ਸ਼੍ਰੀ ਦਸਮ ਗ੍ਰੰਥ

ਅੰਗ - 579


ਕਹੂੰ ਬੀਰ ਲੁਟੈ ॥੨੭੬॥

ਕਿਤੇ ਸੂਰਮੇ ਲੁੜਕ ਰਹੇ ਹਨ ॥੨੭੬॥

ਕਹੂੰ ਮਾਰ ਬਕੈ ॥

ਕਿਤੇ 'ਮਾਰੋ' 'ਮਾਰੋ' ਬੋਲ ਰਹੇ ਹਨ,

ਕਿਤੇ ਬਾਜ ਉਥਕੈ ॥

ਕਿਤੇ ਘੋੜੇ ਨਚਾ ਰਹੇ ਹਨ,

ਕਿਤੇ ਸੈਣ ਹਕੈ ॥

ਕਿਤੇ ਸੈਨਾ ਨੂੰ ਅਗੇ ਤੋਰ ਰਹੇ ਹਨ,

ਕਿਤੇ ਦਾਵ ਤਕੈ ॥੨੭੭॥

ਕਿਤੇ (ਵੈਰੀ ਨੂੰ ਮਾਰਨ ਲਈ) ਦਾਓ ਤਕ ਰਹੇ ਹਨ ॥੨੭੭॥

ਕਿਤੇ ਘਾਇ ਮੇਲੈ ॥

ਕਿਤੇ ਘਾਉ ਲਗਾਏ ਜਾ ਰਹੇ ਹਨ,

ਕਿਤੇ ਸੈਣ ਪੇਲੈ ॥

ਕਿਤੇ ਸੈਨਾ ਨੂੰ ਅਗੇ ਧਕਿਆ ਜਾ ਰਿਹਾ ਹੈ,

ਕਿਤੇ ਭੂਮਿ ਡਿਗੇ ॥

ਕਿਤੇ (ਕੋਈ ਯੋਧੇ) ਭੂਮੀ ਉਤੇ ਡਿਗ ਰਹੇ ਹਨ

ਤਨੰ ਸ੍ਰੋਣ ਭਿਗੇ ॥੨੭੮॥

ਅਤੇ ਉਨ੍ਹਾਂ ਦੇ ਸ਼ਰੀਰ ਲਹੂ ਨਾਲ ਭਿਜ ਗਏ ਹਨ ॥੨੭੮॥

ਦੋਹਰਾ ॥

ਦੋਹਰਾ:

ਇਹ ਬਿਧਿ ਮਚਾ ਪ੍ਰਚੰਡ ਰਣ ਅਰਧ ਮਹੂਰਤ ਉਦੰਡ ॥

ਇਸ ਤਰ੍ਹਾਂ ਉੱਚੇ ਦਰਜੇ ਦਾ ਯੁੱਧ ਅੱਧੇ ਮਹੂਰਤ ਦੇ ਸਮੇਂ ਜਿੰਨਾ ਮਚਿਆ

ਬੀਸ ਅਯੁਤ ਦਸ ਸਤ ਸੁਭਟ ਜੁਝਤ ਭਏ ਅਡੰਡ ॥੨੭੯॥

ਜਿਸ ਵਿਚ ਦੋ ਲੱਖ, ਇਕ ਹਜ਼ਾਰ ਬਹਾਦਰ ਅਤੇ ਅਡੰਡ ਯੋਧੇ ਮਾਰੇ ਗਏ ॥੨੭੯॥

ਰਸਾਵਲ ਛੰਦ ॥

ਰਸਾਵਲ ਛੰਦ:

ਸੁਣ੍ਯੋ ਸੰਭਰੇਸੰ ॥

ਸੰਭਰ (ਸੰਭਲ) ਦੇ ਰਾਜੇ ਨੇ (ਸੂਰਮਿਆਂ ਦਾ ਮਾਰਿਆ ਜਾਣਾ) ਸੁਣ ਲਿਆ

ਭਯੋ ਅਪ ਭੇਸੰ ॥

(ਅਤੇ ਕ੍ਰੋਧ ਨਾਲ) ਆਪਣੇ ਆਪ ਵਿਚ ਆ ਗਿਆ।

ਉਡੀ ਬੰਬ ਰੈਣੰ ॥

ਧੌਂਸਾ (ਵਜਣ ਨਾਲ ਅਤੇ ਸੈਨਾ ਦੇ ਚਲਣ ਨਾਲ) ਉਡੀ ਹੋਈ

ਛੁਹੀ ਸੀਸ ਗੈਣੰ ॥੨੮੦॥

ਧੂੜ ਆਕਾਸ਼ ਦੇ ਸਿਰ ਜਾ ਲਗੀ ॥੨੮੦॥

ਛਕੇ ਟੋਪ ਸੀਸੰ ॥

(ਸੂਰਮਿਆਂ ਦੇ) ਸਿਰ ਉਤੇ ਲੋਹੇ ਦੇ ਟੋਪ ਸਜ ਰਹੇ ਹਨ

ਘਣੰ ਭਾਨੁ ਦੀਸੰ ॥

ਅਤੇ ਬਹੁਤ ਸੂਰਜਾਂ ਵਰਗੇ ਦਿਸਦੇ ਹਨ।

ਸਸੰ ਨਾਹ ਦੇਹੀ ॥

ਰਾਜੇ ਦਾ ਸ਼ਰੀਰ ਚੰਦ੍ਰਮਾ ਦੇ ਸੁਆਮੀ (ਸ਼ਿਵ) ਵਰਗਾ ਹੈ,

ਕਥੰ ਉਕਤਿ ਕੇਹੀ ॥੨੮੧॥

ਉਸ ਬਾਰੇ ਵਰਣਨ ਕਿਵੇਂ ਕੀਤਾ ਜਾਏ ॥੨੮੧॥

ਮਨੋ ਸਿਧ ਸੁਧੰ ॥

ਮਾਨੋ ਸ਼ੁੱਧ ਰੂਪ ਵਾਲੀ ਸਿੱਧੀ ਹੋਵੇ,

ਸੁਭੀ ਜ੍ਵਾਲ ਉਧੰ ॥

ਜਾਂ ਅਗਨੀ ਦੀ ਉੱਚੀ ਲਾਟ ਸ਼ੋਭ ਰਹੀ ਹੋਵੇ।

ਕਸੇ ਸਸਤ੍ਰ ਤ੍ਰੋਣੰ ॥

(ਉਸ ਨੇ) ਭੱਥੇ ਅਤੇ ਸ਼ਸਤ੍ਰ ਇੰਜ ਕਸੇ ਹੋਏ ਹਨ,

ਗੁਰੂ ਜਾਣੁ ਦ੍ਰੋਣੰ ॥੨੮੨॥

ਮਾਨੋ ਗੁਰੂ ਦ੍ਰੋਣਾਚਾਰਯ ਹੋਵੇ ॥੨੮੨॥

ਮਹਾ ਢੀਠ ਢੂਕੇ ॥

ਮਹਾਨ ਹਠੀ ਯੋਧੇ ਢੁਕੇ ਹਨ,

ਮੁਖੰ ਮਾਰ ਕੂਕੇ ॥

ਮੂੰਹ ਵਿਚੋਂ 'ਮਾਰੋ' 'ਮਾਰੋ' ਕੂਕ ਰਹੇ ਹਨ,

ਕਰੈ ਸਸਤ੍ਰ ਪਾਤੰ ॥

ਸ਼ਸਤ੍ਰ ਦੇ ਵਾਰ ਕਰਦੇ ਹਨ

ਉਠੈ ਅਸਤ੍ਰ ਘਾਤੰ ॥੨੮੩॥

ਅਤੇ ਅਸਤ੍ਰਾਂ ਦੇ ਘਾਤ ਹੁੰਦੇ ਹਨ ॥੨੮੩॥

ਖਗੰ ਖਗ ਬਜੈ ॥

ਤਲਵਾਰ ਨਾਲ ਤਲਵਾਰ ਵਜਦੀ ਹੈ,

ਨਦੰ ਮਛ ਲਜੈ ॥

