ਸ਼੍ਰੀ ਦਸਮ ਗ੍ਰੰਥ

ਅੰਗ - 6


ਅਨਭੂਤ ਅੰਗ ॥

(ਹੇ ਪ੍ਰਭੂ! ਤੇਰਾ) ਸ਼ਰੀਰ (ਪੰਜ) ਭੂਤਾਂ ਤੋਂ ਬਿਨਾ ਹੈ,

ਆਭਾ ਅਭੰਗ ॥

(ਤੇਰੀ) ਚਮਕ ਸਥਾਈ (ਅਭੰਗ) ਹੈ,

ਗਤਿ ਮਿਤਿ ਅਪਾਰ ॥

ਗਤੀ ਅਤੇ ਸੀਮਾ ਅਪਾਰ ਹੈ,

ਗੁਨ ਗਨ ਉਦਾਰ ॥੯੧॥

(ਤੂੰ) ਉਦਾਰਤਾ ਆਦਿ ਗੁਣਾਂ ਦਾ ਸਮੂਹ ਹੈਂ ॥੯੧॥

ਮੁਨਿ ਗਨ ਪ੍ਰਨਾਮ ॥

(ਹੇ ਪ੍ਰਭੂ! ਤੈਨੂੰ) ਸਾਰੇ ਮੁਨੀ ਪ੍ਰਨਾਮ ਕਰਦੇ ਹਨ,

ਨਿਰਭੈ ਨਿਕਾਮ ॥

(ਤੂੰ) ਭੈ-ਰਹਿਤ ਅਤੇ ਨਿਸ਼ਕਾਮ ਹੈਂ,

ਅਤਿ ਦੁਤਿ ਪ੍ਰਚੰਡ ॥

(ਤੇਰਾ) ਤੇਜ-ਪ੍ਰਕਾਸ਼ ਅਤਿਅੰਤ ਪ੍ਰਚੰਡ ਹੈ,

ਮਿਤਿ ਗਤਿ ਅਖੰਡ ॥੯੨॥

(ਤੇਰੀ) ਗਤੀ ਅਤੇ ਸੀਮਾ ਅਖੰਡ (ਸਥਿਰ) ਹੈ ॥੯੨॥

ਆਲਿਸ੍ਯ ਕਰਮ ॥

(ਹੇ ਪ੍ਰਭੂ! ਤੇਰੇ) ਸਾਰੇ ਕਰਮ ਬਿਨਾ ਕੀਤੇ ਹੋ ਰਹੇ ਹਨ,

ਆਦ੍ਰਿਸ੍ਯ ਧਰਮ ॥

ਤੇਰਾ ਧਰਮ ਆਦਰਸ਼ ਰੂਪ ('ਆਦ੍ਰਿਸ਼੍ਯ') ਹੈ,

ਸਰਬਾ ਭਰਣਾਢਯ ॥

(ਤੂੰ) ਸਭ ਦਾ ਪ੍ਰਤਿਪਾਲਕ ਹੈਂ,

ਅਨਡੰਡ ਬਾਢਯ ॥੯੩॥

ਨਿਸ਼ਚੇ ਹੀ ਬਿਨਾ ਦੰਡ ਦੇ ਹੈਂ ॥੯੩॥

ਚਾਚਰੀ ਛੰਦ ॥ ਤ੍ਵ ਪ੍ਰਸਾਦਿ ॥

ਚਾਚਰੀ ਛੰਦ: ਤੇਰੀ ਕ੍ਰਿਪਾ ਨਾਲ:

ਗੁਬਿੰਦੇ ॥

(ਹੇ ਪ੍ਰਭੂ! ਤੂੰ) ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ,

ਮੁਕੰਦੇ ॥

ਸਭ ਨੂੰ ਮੁਕਤੀ ਦੇਣ ਵਾਲਾ,

ਉਦਾਰੇ ॥

ਉਦਾਰ-ਚਿਤ ਅਤੇ

ਅਪਾਰੇ ॥੯੪॥

ਅਪਰ-ਅਪਾਰ ਹੈਂ ॥੯੪॥

ਹਰੀਅੰ ॥

(ਹੇ ਪ੍ਰਭੂ! ਤੂੰ) ਸਾਰਿਆਂ ਜੀਵਾਂ ਦਾ ਨਾਸ਼ ਕਰਨ ਵਾਲਾ,

ਕਰੀਅੰ ॥

ਸਾਰਿਆਂ ਨੂੰ ਬਣਾਉਣ ਵਾਲਾ,

ਨ੍ਰਿਨਾਮੇ ॥

ਨਾਮ ਤੋਂ ਰਹਿਤ

ਅਕਾਮੇ ॥੯੫॥

ਅਤੇ ਕਾਮਨਾਵਾਂ ਤੋਂ ਮੁਕਤ ਹੈਂ ॥੯੫॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਚਤ੍ਰ ਚਕ੍ਰ ਕਰਤਾ ॥

(ਹੇ ਪ੍ਰਭੂ! ਤੂੰ) ਚੌਹਾਂ ਚੱਕਾਂ (ਦਿਸ਼ਾਵਾਂ) ਦਾ ਕਰਤਾ

ਚਤ੍ਰ ਚਕ੍ਰ ਹਰਤਾ ॥

ਅਤੇ ਸੰਘਾਰਕ ਹੈਂ,

ਚਤ੍ਰ ਚਕ੍ਰ ਦਾਨੇ ॥

ਸਭ ਨੂੰ ਦੇਣ ਵਾਲਾ

ਚਤ੍ਰ ਚਕ੍ਰ ਜਾਨੇ ॥੯੬॥

ਅਤੇ ਸਭ ਨੂੰ ਜਾਣਨ ਵਾਲਾ ਹੈਂ ॥੯੬॥

ਚਤ੍ਰ ਚਕ੍ਰ ਵਰਤੀ ॥

(ਹੇ ਪ੍ਰਭੂ! ਤੂੰ) ਚੌਹਾਂ ਚੱਕਾਂ ਵਿਚ ਵਿਚਰਨ ਵਾਲਾ

ਚਤ੍ਰ ਚਕ੍ਰ ਭਰਤੀ ॥

ਅਤੇ ਪੋਸ਼ਣ ਕਰਨ ਵਾਲਾ ਹੈਂ,

ਚਤ੍ਰ ਚਕ੍ਰ ਪਾਲੇ ॥

ਸਭ ਦੀ ਪਾਲਨਾ ਕਰਨ ਵਾਲਾ

ਚਤ੍ਰ ਚਕ੍ਰ ਕਾਲੇ ॥੯੭॥

ਅਤੇ ਸਭ ਦਾ ਨਾਸ਼ ਕਰਨ ਵਾਲਾ ਹੈਂ ॥੯੭॥

ਚਤ੍ਰ ਚਕ੍ਰ ਪਾਸੇ ॥

(ਹੇ ਪ੍ਰਭੂ! ਤੂੰ) ਚੌਹਾਂ ਚੱਕਾਂ ਵਾਲਿਆਂ ਦੇ ਕੋਲ ਹੈਂ,

ਚਤ੍ਰ ਚਕ੍ਰ ਵਾਸੇ ॥

ਚੌਹਾਂ ਚੱਕਾਂ ਵਿਚ ਵਸਦਾ ਹੈਂ,

ਚਤ੍ਰ ਚਕ੍ਰ ਮਾਨਯੈ ॥

ਚੌਹਾਂ ਚੱਕਾਂ ਵਿਚ ਤੇਰੀ ਮਾਨਤਾ ਹੈ,

ਚਤ੍ਰ ਚਕ੍ਰ ਦਾਨਯੈ ॥੯੮॥

ਚੌਹਾਂ ਚੱਕਾਂ ਨੂੰ ਦੇਣ ਵਾਲਾ ਹੈਂ ॥੯੮॥

ਚਾਚਰੀ ਛੰਦ ॥

ਚਾਚਰੀ ਛੰਦ:

