੰ ਪਿਆਰ ਸੀ
ਅਤੇ ਇਸ (ਕੁਪੁੱਤਰ) ਨੂੰ ਮਾਰ ਦੇਣਾ ਚਾਹੁੰਦੀ ਸੀ ॥੩॥
ਇਕ ਦਿਨ ਜਦ ਉਹ ਘਰ ਆਇਆ
ਅਤੇ ਛਪਰੀ ਵਿਚ ਸੁਤਾ ਹੋਇਆ ਵੇਖਿਆ।
(ਛਪਰੀ ਦੇ) ਦੁਆਰ ਦੇ ਖਿੜਕੇ ਨੂੰ ਅੱਗ ਲਗਾ ਦਿੱਤੀ।
(ਇਸ ਤਰ੍ਹਾਂ) ਪੁੱਤਰ ਨੂੰ ਮਾਂ ਨੇ ਸਾੜ ਦਿੱਤਾ ॥੪॥
ਮਾਂ ਨੇ ਪਹਿਲਾਂ ਪੁੱਤਰ ਨੂੰ ਸਾੜਿਆ
(ਅਤੇ ਫਿਰ) ਰੋ ਰੋ ਕੇ ਸਾਰੇ ਜਗਤ ਨੂੰ ਸੁਣਾਇਆ।
(ਉਹ ਛਪਰੀ ਨੂੰ) ਅਗ ਲਗਾ ਕੇ ਪਾਣੀ ਲੈਣ ਲਈ ਭਜੀ।
ਕਿਸੇ ਵੀ ਮੂਰਖ ਨੇ ਇਸ ਗੱਲ ਨੂੰ ਨਹੀਂ ਸਮਝਿਆ ॥੫॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੭॥੩੫੭੧॥ ਚਲਦਾ॥
ਚੌਪਈ:
ਕੰਚਨ ਪ੍ਰਭਾ ਨਾਂ ਦੀ ਇਕ ਜੱਟ ਦੀ ਧੀ ਰਹਿੰਦੀ ਸੀ।
ਉਸ ਨੂੰ ਜਗਤ ਅਤਿ ਸੁੰਦਰ ਕਹਿੰਦਾ ਸੀ।
ਉਸ ਨੇ ਪਹਿਲਾਂ ਇਕ ਪਤੀ ਕੀਤਾ।
ਉਹ ਚੰਗਾ ਨਾ ਲਗਿਆ, ਫਾਹੀ ਪਾ ਕੇ ਮਾਰ ਦਿੱਤਾ ॥੧॥
ਕੁਝ ਕੁ ਦਿਨਾਂ ਬਾਦ ਹੋਰ ਪਤੀ ਕਰ ਲਿਆ।
ਉਹ ਵੀ ਪਸੰਦ ਨਾ ਆਇਆ ਅਤੇ ਕਟਾਰੀ ਮਾਰ ਕੇ ਮਾਰ ਦਿੱਤਾ।
(ਇਕ) ਮਹੀਨੇ ਬਾਦ ਹੋਰ ਪਤੀ ਪ੍ਰਾਪਤ ਕੀਤਾ।
ਉਸ ਨੂੰ ਵੀ ਇਸਤਰੀ ਨੇ ਜ਼ਹਿਰ ਦੇ ਕੇ ਮਾਰ ਦਿੱਤਾ ॥੨॥
ਉਸ ਨਾਇਕਾ ਨੇ ਚੌਥਾ ਪਤੀ ਕੀਤਾ।