ਸ਼੍ਰੀ ਦਸਮ ਗ੍ਰੰਥ

ਅੰਗ - 632


ਚਿਤੰ ਤਾਸ ਚੀਨੋ ਸਹੀ ਦਿਰਬ ਪਾਲੰ ॥

ਉਸ ਨੂੰ ਚਿਤ ਵਿਚ ਸਹੀ ਕੁਬੇਰ ਸਮਝੋ

ਉਠੈ ਜਉਨ ਕੇ ਰੂਪ ਕੀ ਜ੍ਵਾਲ ਮਾਲੰ ॥੬੭॥

ਜਿਸ ਦੇ ਰੂਪ ਤੋਂ ਅੱਗ ਦੀਆਂ ਚਿਣਗਾਂ ਉਠਦੀਆਂ ਹਨ ॥੬੭॥

ਸਭੈ ਭੂਪ ਠਾਢੇ ਜਹਾ ਰਾਜ ਕੰਨਿਆ ॥

ਜਿਥੇ ਸਾਰੇ ਰਾਜੇ ਖੜੋਤੇ ਹੋਏ ਸਨ, ਉਥੇ ਰਾਜ ਕੁਮਾਰੀ (ਗਈ)

ਬਿਖੈ ਭੂ ਤਲੰ ਰੂਪ ਜਾ ਕੇ ਨ ਅੰਨਿਆ ॥

ਜਿਸ ਦੇ ਰੂਪ ਵਰਗੀ ਧਰਤੀ ਉਤੇ ਹੋਰ ਕੋਈ ਨਹੀਂ ਸੀ।

ਬਡੇ ਛਤ੍ਰਧਾਰੀ ਬਡੇ ਗਰਬ ਕੀਨੇ ॥

ਵੱਡੇ ਵੱਡੇ ਛਤ੍ਰਧਾਰੀ, ਬਹੁਤ ਅਧਿਕ ਹੰਕਾਰ ਕਰਨ ਵਾਲੇ,

ਤਹਾ ਆਨਿ ਠਾਢੇ ਬਡੀ ਸੈਨ ਲੀਨੇ ॥੬੮॥

ਬਹੁਤ ਵੱਡੀ ਸੈਨਾ ਲੈ ਕੇ ਉਥੇ ਖੜੋਤੇ ਹੋਏ ਸਨ ॥੬੮॥

ਨਦੀ ਸੰਗ ਜਾ ਕੇ ਸਬੈ ਰੂਪ ਧਾਰੇ ॥

(ਮਨੁੱਖ ਰੂਪ) ਧਾਰਨ ਕਰ ਕੇ ਨਦੀਆਂ ਜਿਸ ਦੇ ਸੰਗ ਆਈਆਂ ਹਨ।

ਸਬੈ ਸਿੰਧ ਸੰਗੰ ਚੜੇ ਤੇਜ ਵਾਰੇ ॥

ਸਾਰੇ ਸਮੁੰਦਰ ਤੇਜ ਧਾਰਨ ਕਰ ਕੇ ਜਿਸ ਦੇ ਨਾਲ ਆਏ ਹਨ।

ਬਡੀ ਕਾਇ ਜਾ ਕੀ ਮਹਾ ਰੂਪ ਸੋਹੈ ॥

ਜਿਸ ਦੀ ਵੱਡੀ ਕਾਇਆ ਹੈ ਅਤੇ ਮਹਾਨ ਰੂਪ ਨਾਲ ਸੁਸ਼ੋਭਿਤ ਹੈ।

ਲਖੇ ਦੇਵ ਕੰਨਿਆਨ ਕੇ ਮਾਨ ਮੋਹੈ ॥੬੯॥

ਜਿਸ ਨੂੰ ਵੇਖ ਕੇ ਦੇਵਤਿਆਂ ਦੀਆਂ ਕੰਨਿਆਵਾਂ ਦੇ ਮਾਣ ਮੋਹੇ ਜਾਂਦੇ ਹਨ ॥੬੯॥

ਕਹੋ ਨਾਰ ਤੋ ਕੌ ਇਹੈ ਬਰੁਨ ਰਾਜਾ ॥

ਹੇ ਰਾਜ ਕੁਮਾਰੀ! ਮੈਂ ਤੈਨੂੰ ਕਹਿੰਦੀ ਹਾਂ, ਇਹੀ ਵਰੁਣ ਰਾਜਾ ਹੈ,

ਜਿਸੈ ਪੇਖਿ ਰਾਜਾਨ ਕੋ ਮਾਨ ਭਾਜਾ ॥

ਜਿਸ ਨੂੰ ਵੇਖ ਕੇ ਰਾਜਿਆਂ ਦਾ ਮਾਣ ਟੁਟ ਜਾਂਦਾ ਹੈ।

ਕਹਾ ਲੌ ਬਖਾਨੋ ਜਿਤੇ ਭੂਪ ਆਏ ॥

ਕਿਥੋਂ ਤਕ ਵਰਣਨ ਕਰਾਂ ਜਿੰਨੇ ਕੁ ਰਾਜੇ ਆਏ ਹਨ।

ਸਬੈ ਬਾਲ ਕੌ ਲੈ ਭਵਾਨੀ ਬਤਾਏ ॥੭੦॥

ਰਾਜ ਕੁਮਾਰੀ ਨੂੰ ਸਰਸਵਤੀ ਨੇ ਸਾਰੇ ਦਸ ਦਿੱਤੇ ਹਨ ॥੭੦॥

ਸਵੈਯਾ ॥

ਸਵੈਯਾ:

ਆਨਿ ਜੁਰੇ ਨ੍ਰਿਪ ਮੰਡਲ ਜੇਤਿ ਤੇਤ ਸਬੈ ਤਿਨ ਤਾਸ ਦਿਖਾਏ ॥

ਜਿਤਨੇ ਵੀ ਰਾਜੇ ਰਾਜ-ਮੰਡਲੀ ਵਿਚ ਆ ਜੁੜੇ ਸਨ, ਉਹ ਸਾਰੇ ਉਸ ਨੂੰ ਵਿਖਾ ਦਿੱਤੇ ਗਏ ਸਨ।

ਦੇਖ ਫਿਰੀ ਚਹੂੰ ਚਕ੍ਰਨ ਕੋ ਨ੍ਰਿਪ ਰਾਜ ਕੁਮਾਰਿ ਹ੍ਰਿਦੈ ਨਹੀ ਲਿਆਏ ॥

ਚੌਹਾਂ ਚੱਕਾਂ ਦੇ ਰਾਜਿਆਂ ਨੂੰ ਵੇਖ ਕੇ ਰਾਜ ਕੁਮਾਰੀ ਪਿਛੇ ਪਰਤ ਗਈ (ਅਤੇ ਉਨ੍ਹਾਂ ਵਿਚੋਂ ਕਿਸੇ ਨੂੰ ਵੀ) ਹਿਰਦੇ ਵਿਚ ਨਹੀਂ ਲਿਆਂਦਾ।

ਹਾਰਿ ਪਰਿਓ ਸਭ ਹੀ ਭਟ ਮੰਡਲ ਭੂਪਤਿ ਹੇਰਿ ਦਸਾ ਮੁਰਝਾਏ ॥

ਸਾਰੇ ਸੂਰਬੀਰਾਂ ਦੀ ਮੰਡਲੀ ਹਾਰ ਗਈ ਅਤੇ ਰਾਜੇ ਇਸ ਹਾਲਤ ਨੂੰ ਵੇਖ ਕੇ ਮੁਰਝਾ ਗਏ।

ਫੂਕ ਭਏ ਮੁਖ ਸੂਕ ਗਏ ਸਬ ਰਾਜ ਕੁਮਾਰਿ ਫਿਰੇ ਘਰਿ ਆਏ ॥੭੧॥

ਸਾਰਿਆਂ ਦੇ ਮੂੰਹ ਫਿਕੇ ਪੈ ਗਏ ਅਤੇ ਸੁਕ ਗਏ ਅਤੇ ਰਾਜ ਕੁਮਾਰੀ ਫਿਰ ਕੇ ਘਰ ਆ ਗਈ ॥੭੧॥

ਤਉ ਲਗਿ ਆਨ ਗਏ ਅਜਿਰਾਜ ਸੁ ਰਾਜਨ ਰਾਜ ਬਡੋ ਦਲ ਲੀਨੇ ॥

ਇਤਨੇ ਤਕ ਰਾਜਿਆਂ ਦੇ ਰਾਜੇ ਅਜਰਾਜ (ਆਪਣੀ) ਵੱਡੀ ਸੈਨਾ ਨਾਲ ਲਏ ਉਥੇ ਆ ਗਏ।

ਅੰਬਰ ਅਨੂਪ ਧਰੇ ਪਸਮੰਬਰ ਸੰਬਰ ਕੇ ਅਰਿ ਕੀ ਛਬਿ ਛੀਨੇ ॥

(ਉਨ੍ਹਾਂ ਨੇ) ਪਸ਼ਮ ਦੇ ਅਨੂਪਮ ਬਸਤ੍ਰ ਧਾਰਨ ਕੀਤੇ ਹੋਏ ਸਨ ਜੋ ਕਾਮਦੇਵ ('ਸੰਬਰ ਅਰਿ') ਦੀ ਛਬੀ ਨੂੰ ਵੀ ਹੀਣਾ ਵਿਖਾਉਣ ਵਾਲੇ ਸਨ।

ਬੇਖਨ ਬੇਖ ਚੜੇ ਸੰਗ ਹ੍ਵੈ ਨ੍ਰਿਪ ਹਾਨ ਸਬੈ ਸੁਖ ਧਾਮ ਨਵੀਨੇ ॥

ਵੰਨ ਸੁਵੰਨੇ ਬਾਣਿਆਂ ਵਾਲੇ (ਜੋ ਯੋਧੇ) ਰਾਜੇ ਦੇ ਨਾਲ ਚੜ੍ਹੇ ਹੋਏ ਆਏ ਸਨ, ਉਹ ਸਾਰੇ (ਰਾਜੇ ਦੇ) ਹਾਣ ਦੇ ਨੌਜਵਾਨ ਅਤੇ ਸੁਖ ਦੇ ਧਾਮ ਸਨ।

ਆਨਿ ਗਏ ਜਰਿਕੰਬਰ ਸੇ ਅੰਬਰ ਸੇ ਨ੍ਰਿਪ ਕੰਬਰ ਕੀਨੇ ॥੭੨॥

ਜ਼ਰੀ ਦੇ ਕਪੜੇ ਵਰਗੇ (ਸੋਹਣੇ) ਰਾਜਾ ਅਜ ਆ ਗਏ (ਅਤੇ ਉਨ੍ਹਾਂ ਦੇ ਆਣ ਨਾਲ ਸਾਧਾਰਨ) ਕਪੜਿਆਂ ਵਰਗੇ ਰਾਜੇ ਕੰਬਲਾਂ ਵਰਗੇ ਹੋ ਗਏ ॥੭੨॥