ਨ ਸਤ੍ਰੈ ॥

(ਹੇ ਪ੍ਰਭੂ! ਤੇਰਾ) ਨਾ ਕੋਈ ਵੈਰੀ ਹੈ,

ਨ ਮਿਤ੍ਰੈ ॥

ਨਾ ਕੋਈ ਮਿਤਰ ਹੈ,

ਨ ਭਰਮੰ ॥

(ਤੈਨੂੰ) ਨਾ ਕੋਈ ਭਰਮ ਹੈ

ਨ ਭਿਤ੍ਰੈ ॥੯੯॥

ਅਤੇ ਨਾ ਹੀ ਕੋਈ ਡਰ ਹੈ ॥੯੯॥

ਨ ਕਰਮੰ ॥

(ਹੇ ਪ੍ਰਭੂ! ਤੇਰਾ) ਨਾ ਕੋਈ ਕਰਮ ਹੈ,

ਨ ਕਾਏ ॥

ਨਾ ਸ਼ਰੀਰ ਹੈ,

ਅਜਨਮੰ ॥

(ਤੂੰ) ਨਾ ਜਨਮ ਲੈਂਦਾ ਹੈਂ,

ਅਜਾਏ ॥੧੦੦॥

(ਤੇਰਾ) ਨਾ ਕੋਈ ਸਥਾਨ ਹੈ ॥੧੦੦॥

ਨ ਚਿਤ੍ਰੈ ॥

(ਹੇ ਪ੍ਰਭੂ! ਤੇਰਾ) ਨਾ ਕੋਈ ਚਿਤਰ ਹੈ,

ਨ ਮਿਤ੍ਰੈ ॥

ਨਾ ਕੋਈ ਮਿਤਰ ਹੈ,

ਪਰੇ ਹੈਂ ॥

ਤੂੰ ਸਭ ਤੋਂ ਪਰੇ

ਪਵਿਤ੍ਰੈ ॥੧੦੧॥

ਅਤੇ ਸ਼ੁੱਧ-ਸਰੂਪ ਹੈਂ ॥੧੦੧॥

ਪ੍ਰਿਥੀਸੈ ॥

(ਹੇ ਪ੍ਰਭੂ! ਤੂੰ) ਪ੍ਰਿਥਵੀ ਦਾ ਸੁਆਮੀ ਹੈਂ,

ਅਦੀਸੈ ॥

ਅਣਦਿਸ ਹੈਂ,

ਅਦ੍ਰਿਸੈ ॥

ਦ੍ਰਿਸ਼ਟਮਾਨ ਨਹੀਂ ਹੈ,

ਅਕ੍ਰਿਸੈ ॥੧੦੨॥

ਬਲ-ਹੀਨ ਨਹੀਂ ਹੈਂ ॥੧੦੨॥

ਭਗਵਤੀ ਛੰਦ ॥ ਤ੍ਵ ਪ੍ਰਸਾਦਿ ਕਥਤੇ ॥

ਭਗਵਤੀ ਛੰਦ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:

