ਸ਼੍ਰੀ ਦਸਮ ਗ੍ਰੰਥ

ਅੰਗ - 1364


ਇਹ ਬਿਧਿ ਸਭੈ ਪੁਕਾਰਤ ਭਏ ॥

(ਆ ਕੇ) ਸਾਰੇ ਇਸ ਤਰ੍ਹਾਂ ਪੁਕਾਰ ਕਰਨ ਲਗੇ।

ਜਨੁ ਕਰ ਲੂਟਿ ਬਨਿਕ ਸੇ ਲਏ ॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਿਸੇ ਬਨੀਏ ਵਾਂਗ ਲੁਟੇ ਗਏ ਹੋਣ।

ਤ੍ਰਾਹਿ ਤ੍ਰਾਹਿ ਹਮ ਸਰਨ ਤਿਹਾਰੀ ॥

(ਮਹਾ ਕਾਲ ਨੂੰ ਮੁਖ਼ਾਤਬ ਹੋ ਕੇ ਕਹਿਣ ਲਗੇ, ਹੇ ਮਹਾ ਕਾਲ! (ਸਾਨੂੰ) ਬਚਾ ਲਵੋ, ਬਚਾ ਲਵੋ, ਅਸੀਂ ਤੁਹਾਡੀ ਸ਼ਰਨ ਵਿਚ (ਆਏ ਹਾਂ)