ਪਾਤਿ ਹੀ ਪਾਤਿ ਬਨਾਇ ਬਡੋ ਦਲ ਢੋਲ ਮ੍ਰਿਦੰਗ ਸੁਰੰਗ ਬਜਾਇ ॥

(ਉਸ ਨੇ) ਵੱਡੀ ਸਾਰੀ ਸੈਨਾ ਨੂੰ ਇਕ ਕਤਾਰ ਜਿਹੇ ਰੂਪ ਵਿਚ ਬਣਾਇਆ ਹੋਇਆ ਸੀ ਅਤੇ ਢੋਲ, ਮ੍ਰਿਦੰਗ ਬਹੁਤ ਸੋਹਣੇ ਢੰਗ ਨਾਲ ਵਜ ਰਹੇ ਸਨ।

ਭੂਖਨ ਚਾਰੁ ਦਿਪੈ ਸਬ ਅੰਗ ਬਿਲੋਕਿ ਅਨੰਗ ਪ੍ਰਭਾ ਮੁਰਛਾਏ ॥

ਸਾਰਿਆਂ ਅੰਗਾਂ ਉਤੇ ਬਹੁਤ ਸੁੰਦਰ ਗਹਿਣੇ ਚਮਕ ਰਹੇ ਸਨ ਜਿਨ੍ਹਾਂ ਨੂੰ ਵੇਖ ਕੇ ਕਾਮ ਦੇਵ ਦੀ ਛਬੀ ਮਧਮ ਹੋ ਜਾਂਦੀ ਸੀ।

ਬਾਜਤ ਚੰਗ ਮ੍ਰਿਦੰਗ ਉਪੰਗ ਸੁਰੰਗ ਸੁ ਨਾਦ ਸਬੈ ਸੁਨਿ ਪਾਏ ॥

ਚੰਗ, ਮ੍ਰਿਦੰਗ ਅਤੇ ਉਪੰਗ ਆਦਿ ਵਾਜੇ ਵਜ ਰਹੇ ਸਨ, ਉਸ ਸੁੰਦਰ ਨਾਦ ਨੂੰ ਸਭ ਸੁਣ ਰਹੇ ਸਨ।

ਰੀਝ ਰਹੇ ਰਿਝਵਾਰ ਸਬੈ ਲਖਿ ਰੂਪ ਅਨੂਪ ਸਰਾਹਤ ਆਏ ॥੭੩॥

ਸਾਰੇ ਰੀਝ ਵਾਲੇ ਰਾਜੇ (ਅਜ ਰਾਜੇ) ਨੂੰ ਵੇਖ ਕੇ ਰੀਝ ਰਹੇ ਸਨ ਅਤੇ ਉਸ ਦੇ ਅਨੂਪਮ ਰੂਪ ਨੂੰ ਸਲਾਹੁੰਦੇ ਆ ਰਹੇ ਸਨ ॥੭੩॥

ਜੈਸ ਸਰੂਪ ਲਖਿਓ ਅਜਿ ਕੋ ਹਮ ਤੈਸ ਸਰੂਪ ਨ ਅਉਰ ਬਿਚਾਰੇ ॥

ਜਿਸ ਤਰ੍ਹਾਂ ਦਾ ਅਜ ਰਾਜੇ ਦਾ ਸਰੂਪ ਵੇਖਿਆ ਹੈ, ਉਸ ਤਰ੍ਹਾਂ ਦਾ ਸਰੂਪ ਕਿਸੇ ਹੋਰ ਦਾ ਨਹੀਂ ਵਿਚਾਰਿਆ।

ਚੰਦਿ ਚਪਿਓ ਲਖਿ ਕੈ ਮੁਖ ਕੀ ਛਬਿ ਛੇਦ ਪਰੇ ਉਰ ਮੈ ਰਿਸ ਮਾਰੇ ॥

(ਅਜ ਰਾਜੇ ਦੇ) ਮੁਖ ਦੀ ਛਬੀ ਨੂੰ ਵੇਖ ਕੇ ਚੰਦ੍ਰਮਾ ਖਿਝ ਰਿਹਾ ਹੈ ਅਤੇ ਕ੍ਰੋਧ ਦੇ ਮਾਰੇ ਉਸ ਦੀ ਛਾਤੀ ਵਿਚ ਛੇਕ ਹੋ ਗਿਆ ਹੈ।

ਤੇਜ ਸਰੂਪ ਬਿਲੋਕਿ ਕੈ ਪਾਵਕ ਚਿਤਿ ਚਿਰੀ ਗ੍ਰਿਹ ਅਉਰਨ ਜਾਰੇ ॥

(ਰਾਜੇ ਦੇ) ਤੇਜ ਨੂੰ ਵੇਖ ਕੇ ਅੱਗ ਵੀ ਚਿਤ ਵਿਚ ਚਿੜ੍ਹ ਗਈ ਹੈ ਅਤੇ ਹੋਰਨਾਂ ਦੇ ਘਰਾਂ ਨੂੰ ਸਾੜ ਰਹੀ ਹੈ।

ਜੈਸ ਪ੍ਰਭਾ ਲਖਿਓ ਅਜਿ ਕੋ ਹਮ ਤੈਸ ਸਰੂਪ ਨ ਭੂਪ ਨਿਹਾਰੇ ॥੭੪॥

ਜਿਸ ਤਰ੍ਹਾਂ ਦੀ ਸੁੰਦਰਤਾ ('ਪ੍ਰਭਾ') ਅਜ ਰਾਜੇ ਦੀ ਵੇਖੀ ਹੈ, ਉਸ ਤਰ੍ਹਾਂ ਦੇ ਸਰੂਪ ਦਾ ਅਸੀਂ (ਕੋਈ ਹੋਰ) ਰਾਜਾ ਨਹੀਂ ਵੇਖਿਆ ॥੭੪॥