ਕਿ ਆਛਿਜ ਦੇਸੈ ॥

(ਹੇ ਪ੍ਰਭੂ!) ਤੇਰਾ ਦੇਸ (ਸਥਾਨ) ਨਾਸ਼-ਰਹਿਤ ਹੈ,

ਕਿ ਆਭਿਜ ਭੇਸੈ ॥

ਤੇਰਾ ਸਰੂਪ (ਭੇਸ) ਸਦੀਵੀ ਹੈ,

ਕਿ ਆਗੰਜ ਕਰਮੈ ॥

ਤੇਰਾ ਕਰਮ ਨਸ਼ਟ ਨਹੀਂ ਹੁੰਦਾ,

ਕਿ ਆਭੰਜ ਭਰਮੈ ॥੧੦੩॥

ਤੂੰ ਭਰਮਾਂ ਨੂੰ ਤੋੜਨ ਵਾਲਾ ਹੈਂ ॥੧੦੩॥

ਕਿ ਆਭਿਜ ਲੋਕੈ ॥

(ਹੇ ਪ੍ਰਭੂ!) ਤੂੰ ਤਿੰਨਾਂ ਲੋਕਾਂ ਤੋਂ ਨਿਰਲੇਪ ਹੈਂ,

ਕਿ ਆਦਿਤ ਸੋਕੈ ॥

ਤੂੰ ਸੂਰਜ ('ਆਦਿਤ') ਦੇ ਤੇਜ ਨੂੰ ਖ਼ਤਮ ਕਰ ਸਕਦਾ ਹੈਂ,

ਕਿ ਅਵਧੂਤ ਬਰਨੈ ॥

ਤੂੰ ਪਵਿਤਰ (ਮਾਇਆ ਤੋਂ ਅਪ੍ਰਭਾਵਿਤ) ਰੰਗ (ਸਰੂਪ) ਵਾਲਾ ਹੈਂ,

ਕਿ ਬਿਭੂਤ ਕਰਨੈ ॥੧੦੪॥

ਤੂੰ ਐਸ਼ਵਰਜ (ਵਿਭੂਤੀਆਂ) ਦਾ ਕਰਤਾ ਹੈਂ ॥੧੦੪॥

ਕਿ ਰਾਜੰ ਪ੍ਰਭਾ ਹੈਂ ॥

(ਹੇ ਪ੍ਰਭੂ!) ਤੂੰ ਰਾਜਿਆਂ ਦਾ ਤੇਜ ਹੈਂ,

ਕਿ ਧਰਮੰ ਧੁਜਾ ਹੈਂ ॥

ਤੂੰ ਧਰਮਾਂ ਦਾ ਨਿਸ਼ਾਨ (ਝੰਡਾ) ਹੈਂ,

ਕਿ ਆਸੋਕ ਬਰਨੈ ॥

ਤੂੰ ਸ਼ੋਕ-ਰਹਿਤ ਸਰੂਪ ਵਾਲਾ ਹੈਂ,

ਕਿ ਸਰਬਾ ਅਭਰਨੈ ॥੧੦੫॥

ਤੂੰ ਸਾਰਿਆਂ ਦਾ ਸ਼ਿੰਗਾਰ ਹੈਂ ॥੧੦੫॥

ਕਿ ਜਗਤੰ ਕ੍ਰਿਤੀ ਹੈਂ ॥

(ਹੇ ਪ੍ਰਭੂ!) ਤੂੰ ਜਗਤ ਦਾ ਕਰਤਾ ਹੈਂ,

ਕਿ ਛਤ੍ਰੰ ਛਤ੍ਰੀ ਹੈਂ ॥

ਤੂੰ ਛਤ੍ਰੀਆਂ (ਵੀਰਾਂ) ਦਾ ਵੀ ਛਤ੍ਰੀ ਹੈਂ,

ਕਿ ਬ੍ਰਹਮੰ ਸਰੂਪੈ ॥

ਤੂੰ ਬ੍ਰਹਮ-ਸਰੂਪੀ ਹੈਂ,

ਕਿ ਅਨਭਉ ਅਨੂਪੈ ॥੧੦੬॥

