ਸ਼੍ਰੀ ਦਸਮ ਗ੍ਰੰਥ

ਅੰਗ - 176


ਤਿਤੇ ਰਾਮ ਘਾਏ ॥

ਉਤਨੇ ਹੀ ਪਰਸ਼ੁਰਾਮ ਨੇ ਮਾਰ ਦਿੱਤੇ।

ਚਲੇ ਭਾਜਿ ਸਰਬੰ ॥

ਸਾਰੇ ਭਜ ਚਲੇ,

ਭਯੋ ਦੂਰ ਗਰਬੰ ॥੨੬॥

ਕਿਉਂਕਿ (ਉਨ੍ਹਾਂ ਦਾ) ਹੰਕਾਰ ਦੂਰ ਹੋ ਗਿਆ ਸੀ ॥੨੬॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਮਹਾ ਸਸਤ੍ਰ ਧਾਰੇ ਚਲਿਯੋ ਆਪ ਭੂਪੰ ॥

ਵਧੀਆ ਸ਼ਸਤ੍ਰ ਧਾਰ ਕੇ (ਅੰਤ ਵਿਚ) ਰਾਜਾ ਆਪ (ਯੁੱਧ ਲਈ) ਤੁਰਿਆ।

ਲਏ ਸਰਬ ਸੈਨਾ ਕੀਏ ਆਪ ਰੂਪੰ ॥

(ਆਪਣੇ ਨਾਲ) ਸਾਰੀ ਸੈਨਾ ਲੈ ਲਈ (ਜਿਸ ਨੇ) ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ।

ਅਨੰਤ ਅਸਤ੍ਰ ਛੋਰੇ ਭਯੋ ਜੁਧੁ ਮਾਨੰ ॥

(ਜਾਂਦਿਆਂ ਹੀ ਸੂਰਮਿਆਂ ਨੇ) ਅਨੰਤ ਅਸਤ੍ਰ (ਤੀਰ) ਛਡੇ ਅਤੇ ਗੌਰਵਸ਼ਾਲੀ ਯੁੱਧ ਹੋਇਆ।

ਪ੍ਰਭਾ ਕਾਲ ਮਾਨੋ ਸਭੈ ਰਸਮਿ ਭਾਨੰ ॥੨੭॥

(ਉਹ ਇਸ ਤਰ੍ਹਾਂ ਚੁਭਦੇ ਪ੍ਰਤੀਤ ਹੋ ਰਹੇ ਸਨ) ਮਾਨੋ ਦੁਪਹਿਰ ਵੇਲੇ ਸਾਰੀਆਂ ਸੂਰਜ ਦੀਆਂ ਕਿਰਨਾਂ ਹੋਣ ॥੨੭॥

ਭੁਜਾ ਠੋਕਿ ਭੂਪੰ ਕੀਯੋ ਜੁਧ ਐਸੇ ॥

ਭੁਜਾ ਨੂੰ ਠੋਕ ਕੇ ਰਾਜੇ ਨੇ ਇਸ ਤਰ੍ਹਾਂ ਯੁੱਧ ਕੀਤਾ,

ਮਨੋ ਬੀਰ ਬ੍ਰਿਤਰਾਸੁਰੇ ਇੰਦ੍ਰ ਜੈਸੇ ॥

ਮਾਨੋ ਵੀਰ ਵ੍ਰਿਤ੍ਰਾਸੁਰ ਨੇ ਇੰਦਰ ਨਾਲ (ਯੁੱਧ ਕੀਤਾ ਹੋਵੇ)।

ਸਬੈ ਕਾਟ ਰਾਮੰ ਕੀਯੋ ਬਾਹਿ ਹੀਨੰ ॥

ਪਰਸ਼ੁਰਾਮ ਨੇ (ਸਹਸ੍ਰਬਾਹੁ) ਦੀਆਂ ਸਾਰੀਆਂ (ਬਾਂਹਵਾਂ) ਕਟ ਦਿੱਤੀਆਂ ਅਤੇ ਉਸ ਨੂੰ ਬਾਂਹਵਾਂ ਤੋਂ ਹੀਨ ਕਰ ਦਿੱਤਾ।