ਸੁੰਦਰ ਜੁਆਨ ਸਰੂਪ ਮਹਾਨ ਪ੍ਰਧਾਨ ਚਹੁੰ ਚਕ ਮੈ ਹਮ ਜਾਨਿਓ ॥

(ਉਸ ਦਾ) ਸੁੰਦਰ ਰੂਪ ਹੈ, ਮਹਾਨ ਜਵਾਨ ਹੈ, ਚੌਹਾਂ ਚੱਕਾਂ ਵਿਚ ਪ੍ਰਧਾਨ ਹੈ, (ਇਸ ਤਰ੍ਹਾਂ ਦਾ) ਅਸੀਂ ਉਸ ਨੂੰ ਜਾਣਿਆ ਹੈ।

ਭਾਨੁ ਸਮਾਨ ਪ੍ਰਭਾ ਨ ਪ੍ਰਮਾਨ ਕਿ ਰਾਵ ਕਿ ਰਾਨ ਮਹਾਨ ਬਖਾਨਿਓ ॥

ਸੂਰਜ ਸਮਾਨ ਵੀ ਉਸ ਦੀ ਪ੍ਰਭਾ ਦਾ ਅਨੁਮਾਨ ਨਹੀਂ ਹੋ ਸਕਦਾ। (ਉਹ) ਰਾਜਾ ਹੈ ਜਾਂ ਰਾਣਾ ਹੈ ਜਾਂ (ਇਨ੍ਹਾਂ ਤੋਂ ਵੀ) ਮਹਾਨ ਦਸਿਆ ਜਾਂਦਾ ਹੈ।

ਦੇਵ ਅਦੇਵ ਚਕੇ ਅਪਨੇ ਚਿਤਿ ਚੰਦ ਸਰੂਪ ਨਿਸਾ ਪਹਿਚਾਨਿਓ ॥

ਦੇਵਤੇ ਅਤੇ ਦੈਂਤ ਆਪਣੇ ਮਨ ਵਿਚ ਹੈਰਾਨ ਹੋ ਰਹੇ ਹਨ। ਰਾਤ ਨੇ (ਉਸ ਨੂੰ) ਚੰਦ੍ਰਮਾ ਦੇ ਰੂਪ ਵਿਚ ਪਛਾਣਿਆ ਹੈ।

ਦਿਉਸ ਕੈ ਭਾਨੁ ਮੁਨਿਓ ਭਗਵਾਨ ਪਛਾਨ ਮਨੈ ਘਨ ਮੋਰਨ ਮਾਨਿਓ ॥੭੫॥

ਦਿਨ ਨੇ ਸੂਰਜ ਕਰ ਕੇ, ਮੁਨੀਆਂ ਨੇ ਭਗਵਾਨ ਵਜੋਂ ਪਛਾਣਿਆ ਹੈ ਅਤੇ ਮੋਰਾਂ ਨੇ ਮਨ ਵਿਚ ਬਦਲ ਕਰ ਕੇ ਮੰਨਿਆ ਹੈ ॥੭੫॥

ਬੋਲਿ ਉਠੇ ਪਿਕ ਜਾਨ ਬਸੰਤ ਚਕੋਰਨ ਚੰਦ ਸਰੂਪ ਬਖਾਨਿਓ ॥

ਕੋਇਲ ਬਸੰਤ ਰੁਤ ਜਾਣ ਕੇ ਬੋਲ ਪਈ ਹੈ ਅਤੇ ਚਕੋਰਾਂ ਨੇ ਚੰਦ੍ਰ ਸਰੂਪ ਦਾ ਵਰਣਨ ਕੀਤਾ ਹੈ।

ਸਾਤਿ ਸੁਭਾਵ ਲਖਿਓ ਸਭ ਸਾਧਨ ਜੋਧਨ ਕ੍ਰੋਧ ਪ੍ਰਤਛ ਪ੍ਰਮਾਨਿਓ ॥

ਸਾਰਿਆਂ ਸਾਧਾਂ ਨੇ ਸ਼ਾਂਤਿ ਵਾਲੇ ਸੁਭਾ ਵਾਲਾ ਮੰਨਿਆ ਹੈ ਅਤੇ ਯੋਧਿਆਂ ਨੇ ਪ੍ਰਤਖ ਕ੍ਰੋਧ ਸਮਝਿਆ ਹੈ।

ਬਾਲਨ ਬਾਲ ਸੁਭਾਵ ਲਖਿਓ ਤਿਹ ਸਤ੍ਰਨ ਕਾਲ ਸਰੂਪ ਪਛਾਨਿਓ ॥

ਬਾਲਕਾਂ ਨੇ ਬਾਲ ਸੁਭਾ ਕਰ ਕੇ ਜਾਣਿਆ ਹੈ ਅਤੇ ਵੈਰੀਆਂ ਨੇ ਉਸ ਨੂੰ ਕਾਲ ਰੂਪ ਵਜੋਂ ਪਛਾਣਿਆ ਹੈ।

ਦੇਵਲ ਦੇਵ ਅਦੇਵਨ ਕੈ ਸਿਵ ਰਾਜਨ ਰਾਜਿ ਬਡੋ ਜੀਅ ਜਾਨਿਓ ॥੭੬॥

ਦੇਵਤਿਆਂ ਨੇ ਦੇਵ, ਦੈਂਤਾਂ ਨੇ ਸ਼ਿਵ ਅਤੇ ਰਾਜਿਆਂ ਨੇ ਵੱਡਾ ਰਾਜਾ ਕਰ ਕੇ ਮਨ ਵਿਚ ਜਾਣਿਆ ਹੈ ॥੭੬॥