ਤੂੰ ਭੈ-ਰਹਿਤ ਅਤੇ ਉਪਮਾ-ਰਹਿਤ ਹੈਂ ॥੧੦੬॥

ਕਿ ਆਦਿ ਅਦੇਵ ਹੈਂ ॥

(ਹੇ ਪ੍ਰਭੂ!) ਤੂੰ ਮੁੱਢ-ਕਦੀਮ ਤੋਂ ਨਿਰਨਾਥ (ਬਿਨਾ ਕਿਸੇ ਹੋਰ ਸੁਆਮੀ ਤੋਂ) ਹੈਂ,

ਕਿ ਆਪਿ ਅਭੇਵ ਹੈਂ ॥

ਤੂੰ ਆਪ ਭੇਦ-ਰਹਿਤ ਹੈਂ,

ਕਿ ਚਿਤ੍ਰੰ ਬਿਹੀਨੈ ॥

ਤੂੰ ਚਿਤਰ (ਸਰੂਪ) ਤੋਂ ਬਿਨਾ ਹੈਂ,

ਕਿ ਏਕੈ ਅਧੀਨੈ ॥੧੦੭॥

ਤੂੰ ਇਕੋ ਆਪਣੇ ਅਧੀਨ ਹੀ ਹੈਂ ॥੧੦੭॥

ਕਿ ਰੋਜੀ ਰਜਾਕੈ ॥

(ਹੇ ਪ੍ਰਭੂ!) ਤੂੰ ਸਭ ਨੂੰ ਨਿੱਤ ਰੋਜ਼ੀ ਦਿੰਦਾ ਹੈਂ,

ਰਹੀਮੈ ਰਿਹਾਕੈ ॥

ਤੂੰ ਸਭ ਨੂੰ ਕ੍ਰਿਪਾ ਪੂਰਵਕ ਖ਼ਲਾਸੀ ਦਿੰਦਾ ਹੈਂ,

ਕਿ ਪਾਕ ਬਿਐਬ ਹੈਂ ॥

ਤੂੰ ਪਵਿਤਰ ਅਤੇ ਦੋਸ਼-ਰਹਿਤ ਹੈਂ,

ਕਿ ਗੈਬੁਲ ਗੈਬ ਹੈਂ ॥੧੦੮॥

ਤੂੰ ਗੁਪਤ ਤੋਂ ਵੀ ਗੁਪਤ ਹੈਂ ॥੧੦੮॥

ਕਿ ਅਫਵੁਲ ਗੁਨਾਹ ਹੈਂ ॥

(ਹੇ ਪ੍ਰਭੂ!) ਤੂੰ ਪਾਪਾਂ ਨੂੰ ਖਿਮਾ ਕਰਨ ਵਾਲਾ ('ਅਫਵੁਲ') ਹੈਂ,

ਕਿ ਸਾਹਾਨ ਸਾਹ ਹੈਂ ॥

ਤੂੰ ਸ਼ਾਹਾਂ ਦਾ ਸ਼ਾਹ ਹੈਂ,

ਕਿ ਕਾਰਨ ਕੁਨਿੰਦ ਹੈਂ ॥

ਤੂੰ ਸਭ ਕਾਰਨਾਂ ਦਾ ਕਰਤਾ ਹੈਂ,

ਕਿ ਰੋਜੀ ਦਿਹੰਦ ਹੈਂ ॥੧੦੯॥

ਤੂੰ ਸਭ ਨੂੰ ਰੋਜ਼ੀ ਦੇਣ ਵਾਲਾ ਹੈਂ ॥੧੦੯॥

ਕਿ ਰਾਜਕ ਰਹੀਮ ਹੈਂ ॥

(ਹੇ ਪ੍ਰਭੂ!) ਤੂੰ ਸਭ ਨੂੰ ਰੋਜ਼ੀ ਦੇਣ ਵਾਲਾ ਅਤੇ ਦਿਆਲੂ ਹੈਂ,

ਕਿ ਕਰਮੰ ਕਰੀਮ ਹੈਂ ॥

ਤੂੰ ਮਿਹਰਾਂ ਕਰਨ ਵਾਲਾ ਬਖ਼ਸ਼ਣਹਾਰ ਹੈਂ,

ਕਿ ਸਰਬੰ ਕਲੀ ਹੈਂ ॥

