ਸ਼੍ਰੀ ਦਸਮ ਗ੍ਰੰਥ

ਅੰਗ - 1401


ਕਿ ਜ਼ਰ ਆਬ ਰੰਗ ਅਸਤੁ ਸੀਮਾਬ ਤਨ ॥੨੪॥

ਜਿਸ ਦਾ ਰੰਗ ਸੁਨਹਿਰੇ ਪਾਣੀ ਵਰਗਾ ਅਤੇ ਸ਼ਰੀਰ ਪਾਰੇ (ਵਾਂਗ ਚੰਚਲ ਸੀ) ॥੨੪॥

ਰਵਾ ਗਸ਼ਤ ਦਰ ਰਾਜਹਾ ਬੇਸ਼ੁਮਾਰ ॥

ਬੇਸ਼ੁਮਾਰ ਰਾਜਿਆਂ ਵਲ (ਰਾਜ ਕੁਮਾਰੀ) ਤੁਰ ਪਈ

ਗੁਲੇ ਸੁਰਖ਼ ਚੂੰ ਗੁੰਬਜ਼ੇ ਨਉ ਬਹਾਰ ॥੨੫॥

ਜਿਸ ਦਾ ਰੰਗ ਬਸੰਤ ਰੁਤ ਦੇ ਖਿੜੇ ਲਾਲ ਫੁਲ ਵਰਗਾ ਸੀ ॥੨੫॥

ਬ ਦੁਜ਼ਦੀਦ ਦਿਲ ਰਾਜਹਾ ਬੇਸ਼ੁਮਾਰ ॥

(ਰਾਜ ਕੁਮਾਰੀ ਨੇ) ਬੇਸ਼ੁਮਾਰ ਰਾਜਿਆਂ ਦਾ ਦਿਲ ਚੁਰਾ ਲਿਆ।

ਬਿਅਫ਼ਤਦ ਜ਼ਿਮੀ ਚੂੰ ਯਲੇ ਕਾਰਜ਼ਾਰ ॥੨੬॥

ਉਹ (ਉਸ ਨੂੰ ਵੇਖ ਕੇ) ਧਰਤੀ ਉਤੇ ਡਿਗ ਪਏ ਜਿਵੇਂ ਸੂਰਮਾ ਯੁੱਧ-ਭੂਮੀ ਵਿਚ ਡਿਗਦਾ ਹੈ ॥੨੬॥

ਬਿਜ਼ਦ ਬਾਗ ਬਰ ਵੈ ਕਿ ਖ਼ਾਤੂਨ ਖ਼ੇਸ਼ ॥

ਬ੍ਰਾਹਮਣ ਨੇ ਉੱਚੀ ਆਵਾਜ਼ ਵਿਚ ਕਿਹਾ

ਕਿ ਈਂ ਉਮਦਹੇ ਰਾਜਹਾ ਉਤਰ ਦੇਸ਼ ॥੨੭॥

ਕਿ ਇਹ ਉੱਤਰ ਦੇ ਸ੍ਰੇਸ਼ਠ ਰਾਜੇ ਦੀ ਪੁੱਤਰੀ ਹੈ ॥੨੭॥

ਵਜ਼ਾ ਦੁਖ਼ਤਰ ਹਸਤ ਈਂ ਬਛਤਰਾ ਮਤੀ ॥

(ਉਸ ਰਾਜੇ ਦੀ) ਇਹ ਬਛਤਰਾ ਮਤੀ ਪੁੱਤਰੀ ਹੈ

ਚੁ ਮਾਹੇ ਫ਼ਲਕ ਹਮ ਚੁ ਹੂਰੋ ਪਰੀ ॥੨੮॥

ਜੋ ਆਕਾਸ਼ ਦੇ ਚੰਦ੍ਰਮਾ (ਵਰਗੀ ਸੁੰਦਰ) ਅਤੇ ਪਰੀ (ਵਾਂਗ ਸੂਖਮ ਸ਼ਰੀਰ) ਵਾਲੀ ਹੈ ॥੨੮॥

