ਸ਼੍ਰੀ ਦਸਮ ਗ੍ਰੰਥ

ਅੰਗ - 245


ਓਹੀ ਸੀਹੁ ਮੰਗਾਇਆ ਰਾਕਸ ਭਖਣਾ ॥

ਉਸ ਨੇ ਰਾਖਸ਼ਾਂ ਨੂੰ ਖਾਣ ਵਾਲਾ ਸ਼ੇਰ ਮੰਗਵਾ ਲਿਆ

ਗਿਰੇ ਸੂਰ ਸੁਆਰੰ ॥੪੨੮॥

(ਘੋੜ) ਸਵਾਰ ਸੂਰਮੇ ਡਿੱਗੇ ਪਏ ਹਨ ॥੪੨੮॥

ਚਲੇ ਏਕ ਸੁਆਰੰ ॥

ਕਈ ਸਵਾਰ ਚਲ ਰਹੇ ਹਨ।

ਪਰੇ ਏਕ ਬਾਰੰ ॥

ਕਈ ਇਕੋ ਵਾਰ ਆ ਪੈਂਦੇ ਹਨ।

ਬਡੋ ਜੁਧ ਪਾਰੰ ॥

ਵੱਡਾ ਯੁੱਧ ਮਚਾਉਂਦੇ ਹਨ

ਨਿਕਾਰੇ ਹਥਯਾਰੰ ॥੪੨੯॥

ਅਤੇ ਹਥਿਆਰ ਕੱਢ ਕੇ (ਚਲਾਉਂਦੇ ਹਨ) ॥੪੨੯॥

ਕਰੈ ਏਕ ਵਾਰੰ ॥

ਇਕੋ ਵਾਰ ਹੀ ਵਾਰ ਕਰਦੇ ਹਨ।

ਲਸੈ ਖਗ ਧਾਰੰ ॥

ਤਲਵਾਰਾਂ ਦੀ ਧਾਰ ਚਮਕਦੀ ਹੈ।

ਉਠੈ ਅੰਗਿਆਰੰ ॥

(ਜਿਨ੍ਹਾਂ ਤੋਂ ਅੱਗ ਦੀਆਂ ਚਿਣਗਾਂ ਨਿਕਲਦੀਆਂ ਹਨ।

ਲਖੈ ਬਯੋਮ ਚਾਰੰ ॥੪੩੦॥

ਆਕਾਸ਼ ਵਿੱਚ ਵਿਚਾਰਨ ਵਾਲੇ (ਦੇਵਤੇ) ਵੇਖਦੇ ਹਨ ॥੪੩੦॥

ਸੁ ਪੈਜੰ ਪਚਾਰੰ ॥

(ਸੂਰਵੀਰ) ਲਲਕਾਰੇ ਮਾਰਦੇ ਹੋਏ ਆਪਣੀ ਮਰਿਆਦਾ (ਪਾਲਦੇ ਹਨ)।

ਮੰਡੇ ਅਸਤ੍ਰ ਧਾਰੰ ॥

ਅਸਤ੍ਰਾਂ ਦੀਆਂ ਧਾਰਾਵਾਂ ਸ਼ਿੰਗਾਰ ਰਹੇ ਹਨ

ਕਰੇਾਂ ਮਾਰ ਮਾਰੰ ॥

ਅਤੇ ਮਾਰੋ-ਮਾਰੋ ਕਰਦੇ ਹਨ।

ਇਕੇ ਕੰਪ ਚਾਰੰ ॥੪੩੧॥

ਕਈ ਬਹੁਤ ਕੰਬ ਰਹੇ ਹਨ ॥੪੩੧॥

ਮਹਾ ਬੀਰ ਜੁਟੈਂ ॥

ਬਲੀ ਯੋਧੇ (ਆਪਸ ਵਿੱਚ) ਜੁਟੇ ਹੋਏ ਹਨ,

ਸਰੰ ਸੰਜ ਫੁਟੈਂ ॥

ਤੀਰ ਨਾਲ ਕਵਚ ਟੁੱਟ ਰਹੇ ਹਨ,

ਤੜੰਕਾਰ ਛੁਟੈਂ ॥

ਜੋ ਤੜ-ਤੜ ਕਰਕੇ ਫੁੱਟਦੇ ਹਨ

ਝੜੰਕਾਰ ਉਠੈਂ ॥੪੩੨॥

