ਸ਼੍ਰੀ ਦਸਮ ਗ੍ਰੰਥ

ਅੰਗ - 936


ਤਾ ਕੋ ਤੁਮ ਕੋ ਮਾਸੁ ਖਵਾਊ ॥੬੨॥

ਅਤੇ ਉਸ ਦਾ ਮਾਸ ਤੈਨੂੰ ਖਵਾਵਾਂ ॥੬੨॥

ਤਬ ਕੋਕਿਲਾ ਖੁਸੀ ਹ੍ਵੈ ਗਈ ॥

ਤਦ ਕੋਕਿਲਾ ਪ੍ਰਸੰਨ ਹੋ ਗਈ।

ਚਾਹਤ ਥੀ ਚਿਤ ਮੈ ਸੋ ਭਈ ॥

(ਜੋ ਉਹ) ਚਿਤ ਵਿਚ ਚਾਹੁੰਦੀ ਸੀ, ਉਹੀ (ਗੱਲ) ਹੋਈ।

ਯਹ ਇਨ ਮੂੜ ਭੇਦ ਨਹਿ ਪਾਯੋ ॥

ਇਹ ਭੇਦ ਇਸ ਮੂਰਖ (ਰਾਣੀ) ਨੇ ਨਾ ਸਮਝਿਆ।

ਤਜਿ ਯਾ ਕੌ ਮ੍ਰਿਗ ਕੋ ਤਬ ਧਾਯੋ ॥੬੩॥

ਤਦ (ਰਾਜਾ ਰਿਸਾਲੂ) ਉਸ ਨੂੰ ਛਡ ਕੇ ਹਿਰਨ ਵਲ ਚਲਾ ਗਿਆ ॥੬੩॥

ਸੀੜਿਨ ਬੀਚ ਨ੍ਰਿਪਤਿ ਲਗ ਰਹਿਯੋ ॥

ਰਾਜਾ (ਰਿਸਾਲੂ) ਤੀਰ ਕਮਾਨ ਹੱਥ ਵਿਚ ਲੈ ਕੇ

ਤੀਰ ਕਮਾਨ ਹਾਥ ਮੈ ਗਹਿਯੋ ॥

ਪੌੜੀਆਂ ਵਿਚ ਲਗ ਕੇ (ਖੜੋ ਗਿਆ)।

ਜਬ ਹੋਡੀ ਤਿਹ ਠਾ ਚਲਿ ਆਯੋ ॥

ਜਦ ਹੋਡੀ ਚਲ ਕੇ ਉਸ ਥਾਂ ਤੇ ਆਇਆ

ਬਿਹਸਿ ਰਿਸਾਲੁ ਬਚਨ ਸੁਨਾਯੋ ॥੬੪॥

ਤਾਂ ਰਿਸਾਲੂ ਨੇ ਹਸ ਕੇ ਕਿਹਾ ॥੬੪॥

ਅਬ ਤੁਮ ਕਹਿਯੋ ਪੌਰਖਹਿ ਧਰੋ ॥

ਮੈਂ ਹੁਣ ਤੁਹਾਨੂੰ ਕਹਿੰਦਾ ਹਾਂ ਕਿ ਆਪਣਾ ਬਲ ਸੰਭਾਲੋ

ਮੋ ਪਰ ਪ੍ਰਥਮ ਘਾਇ ਕਹ ਕਰੋ ॥

ਅਤੇ ਮੇਰੇ ਉਤੇ ਪਹਿਲਾਂ ਘਾਉ ਲਗਾਓ।

ਕੰਪਤ ਤ੍ਰਸਤ ਨਹਿ ਸਸਤ੍ਰ ਸੰਭਾਰਿਯੋ ॥

(ਹੋਡੀ) ਡਰ ਦਾ ਮਾਰਿਆ ਕੰਬਣ ਲਗਾ ਅਤੇ (ਉਸ ਤੋਂ) ਸ਼ਸਤ੍ਰ ਨਾ ਸੰਭਾਲੇ ਗਏ।

