ਸ਼੍ਰੀ ਦਸਮ ਗ੍ਰੰਥ

ਅੰਗ - 1165


ਕਛੁ ਭੋਜਨ ਖੈਬੇ ਕਹ ਦੀਨਾ ॥

ਅਤੇ ਖਾਣ ਲਈ ਕੁਝ ਭੋਜਨ ਦਿੱਤਾ।

ਅਬ ਸੋ ਕਰੋ ਤੁਮ ਜੁ ਮੁਹਿ ਉਚਾਰੋ ॥

ਹੁਣ ਜੋ ਤੁਸੀਂ ਮੈਨੂੰ ਕਹੋ, ਉਹੀ ਕਰਾਂ।

ਜਿਯਤ ਤਜੋ ਕੈ ਜਿਯ ਤੇ ਮਾਰੋ ॥੧੫॥

(ਇਸ ਨੂੰ) ਜੀਉਂਦਾ ਛਡ ਦਿਆਂ ਜਾਂ ਜਾਨੋ ਮਾਰ ਦਿਆਂ ॥੧੫॥

ਜੋ ਚਲਿ ਗ੍ਰਿਹ ਦੁਸਮਨ ਹੂ ਆਵੈ ॥

ਜੇ ਘਰ ਵਿਚ ਦੁਸ਼ਮਣ ਵੀ ਚਲ ਕੇ ਆ ਜਾਵੇ

ਜੋ ਤਾ ਕੋ ਗ੍ਰਹਿ ਕੈ ਨ੍ਰਿਪ ਘਾਵੈ ॥

ਅਤੇ ਜੋ ਰਾਜਾ ਉਸ ਨੂੰ ਪਕੜ ਕੇ ਮਾਰ ਦੇਵੇ।

ਨਰਕ ਬਿਖੈ ਤਾ ਕੌ ਜਮ ਡਾਰੈ ॥

ਉਸ ਨੂੰ ਯਮਰਾਜ ਨਰਕਾਂ ਵਿਚ ਸੁਟੇਗਾ

ਭਲਾ ਨ ਤਾ ਕਹ ਜਗਤ ਉਚਾਰੈ ॥੧੬॥

ਅਤੇ ਜਗਤ ਵੀ ਉਸ ਨੂੰ ਚੰਗਾ ਨਹੀਂ ਕਹੇਗਾ ॥੧੬॥

ਦੋਹਰਾ ॥

ਦੋਹਰਾ:

ਜੋ ਆਵੈ ਨਿਜੁ ਧਾਮ ਚਲਿ ਧਰਮ ਭ੍ਰਾਤ ਤਿਹ ਜਾਨਿ ॥

ਜੋ ਅਪਣੇ ਘਰ ਵਿਚ ਚਲ ਕੇ ਆ ਜਾਵੇ, ਉਸ ਨੂੰ ਧਰਮ ਦਾ ਭਰਾ ਸਮਝਣਾ ਚਾਹੀਦਾ ਹੈ।

ਜੋ ਕਛੁ ਕਹੈ ਸੁ ਕੀਜਿਯੈ ਭੂਲਿ ਨ ਕਰਿਯੈ ਹਾਨਿ ॥੧੭॥

ਉਹ ਜੋ ਕੁਝ ਕਹੇ, ਉਹੀ ਕਰਨਾ ਚਾਹੀਦਾ ਹੈ ਅਤੇ ਭੁਲ ਕੇ ਵੀ ਉਸ ਨੂੰ ਨੁਕਸਾਨ ਨਹੀਂ ਪਹੁੰਚਾਣਾ ਚਾਹੀਦਾ ॥੧੭॥

ਚੌਪਈ ॥

ਚੌਪਈ:

ਤਬ ਨ੍ਰਿਪ ਤਾ ਕੌ ਬੋਲਿ ਪਠਾਯੋ ॥

ਤਦ ਰਾਜੇ ਨੇ ਉਸ ਨੂੰ ਬੁਲਵਾ ਲਿਆ

ਨਿਕਟਿ ਆਪਨੇ ਤਿਹ ਬੈਠਾਯੋ ॥

ਅਤੇ ਉਸ ਨੂੰ ਆਪਣੇ ਕੋਲ ਬਿਠਾਇਆ।

ਦੁਹਿਤਾ ਵਹੈ ਤਵਨ ਕਹ ਦੀਨੀ ॥

ਉਸ ਨੂੰ ਉਹੀ ਪੁੱਤਰੀ ਦੇ ਦਿੱਤੀ

ਜਾ ਸੌ ਰਤਿ ਆਗੇ ਜਿਨ ਕੀਨੀ ॥੧੮॥

ਜਿਸ ਨਾਲ ਅਗੇ ਹੀ ਉਸ ਰਤੀ-ਕ੍ਰੀੜਾ ਕੀਤੀ ਹੋਈ ਸੀ ॥੧੮॥

ਦੋਹਰਾ ॥

ਦੋਹਰਾ:

ਲੈ ਦੁਹਿਤਾ ਤਾ ਕੌ ਦਈ ਚਿਤ ਮੌ ਭਯੋ ਅਸੋਗ ॥

ਪੁੱਤਰੀ ਨੂੰ ਪਕੜ ਕੇ ਉਸ ਨੂੰ ਸੌਂਪ ਦਿੱਤੀ ਅਤੇ ਮਨ ਵਿਚ ਪ੍ਰਸੰਨ ਹੋ ਗਿਆ

ਦੁਹਿਤਾ ਕੋ ਕਛੁ ਨ ਲਹਾ ਗੂੜ ਅਗੂੜ ਪ੍ਰਯੋਗ ॥੧੯॥

ਪਰ ਪੁੱਤਰੀ ਦੇ ਗੂੜ੍ਹ ਅਗੂੜ੍ਹ ਚਰਿਤ੍ਰ ਨੂੰ ਕੁਝ ਵੀ ਸਮਝ ਨਾ ਸਕਿਆ ॥੧੯॥

ਚੌਪਈ ॥

ਚੌਪਈ:

ਮਨ ਭਾਵਤ ਪਾਵਤ ਪਤਿ ਭਈ ॥

ਉਸ ਨੇ ਮਨ ਚਾਹਿਆ ਪਤੀ ਪ੍ਰਾਪਤ ਕਰ ਲਿਆ

ਇਹ ਛਲ ਸੋ ਪਿਤੁ ਕਹ ਛਲਿ ਗਈ ॥

ਅਤੇ ਇਸ ਛਲ ਨਾਲ ਪਿਤਾ ਨੂੰ ਛਲ ਲਿਆ।

ਭੇਦ ਅਭੇਦ ਕਿਨਹੂੰ ਨਹਿ ਪਾਯੋ ॥

(ਰਾਜੇ ਨੇ) ਭੇਦ ਅਭੇਦ ਕੁਝ ਵੀ ਨਾ ਸਮਝਿਆ

ਲੈ ਨਾਗਰ ਤ੍ਰਿਯ ਧਾਮ ਸਿਧਾਯੋ ॥੨੦॥

ਅਤੇ ਨਾਗਰ ਇਸਤਰੀ ਲੈ ਕੇ (ਆਪਣੇ) ਘਰ ਚਲਿਆ ਗਿਆ ॥੨੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੨॥੪੭੪੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੨॥੪੭੪੨॥ ਚਲਦਾ॥

ਚੌਪਈ ॥

ਚੌਪਈ:

ਛਤ੍ਰਾਨੀ ਇਸਤਰੀ ਇਕ ਰਹੈ ॥

ਇਕ ਛਤ੍ਰਾਣੀ ਇਸਤਰੀ ਰਹਿੰਦੀ ਸੀ,

ਜੀਯੋ ਨਾਮ ਤਾਹਿ ਜਗ ਕਹੈ ॥

ਜਿਸ ਨੂੰ ਲੋਕੀ ਜੀਯੋ (ਮਤੀ) ਕਹਿੰਦੇ ਸਨ।

ਮਾਨਿਕ ਚੰਦ ਤਵਨ ਕਹ ਬਰਾ ॥

ਮਾਨਿਕ ਚੰਦ ਨੇ ਉਸ ਨੂੰ ਵਿਆਹਿਆ

ਭਾਤਿ ਭਾਤਿ ਕੇ ਭੋਗਨ ਭਰਾ ॥੧॥

ਅਤੇ ਭਾਂਤ ਭਾਂਤ ਦੇ ਭੋਗ ਕਰ ਕੇ (ਆਨੰਦ) ਮਾਣਿਆ ॥੧॥

ਵਹ ਜੜ ਏਕ ਜਾਟਨੀ ਸੌ ਰਤਿ ॥

ਉਹ ਮੂਰਖ ਇਕ ਜਾਟਣੀ ਨਾਲ ਫਸਿਆ ਹੋਇਆ ਸੀ

ਕਛੂ ਨ ਜਾਨਤ ਮੂੜ ਮਹਾ ਮਤਿ ॥

ਅਤੇ ਉਹ ਮਹਾ ਮੂਰਖ ਕੁਝ ਵੀ ਨਹੀਂ ਜਾਣਦਾ ਸੀ।

ਲੰਬੋਦਰੁ ਪਸੁ ਕੋ ਅਵਤਾਰਾ ॥

ਉਹ ਲੰਬੋਦਰ ਪਸ਼ੂ (ਲੰਮਕੇ ਹੋਏ ਢਿਡ ਵਾਲਾ ਪਸ਼ੂ, ਭਾਵ ਖੋਤਾ) ਦਾ ਅਵਤਾਰ ਸੀ

ਗਰਧਭ ਜੋਨਿ ਡਰਾ ਕਰਤਾਰਾ ॥੨॥

ਅਤੇ ਪਰਮਾਤਮਾ ਨੇ ਉਸ ਨੂੰ ਖੋਤੇ ਦੀ ਜੂਨ ਵਿਚ ਪਾਇਆ ਸੀ ॥੨॥

ਲੋਗਨ ਤੇ ਅਤਿ ਤਵਨ ਲਜਾਵੈ ॥

ਉਹ ਲੋਕਾਂ ਤੋਂ ਬਹੁਤ ਸ਼ਰਮਾਉਂਦਾ ਸੀ,

ਤਾ ਤੇ ਧਾਮ ਨ ਤਾ ਕੌ ਲ੍ਯਾਵੈ ॥

ਇਸ ਲਈ ਉਸ ਨੂੰ ਘਰ ਨਹੀਂ ਲਿਆਉਂਦਾ ਸੀ।

ਤਾ ਤੇ ਔਰ ਗਾਵ ਤ੍ਰਿਯ ਰਾਖੀ ॥

ਇਸ ਲਈ ਦੂਜੇ ਪਿੰਡ ਵਿਚ (ਉਹ) ਇਸਤਰੀ ਰਖੀ ਹੋਈ ਸੀ।

ਸਸਿ ਸੂਰਜ ਤਾ ਕੇ ਸਭ ਸਾਖੀ ॥੩॥

ਸੂਰਜ ਅਤੇ ਚੰਦ੍ਰਮਾ ਸਭ ਇਸ ਦੇ ਸਾਖੀ ਸਨ ॥੩॥

ਬਾਜ ਅਰੂੜਿ ਤਹਾ ਹ੍ਵੈ ਜਾਵੈ ॥

ਘੋੜੇ ਉਤੇ ਚੜ੍ਹ ਕੇ ਉਥੇ ਜਾਂਦਾ ਸੀ

ਕਾਹੂ ਕੀ ਲਾਜੈ ਨ ਲਜਾਵੈ ॥

ਅਤੇ ਕਿਸ ਦੀ ਲਾਜ ਤੋਂ ਨਹੀਂ ਲਜਾਉਂਦਾ ਸੀ।

ਜੀਯੋ ਜਿਯ ਭੀਤਰ ਅਤਿ ਜਰੈ ॥

(ਉਸ ਦੀ ਇਸਤਰੀ) ਜੀਯੋ ਹਿਰਦੇ ਵਿਚ ਬਹੁਤ ਸੜਦੀ ਸੀ

ਬਾਢੀ ਏਕ ਸਾਥ ਰਤਿ ਕਰੈ ॥੪॥

ਅਤੇ ਇਕ ਤਰਖਾਣ ਨਾਲ ਕਾਮ-ਕ੍ਰੀੜਾ ਕਰਦੀ ਸੀ ॥੪॥

ਦੋਹਰਾ ॥

ਦੋਹਰਾ:

ਜਬ ਵਹੁ ਅਸ੍ਵ ਅਰੂੜ ਹ੍ਵੈ ਗਾਵ ਤਵਨ ਮੋ ਜਾਤ ॥

ਜਦੋਂ ਉਹ ਘੋੜੇ ਤੇ ਚੜ੍ਹ ਕੇ ਉਸ ਦੇ ਪਿੰਡ ਜਾਂਦਾ

ਜੀਯੋ ਮਤੀ ਤਿਹ ਬਾਢੀਅਹਿ ਅਪਨੇ ਧਾਮ ਬੁਲਾਤ ॥੫॥

ਤਾਂ ਜੀਯੋ ਮਤੀ ਉਸ ਤਰਖਾਣ ਨੂੰ ਆਪਣੇ ਘਰ ਬੁਲਾ ਲੈਂਦੀ ॥੫॥

ਚੌਪਈ ॥

ਚੌਪਈ:

ਤਿਹ ਤ੍ਰਿਯ ਹੋਡ ਨਨਦ ਸੌ ਪਾਰੀ ॥

ਉਸ ਇਸਤਰੀ ਨੇ ਨਨਾਣ ਨਾਲ ਸ਼ਰਤ ਲਗਾ ਲਈ।

ਬਿਹਸਿਤ ਇਹ ਭਾਤਿਨ ਉਚਾਰੀ ॥

ਹਸਦਿਆਂ ਹਸਦਿਆਂ ਇਸ ਤਰ੍ਹਾਂ ਕਹਿਣ ਲਗੀ।

ਸੁ ਮੈ ਕਹਤ ਹੌ ਤੀਰ ਤਿਹਾਰੇ ॥

ਮੈਂ ਉਹ ਤੁਹਾਨੂੰ ਦਸਦਾ ਹਾਂ,