ਸਭ ਭੈ ਤੇ ਹਮ ਲੇਹੁ ਉਬਾਰੀ ॥੯੦॥

ਸਾਨੂੰ ਸਭ ਤਰ੍ਹਾਂ ਦੇ ਡਰ ਤੋਂ ਉਬਾਰ ਲਵੋ ॥੯੦॥

ਤੁਮ ਹੋ ਸਕਲ ਲੋਕ ਸਿਰਤਾਜਾ ॥

ਤੁਸੀਂ ਸਾਰਿਆਂ ਲੋਕਾਂ ਦੇ ਸਿਰਤਾਜ ਹੋ।

ਗਰਬਨ ਗੰਜ ਗਰੀਬ ਨਿਵਾਜਾ ॥

ਹੰਕਾਰੀਆਂ ਨੂੰ ਨਸ਼ਟ ਕਰਨ ਵਾਲੇ ਅਤੇ ਗ਼ਰੀਬਾਂ ਨੂੰ ਨਿਵਾਜਣ ਵਾਲੇ ਹੋ।

ਆਦਿ ਅਕਾਲ ਅਜੋਨਿ ਬਿਨਾ ਭੈ ॥

(ਤੁਸੀਂ) ਜਗਤ ਵਿਚ ਆਦਿ (ਮੁਢ ਕਦੀਮ ਦੇ) ਅਕਾਲ, ਅਜੂਨੀ, ਨਿਰਭੈ,

ਨਿਰਬਿਕਾਰ ਨਿਰਲੰਬ ਜਗਤ ਮੈ ॥੯੧॥

ਨਿਰਵਿਕਾਰ, ਨਿਰਲੰਬ (ਬਿਨਾ ਸਹਾਰੇ ਦੇ) ਹੋ ॥੯੧॥

ਨਿਰਬਿਕਾਰ ਨਿਰਜੁਰ ਅਬਿਨਾਸੀ ॥

ਨਿਰਵਿਕਾਰ, ਨਿਰਜੁਰ (ਨਿਰੋਗ) ਅਬਿਨਾਸ਼ੀ,

ਪਰਮ ਜੋਗ ਕੇ ਤਤੁ ਪ੍ਰਕਾਸੀ ॥

ਪਰਮ ਯੋਗ ਦੇ ਤੱਤ ਨੂੰ ਪ੍ਰਕਾਸ਼ ਕਰਨ ਵਾਲੇ,

ਨਿਰੰਕਾਰ ਨਵ ਨਿਤ੍ਯ ਸੁਯੰਭਵ ॥

ਨਿਰਾਕਾਰ, ਨਿੱਤ ਨਵੀਨ, ਆਪਣੇ ਆਪ ਹੋਣ ਵਾਲੇ ਹੋ।

ਤਾਤ ਮਾਤ ਜਹ ਜਾਤ ਨ ਬੰਧਵ ॥੯੨॥

(ਤੁਹਾਡਾ) ਨਾ ਕੋਈ ਪਿਤਾ ਹੈ, ਨਾ ਮਾਤਾ ਅਤੇ ਨਾ ਹੀ ਸੰਬੰਧੀ ॥੯੨॥

ਸਤ੍ਰੁ ਬਿਹੰਡ ਸੁਰਿਦਿ ਸੁਖਦਾਇਕ ॥

(ਤੁਸੀਂ) ਵੈਰੀਆਂ ਨੂੰ ਨਸ਼ਟ ਕਰਨ ਵਾਲੇ, ਭਗਤਾਂ ('ਸੁਰਿਦਿ') ਨੂੰ ਸੁਖ ਦੇਣ ਵਾਲੇ,

ਚੰਡ ਮੁੰਡ ਦਾਨਵ ਕੇ ਘਾਇਕ ॥

ਚੰਡ ਅਤੇ ਮੁੰਡ ਦੈਂਤਾਂ ਨੂੰ ਮਾਰਨ ਵਾਲੇ,

ਸਤਿ ਸੰਧਿ ਸਤਿਤਾ ਨਿਵਾਸਾ ॥

ਸੱਚੀ ਪ੍ਰਤਿਗਿਆ ਕਰਨ ਵਾਲੇ, ਸਚਾਈ ਵਿਚ ਨਿਵਾਸ ਕਰਨ ਵਾਲੇ

ਭੂਤ ਭਵਿਖ ਭਵਾਨ ਨਿਰਾਸਾ ॥੯੩॥

ਅਤੇ ਭੂਤ, ਭਵਿਖ ਤੇ ਵਰਤਮਾਨ ਦੇ ਪ੍ਰਭਾਵ ਤੋਂ ਮੁਕਤ ('ਨਿਰਾਸਾ' ਆਸ਼ਾਰਹਿਤ) ਹੋ ॥੯੩॥

ਆਦਿ ਅਨੰਤ ਅਰੂਪ ਅਭੇਸਾ ॥

(ਤੁਸੀਂ) ਆਦਿ (ਰੂਪ ਵਾਲੇ) ਅਨੰਤ, ਅਰੂਪ ਅਤੇ ਭੇਸ-ਰਹਿਤ ਹੋ।

ਘਟ ਘਟ ਭੀਤਰ ਕੀਯਾ ਪ੍ਰਵੇਸਾ ॥

(ਤੁਸੀਂ) ਘਟ ਘਟ (ਭਾਵ ਹਰ ਇਕ ਜੀਵ) ਵਿਚ ਪ੍ਰਵੇਸ਼ ਕੀਤਾ ਹੋਇਆ ਹੈ (ਅਰਥਾਤ ਸਭ ਵਿਚ ਆਤਮਾ ਹੋ ਕੇ ਵਸ ਰਹੇ ਹੋ)।

