ਸ਼੍ਰੀ ਦਸਮ ਗ੍ਰੰਥ

ਅੰਗ - 646


ਦੇਸ ਦੇਸਨ ਕੇ ਸਬੈ ਨ੍ਰਿਪ ਆਨਿ ਕੈ ਤਹਿ ਠਉਰ ॥

ਦੇਸਾਂ ਦੇਸਾਂਤਰਾਂ ਦੇ ਰਾਜੇ ਉਸ ਸਥਾਨ ਉਤੇ ਆ ਗਏ ਹਨ

ਜਾਨਿ ਪਾਨ ਪਰੈ ਸਬੈ ਗੁਰੁ ਦਤ ਸ੍ਰੀ ਸਰਮਉਰ ॥

ਅਤੇ ਸਭ ਦੇ ਸਿਰਮੌਰ ਗੁਰੂ ਦੱਤ ਦੇ ਸ਼ਰਨੀਂ ਆ ਪਏ ਹਨ।

ਤਿਆਗਿ ਅਉਰ ਨਏ ਮਤਿ ਏਕ ਹੀ ਮਤਿ ਠਾਨ ॥

ਹੋਰ ਨਵੇਂ ਮੱਤਾਂ ਨੂੰ ਛਡ ਕੇ ਇਕ (ਦੱਤ ਵਾਲਾ) ਮੱਤ ਧਾਰਨ ਕਰ ਲਿਆ ਹੈ।

ਆਨਿ ਮੂੰਡ ਮੁੰਡਾਤ ਭੇ ਸਭ ਰਾਜ ਪਾਟ ਨਿਧਾਨ ॥੧੩੫॥

ਸਾਰੇ ਰਾਜਸੀ ਠਾਠਾਂ ਅਤੇ ਖ਼ਜ਼ਾਨਿਆਂ ਵਾਲਿਆਂ ਨੇ ਆ ਕੇ ਸਿਰ ਮੁਨਵਾ ਲਏ ਹਨ ॥੧੩੫॥

ਆਨਿ ਆਨਿ ਲਗੇ ਸਬੈ ਪਗ ਜਾਨਿ ਕੈ ਗੁਰਦੇਵ ॥

(ਦੱਤ ਨੂੰ) ਗੁਰੂ ਦੇਵ ਜਾਣ ਕੇ ਆ ਆ ਕੇ ਸਾਰੇ ਪੈਰੀਂ ਪੈ ਗਏ ਹਨ।

ਸਸਤ੍ਰ ਸਾਸਤ੍ਰ ਸਬੈ ਭ੍ਰਿਤਾਬਰ ਅਨੰਤ ਰੂਪ ਅਭੇਵ ॥

ਸਾਰੇ ਸ਼ਾਸਤ੍ਰਾਂ ਅਤੇ ਸ਼ਸਤ੍ਰਾਂ ਵਾਲੇ ਦਾਸਾਂ ਦੇ ਭੇਸ ਵਿਚ ਅਭੇਵ ਅਤੇ ਅਨੰਤ (ਦੱਤ ਪਾਸ ਆ ਗਏ ਹਨ)।

ਅਛਿਦ ਗਾਤ ਅਛਿਜ ਰੂਪ ਅਭਿਦ ਜੋਗ ਦੁਰੰਤ ॥

(ਜਿਸ ਦਾ) ਸ਼ਰੀਰ ਅਣਛਿਜ ਅਤੇ ਅਛਿਦ ਹੈ ਅਤੇ (ਜਿਸ ਦੇ) ਯੋਗ ਦਾ ਭੇਦ ਪਾਣਾ ਔਖਾ ਹੈ।

ਅਮਿਤ ਉਜਲ ਅਜਿਤ ਪਰਮ ਉਪਜਿਓ ਸੁ ਦਤ ਮਹੰਤ ॥੧੩੬॥

(ਜੋ) ਅਮਿਤ, ਉਜਲਾ, ਅਜਿਤ ਹੈ, ਉਹ ਪਰਮ ਸ੍ਰੇਸ਼ਠ ਦੱਤ ਮਹਾਨ ਉਪਜਿਆ ਹੈ ॥੧੩੬॥

ਪੇਖਿ ਰੂਪ ਚਕੇ ਚਰਾਚਰ ਸਰਬ ਬ੍ਯੋਮ ਬਿਮਾਨ ॥

(ਉਸ ਦੇ) ਰੂਪ ਨੂੰ ਵੇਖ ਕੇ ਚਰ ਅਚਰ ਹੈਰਾਨ ਹੋ ਰਹੇ ਹਨ ਅਤੇ ਸਾਰੇ (ਦੇਵਤੇ) ਬਿਮਾਨਾਂ ਵਿਚ ਚੜ੍ਹ ਕੇ ਆਕਾਸ਼ (ਵਿਚ ਘੁੰਮ ਰਹੇ ਹਨ)।