ਹਤੀ ਸਰਬ ਸੈਨਾ ਭਯੋ ਗਰਬ ਛੀਨੰ ॥੨੮॥

(ਉਸ ਦੀ) ਸਾਰੀ ਫ਼ੌਜ ਮਾਰੀ ਗਈ ਅਤੇ ਹੰਕਾਰ ਨਸ਼ਟ ਹੋ ਗਿਆ ॥੨੮॥

ਗਹਿਯੋ ਰਾਮ ਪਾਣੰ ਕੁਠਾਰੰ ਕਰਾਲੰ ॥

ਪਰਸ਼ੁਰਾਮ ਨੇ ਹੱਥ ਵਿਚ ਭਿਆਨਕ ਕੁਹਾੜਾ ਫੜਿਆ ਹੋਇਆ ਸੀ।

ਕਟੀ ਸੁੰਡ ਸੀ ਰਾਜਿ ਬਾਹੰ ਬਿਸਾਲੰ ॥

(ਉਸ ਨਾਲ) ਰਾਜੇ ਦੀਆਂ ਹਾਥੀ ਦੇ ਸੁੰਡ ਵਰਗੀਆਂ ਵਿਸ਼ਾਲ ਬਾਂਹਵਾਂ ਨੂੰ ਕਟ ਦਿੱਤਾ ਸੀ।

ਭਏ ਅੰਗ ਭੰਗੰ ਕਰੰ ਕਾਲ ਹੀਣੰ ॥

ਰਾਜੇ ਦੇ ਅੰਗ ਕਟੇ ਜਾ ਚੁਕੇ ਸਨ, ਕਾਲ ਨੇ (ਉਸ ਨੂੰ) ਨਾਕਾਰਾ ਕਰ ਦਿੱਤਾ ਸੀ।

ਗਯੋ ਗਰਬ ਸਰਬੰ ਭਈ ਸੈਣ ਛੀਣੰ ॥੨੯॥

(ਇਸ ਤਰ੍ਹਾਂ ਉਸ ਦਾ) ਸਾਰਾ ਹੰਕਾਰ ਮਿਟ ਗਿਆ ਅਤੇ ਸੈਨਾ ਨਸ਼ਟ ਹੋ ਗਈ ॥੨੯॥

ਰਹਿਯੋ ਅੰਤ ਖੇਤੰ ਅਚੇਤੰ ਨਰੇਸੰ ॥

ਅੰਤ ਵਿਚ ਅਚੇਤ ਹੋ ਕੇ ਰਾਜਾ ਯੁੱਧ-ਭੂਮੀ ਵਿਚ ਪਿਆ ਰਿਹਾ।

ਬਚੇ ਬੀਰ ਜੇਤੇ ਗਏ ਭਾਜ ਦੇਸੰ ॥

ਜਿਹੜੇ ਯੋਧੇ ਬਚੇ ਸਨ, ਉਹ ਦੇਸੋਂ ਭਜ ਗਏ।

ਲਈ ਛੀਨ ਛਉਨੀ ਕਰੈ ਛਤ੍ਰਿ ਘਾਤੰ ॥

ਛਤਰੀਆਂ ਨੂੰ ਮਾਰ ਕੇ (ਪਰਸ਼ੁਰਾਮ ਨੇ) ਧਰਤੀ ਖੋਹ ਲਈ।

ਚਿਰੰਕਾਲ ਪੂਜਾ ਕਰੀ ਲੋਕ ਮਾਤੰ ॥੩੦॥

(ਉਸ ਨੇ) ਚਿਰ ਕਾਲ ਤਕ ਲੋਕਾਂ ਦੀ ਮਾਤਾ (ਜਗਤ-ਮਾਤਾ) ਦੀ ਪੂਜਾ ਕੀਤੀ ॥੩੦॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ ॥

ਲਈ ਛੀਨ ਛਉਨੀ ਕਰੈ ਬਿਪ ਭੂਪੰ ॥

(ਪਰਸ਼ੁਰਾਮ ਨੇ ਛਤਰੀਆਂ ਕੋਲੋਂ) ਧਰਤੀ ਖੋਹ ਲਈ ਅਤੇ ਬ੍ਰਾਹਮਣਾਂ ਨੂੰ ਰਾਜੇ ਬਣਾ ਦਿੱਤਾ।

ਹਰੀ ਫੇਰਿ ਛਤ੍ਰਿਨ ਦਿਜੰ ਜੀਤਿ ਜੂਪੰ ॥

ਬ੍ਰਾਹਮਣਾਂ ਨੂੰ ਜੂਏ ਵਿਚ ਜਿਤ ਕੇ ਛਤਰੀਆਂ ਨੇ ਫਿਰ (ਉਨ੍ਹਾਂ ਤੋਂ ਧਰਤੀ) ਖੋਹ ਲਈ।

ਦਿਜੰ ਆਰਤੰ ਤੀਰ ਰਾਮੰ ਪੁਕਾਰੰ ॥

ਬ੍ਰਾਹਮਣਾਂ ਨੇ ਦੁਖੀ ਹੋ ਕੇ ਪਰਸ਼ੁਰਾਮ ਪਾਸ ਪੁਕਾਰ ਕੀਤੀ।


Flag Counter