ਤਨਿ ਧਨੁ ਬਾਨ ਰਿਸਾਲੂ ਮਾਰਿਯੋ ॥੬੫॥

(ਤਦ) ਰਿਸਾਲੂ ਨੇ ਧਨੁਸ਼ ਖਿਚ ਕੇ ਬਾਣ ਮਾਰਿਆ ॥੬੫॥

ਲਾਗਤ ਬਾਨ ਧਰਨਿ ਗਿਰ ਪਰਿਯੋ ॥

ਬਾਣ ਦੇ ਲਗਦਿਆਂ ਹੀ (ਹੋਡੀ) ਧਰਤੀ ਉਤੇ ਡਿਗ ਪਿਆ।

ਏਕੈ ਬ੍ਰਿਣ ਲਾਗਤ ਹੀ ਮਰਿਯੋ ॥

ਇਕੋ ਘਾਉ ਦੇ ਲਗਣ ਨਾਲ ਹੀ ਮਰ ਗਿਆ।

ਤਾ ਕੋ ਤੁਰਤ ਮਾਸੁ ਕਟਿ ਲੀਨੋ ॥

(ਰਸਾਲੂ ਨੇ) ਤੁਰਤ ਉਸ ਦਾ ਮਾਸ ਕਟ ਲਿਆ

ਭੂੰਜਿ ਕੋਕਿਲਾ ਕੌ ਲੈ ਦੀਨੋ ॥੬੬॥

ਅਤੇ ਭੁੰਨ ਕੇ ਕੋਕਿਲਾ ਨੂੰ ਲਿਆ ਦਿੱਤਾ ॥੬੬॥

ਜਬ ਤਿਹ ਮਾਸੁ ਕੋਕਿਲਾ ਖਾਯੋ ॥

ਜਦ ਉਸ ਦਾ ਮਾਸ ਕੋਕਿਲਾ ਨੇ ਖਾਇਆ

ਲਗਿਯੋ ਸਲੌਨੋ ਅਤਿ ਚਿਤ ਭਾਯੋ ॥

ਤਾਂ ਉਸ ਨੂੰ ਸੁਆਦੀ ('ਸਲੌਨੋ' ਨਮਕੀਨ) ਲਗਿਆ ਅਤੇ ਚਿਤ ਨੂੰ ਬਹੁਤ ਹੀ ਭਾਇਆ।

ਜਾ ਕੇ ਤੁਲਿ ਮਾਸੁ ਕੋਊ ਨਾਹੀ ॥

ਇਸ ਵਰਗਾ ਮਾਸ ਹੋਰ ਕੋਈ ਨਹੀਂ ਹੈ।

ਰਾਜਾ ਮੈ ਰੀਝੀ ਮਨ ਮਾਹੀ ॥੬੭॥

ਹੇ ਰਾਜਨ! ਮੈਂ ਮਨ ਵਿਚ ਬਹੁਤ ਪ੍ਰਸੰਨ ਹੋਈ ਹਾਂ ॥੬੭॥

ਤਬ ਰੀਸਾਲੂ ਬਚਨ ਉਚਾਰੇ ॥

ਤਾਂ ਰਿਸਾਲੂ ਨੇ ਕਿਹਾ

ਵਹੈ ਮਿਰਗ ਕਰ ਪਰਿਯੋ ਹਮਾਰੇ ॥

ਕਿ ਮੇਰੇ ਹੱਥ ਉਹੀ ਹਿਰਨ ਲਗਾ ਹੈ

ਜਿਯਤ ਤੂ ਜਾ ਸੌ ਭੋਗ ਕਮਾਯੋ ॥

ਜਿਸ ਨਾਲ ਜੀਉਂਦਿਆਂ ਤੂੰ ਭੋਗ ਕੀਤਾ ਸੀ

ਮਰੇ ਪ੍ਰਾਤ ਮਾਸੁ ਤਿਹ ਖਾਯੋ ॥੬੮॥