ਸਾਧਨ ਸਿਧ ਸਰੂਪ ਲਖਿਓ ਤਿਹ ਸਤ੍ਰਨ ਸਤ੍ਰ ਸਮਾਨ ਬਸੇਖਿਓ ॥

ਸਾਧਾਂ ਨੇ ਸਿੱਧ ਸਰੂਪ ਵਿਚ ਵੇਖਿਆ ਹੈ ਅਤੇ ਵੈਰੀਆਂ ਨੇ ਉਸ ਨੂੰ ਵਿਸ਼ੇਸ਼ ਵੈਰੀ ਦੇ ਰੂਪ ਵਿਚ ਜਾਣਿਆ ਹੈ।

ਚੋਰਨ ਭੋਰ ਕਰੋਰਨ ਮੋਰਨ ਤਾਸੁ ਸਹੀ ਘਨ ਕੈ ਅਵਿਰੇਖਿਓ ॥

ਚੋਰਾਂ ਨੇ ਪ੍ਰਭਾਤ ਦੇ ਸਮੇਂ ਵਜੋਂ ਅਤੇ ਕਰੋੜਾਂ ਮੋਰਾਂ ਨੇ ਉਸ ਨੂੰ ਸਹੀ ਕਾਲੇ ਬਦਲ ਵਜੋਂ ਵਿਚਾਰਿਆ ਹੈ।

ਕਾਮ ਸਰੂਪ ਸਭੈ ਪੁਰ ਨਾਰਨ ਸੰਭੂ ਸਮਾਨ ਸਬੂ ਗਨ ਦੇਖਿਓ ॥

ਸ਼ਹਿਰ ਦੀਆਂ ਸਾਰੀਆਂ ਨਾਰੀਆਂ ਨੇ ਕਾਮ ਦੇ ਰੂਪ ਵਿਚ ਅਤੇ ਸਾਰਿਆਂ ਗਣਾਂ ਨੇ ਸ਼ਿਵ ('ਸੰਭੂ') ਦੇ ਸਮਾਨ ਵੇਖਿਆ ਹੈ।

ਸੀਪ ਸ੍ਵਾਤਿ ਕੀ ਬੂੰਦ ਤਿਸੈ ਕਰਿ ਰਾਜਨ ਰਾਜ ਬਡੋ ਤਿਹ ਪੇਖਿਓ ॥੭੭॥

ਸਿੱਪ ਨੇ ਉਸ ਨੂੰ ਸ੍ਵਾਂਤੀ ਬੂੰਦ ਕਰ ਕੇ ਅਤੇ ਰਾਜਿਆਂ ਨੇ ਵੱਡਾ ਰਾਜਾ ਕਰ ਕੇ ਤਕਿਆ ਹੈ ॥੭੭॥

ਕੰਬਰ ਜਿਉ ਜਰਿਕੰਬਰ ਕੀ ਢਿਗ ਤਿਉ ਅਵਿਨੰਬਰ ਤੀਰ ਸੁਹਾਏ ॥

ਕੰਬਲ ਜਿਵੇਂ ਪਸ਼ਮੀਨੇ ਦੀ ਸ਼ਾਲ ਕੋਲ (ਪਿਆ ਲਗਦਾ ਹੈ) ਉਸੇ ਤਰ੍ਹਾਂ (ਚੰਗੇ ਚੰਗੇ) ਰਾਜੇ (ਅਜ ਰਾਜੇ ਦੇ) ਕੋਲ ਬੈਠੇ ਲਗਦੇ ਸਨ।

ਨਾਕ ਲਖੇ ਰਿਸ ਮਾਨ ਸੂਆ ਮਨ ਨੈਨ ਦੋਊ ਲਖਿ ਏਣ ਲਜਾਏ ॥

(ਅਜ ਰਾਜੇ ਦੀ) ਨਕ ਨੂੰ ਵੇਖ ਕੇ ਤੋਤਾ ਮਨ ਵਿਚ ਗੁੱਸਾ ਕਰਦਾ ਹੈ ਅਤੇ ਦੋਹਾਂ ਨੈਣਾਂ ਨੂੰ ਵੇਖ ਕੇ ਹਿਰਨ ('ਏਣ') ਲਜਾ ਰਿਹਾ ਹੈ।

ਪੇਖਿ ਗੁਲਾਬ ਸਰਾਬ ਪੀਐ ਜਨੁ ਪੇਖਤ ਅੰਗ ਅਨੰਗ ਰਿਸਾਏ ॥

(ਉਸ ਦੀਆਂ ਗਲ੍ਹਾਂ ਨੂੰ) ਵੇਖ ਕੇ ਗੁਲਾਬ ਮਾਨੋ ਸ਼ਰਾਬ ਪੀਤੀ ਹੋਈ ਸਥਿਤੀ ਵਿਚ ਹੋ ਗਿਆ ਹੋਵੇ ਅਤੇ ਅੰਗਾਂ ਦੀ ਸੁੰਦਰਤਾ ਨੂੰ ਵੇਖ ਕੇ ਕਾਮ ਦੇਵ ਕ੍ਰੋਧ ਕਰ ਰਿਹਾ ਹੈ।

ਕੰਠ ਕਪੋਤ ਕਟੂ ਪਰ ਕੇਹਰ ਰੋਸ ਰਸੇ ਗ੍ਰਿਹ ਭੂਲਿ ਨ ਆਏ ॥੭੮॥

ਕੰਠ ਨੂੰ ਵੇਖ ਕੇ ਕਬੂਤਰ, ਲਕ ਨੂੰ ਵੇਖ ਕੇ ਸ਼ੇਰ ਕ੍ਰੋਧਵਾਨ ਹੋ ਕੇ ਘਰ ਨੂੰ ਪਰਤਣਾ ਵੀ ਭੁਲ ਗਿਆ ਹੈ ॥੭੮॥