ਜਤ੍ਰ ਤਤ੍ਰ ਰਹੇ ਨਰਾਧਪ ਚਿਤ੍ਰ ਰੂਪ ਸਮਾਨ ॥

ਜਿਥੋਂ ਕਿਥੋਂ ਦੇ ਰਾਜੇ (ਦੱਤ ਨੂੰ ਵੇਖ ਕੇ) ਚਿਤਰ ਸਮਾਨ ਹੋ ਗਏ ਹਨ।

ਅਤ੍ਰ ਛਤ੍ਰ ਨ੍ਰਿਪਤ ਕੋ ਤਜਿ ਜੋਗ ਲੈ ਸੰਨ੍ਯਾਸ ॥

ਅਸਤ੍ਰਾਂ, ਛਤ੍ਰਾਂ ਅਤੇ ਸਿੰਘਾਸਨਾਂ ਨੂੰ ਛਡ ਕੇ ਸੰਨਿਆਸ ਯੋਗ ਲੈ ਲਿਆ ਹੈ।

ਆਨਿ ਆਨਿ ਕਰੈ ਲਗੇ ਹ੍ਵੈ ਜਤ੍ਰ ਤਤ੍ਰ ਉਦਾਸ ॥੧੩੭॥

ਜਿਥੋਂ ਕਿਥੋਂ ਦੇ ਲੋਗ ਉਦਾਸ (ਵਿਰਕਤ) ਹੋ ਕੇ ਆ ਆ ਕੇ (ਪ੍ਰਨਾਮ ਕਰਨ) ਲਗ ਗਏ ਹਨ ॥੧੩੭॥

ਇੰਦ੍ਰ ਉਪਿੰਦ੍ਰ ਚਕੇ ਸਬੈ ਚਿਤ ਚਉਕਿਯੋ ਸਸਿ ਭਾਨੁ ॥

ਇੰਦਰ, ਉਪਿੰਦਰ ਆਦਿ ਸਾਰੇ ਚਿਤ ਵਿਚ ਹੈਰਾਨ ਹੋ ਰਹੇ ਹਨ ਅਤੇ ਸੂਰਜ ਤੇ ਚੰਦ੍ਰਮਾ ਵੀ ਚੌਂਕ ਗਏ ਹਨ।

ਲੈ ਨ ਦਤ ਛਨਾਇ ਆਜ ਨ੍ਰਿਪਤ ਮੋਰ ਮਹਾਨ ॥

(ਇੰਦਰ ਇਸ ਲਈ ਪਰੇਸ਼ਾਨ ਹੈ ਕਿ) ਅਜ ਕਿਤੇ ਦੱਤ ਮੇਰੇ ਮਹਾਨ ਰਾਜ ਨੂੰ ਖੋਹ ਨਾ ਲਏ।

ਰੀਝ ਰੀਝ ਰਹੇ ਜਹਾ ਤਹਾ ਸਰਬ ਬ੍ਯੋਮ ਬਿਮਾਨ ॥

ਸਾਰੇ (ਦੇਵਤੇ) ਜਿਥੇ ਕਿਥੇ ਬਿਮਾਨਾਂ ਵਿਚ ਬੈਠੇ ਰੀਝ ਰਹੇ ਹਨ

ਜਾਨ ਜਾਨ ਸਬੈ ਪਰੇ ਗੁਰਦੇਵ ਦਤ ਮਹਾਨ ॥੧੩੮॥

ਅਤੇ ਦੱਤ ਨੂੰ ਗੁਰੂਦੇਵ ਜਾਣ ਕੇ ਸਾਰੇ ਚਰਨੀਂ ਪੈ ਗਏ ਹਨ ॥੧੩੮॥

ਜਤ੍ਰ ਤਤ੍ਰ ਦਿਸਾ ਵਿਸਾ ਨ੍ਰਿਪ ਰਾਜ ਸਾਜ ਬਿਸਾਰ ॥

ਜਿਥੋਂ ਕਿਥੋਂ ਦਿਸ਼ਾਵਾਂ ਵਿਦਿਸ਼ਾਵਾਂ ਦੇ ਸਾਰੇ ਰਾਜੇ ਰਾਜ ਸਾਜ ਨੂੰ ਵਿਸਾਰ ਕੇ

ਆਨਿ ਆਨਿ ਸਬੋ ਗਹੇ ਪਗ ਦਤ ਦੇਵ ਉਦਾਰ ॥

ਆ ਆ ਕੇ ਉਦਾਰ ਦੱਤ ਦੇ ਚਰਨਾਂ ਨੂੰ ਫੜ ਲਿਆ ਹੈ।

