ਸ਼੍ਰੀ ਦਸਮ ਗ੍ਰੰਥ

ਅੰਗ - 911


ਗ੍ਰਿਹ ਕੌ ਪਲਟਿ ਬਹੁਰਿ ਨਹਿ ਆਵੈ ॥

ਉਹ ਫਿਰ ਘਰ ਨੂੰ ਪਰਤ ਕੇ ਨਹੀਂ ਆਉਂਦਾ

ਹਨ੍ਯੋ ਭਾਗ ਕੇ ਭਾਰੇ ਜਾਵੈ ॥੧੨॥

ਅਤੇ ਭੰਗ ਦੇ ਭਾੜੇ ਮਾਰਿਆ ਜਾਂਦਾ ਹੈ ॥੧੨॥

ਦੋਹਰਾ ॥

ਦੋਹਰਾ:

ਤਹਾ ਪਹੂਚਨ ਕੋ ਕਛੂ ਪੈਯਤੁ ਨਹੀ ਉਪਾਇ ॥

ਉਥੇ ਪਹੁੰਚਣ ਦਾ ਕੋਈ ਉਪਾ ਨਹੀਂ ਸੁਝਦਾ।

ਚਲਹੁ ਦੇਗ ਮੈ ਬੈਠਿ ਕੈ ਜਾ ਤੇ ਲਖ੍ਯੋ ਨ ਜਾਇ ॥੧੩॥

ਦੇਗ ਵਿਚ ਬੈਠ ਕੇ ਚਲੋ, ਤਾਂ ਜੋ ਵੇਖੇ ਨਾ ਜਾ ਸਕੋ ॥੧੩॥

ਚੌਪਈ ॥

ਚੌਪਈ:

ਬੇਗਮ ਜਬ ਤੇ ਤੁਮੈ ਨਿਹਾਰਿਯੋ ॥

ਬੇਗਮ ਨੇ ਜਦੋਂ ਤੋਂ ਤੁਹਾਨੂੰ ਵੇਖਿਆ ਹੈ,

ਖਾਨ ਪਾਨ ਸਭ ਕਛੁ ਬਿਸਾਰਿਯੋ ॥

ਖਾਣਾ ਪੀਣਾ ਸਭ ਕੁਝ ਭੁਲਾ ਦਿੱਤਾ ਹੈ।

ਲਗਨ ਲਗੈ ਬਿਹਬਲ ਹ੍ਵੈ ਗਈ ॥

ਤੇ (ਤੁਹਾਡੇ) ਨਾਲ ਲਗਨ ਲਗ ਜਾਣ ਕਰ ਕੇ ਬਿਹਬਲ ਹੋ ਗਈ ਹੈ

ਗ੍ਰਿਹ ਕੋ ਛਾਡਿ ਦਿਵਾਨੀ ਭਈ ॥੧੪॥

ਅਤੇ ਘਰ ਨੂੰ ਛਡ ਕੇ ਦਿਵਾਨੀ ਹੋ ਗਈ ਹੈ ॥੧੪॥

ਸੀਸ ਫੂਲ ਸਿਰ ਪਰ ਜਬ ਧਾਰੈ ॥

ਜਦੋਂ (ਉਹ) ਸਿਰ ਉਤੇ ਫੁਲ ਚੌਕ ਧਾਰਨ ਕਰਦੀ ਹੈ

ਕੋਟਿ ਸੂਰ ਜਨੁ ਚੜੇ ਸਵਾਰੈ ॥

ਤਾਂ ਮਾਨੋ ਕਰੋੜਾਂ ਸੂਰਜ ਚੜ੍ਹ ਪੈਂਦੇ ਹੋਣ।

ਜਬ ਬਿਹਸਿ ਕੈ ਬਿਰੀ ਚਬਾਵੈ ॥

ਜਦੋਂ (ਉਹ) ਹਸ ਕੇ ਪਾਨ ਦਾ ਬੀੜਾ ਚਬਾਉਂਦੀ ਹੈ

ਦੇਖੀ ਪੀਕ ਕੰਠ ਮਹਿ ਜਾਵੈ ॥੧੫॥

ਤਾਂ ਗਲੇ ਵਿਚੋਂ ਜਾਂਦੀ ਪੀਕ ਵਿਖਾਈ ਦਿੰਦੀ ਹੈ ॥੧੫॥

ਦੋਹਰਾ ॥

ਦੋਹਰਾ:

ਹਜਰਤਿ ਤਿਹ ਪੂਛੇ ਬਿਨਾ ਕਛੂ ਨ ਉਚਰਤ ਬੈਨ ॥

ਹਜ਼ਰਤ (ਬਾਦਸ਼ਾਹ) ਉਸ ਦੇ ਪੁਛੇ ਬਿਨਾ ਕੋਈ ਗੱਲ ਨਹੀਂ ਕਹਿੰਦਾ।

ਲਾਲ ਭਏ ਬਿਸਪਾਲ ਮਨ ਹੇਰਿ ਬਾਲ ਕੇ ਨੈਨ ॥੧੬॥

ਉਸ ਇਸਤਰੀ (ਬੇਗਮ) ਦੇ ਨੈਣਾਂ ਨੂੰ ਵੇਖ ਕੇ ਬਾਦਸ਼ਾਹ ('ਬਿਸਪਾਲ') ਮਨ ਵਿਚ ਲਾਲੋ ਲਾਲ ਹੋ ਜਾਂਦਾ ਹੈ ॥੧੬॥

ਤਾ ਕੋ ਤੁਮਰੋ ਰੂਪ ਲਖਿ ਪੁਲਿਕਿ ਪਸੀਜ੍ਰਯੋ ਅੰਗ ॥

ਤੇਰਾ ਰੂਪ ਵੇਖ ਕੇ ਉਸ ਦੇ ਅੰਗ ਅੰਗ ਪੁਲਕਿਤ ਹੋ ਕੇ ਪਸੀਜ ਗਏ ਹਨ।

ਬੇਸੰਭਾਰ ਭੂਅ ਪੈ ਗਿਰੀ ਜਨੁ ਕਰਿ ਡਸ੍ਰਯੋ ਭੁਜੰਗ ॥੧੭॥

ਬੇਸੁਧ ਹੋ ਕੇ ਧਰਤੀ ਉਤੇ ਡਿਗ ਪਈ ਹੈ, ਮਾਨੋ ਸੱਪ ਨੇ ਡੰਗ ਮਾਰਿਆ ਹੋਵੇ ॥੧੭॥

ਖਾਨ ਸੁਨਤ ਤ੍ਰਿਯ ਬਾਤ ਕੌ ਮਨ ਮਹਿ ਭਯੋ ਖੁਸਾਲ ॥

ਦਰਿਆ ਖਾਂ (ਉਸ) ਇਸਤਰੀ ਦੀ ਗੱਲ ਸੁਣ ਕੇ ਮਨ ਵਿਚ ਬਹੁਤ ਪ੍ਰਸੰਨ ਹੋਇਆ।

ਜ੍ਯੋ ਤੁਮ ਕਹੌਂ ਤਿਵੈ ਚਲੌਂ ਮਿਲੌਂ ਜਾਇ ਤਤਕਾਲ ॥੧੮॥

(ਕਹਿਣ ਲਗਿਆ) ਜਿਵੇਂ ਤੂੰ ਕਹੇਂਗੀ, ਉਸੇ ਤਰ੍ਹਾਂ ਚਲਾਂਗਾ (ਅਤੇ ਉਸ ਨੂੰ) ਜਾ ਕੇ ਤੁਰਤ ਮਿਲਾਂਗਾ ॥੧੮॥

ਚੌਪਈ ॥

ਚੌਪਈ:

ਯਹ ਜੜ ਬਾਤ ਸੁਨਤ ਹਰਖਯੋ ॥

ਇਹ ਗੱਲ ਸੁਣ ਕੇ ਮੂਰਖ ਪ੍ਰਸੰਨ ਹੋ ਗਿਆ।

ਦੁਰਬਲ ਹੁਤੋ ਪੁਸਟ ਹ੍ਵੈ ਗਯੋ ॥

(ਉਹ ਭਾਵੇਂ) ਲਿੱਸਾ ਸੀ, (ਪਰ ਇਸ ਗੱਲ ਕਰ ਕੇ) ਤਕੜਾ ਹੋ ਗਿਆ।

ਜੌ ਤੁਮ ਕਹੌ ਸੁ ਕਾਜ ਕਮੈਯੈ ॥

(ਕਹਿਣ ਲਗਾ) ਜੋ ਤੂੰ ਕਹੇਂਗੀ ਉਹੀ ਕੰਮ ਕਰਾਂਗਾ।

ਬੇਗਮ ਸੀ ਭੋਗਨ ਕਹ ਪੈਯੈ ॥੧੯॥

(ਹੁਣੇ) ਬੇਗਮ ਵਰਗੀ ਨੂੰ ਸਹਿਵਾਸ ਕਰਨ ਲਈ ਪ੍ਰਾਪਤ ਕਰਾਂਗਾ ॥੧੯॥

ਦੋਹਰਾ ॥

ਦੋਹਰਾ:

ਹਜਰਤਿ ਜਾ ਕੀ ਮੂਰਤਿ ਲਖਿ ਰਹਿਯੋ ਪ੍ਰੇਮ ਸੌ ਪਾਗ ॥

(ਦਰਿਆ ਖਾਂ ਸੋਚਣ ਲਗਾ) ਬਾਦਸ਼ਾਹ ਜਿਸ ਦੀ ਸੂਰਤ ਵੇਖ ਕੇ ਪ੍ਰੇਮ ਵਿਚ ਮਗਨ ਹੋ ਜਾਂਦਾ ਹੈ,

ਸੋ ਹਮ ਸੋ ਅਟਕਤ ਭਈ ਧੰਨ੍ਯ ਹਮਾਰੇ ਭਾਗ ॥੨੦॥

ਉਹ (ਬੇਗਮ) ਮੇਰੇ ਤੇ ਮੋਹਿਤ ਹੋ ਗਈ ਹੈ, ਮੇਰੇ ਧੰਨ ਭਾਗ ਹਨ ॥੨੦॥

ਚੌਪਈ ॥

ਚੌਪਈ:

ਯਹ ਸੁਨਿ ਭੇਦ ਚਿਤ ਮਹਿ ਰਾਖ੍ਯੋ ॥

(ਉਸ ਨੇ) ਇਹ ਸੁਣ ਕੇ ਭੇਦ ਚਿਤ ਵਿਚ ਹੀ ਰਖਿਆ

ਔਰ ਮਿਤ੍ਰ ਤਨ ਪ੍ਰਗਟ ਨ ਭਾਖ੍ਯੋ ॥

ਅਤੇ ਕਿਸੇ ਵੀ ਹੋਰ ਮਿਤਰ ਨੂੰ ਸਾਫ਼ ਨਾ ਦਸਿਆ।

ਪ੍ਰਥਮ ਦੇਗ ਮੈ ਬਸਤ੍ਰ ਬਿਛਯੋ ॥

ਪਹਿਲਾਂ ਦੇਗ ਵਿਚ ਬਸਤ੍ਰ ਵਿਛਾਇਆ।

ਤਾ ਮੈ ਬੈਠਿ ਆਪੁ ਪੁਨਿ ਗਯੋ ॥੨੧॥

ਫਿਰ ਉਸ ਵਿਚ ਆਪ ਬੈਠ ਕੇ ਗਿਆ ॥੨੧॥

ਦੋਹਰਾ ॥

ਦੋਹਰਾ:

ਖਾਨ ਤਿਹਾਰੌ ਰੂਪ ਲਖਿ ਬੇਗਮ ਰਹੀ ਲੁਭਾਇ ॥

ਹੇ ਖ਼ਾਨ! ਤੇਰਾ ਰੂਪ ਵੇਖ ਕੇ ਬੇਗਮ ਲੋਭਾਇਮਾਨ ਹੋ ਗਈ ਹੈ।

ਸਾਹਿਜਹਾ ਕੋ ਛਾਡਿ ਕੈ ਤੋ ਪਰ ਗਈ ਬਿਕਾਇ ॥੨੨॥

ਸ਼ਾਹਜਹਾਨ ਨੂੰ ਛਡ ਕੇ ਤੇਰੇ ਉਤੇ ਵਿਕ ਗਈ ਹੈ ॥੨੨॥

ਚੌਪਈ ॥

ਚੌਪਈ:

ਤੌਨ ਪਠਾਨ ਦੇਗ ਮਹਿ ਡਾਰਿਸ ॥

(ਸਖੀ ਨੇ) ਉਸ ਪਠਾਣ ਨੂੰ ਦੇਗ ਵਿਚ ਪਾਇਆ

ਲੈ ਹਜਰਤਿ ਗ੍ਰਿਹ ਓਰ ਸਿਧਾਰਸ ॥

ਅਤੇ ਲੈ ਕੇ ਬਾਦਸ਼ਾਹ ਦੇ ਘਰ ਵਲ ਤੁਰ ਪਈ।

ਦੇਖਤ ਲੋਗ ਸਭੈ ਤਹ ਜਾਵੈ ॥

ਉਸ (ਦੇਗ) ਨੂੰ ਸਾਰੇ ਲੋਕ ਵੇਖਦੇ ਜਾ ਰਹੇ ਸਨ,

ਵਾ ਕੌ ਭੇਦ ਨ ਕੋਊ ਪਾਵੈ ॥੨੩॥

ਪਰ ਉਸ ਦਾ ਭੇਦ ਕੋਈ ਵੀ ਨਾ ਪਾ ਸਕਿਆ ॥੨੩॥

ਲੈ ਬੇਗਮ ਕੇ ਪਾਸ ਉਤਾਰਿਯੋ ॥

(ਉਸ ਦੇਗ ਨੂੰ) ਲੈ ਕੇ ਬੇਗਮ ਦੇ ਕੋਲ ਜਾ ਉਤਾਰਿਆ।

ਬੇਗਮ ਤਾ ਕੋ ਦਾਰਿਦ ਮਾਰਿਯੋ ॥

ਬੇਗਮ ਨੇ (ਸਖੀ ਦੀ) ਗ਼ਰੀਬੀ ਦੂਰ ਕਰ ਦਿੱਤੀ (ਅਰਥਾਤ-ਬਹੁਤ ਇਨਾਮ ਦਿੱਤਾ)।

ਸਖੀ ਭੇਜ ਪਤਿ ਲਯੋ ਬੁਲਾਈ ॥

ਸਖੀ ਨੂੰ ਭੇਜ ਕੇ (ਬੇਗਮ ਨੇ) ਪਤੀ ਨੂੰ ਬੁਲਾ ਲਿਆ

ਕਾਨ ਲਾਗਿ ਕੈ ਬਾਤ ਜਤਾਈ ॥੨੪॥

ਅਤੇ (ਉਸ ਦੇ) ਕੰਨਾਂ ਨਾਲ ਲਗ ਕੇ (ਸਾਰੀ) ਗੱਲ ਦਸ ਦਿੱਤੀ ॥੨੪॥

ਦੋਹਰਾ ॥

ਦੋਹਰਾ:

ਸਖੀ ਭੇਜਿ ਪਾਤਸਾਹ ਕੌ ਲੀਨੋ ਨਿਕਟ ਬੁਲਾਇ ॥

ਸਖੀ ਨੂੰ ਭੇਜ ਕੇ ਬਾਦਸ਼ਾਹ ਨੂੰ ਕੋਲ ਬੁਲਾ ਲਿਆ।


Flag Counter