ਪੇਖਿ ਸਰੂਪ ਸਿਰਾਤ ਨ ਲੋਚਨ ਘੂਟਤ ਹੈ ਜਨੁ ਘੂਟ ਅਮੀ ਕੇ ॥

(ਅਜ ਰਾਜੇ ਦੇ) ਸਰੂਪ ਨੂੰ ਵੇਖ ਕੇ ਅੱਖਾਂ ਤ੍ਰਿਪਤ ('ਸਿਰਾਤ') ਨਹੀਂ ਹੁੰਦੀਆਂ ਅਤੇ (ਜਦੋਂ) ਘੁਟਦੀਆਂ ਹਨ (ਤਾਂ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅੰਮ੍ਰਿਤ ਦੇ ਘੁਟ ਪੀ ਰਹੀਆਂ ਹੋਣ।

ਗਾਵਤ ਗੀਤ ਬਜਾਵਤ ਤਾਲ ਬਤਾਵਤ ਹੈ ਜਨੋ ਆਛਰ ਹੀ ਕੇ ॥

(ਸੁੰਦਰ ਇਸਤਰੀਆਂ) ਗੀਤ ਗਾਉਂਦੀਆਂ ਹਨ, ਤਾਲੀਆਂ ਵਜਾਉਂਦੀਆਂ ਹਨ, (ਇੰਜ ਲਗਦਾ ਹੈ) ਮਾਨੋ (ਉਨ੍ਹਾਂ ਦੇ ਬੋਲ) ਹਿਰਦੇ ਦੇ ਅੱਖਰ ਹੀ ਕਹਿ ਰਹੇ ਹੋਣ।

ਭਾਵਤ ਨਾਰਿ ਸੁਹਾਵਤ ਗਾਰ ਦਿਵਾਵਤ ਹੈ ਭਰਿ ਆਨੰਦ ਜੀ ਕੇ ॥

ਨਾਰੀਆਂ ਚੰਗੀਆਂ ਲਗਦੀਆਂ ਹਨ ਅਤੇ ਹਿਰਦੇ ਵਿਚ ਆਨੰਦਿਤ ਹੋ ਕੇ ਗਾਲੀਆਂ ਦਿੰਦੀਆਂ ਹਨ।

ਤੂ ਸੁ ਕੁਮਾਰ ਰਚੀ ਕਰਤਾਰ ਕਹੈ ਅਬਿਚਾਰ ਤ੍ਰੀਆ ਬਰ ਨੀਕੇ ॥੭੯॥

ਸੁੰਦਰ ਇਸਤਰੀਆਂ ਪੂਰੀ ਤਰ੍ਹਾਂ ਵਿਚਾਰ ਕੇ ਕਹਿ ਰਹੀਆਂ ਹਨ ਕਿ ਹੇ ਕੁਮਾਰੀ! ਤੈਨੂੰ ਕਰਤਾਰ ਨੇ (ਅਜ ਰਾਜੇ ਲਈ ਹੀ) ਰਚਿਆ ਹੈ ॥੭੯॥

ਦੇਖਤ ਰੂਪ ਸਿਰਾਤ ਨ ਲੋਚਨ ਪੇਖਿ ਛਕੀ ਪੀਅ ਕੀ ਛਬਿ ਨਾਰੀ ॥

ਰੂਪ ਨੂੰ ਵੇਖ ਕੇ ਅੱਖਾਂ ਰਜਦੀਆਂ ਨਹੀਂ, ਪ੍ਰਿਯ (ਅਜ ਰਾਜਾ) ਦੀ ਛਬੀ ਨੂੰ ਵੇਖ ਕੇ ਨਾਰੀਆਂ ਮਸਤ ਹੋ ਗਈਆਂ ਹਨ।

ਗਾਵਤ ਗੀਤ ਬਜਾਵਤ ਢੋਲ ਮ੍ਰਿਦੰਗ ਮੁਚੰਗਨ ਕੀ ਧੁਨਿ ਭਾਰੀ ॥

ਗੀਤ ਗਾਉਂਦੀਆਂ ਹਨ; ਢੋਲ, ਮ੍ਰਿਦੰਗ, ਮੁਚੰਗ ਆਦਿ ਦੀ ਭਾਰੀ ਧੁਨ ਗੂੰਜ ਰਹੀ ਹੈ।

ਆਵਤ ਜਾਤ ਜਿਤੀ ਪੁਰ ਨਾਗਰ ਗਾਗਰਿ ਡਾਰਿ ਲਖੈ ਦੁਤਿ ਭਾਰੀ ॥

ਜਿਤਨੀਆਂ ਵੀ ਨਗਰ ਦੀਆਂ ਇਸਤਰੀਆਂ ਆਉਂਦੀਆਂ ਜਾਂਦੀਆਂ ਹਨ ਅਤੇ ਗਾਗਰਾਂ ਨੂੰ ਸੁਟ ਕੇ (ਅਜ ਰਾਜੇ ਦੀ) ਸੁੰਦਰਤਾ ਨੂੰ ਵੇਖਦੀਆਂ ਹਨ।

ਰਾਜ ਕਰੋ ਤਬ ਲੌ ਜਬ ਲੌ ਮਹਿ ਜਉ ਲਗ ਗੰਗ ਬਹੈ ਜਮੁਨਾ ਰੀ ॥੮੦॥

(ਅਤੇ ਅਸੀਸ ਦਿੰਦੀਆਂ ਹਨ ਕਿ) ਤਦ ਤਕ ਰਾਜ ਕਰੋ ਜਦ ਤਕ ਧਰਤੀ ਉਤੇ ਗੰਗਾ ਅਤੇ ਯਮਨਾ ਵਗਦੀਆਂ ਹਨ ॥੮੦॥