ਤੂੰ ਸਾਰੀਆਂ ਸ਼ਕਤੀਆਂ ਵਾਲਾ ਹੈਂ

ਕਿ ਸਰਬੰ ਦਲੀ ਹੈਂ ॥੧੧੦॥

ਅਤੇ ਸਾਰਿਆਂ ਦਾ ਸੰਘਾਰਕ ਹੈਂ ॥੧੧੦॥

ਕਿ ਸਰਬਤ੍ਰ ਮਾਨਿਯੈ ॥

(ਹੇ ਪ੍ਰਭੂ!) ਸਭ ਥਾਂ ਤੇਰੀ ਮਾਨਤਾ ਹੈ,

ਕਿ ਸਰਬਤ੍ਰ ਦਾਨਿਯੈ ॥

ਤੂੰ ਸਭ ਨੂੰ ਦੇਣ ਵਾਲਾ ਹੈਂ,

ਕਿ ਸਰਬਤ੍ਰ ਗਉਨੈ ॥

ਤੂੰ ਸਭ ਥਾਂ ਗਮਨ ਕਰਦਾ ਹੈਂ

ਕਿ ਸਰਬਤ੍ਰ ਭਉਨੈ ॥੧੧੧॥

ਅਤੇ ਸਾਰਿਆਂ ਭੁਵਨਾਂ (ਲੋਕਾਂ) ਵਿਚ ਮੌਜੂਦ ਹੈਂ ॥੧੧੧॥

ਕਿ ਸਰਬਤ੍ਰ ਦੇਸੈ ॥

(ਹੇ ਪ੍ਰਭੂ!) ਤੂੰ ਸਾਰਿਆਂ ਦੇਸ਼ਾਂ ਵਿਚ ਹੈਂ,

ਕਿ ਸਰਬਤ੍ਰ ਭੇਸੈ ॥

ਤੂੰ ਸਾਰਿਆਂ ਭੇਸਾਂ ਵਿਚ ਹੈਂ,

ਕਿ ਸਰਬਤ੍ਰ ਰਾਜੈ ॥

ਤੂੰ ਸਭ ਥਾਂ ਰਾਜ ਕਰਦਾ ਹੈਂ (ਬਿਰਾਜਮਾਨ ਹੈਂ)

ਕਿ ਸਰਬਤ੍ਰ ਸਾਜੈ ॥੧੧੨॥

ਤੂੰ ਹੀ ਸਭ ਨੂੰ ਸਿਰਜਦਾ ਹੈਂ ॥੧੧੨॥

ਕਿ ਸਰਬਤ੍ਰ ਦੀਨੈ ॥

(ਹੇ ਪ੍ਰਭੂ!) ਤੂੰ ਸਭ ਨੂੰ ਦਿੰਦਾ ਹੈਂ,

ਕਿ ਸਰਬਤ੍ਰ ਲੀਨੈ ॥

ਸਭ ਤੋਂ ਲੈਂਦਾ ਹੈਂ,

ਕਿ ਸਰਬਤ੍ਰ ਜਾ ਹੋ ॥

ਸਭ ਥਾਂਵਾਂ 'ਤੇ ਤੇਰੀ ਪ੍ਰਭੁਤਾ (ਤੇਜ) ਹੈ,

ਕਿ ਸਰਬਤ੍ਰ ਭਾ ਹੋ ॥੧੧੩॥

ਸਭ ਥਾਂ ਤੇਰੀ ਹੀ ਸੋਭਾ (ਪ੍ਰਕਾਸ਼) ਹੈ ॥੧੧੩॥

ਕਿ ਸਰਬਤ੍ਰ ਦੇਸੈ ॥

(ਹੇ ਪ੍ਰਭੂ!) ਤੂੰ ਸਾਰਿਆਂ ਦੇਸਾਂ

ਕਿ ਸਰਬਤ੍ਰ ਭੇਸੈ ॥

ਅਤੇ ਭੇਸਾਂ ਵਿਚ ਹੈਂ,

ਕਿ ਸਰਬਤ੍ਰ ਕਾਲੈ ॥

ਤੂੰ ਸਭ ਦਾ ਕਾਲ


Flag Counter