ਸ੍ਵਯੰਬਰ ਦਰਾਮਦ ਚੁ ਮਾਹੇ ਫ਼ਲਕ ॥

ਆਕਾਸ਼ ਵਿਚ ਚੰਦ੍ਰਮਾ ਵਾਂਗ ਇਹ ਸੁਅੰਬਰ ਵਿਚ ਆਈ ਹੈ।

ਫਰਿਸ਼ਤਹ ਸਿਫ਼ਤ ਓ ਚੁ ਜ਼ਾਤਸ਼ ਮਲਕ ॥੨੯॥

ਇਸ ਦੀਆਂ ਸਿਫ਼ਤਾਂ ਫਰਿਸ਼ਤਿਆਂ ਵਰਗੀਆਂ ਅਤੇ ਸ਼ਰੀਰ ਦੇਵਤਿਆਂ ਵਰਗਾ ਹੈ ॥੨੯॥

ਕਿਰਾ ਦੌਲਤ ਇਕਬਾਲ ਯਾਰੀ ਦਿਹਦ ॥

(ਵੇਖਦੇ ਹਾਂ ਕਿ) ਭਾਗਾਂ ਦੀ ਦੌਲਤ ਕਿਸ ਦੀ ਮੱਦਦ ਕਰਦੀ ਹੈ

ਕਿ ਈਂ ਮਾਹਰੋ ਕਾਮਗ਼ਾਰੀ ਦਿਹਦ ॥੩੦॥

ਅਤੇ ਇਹ ਚੰਦ੍ਰਮਾ ਵਰਗੀ ਕਿਸ ਦੀ ਇੱਛਾ ਨੂੰ ਪੂਰਾ ਕਰਦੀ ਹੈ ॥੩੦॥

ਪਸੰਦ ਆਮਦ ਓ ਰਾਜਹ ਸੁਭਟ ਸਿੰਘ ਨਾਮ ॥

ਉਸ (ਰਾਜ ਕੁਮਾਰੀ) ਨੂੰ ਸੁਭਟ ਸਿੰਘ ਨਾਂ ਦਾ ਰਾਜਾ ਪਸੰਦ ਆਇਆ,

ਕਿ ਰਉਸ਼ਨ ਤਬੀਯਤ ਸਲੀਖ਼ਤ ਮੁਦਾਮ ॥੩੧॥

ਜਿਸ ਦਾ ਸੁਭਾ ਉਜਲਾ ਸੀ ਅਤੇ ਜੋ ਸਦਾ ਹਸਮੁਖ ਰਹਿਣ ਵਾਲਾ ਸੀ ॥੩੧॥

ਰਵਾ ਕਰਦ ਬਰ ਵੈ ਵਕੀਲਸ ਗਿਰਾ ॥

(ਰਾਜੇ ਨੇ) ਉਸ ਵਲ ਬ੍ਰਾਹਮਣ (ਵਕੀਲ) ਨੂੰ ਭੇਜ ਦਿੱਤਾ।

ਕਿ ਏ ਸ਼ਾਹ ਸ਼ਾਹਾਨ ਰਉਸ਼ਨ ਜ਼ਮਾ ॥੩੨॥

(ਉਸ ਨੇ ਜਾ ਕੇ ਕਿਹਾ) ਹੇ ਬਾਦਸ਼ਾਹਾਂ ਦੇ ਬਾਦਸ਼ਾਹ ਅਤੇ ਜ਼ਮਾਨੇ ਵਿਚ ਪ੍ਰਕਾਸ਼ਮਾਨ (ਰਾਜੇ!) ॥੩੨॥

ਕਿ ਈਂ ਤਰਜ਼ ਲਾਲਾਇ ਬਰਗੇ ਸਮਨ ॥

ਇਹ (ਰਾਜ ਕੁਮਾਰੀ) ਲਾਲਹ (ਪੋਸਤ) ਦੇ ਫੁਲ (ਵਾਂਗ ਸੁੰਦਰ) ਅਤੇ ਚਮੇਲੀ ਦੇ ਪੱਤਰ (ਵਰਗੀ ਕੋਮਲ) ਹੈ।