ਜਉਨ ਪ੍ਰਭਾ ਅਜਿ ਰਾਜ ਕੀ ਰਾਜਤ ਸੋ ਕਹਿ ਕੈ ਕਿਹ ਭਾਤਿ ਗਨਾਊ ॥

ਜੋ ਪ੍ਰਭਾ ਅਜ ਰਾਜੇ ਦੀ ਸੁਸ਼ੋਭਿਤ ਹੋ ਰਹੀ ਹੈ, ਉਸ ਦਾ ਕਿਸ ਤਰ੍ਹਾਂ ਬਖਾਨ ਕਰਾਂ?।

ਜਉਨ ਪ੍ਰਭਾ ਕਬਿ ਦੇਤ ਸਬੈ ਜੌ ਪੈ ਤਾਸ ਕਹੋ ਜੀਅ ਬੀਚ ਲਜਾਊ ॥

ਜੋ ਉਪਮਾ ਸਾਰੇ ਕਵੀ ਲੋਕ ਦਿੰਦੇ ਹਨ, ਜੇ (ਮੈਂ) ਉਹੀ ਕਹਾਂ, ਤਾਂ ਮਨ ਵਿਚ ਬਹੁਤ ਸ਼ਰਮ ਆਉਂਦੀ ਹੈ।

ਹਉ ਚਹੂੰ ਓਰ ਫਿਰਿਓ ਬਸੁਧਾ ਛਬਿ ਅੰਗਨ ਕੀਨ ਕਹੂੰ ਕੋਈ ਪਾਊ ॥

ਮੈਂ ਧਰਤੀ ਉਤੇ ਚੌਹਾਂ ਪਾਸੇ ਫਿਰਿਆ ਹਾਂ ਕਿ ਕਿਤੋਂ (ਰਾਜੇ ਦੇ) ਅੰਗਾਂ ਦੀ ਕੋਈ (ਉਪਮਾ) ਲਭ ਲਵਾਂ।

ਲੇਖਨ ਊਖ ਹ੍ਵੈ ਜਾਤ ਲਿਖੋ ਛਬਿ ਆਨਨ ਤੇ ਕਿਮਿ ਭਾਖਿ ਸੁਨਾਊ ॥੮੧॥

ਛਬੀ ਨੂੰ ਲਿਖਦਿਆਂ ਕਲਮ ਗੰਨੇ ਵਰਗੀ ਮੋਟੀ ਹੋ ਗਈ ਹੈ (ਪਰ ਉਪਮਾ ਕਹੀ ਨਹੀਂ ਗਈ)। ਹੁਣ ਉਸ ਨੂੰ ਮੂੰਹ ਤੋਂ ਕਿਸ ਤਰ੍ਹਾਂ ਕਹਿ ਕੇ ਸੁਣਾਵਾਂ ॥੮੧॥

ਨੈਨਨ ਬਾਨ ਚਹੂੰ ਦਿਸ ਮਾਰਤ ਘਾਇਲ ਕੈ ਪੁਰ ਬਾਸਨ ਡਾਰੀ ॥

(ਅਜ ਰਾਜੇ ਨੇ) ਨੈਣਾਂ ਦੇ ਤੀਰ ਚੌਹਾਂ ਪਾਸਿਆਂ ਵਲ ਮਾਰ ਕੇ ਨਗਰ ਵਿਚ ਵਸਣ ਵਾਲੀਆਂ (ਸਾਰੀਆਂ ਇਸਤਰੀਆਂ ਨੂੰ) ਘਾਇਲ ਕਰ ਦਿੱਤਾ ਹੈ।

ਸਾਰਸ੍ਵਤੀ ਨ ਸਕੈ ਕਹਿ ਰੂਪ ਸਿੰਗਾਰ ਕਹੈ ਮਤਿ ਕਉਨ ਬਿਚਾਰੀ ॥

ਸਰਸਵਤੀ (ਉਸ ਦੇ) ਰੂਪ ਨੂੰ ਕਹਿ ਨਹੀਂ ਸਕਦੀ, ਉਸ ਦੇ ਰੂਪ ਅਤੇ ਸ਼ਿੰਗਾਰ ਨੂੰ ਕਹਿਣ ਦੇ ਸਮਰਥ ਮੇਰੀ ਬੁੱਧੀ ਕਿਥੇ ਹੈ।

ਕੋਕਿਲ ਕੰਠਿ ਹਰਿਓ ਨ੍ਰਿਪ ਨਾਇਕ ਛੀਨ ਕਪੋਤ ਕੀ ਗ੍ਰੀਵ ਅਨਿਆਰੀ ॥

ਰਾਜਿਆਂ ਦੇ ਨਾਇਕ (ਅਜ ਰਾਜੇ) ਨੇ ਕੋਇਲ ਦਾ ਗਲਾ ਖੋਹ ਲਿਆ ਹੈ ਅਤੇ ਕਬੂਤਰ ਦੀ ਗਰਦਨ ਚੁਰਾ ਲਈ ਹੈ (ਜੋ ਉਸ ਤੋਂ) ਅਭਿੰਨ ਹੈ।