ਅਤੇ (ਉਨ੍ਹਾਂ ਵਿੱਚੋਂ ਝੜ-ਝੜ ਸ਼ਬਦ ਨਿਕਲਦਾ ਹੈ ॥੪੩੨॥

ਸਰੰਧਾਰ ਬੁਠੈਂ ॥

ਤੀਰਾਂ ਦਾ ਮੀਂਹ ਵਰ੍ਹਦਾ ਹੈ।

ਜੁਗੰ ਜੁਧ ਜੁਠੈਂ ॥

ਦੋ-ਦੋ ਯੋਧੇ (ਆਪਸ ਵਿੱਚ) ਜੁੱਟੇ ਹੋਏ ਹਨ।

ਰਣੰ ਰੋਸੁ ਰੁਠੈਂ ॥

ਕ੍ਰੋਧ ਨਾਲ ਰਣ ਵਿੱਚ ਰੁੱਝੇ ਹੋਏ ਹਨ

ਇਕੰ ਏਕ ਕੁਠੈਂ ॥੪੩੩॥

ਅਤੇ ਇਕ-ਇਕ ਨੂੰ ਕੋਹ ਰਿਹਾ ਹੈ ॥੪੩੩॥

ਢਲੀ ਢਾਲ ਉਠੈਂ ॥

ਢਾਲਾਂ ਤੋਂ ਢਲ-ਢਲ ਸ਼ਬਦ ਨਿਕਲਦਾ ਹੈ,

ਅਰੰ ਫਉਜ ਫੁਟੈਂ ॥

ਵੈਰੀ ਦੀ ਸੈਨਾ ਫੁਟ ਗਈ ਹੈ।

ਕਿ ਨੇਜੇ ਪਲਟੈ ॥

(ਕਈ) ਨੇਜ਼ਿਆਂ ਨਾਲ ਨੇਜ਼ੇ ਵੱਜਦੇ ਹਨ

ਚਮਤਕਾਰ ਉਠੈ ॥੪੩੪॥

ਅਤੇ ਚਿੰਗਾਰੇ ਨਿਕਲਦੇ ਹਨ ॥੪੩੪॥

ਕਿਤੇ ਭੂਮਿ ਲੁਠੈਂ ॥

ਕਿੰਨੇ ਹੀ ਧਰਤੀ 'ਤੇ ਲੁੜ੍ਹਕੇ ਪਏ ਹਨ।

ਗਿਰੇ ਏਕ ਉਠੈਂ ॥

ਕਈ ਇਕ ਡਿੱਗਦੇ (ਹੋਏ ਫਿਰ) ਉਠ ਖੜੋਤੇ ਹਨ।

ਰਣੰ ਫੇਰਿ ਜੁਟੈਂ ॥

ਮੁੜ ਕੇ ਰਣ ਵਿੱਚ ਜੁੱਟ ਗਏ ਹਨ।

ਬਹੇ ਤੇਗ ਤੁਟੈਂ ॥੪੩੫॥

ਚਲ-ਚਲ ਕੇ ਤਲਵਾਰਾਂ ਟੁੱਟ ਗਈਆਂ ਹਨ ॥੪੩੫॥

ਮਚੇ ਵੀਰ ਵੀਰੰ ॥

ਸੂਰਮੇ ਵੀਰਤਾ ਦੀ ਮੌਜ ਵਿੱਚ ਹਨ।

ਧਰੇ ਵੀਰ ਚੀਰੰ ॥

ਸੂਰਮਿਆਂ ਨੇ ਬਸਤ੍ਰ ਧਾਰਨ ਕੀਤੇ ਹੋਏ ਹਨ।

ਕਰੈ ਸਸਤ੍ਰ ਪਾਤੰ ॥

ਸ਼ਸਤ੍ਰਾਂ ਦਾ ਪ੍ਰਹਾਰ ਕਰਦੇ ਹੋਏ

ਉਠੈ ਅਸਤ੍ਰ ਘਾਤੰ ॥੪੩੬॥

ਘਾਤ ਲਾ ਕੇ ਅਸਤ੍ਰ ਚਲਾਂਦੇ ਹਨ ॥੪੩੬॥

ਇਤੈਂ ਬਾਨ ਰਾਜੰ ॥

ਇਧਰੋਂ ਬੰਦਰਾਂ ਦਾ ਰਾਜਾ (ਸੁਗ੍ਰੀਵ)