(ਜਿਨ੍ਹਾਂ ਦੀ ਚੰਚਲਤਾ ਨਾਲ) ਨਦੀਆਂ ਦੇ ਮੱਛਾਂ ਨੂੰ ਮਾਤ ਪੈਂਦੀ ਹੈ।

ਉਠੈ ਛਿਛ ਇਛੰ ॥

(ਲਹੂ ਦੀਆਂ) ਛਿੱਟਾਂ (ਇਸ ਤਰ੍ਹਾਂ) ਉਠ ਰਹੀਆਂ ਹਨ

ਬਹੈ ਬਾਣ ਤਿਛੰ ॥੨੮੪॥

ਜਿਵੇਂ ਤਿਖੇ ਬਾਣ ਚਲਦੇ ਹਨ ॥੨੮੪॥

ਗਿਰੇ ਬੀਰ ਧੀਰੰ ॥

ਧੀਰਜ ਵਾਲੇ ਸੂਰਮੇ ਡਿਗਦੇ ਹਨ,

ਧਰੇ ਬੀਰ ਚੀਰੰ ॥

ਯੋਧਿਆਂ ਵਾਲੇ ਬਸਤ੍ਰ ਧਾਰਨ ਕੀਤੇ ਹੋਏ ਹਨ।

ਮੁਖੰ ਮੁਛ ਬੰਕੀ ॥

ਸੂਰਮਿਆਂ ਦੇ ਮੂੰਹ ਉਤੇ ਟੇਢੀਆਂ ਮੁੱਛਾਂ ਹਨ

ਮਚੇ ਬੀਰ ਹੰਕੀ ॥੨੮੫॥

ਅਤੇ ਹੰਕਾਰ ਵਿਚ ਮਚੇ ਹੋਏ ਹਨ ॥੨੮੫॥

ਛੁਟੈ ਬਾਣ ਧਾਰੰ ॥

ਬਾਣਾਂ ਦੀ ਵਾਛੜ ਪੈਂਦੀ ਹੈ,

ਧਰੇ ਖਗ ਸਾਰੰ ॥

ਫੁਲਾਦੀ ਖੰਡੇ ਧਾਰਨ ਕੀਤੇ ਹੋਏ ਹਨ।

ਗਿਰੇ ਅੰਗ ਭੰਗੰ ॥

ਅੰਗ ਟੁਟ ਟੁਟ ਕੇ ਡਿਗ ਪਏ ਹਨ

ਚਲੇ ਜਾਇ ਜੰਗੰ ॥੨੮੬॥

ਅਤੇ ਯੁੱਧ-ਭੂਮੀ ਵਿਚ ਚਲੀ ਜਾ ਰਹੇ ਹਨ ॥੨੮੬॥

ਨਚੇ ਮਾਸਹਾਰੰ ॥

ਮਾਸ ਦਾ ਆਹਾਰ ਕਰਨ ਵਾਲੇ ਨਚਦੇ ਹਨ,

ਹਸੈ ਬਿਓਮ ਚਾਰੰ ॥

ਆਕਾਸ਼ ਵਿਚ ਫਿਰਨ ਵਾਲੇ (ਭੂਤਪ੍ਰੇਤ ਜਾਂ ਇਲਾਂ-ਗਿਰਝਾਂ) ਪ੍ਰਸੰਨ ਹੋ ਰਹੇ ਹਨ।

ਪੁਐ ਈਸ ਸੀਸੰ ॥

ਸ਼ਿਵ ਮੁੰਡਾਂ ਦੀ ਮਾਲਾ ਪਰੋ ਰਿਹਾ ਹੈ

ਛਲੀ ਬਾਰੁਣੀਸੰ ॥੨੮੭॥

(ਮਾਨੋ) ਵਿਸ਼ਣੂ ('ਬਾਰੁਣੀਸੰ') ਨੂੰ ਛਲ ਰਿਹਾ ਹੋਵੇ ॥੨੮੭॥

ਛੁਟੈ ਸਸਤ੍ਰ ਧਾਰੰ ॥

ਤੇਜ਼ ਧਾਰਾਂ ਵਾਲੇ ਸ਼ਸਤ੍ਰ ਛੁਟਦੇ ਹਨ,

ਕਟੈ ਅਸਤ੍ਰ ਝਾਰੰ ॥

ਅਸਤ੍ਰ (ਉਨ੍ਹਾਂ ਦੀ) ਝਾਲ ਨੂੰ ਕਟ ਰਹੇ ਹਨ।

ਗਿਰੇ ਰਤ ਖੇਤੰ ॥

ਯੁੱਧ-ਭੂਮੀ ਵਿਚ (ਯੋਧਿਆਂ ਦਾ) ਲਹੂ ਡਿਗ ਰਿਹਾ ਹੈ।


Flag Counter