ਅੰਤਰ ਬਸਤ ਨਿਰੰਤਰ ਰਹਈ ॥

(ਤੁਸੀਂ) ਹਰ ਇਕ ਦੇ ਅੰਦਰ ਨਿਰੰਤਰ ਵਸਦੇ ਰਹਿੰਦੇ ਹੋ।

ਸਨਕ ਸਨੰਦ ਸਨਾਤਨ ਕਹਈ ॥੯੪॥

(ਇਹ ਵਿਚਾਰ) ਸਨਕ, ਸਨੰਦਨ, ਸਨਾਤਨ (ਅਤੇ ਸਨਤ ਕੁਮਾਰ) ਆਦਿ ਨੇ ਪ੍ਰਗਟ ਕੀਤਾ ਹੈ ॥੯੪॥

ਆਦਿ ਜੁਗਾਦਿ ਸਦਾ ਪ੍ਰਭੁ ਏਕੈ ॥

ਹੇ ਪ੍ਰਭੂ! (ਤੁਸੀਂ) ਆਦਿ ਜੁਗਾਦਿ ਤੋਂ ਇਕ ਹੀ ਹੋ

ਧਰਿ ਧਰਿ ਮੂਰਤਿ ਫਿਰਤਿ ਅਨੇਕੈ ॥

ਅਤੇ ਅਨੇਕ ਰੂਪ ਧਾਰ ਕੇ ਵਿਚਰ ਰਹੇ ਹੋ।

ਸਭ ਜਗ ਕਹ ਇਹ ਬਿਧਿ ਭਰਮਾਯਾ ॥

ਸਾਰੇ ਜਗਤ ਨੂੰ ਇਸ ਤਰ੍ਹਾਂ ਭਰਮਾਇਆ ਹੋਇਆ ਹੈ

ਆਪੇ ਏਕ ਅਨੇਕ ਦਿਖਾਯਾ ॥੯੫॥

ਅਤੇ ਆਪਣੇ ਆਪ ਨੂੰ ਇਕ ਤੋਂ ਅਨੇਕ ਕਰ ਕੇ ਵਿਖਾਇਆ ਹੋਇਆ ਹੈ ॥੯੫॥

ਘਟ ਘਟ ਮਹਿ ਸੋਇ ਪੁਰਖ ਬ੍ਯਾਪਕ ॥

ਘਟ ਘਟ ਵਿਚ ਉਹ ਪੁਰਸ਼ (ਤੁਸੀਂ ਹੀ) ਵਿਆਪਤ ਹੋ

ਸਕਲ ਜੀਵ ਜੰਤਨ ਕੇ ਥਾਪਕ ॥

ਅਤੇ ਸਾਰੇ ਜੀਵ ਜੰਤੂਆਂ ਦੀ ਸਥਾਪਨਾ ਕਰਨ ਵਾਲੇ ਹੋ।

ਜਾ ਤੇ ਜੋਤਿ ਕਰਤ ਆਕਰਖਨ ॥

ਜਿਸ ਤੋਂ ਜੋਤਿ ਨੂੰ ਖਿਚ ਲੈਂਦੇ ਹੋ,

ਤਾ ਕਹ ਕਹਤ ਮ੍ਰਿਤਕ ਜਗ ਕੇ ਜਨ ॥੯੬॥

ਉਸ ਨੂੰ ਜਗਤ ਵਾਲੇ ਲੋਗ ਮਰਿਆ ਹੋਇਆ ਕਹਿੰਦੇ ਹਨ ॥੯੬॥

ਤੁਮ ਜਗ ਕੇ ਕਾਰਨ ਕਰਤਾਰਾ ॥

ਤੁਸੀਂ ਹੀ ਜਗ ਦੇ ਕਾਰਨ ਅਤੇ ਕਰਤਾ ਹੋ

ਘਟਿ ਘਟਿ ਕੀ ਮਤਿ ਜਾਨਨਹਾਰਾ ॥

ਅਤੇ ਘਟ ਘਟ ਦੇ ਮਤ ਨੂੰ ਜਾਣਨ ਵਾਲੇ ਹੋ।

ਨਿਰੰਕਾਰ ਨਿਰਵੈਰ ਨਿਰਾਲਮ ॥

(ਤੁਸੀਂ) ਨਿਰਾਕਾਰ, ਨਿਰਵੈਰ, ਨਿਰਾਲੇ ਹੋ

ਸਭ ਹੀ ਕੇ ਮਨ ਕੀ ਤੁਹਿ ਮਾਲਮ ॥੯੭॥

ਅਤੇ ਸਭ ਦੇ ਮਨ ਦੀ (ਹਾਲਤ ਦਾ) ਤੁਹਾਨੂੰ ਪਤਾ ਹੈ ॥੯੭॥

ਤੁਮ ਹੀ ਬ੍ਰਹਮਾ ਬਿਸਨ ਬਨਾਯੋ ॥

ਤੁਸੀਂ ਹੀ ਬ੍ਰਹਮਾ ਅਤੇ ਵਿਸ਼ਣੂ ਬਣਾਇਆ ਹੈ