ਉਤੈ ਕੁੰਭ ਕਾਜੰ ॥

ਅਤੇ ਉਧਰੋਂ ਕੁੰਭਕਰਨ ਲੜ ਰਹੇ ਹਨ।

ਕਰਯੋ ਸਾਲ ਪਾਤੰ ॥

(ਅੰਤ ਨੂੰ ਸੁਗ੍ਰੀਵ ਨੇ) ਸਾਲ ਦਾ ਬ੍ਰਿਛ ਪੁੱਟ ਕੇ ਮਾਰਿਆ,

ਗਿਰਯੋ ਵੀਰ ਭ੍ਰਾਤੰ ॥੪੩੭॥

(ਜਿਸ ਨਾਲ) ਰਾਵਣ ਦਾ ਭਰਾ (ਕੁੰਭਕਰਨ) ਡਿੱਗ ਪਿਆ ॥੪੩੭॥

ਦੋਊ ਜਾਘ ਫੂਟੀ ॥

(ਉਸ ਦੀਆਂ) ਦੋਵੇਂ ਟੰਗਾਂ ਟੁੱਟ ਗਈਆਂ,

ਰਤੰ ਧਾਰ ਛੂਟੀ ॥

(ਜਿਨ੍ਹਾਂ ਵਿਚੋਂ) ਲਹੂ ਦੀ ਧਾਰ ਚਲ ਪਈ।

ਗਿਰੇ ਰਾਮ ਦੇਖੇ ॥

ਰਾਮ ਨੇ ਡਿਗਦਾ ਹੋਇਆ ਵੇਖਿਆ

ਬਡੇ ਦੁਸਟ ਲੇਖੇ ॥੪੩੮॥

ਕਿ ਵੱਡਾ ਦੁਸ਼ਟ ਲੇਖੇ ਲੱਗ ਗਿਆ ਹੈ ॥੪੩੮॥

ਕਰੀ ਬਾਣ ਬਰਖੰ ॥

ਉਸ ਵੇਲੇ (ਰਾਮ ਨੇ) ਤੀਰਾਂ ਦੀ ਬਰਖਾ ਕੀਤੀ,

ਭਰਯੋ ਸੈਨ ਹਰਖੰ ॥

ਬੰਦਰ ਸੈਨਾ ਵਿੱਚ ਆਨੰਦ ਛਾ ਗਿਆ।

ਹਣੇ ਬਾਣ ਤਾਣੰ ॥

(ਰਾਮ ਦੇ) ਹੱਥ ਦੇ ਮਾਰੇ ਹੋਏ ਬਾਣ ਨਾਲ

ਝਿਣਯੋ ਕੁੰਭਕਾਣੰ ॥੪੩੯॥

ਕੁੰਭਕਰਨ ਮਾਰਿਆ ਗਿਆ ਹੈ ॥੪੩੯॥

ਭਏ ਦੇਵ ਹਰਖੰ ॥

ਦੇਵਤੇ ਪ੍ਰਸੰਨ ਹੋਏ

ਕਰੀ ਪੁਹਪ ਬਰਖੰ ॥

(ਅਤੇ ਉਨ੍ਹਾਂ ਨੇ ਰਾਮ ਉਤੇ) ਫੁੱਲਾਂ ਦੀ ਬਰਖਾ ਕੀਤੀ।

ਸੁਣਯੋ ਲੰਕ ਨਾਥੰ ॥

ਰਾਵਣ ਨੇ (ਕੁੰਭਕਰਨ ਦਾ ਮਰਨਾ) ਸੁਣਿਆ,


Flag Counter