ਕਿ ਲਾਇਕ ਸੁਮਾਨ ਅਸਤ ਈਂ ਰਾ ਬਕੁਨ ॥੩੩॥

ਇਹ ਤੁਹਾਡੇ ਯੋਗ ਹੈ, ਇਸ ਨੂੰ ਆਪਣਾ ਬਣਾ ਲਵੋ (ਭਾਵ-ਵਿਆਹ ਕਰ ਲਵੋ) ॥੩੩॥

ਬਿਗੋਯਦ ਯਕੇ ਖ਼ਾਨਹ ਬਾਨੂ ਮਰਾਸਤ ॥

(ਰਾਜਾ ਸੁਭਟ ਸਿੰਘ ਨੇ) ਕਿਹਾ ਕਿ ਮੇਰੇ ਘਰ ਅਗੇ ਹੀ ਇਕ ਇਸਤਰੀ ਹੈ,

ਕਿ ਚਸ਼ਮੇ ਅਜ਼ੋ ਹਰਦੁ ਆਹੂ ਤਰਾਸਤ ॥੩੪॥

ਜਿਸ ਦੀਆਂ ਦੋਵੇਂ ਅੱਖਾਂ ਹਿਰਨ ਦੇ ਬੱਚੇ (ਵਾਂਗ ਸੁੰਦਰ) ਹਨ ॥੩੪॥

ਕਿ ਹਰਗਿਜ਼ ਮਨ ਈਂ ਰਾ ਨ ਕਰਦਮ ਕਬੂਲ ॥

ਇਸ ਲਈ ਮੈਂ ਇਸ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਾਂਗਾ।

ਕਿ ਕਉਲੇ ਕੁਰਾ ਅਸਤ ਕਸਮੇ ਰਸੂਲ ॥੩੫॥

ਮੈਨੂੰ ਕੁਰਾਨ ਦਾ ਹੁਕਮ ਹੈ ਅਤੇ ਰਸੂਲ ਦੀ ਕਸਮ ਹੈ ॥੩੫॥

ਬ ਗੋਸ਼ ਅੰਦਰ ਆਮਦ ਅਜ਼ੀਂ ਨ ਸੁਖ਼ਨ ॥

ਜਦੋਂ ਇਸ ਤਰ੍ਹਾਂ ਦੀ ਗੱਲ (ਬਛਤਰਾ ਮਤੀ) ਦੇ ਕੰਨ ਅੰਦਰ ਪਈ,

ਬਜੁੰਬਸ਼ ਦਰਾਮਦ ਜ਼ਨੇ ਨੇਕ ਤਨ ॥੩੬॥

ਤਾਂ ਉਹ ਨੇਕ ਲੜਕੀ ਰੋਹ ਵਿਚ ਆ ਗਈ ॥੩੬॥

ਕਸੇ ਫ਼ਤਹ ਮਾਰਾ ਕੁਨਦ ਵਕਤ ਕਾਰ ॥

(ਰਾਜ ਕੁਮਾਰੀ ਨੇ ਕਿਹਾ) ਜੋ ਮੇਰੇ ਨਾਲ ਲੜਾਈ ਕਰ ਕੇ ਜਿਤੇਗਾ,

ਵਜ਼ਾ ਸ਼ਾਹਿ ਮਾਰਾ ਸ਼ਵਦ ਈਂ ਦਿਯਾਰ ॥੩੭॥

ਉਹੀ ਮੇਰਾ ਪਤੀ ਅਤੇ ਮੁਲਕ ਦਾ ਰਾਜਾ ਹੋਵੇਗਾ ॥੩੭॥

ਬ ਕੋਸ਼ੀਦ ਮੈਦਾਨ ਜੋਸ਼ੀਦ ਜੰਗ ॥

(ਰਾਜ ਕੁਮਾਰੀ ਨੇ) ਝਟ ਪਟ ਯੁੱਧ-ਖੇਤਰ ਵਿਚ ਯੁੱਧ ਮਚਾ ਦਿੱਤਾ