ਅਤੇ ਮਰਨ ਉਪਰੰਤ ਉਸ ਦਾ ਮਾਸ ਖਾਇਆ ਹੈ ॥੬੮॥

ਜਬ ਯਹ ਤਨਿਕ ਭਨਿਕ ਸੁਨਿ ਪਈ ॥

ਜਦੋਂ (ਰਾਣੀ ਕੋਕਿਲਾ ਨੂੰ) ਇਸ ਦੀ ਮਾੜੀ ਜਿੰਨੀ ਭਿਣਕ ਪੈ ਗਈ

ਲਾਲ ਹੁਤੀ ਪਿਯਰੀ ਹ੍ਵੈ ਗਈ ॥

ਤਾਂ ਉਹ ਲਾਲ ਰੰਗ ਵਾਲੀ ਪੀਲੀ ਪੈ ਗਈ।

ਧ੍ਰਿਗ ਜਿਯਬੋ ਇਹ ਜਗਤ ਹਮਾਰੋ ॥

(ਕਹਿਣ ਲਗੀ ਕਿ) ਇਸ ਜਗਤ ਵਿਚ ਮੇਰੇ ਜੀਉਣ ਨੂੰ ਧਿੱਕਾਰ ਹੈ।

ਜਿਨ ਘਾਯੋ ਨਿਜੁ ਮੀਤ ਪ੍ਯਾਰੋ ॥੬੯॥

ਜਿਸ ਨੇ ਮੇਰਾ ਮਿੱਤਰ ਮਾਰਿਆ ਹੈ (ਉਸ ਨੂੰ ਵੀ ਧਿੱਕਾਰ ਹੈ) ॥੬੯॥

ਦੋਹਰਾ ॥

ਦੋਹਰਾ:

ਸੁਨਤ ਕਟਾਰੀ ਨ੍ਰਿਪਤਿ ਕੀ ਲੈ ਅਪਨੇ ਉਰਿ ਮਾਰਿ ॥

(ਹੋਡੀ ਦੇ ਮਾਰੇ ਜਾਣ ਦੀ ਗੱਲ) ਸੁਣ ਕੇ (ਰਾਣੀ ਕੋਕਿਲਾ ਨੇ) ਰਾਜੇ ਦੀ ਕਟਾਰ ਲੈ ਕੇ ਆਪਣੇ ਹਿਰਦੇ ਵਿਚ ਮਾਰ ਲਈ।

ਉਰਿ ਹਨਿ ਧੋਲਹਰ ਤੇ ਗਿਰੀ ਹੋਡਿਹਿ ਨੈਨ ਨਿਹਾਰ ॥੭੦॥

ਛਾਤੀ ਵਿਚ ਮਾਰ ਕੇ ਅਤੇ ਹੋਡੀ (ਦੀ ਸ਼ਕਲ) ਨੂੰ ਅੱਖਾਂ ਵਿਚ ਵਸਾ ਕੇ ਮਹੱਲ ਤੋਂ ਡਿਗ ਪਈ ॥੭੦॥

ਉਦਰ ਕਟਾਰੀ ਮਾਰਿ ਕੈ ਪਰੀ ਮਹਲ ਤੈ ਟੂਟਿ ॥

ਪੇਟ ਵਿਚ ਕਟਾਰ ਮਾਰ ਕੇ (ਉਹ) ਮਹੱਲ ਤੋਂ ਡਿਗ ਪਈ।

ਏਕ ਘਰੀ ਸਸਤਕ ਰਹੀ ਬਹੁਰਿ ਪ੍ਰਾਨ ਗੇ ਛੂਟਿ ॥੭੧॥

ਇਕ ਘੜੀ ਤਕ ਸਿਸਕਦੀ ਰਹੀ, ਫਿਰ ਉਸ ਦੇ ਪ੍ਰਾਣ ਪੰਖੇਰੂ ਹੋ ਗਏ ॥੭੧॥

ਚੌਪਈ ॥

ਚੌਪਈ:

ਗ੍ਰਿਹ ਤੇ ਟੂਟਿ ਧਰਨਿ ਪਰ ਪਰੀ ॥

ਮਹੱਲ ਤੋਂ ਡਿਗ ਕੇ ਧਰਤੀ ਉਤੇ ਆ ਪਈ

ਲਾਜ ਮਰਤ ਜਮਪੁਰ ਮਗੁ ਧਰੀ ॥

ਅਤੇ ਸ਼ਰਮ ਦੀ ਮਾਰੀ ਨੇ ਜਮਪੁਰੀ ਦਾ ਰਸਤਾ ਪਕੜਿਆ।

ਤਬ ਚਲ ਤਹਾ ਰਿਸਾਲੂ ਆਯੋ ॥

ਤਦ ਉਥੇ ਰਿਸਾਲੂ ਚਲ ਕੇ ਆਇਆ

ਮਾਸ ਕੂਕਰਨ ਦੁਹੂੰ ਖਵਾਯੋ ॥੭੨॥

ਅਤੇ ਦੋਹਾਂ ਦਾ ਮਾਸ ਕੁੱਤਿਆਂ ਨੂੰ ਖਵਾਇਆ ॥੭੨॥

ਦੋਹਰਾ ॥

ਦੋਹਰਾ:

ਜੋ ਬਨਿਤਾ ਪਤਿ ਆਪਨੋ ਤ੍ਯਾਗ ਔਰ ਪੈ ਜਾਇ ॥

ਜੋ ਇਸਤਰੀ ਆਪਣੇ ਪਤੀ ਨੂੰ ਤਿਆਗ ਕੇ ਹੋਰ ਕੋਲ ਜਾਂਦੀ ਹੈ

ਸੋ ਐਸੋ ਪੁਨਿ ਤੁਰਤ ਹੀ ਕ੍ਯੋ ਨਹਿ ਲਹਤ ਸਜਾਇ ॥੭੩॥

ਤਾਂ ਉਹ ਫਿਰ ਤੁਰਤ ਹੀ ਅਜਿਹੀ ਸਜ਼ਾ ਕਿਉਂ ਨਹੀਂ ਲੈਂਦੀ ॥੭੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੭॥੧੭੯੭॥ਅਫਜੂੰ॥

ਇਥੇ ਸ੍ਰੀ ਚਰਿਤੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੭॥੧੭੯੭॥ ਚਲਦਾ॥

ਦੋਹਰਾ ॥

ਦੋਹਰਾ:

ਚੰਦ੍ਰਭਗਾ ਸਰਿਤਾ ਨਿਕਟਿ ਰਾਝਨ ਨਾਮਾ ਜਾਟ ॥

ਚੰਦ੍ਰਭਗਾ (ਚਨਾਬ) ਨਦੀ ਦੇ ਕੰਢੇ ਰਾਂਝਾ ਨਾਂ ਦਾ ਜੱਟ ਰਹਿੰਦਾ ਸੀ।

ਜੋ ਅਬਲਾ ਨਿਰਖੈ ਤਿਸੈ ਜਾਤ ਸਦਨ ਪਰਿ ਖਾਟ ॥੧॥

ਜੋ ਵੀ ਅਬਲਾ ਉਸ ਨੂੰ ਵੇਖਦੀ, ਘਰ ਜਾਂਦਿਆਂ ਹੀ ਮੰਜੇ ਉਤੇ ਪੈ ਜਾਂਦੀ ॥੧॥

ਚੌਪਈ ॥

ਚੌਪਈ:

ਮੋਹਤ ਤਿਹ ਤ੍ਰਿਯ ਨੈਨ ਨਿਹਾਰੇ ॥

ਉਸ ਨੂੰ ਅੱਖਾਂ ਨਾਲ ਵੇਖ ਕੇ ਇਸਤਰੀਆਂ ਮੋਹਿਤ ਹੋ ਜਾਂਦੀਆਂ,


Flag Counter