ਮਹਾ ਰੁਦ੍ਰ ਤੁਮ ਹੀ ਉਪਜਾਯੋ ॥

ਅਤੇ ਮਹਾ ਰੁਦ੍ਰ ਨੂੰ ਵੀ ਤੁਸੀਂ ਹੀ ਉਤਪੰਨ ਕੀਤਾ ਹੈ।

ਤੁਮ ਹੀ ਰਿਖਿ ਕਸਪਹਿ ਬਨਾਵਾ ॥

ਤੁਸੀਂ ਹੀ ਕਸ਼੍ਯਪ ਰਿਸ਼ੀ ਨੂੰ ਬਣਾਇਆ ਹੈ

ਦਿਤ ਅਦਿਤ ਜਨ ਬੈਰ ਬਢਾਵਾ ॥੯੮॥

ਅਤੇ ਦਿਤੀ ਤੇ ਅਦਿਤੀ ਦੀ ਸੰਤਾਨ ਵਿਚ ਵੈਰ ਵਧਾਇਆ ਹੈ ॥੯੮॥

ਜਗ ਕਾਰਨ ਕਰੁਨਾਨਿਧਿ ਸ੍ਵਾਮੀ ॥

ਜਗ-ਕਾਰਨ, ਕਰੁਣਾ-ਨਿਧਾਨ, ਸੁਆਮੀ,

ਕਮਲ ਨੈਨ ਅੰਤਰ ਕੇ ਜਾਮੀ ॥

ਹੇ ਕਮਲ ਨੈਨ, ਅੰਤਰਯਾਮੀ

ਦਯਾ ਸਿੰਧੁ ਦੀਨਨ ਕੇ ਦਯਾਲਾ ॥

ਦਯਾ, ਦੇ ਸਮੁੰਦਰ, ਦੀਨ-ਦਿਆਲ

ਹੂਜੈ ਕ੍ਰਿਪਾਨਿਧਾਨ ਕ੍ਰਿਪਾਲਾ ॥੯੯॥

ਅਤੇ ਕ੍ਰਿਪਾ-ਨਿਧਾਨ! (ਤੁਸੀਂ ਸਾਡੇ ਉਤੇ) ਕ੍ਰਿਪਾ ਕਰੋ ॥੯੯॥

ਚਰਨ ਪਰੇ ਇਹ ਬਿਧਿ ਬਿਨਤੀ ਕਰਿ ॥

(ਤੁਹਾਡੇ) ਚਰਨਾਂ ਵਿਚ ਪਏ ਹੋਏ (ਅਸੀਂ) ਇਸ ਤਰ੍ਹਾਂ ਬੇਨਤੀ ਕਰਦੇ ਹਾਂ

ਤ੍ਰਾਹਿ ਤ੍ਰਾਹਿ ਰਾਖਹੁ ਹਮ ਧੁਰਧਰ ॥

ਕਿ ਹੇ ਧੁਰ ਤੋਂ ਹੀ ਮਰਯਾਦਾ ਨੂੰ ਧਾਰਨ ਕਰ ਵਾਲੇ! ਸਾਨੂੰ ਬਚਾ ਲਵੋ, ਬਚਾ ਲਵੋ।

ਕਹ ਕਹ ਹਸਾ ਬਚਨ ਸੁਨ ਕਾਲਾ ॥

ਕਾਲ (ਉਨ੍ਹਾਂ ਦੇ) ਬੋਲ ਸੁਣ ਕੇ 'ਕਹ ਕਹ' ਕਰ ਕੇ ਹਸਣ ਲਗਾ

ਭਗਤ ਜਾਨ ਕਰ ਭਯੋ ਕ੍ਰਿਪਾਲਾ ॥੧੦੦॥

ਅਤੇ ਭਗਤ ਜਾਣ ਕੇ ਕ੍ਰਿਪਾਲੂ ਹੋ ਗਿਆ ॥੧੦੦॥

ਰਛ ਰਛ ਕਰਿ ਸਬਦ ਉਚਾਰੋ ॥

(ਮਹਾ ਕਾਲ ਨੇ ਅਗੋਂ) 'ਰਖਿਆ, ਰਖਿਆ' ਸ਼ਬਦਾਂ ਦਾ ਉਚਾਰਨ ਕੀਤਾ

ਸਭ ਦੇਵਨ ਕਾ ਸੋਕ ਨਿਵਾਰੋ ॥

ਅਤੇ ਸਾਰਿਆਂ ਦੇਵਤਿਆਂ ਦਾ ਦੁਖ ਦੂਰ ਕਰ ਦਿੱਤਾ।

ਨਿਜੁ ਭਗਤਨ ਕਹ ਲਿਯੋ ਉਬਾਰਾ ॥

ਆਪਣੇ ਭਗਤਾਂ ਨੂੰ ਬਚਾ ਲਿਆ

ਦੁਸਟਨ ਕੇ ਸੰਗ ਕਰਿਯੋ ਅਖਾਰਾ ॥੧੦੧॥

ਅਤੇ ਵੈਰੀਆਂ ਨਾਲ ਯੁੱਧ ਕੀਤਾ ॥੧੦੧॥


Flag Counter