ਬ ਪੋਸ਼ੀਦ ਖ਼ਫ਼ਤਾਨ ਪੋਲਾਦ ਰੰਗ ॥੩੮॥

ਅਤੇ (ਸ਼ਰੀਰ ਉਤੇ) ਫੌਲਾਦ ਦਾ ਕਵਚ ਪਾ ਲਿਆ ॥੩੮॥

ਨਿਸ਼ਸਤਹ ਬਰ ਆਂ ਰਥ ਚੁ ਮਾਹੇ ਮੁਨੀਰ ॥

ਪੁੰਨਿਆ ਦੇ ਚੰਦ੍ਰਮਾ (ਵਰਗੀ ਰਾਜ ਕੁਮਾਰੀ) ਰਥ ਵਿਚ ਬੈਠ ਗਈ।

ਬੁਬਸਤੰਦ ਸ਼ਮਸ਼ੇਰ ਜੁਸਤੰਦ ਤੀਰ ॥੩੯॥

(ਉਸ ਨੇ) ਲਕ ਨਾਲ ਤਲਵਾਰ ਬੰਨ੍ਹ ਲਈ ਅਤੇ ਹੱਥ ਵਿਚ ਤੀਰ ਫੜ ਲਏ ॥੩੯॥

ਬ ਮੈਦਾ ਦਰ ਆਮਦ ਜੁ ਗੁਰਰੀਦ ਸ਼ੇਰ ॥

ਉਹ (ਰਾਜ ਕੁਮਾਰੀ) ਯੁੱਧ-ਭੂਮੀ ਵਿਚ ਸ਼ੇਰ ਵਾਂਗ ਗਜਦੀ ਹੋਈ ਆ ਗਈ।

ਚੁ ਸ਼ੇਰ ਅਸਤ ਸ਼ੇਰ ਅਫ਼ਕਨੋ ਦਿਲ ਦਲੇਰ ॥੪੦॥

ਉਹ ਸ਼ੇਰਾਂ ਨੂੰ ਪਟਕਾਉਣ ਵਾਲੀ ਬੜੀ ਸ਼ੇਰਦਿਲ ਅਤੇ ਦਲੇਰ ਸੀ ॥੪੦॥

ਬ ਪੋਸ਼ੀਦ ਖ਼ੁਫ਼ਤਾਨ ਜੋਸ਼ੀਦ ਜੰਗ ॥

ਉਸ (ਰਾਜ ਕੁਮਾਰੀ) ਨੇ ਕਵਚ ਪਾ ਕੇ ਬੜੇ ਜੋਸ਼ ਨਾਲ ਯੁੱਧ ਕੀਤਾ

ਬ ਕੋਸ਼ੀਦ ਮੈਦਾਨ ਤੀਰੋ ਤੁਫ਼ੰਗ ॥੪੧॥

ਅਤੇ ਤੀਰਾਂ ਤੇ ਬੰਦੂਕਾਂ ਨਾਲ ਜੰਗ ਜਿਤਣ ਦਾ ਯਤਨ ਕੀਤਾ ॥੪੧॥

ਚੁਨਾ ਤੀਰ ਬਾਰਾ ਕੁਨਦ ਕਾਰਜ਼ਾਰ ॥

ਯੁੱਧ ਵਿਚ (ਰਾਜ ਕੁਮਾਰੀ ਨੇ) ਤੀਰਾਂ ਦੀ ਅਜਿਹੀ ਵਰਖਾ ਕੀਤੀ

ਕਿ ਲਸ਼ਕਰ ਬਕਾਰ ਆਮਦਸ਼ ਬੇਸ਼ੁਮਾਰ ॥੪੨॥

(ਕਿ ਵੈਰੀ ਦੀ) ਬਹੁਤ ਸਾਰੀ ਸੈਨਾ ਮਾਰੀ ਗਈ ॥੪੨॥

ਚੁਨਾ ਬਾਨ ਬਾਰੀਦ ਤੀਰੋ ਤੁਫ਼ੰਗ ॥

(ਜੰਗ ਵਿਚ) ਤੀਰਾਂ ਅਤੇ ਬੰਦੂਕਾਂ ਦੀ ਇੰਨੀ ਬਰਖਾ ਹੋਈ