ਰੀਝ ਗਿਰੇ ਨਰ ਨਾਰਿ ਧਰਾ ਪਰ ਘੂਮਤਿ ਹੈ ਜਨੁ ਘਾਇਲ ਭਾਰੀ ॥੮੨॥

(ਉਥੋਂ ਦੇ) ਨਰ ਨਾਰੀ (ਰਾਜੇ ਉਤੇ) ਮੋਹਿਤ ਹੋ ਕੇ ਧਰਤੀ ਉਤੇ ਇਸ ਤਰ੍ਹਾਂ ਡਿਗ ਪਏ ਹਨ ਮਾਨੋ ਕੋਈ ਬਹੁਤ ਜ਼ਖ਼ਮੀ ਘੁੰਮੇਰੀ ਖਾ ਰਿਹਾ ਹੋਵੇ ॥੮੨॥

ਦੋਹਰਾ ॥

ਦੋਹਰਾ:

ਨਿਰਖਿ ਰੂਪ ਅਜਿ ਰਾਜ ਕੋ ਰੀਝ ਰਹੇ ਨਰ ਨਾਰਿ ॥

ਅਜ ਰਾਜ ਦਾ ਰੂਪ ਵੇਖ ਕੇ ਸਾਰੇ ਨਰ ਨਾਰੀਆਂ ਮੋਹਿਤ ਹੋ ਰਹੀਆਂ ਹਨ।

ਇੰਦ੍ਰ ਕਿ ਚੰਦ੍ਰ ਕਿ ਸੂਰ ਇਹਿ ਇਹ ਬਿਧਿ ਕਰਤ ਬਿਚਾਰ ॥੮੩॥

ਸਾਰੇ ਇਸ ਤਰ੍ਹਾਂ ਵਿਚਾਰ ਕਰਦੇ ਹਨ ਕਿ ਇਹ ਇੰਦਰ ਹੈ, ਜਾਂ ਚੰਦ੍ਰਮਾ ਹੈ ਜਾਂ ਸੂਰਜ ਹੈ ॥੮੩॥

ਕਬਿਤੁ ॥

ਕਬਿੱਤ:

ਨਾਗਨ ਕੇ ਛਉਨਾ ਹੈਂ ਕਿ ਕੀਨੇ ਕਾਹੂੰ ਟਉਨਾ ਹੈਂ ਕਿ ਕਾਮ ਕੇ ਖਿਲਉਨਾ ਹੈਂ ਬਨਾਏ ਹੈਂ ਸੁਧਾਰ ਕੇ ॥

ਨਾਗਾਂ ਦੇ ਬੱਚੇ ਹਨ, ਜਾਂ ਕਿਸੇ ਦੇ ਜਾਦੂ ਦੇ ਬਣਾਏ ਹੋਏ ਹਨ, ਜਾਂ ਕਾਮ ਦੇਵ ਦੇ ਖਿਡੌਣੇ ਹਨ, (ਇਸ ਤਰ੍ਹਾਂ) ਸੁਧਾਰ ਕੇ ਬਣਾਏ ਹੋਏ ਹਨ।

ਇਸਤ੍ਰਿਨ ਕੇ ਪ੍ਰਾਨ ਹੈਂ ਕਿ ਸੁੰਦਰਤਾ ਕੀ ਖਾਨ ਹੈਂ ਕਿ ਕਾਮ ਕੇ ਕਲਾਨ ਬਿਧਿ ਕੀਨੇ ਹੈਂ ਬਿਚਾਰ ਕੇ ॥

ਇਸਤਰੀਆਂ ਦੇ ਪ੍ਰਾਣ ਹਨ, ਜਾਂ ਸੁੰਦਰਤਾ ਦੀ ਖਾਣ ਹਨ, ਜਾਂ ਕਾਮ ਦੇਵ ਦੀਆਂ ਕਲਾਵਾਂ ਹਨ, (ਇਨ੍ਹਾਂ ਨੂੰ) ਵਿਧਾਤਾ ਨੇ ਵਿਚਾਰ ਪੂਰਵਕ ਬਣਾਇਆ ਹੈ।

ਚਾਤੁਰਤਾ ਕੇ ਭੇਸ ਹੈਂ ਕਿ ਰੂਪ ਕੇ ਨਰੇਸ ਹੈਂ ਕਿ ਸੁੰਦਰ ਸੁ ਦੇਸ ਏਸ ਕੀਨੇ ਚੰਦ੍ਰ ਸਾਰ ਕੇ ॥

ਚਤੁਰਤਾ ਦਾ ਭੇਸ ਹਨ, ਜਾਂ ਰੂਪ ਦੇ ਰਾਜੇ ਹਨ, ਜਾਂ ਸੁੰਦਰ ਦੇਸ ਦੇ ਸੁਆਮੀ ਹਨ, ਜਾਂ ਚੰਦ੍ਰਮਾ ਦਾ ਸਾਰ ਰੂਪ ਹਨ।

ਤੇਗ ਹੈਂ ਕਿ ਤੀਰ ਹੈਂ ਕਿ ਬਾਨਾ ਬਾਧੇ ਬੀਰ ਹੈਂ ਸੁ ਐਸੇ ਨੇਤ੍ਰ ਅਜਿ ਕੇ ਬਿਲੋਕੀਐ ਸੰਭਾਰ ਕੇ ॥੮੪॥

ਤਲਵਾਰ ਹਨ, ਜਾਂ ਤੀਰ ਹਨ, ਜਾਂ ਬਾਣ ਸਜਾਏ ਕੋਈ ਸੂਰਵੀਰ ਹਨ। ਸੋ ਇਸ ਤਰ੍ਹਾਂ ਦੇ ਅਜ ਰਾਜੇ ਦੇ ਨੇਤਰ ਹਨ, (ਉਨ੍ਹਾਂ ਵਲ) ਸੰਭਲ ਕੇ ਵੇਖਣਾ ਚਾਹੀਦਾ ਹੈ ॥੮੪॥

ਸਵੈਯਾ ॥

ਸਵੈਯਾ:


Flag Counter