ਬਸੋ ਮਰਦਮਾ ਮੁਰਦਹ ਸ਼ੁਦ ਜਾਇ ਜੰਗ ॥੪੩॥

ਕਿ ਬਹੁਤ ਸਾਰੇ ਸੂਰਮੇ ਮਾਰੇ ਗਏ ॥੪੩॥

ਸਹੇ ਨਾਮ ਗਜ ਸਿੰਘ ਦਰਾਮਦ ਬਜੰਗ ॥

ਇਸ ਯੁੱਧ ਵਿਚ ਗਜ ਸਿੰਘ ਨਾਂ ਦਾ ਰਾਜਾ ਇਸ ਤਰ੍ਹਾਂ ਆਇਆ

ਚੁ ਕੈਬਰ ਕਮਾ ਹਮ ਚੁ ਤੀਰੋ ਤੁਫ਼ੰਗ ॥੪੪॥

ਮਾਨੋ ਕਮਾਨ ਵਿਚੋਂ ਤੀਰ ਛੁਟਦਾ ਹੋਵੇ ਜਾਂ ਬੰਦੂਕ ਵਿਚੋਂ ਗੋਲੀ ਚਲਦੀ ਹੋਵੇ ॥੪੪॥

ਬਜੁੰਬਸ਼ ਦਰਾਮਦ ਚੁ ਅਫ਼ਰੀਤ ਮਸਤ ॥

(ਰਾਜਾ ਗਜ ਸਿੰਘ) ਦੈਂਤ ਵਾਂਗ ਗੁੱਸੇ ਨਾਲ ਭਰਿਆ ਹੋਇਆ ਆਇਆ।

ਯਕੇ ਗੁਰਜ਼ ਅਜ਼ ਫ਼ੀਲ ਪੈਕਰ ਬ ਦਸਤ ॥੪੫॥

ਉਸ ਦੇ ਹੱਥ ਵਿਚ ਹਾਥੀ ਜਿੰਨਾ ਵੱਡਾ ਗੁਰਜ ਫੜਿਆ ਹੋਇਆ ਸੀ ॥੪੫॥

ਯਕੇ ਤੀਰ ਜ਼ਦ ਬਾਨੂਏ ਪਾਕ ਮਰਦ ॥

ਉਸ ਪਵਿਤ੍ਰ ਇਸਤਰੀ ਨੇ (ਗਜ ਸਿੰਘ ਨੂੰ) ਇਕ ਹੀ ਤੀਰ ਮਾਰਿਆ

ਕਿ ਗਜ ਸਿੰਘ ਅਜ਼ ਅਸਪ ਆਮਦ ਬ ਗਰਦ ॥੪੬॥

ਜਿਸ ਨਾਲ ਗਜ ਸਿੰਘ ਘੋੜੇ ਤੋਂ ਧਰਤੀ ਉਤੇ ਆਣ ਡਿਗਿਆ ॥੪੬॥

ਦਿਗ਼ਰ ਰਾਜਹ ਰਨ ਸਿੰਘ ਦਰਾਮਦ ਬ ਰੋਸ਼ ॥

ਦੂਜਾ ਰਾਜਾ ਰਨ ਸਿੰਘ ਬਹੁਤ ਜੋਸ਼ ਨਾਲ ਯੁੱਧ-ਖੇਤਰ ਵਿਚ ਆਇਆ

ਕਿ ਪਰਵਾਨਹੇ ਚੂੰ ਦਰਾਮਦ ਬਜੋਸ਼ ॥੪੭॥

ਜਿਵੇਂ ਪਰਵਾਨਾ ਪੂਰੇ ਜੋਸ਼ ਨਾਲ (ਦੀਪਕ ਉਤੇ) ਆਉਂਦਾ ਹੈ ॥੪੭॥

ਚੁਨਾ ਤੇਗ਼ ਜ਼ਦ ਬਾਨੂਏ ਸ਼ੇਰ ਤਨ ॥

ਸ਼ੇਰ ਵਰਗੇ ਸ਼ਰੀਰ ਵਾਲੀ ਇਸਤਰੀ ਨੇ ਅਜਿਹੀ ਤਲਵਾਰ ਮਾਰੀ