ਜਾਨਿ ਜਾਨਿ ਸੁ ਧਰਮ ਕੋ ਘਰ ਮਾਨਿ ਕੈ ਗੁਰਦੇਵ ॥

(ਦੱਤ ਨੂੰ) ਧਰਮ ਦਾ ਘਰ ਜਾਣ ਕੇ, ਅਤੇ ਗੁਰੂਦੇਵ ਮੰਨ ਕੇ,

ਪ੍ਰੀਤਿ ਮਾਨ ਸਬੈ ਲਗੇ ਮਨ ਛਾਡਿ ਕੈ ਅਹੰਮੇਵ ॥੧੩੯॥

ਮਨ ਦੇ ਹੰਕਾਰ ਨੂੰ ਛਡ ਕੇ ਪ੍ਰੇਮ ਸਹਿਤ ਸਨਮਾਨ ਕਰਨ ਲਗੇ ਹਨ ॥੧੩੯॥

ਰਾਜ ਸਾਜ ਸਬੈ ਤਜੇ ਨ੍ਰਿਪ ਭੇਸ ਕੈ ਸੰਨ੍ਯਾਸ ॥

ਸਾਰਿਆਂ ਰਾਜਿਆਂ ਨੇ ਰਾਜ ਸਾਜ ਛਡ ਕੇ ਸੰਨਿਆਸ ਦਾ ਭੇਸ ਧਾਰਨ ਕਰ ਲਿਆ ਹੈ।

ਆਨਿ ਜੋਗ ਕਰੈ ਲਗੇ ਹ੍ਵੈ ਜਤ੍ਰ ਤਤ੍ਰ ਉਦਾਸ ॥

ਜਿਥੋਂ ਕਿਥੋਂ ਉਦਾਸ ਹੋ ਕੇ ਯੋਗ ਕਰਨ ਲਗੇ ਹਨ।

ਮੰਡਿ ਅੰਗਿ ਬਿਭੂਤ ਉਜਲ ਸੀਸ ਜੂਟ ਜਟਾਨ ॥

ਸ਼ਰੀਰਾਂ ਉਤੇ ਵਿਭੂਤੀ ਮਲ ਕੇ ਉਜਲੇ ਕਰ ਲਏ ਹਨ ਅਤੇ ਸਿਰ ਉਤੇ ਜਟਾਵਾਂ ਦਾ ਜੂੜਾ (ਬਣਾ ਲਿਆ ਹੈ)।

ਭਾਤਿ ਭਾਤਨ ਸੌ ਸੁਭੇ ਸਭ ਰਾਜ ਪਾਟ ਨਿਧਾਨ ॥੧੪੦॥

ਤਰ੍ਹਾਂ ਤਰ੍ਹਾਂ ਨਾਲ ਸਾਰੇ ਸ਼ੋਭਾ ਪਾ ਰਹੇ ਹਨ ਜੋ ਰਾਜਸੀ ਠਾਠਾਂ ਅਤੇ ਖ਼ਜ਼ਾਨਿਆਂ ਵਾਲੇ ਸਨ ॥੧੪੦॥

ਜਤ੍ਰ ਤਤ੍ਰ ਬਿਸਾਰਿ ਸੰਪਤਿ ਪੁਤ੍ਰ ਮਿਤ੍ਰ ਕਲਤ੍ਰ ॥

ਜਿਥੋਂ ਕਿਥੋਂ (ਦੇ ਰਾਜਿਆਂ ਨੇ) ਪੁੱਤਰ, ਮਿਤਰ, ਇਸਤਰੀ, ਸੰਪੱਤੀ ਨੂੰ ਵਿਸਾਰ ਕੇ

ਭੇਸ ਲੈ ਸੰਨ੍ਯਾਸ ਕੋ ਨ੍ਰਿਪ ਛਾਡਿ ਕੈ ਜਯ ਪਤ੍ਰ ॥

ਅਤੇ ਵਿਜੈ-ਪੱਤਰਾਂ ਨੂੰ ਛਡ ਕੇ ਸੰਨਿਆਸ ਦਾ ਭੇਸ ਲੈ ਲਿਆ ਹੈ।

ਬਾਜ ਰਾਜ ਸਮਾਜ ਸੁੰਦਰ ਛਾਡ ਕੇ ਗਜ ਰਾਜ ॥

ਸੁੰਦਰ ਘੋੜਿਆਂ, ਵੱਡੇ ਵੱਡੇ ਹਾਥੀਆਂ ਅਤੇ ਸੁੰਦਰ ਸਮਾਜ ਨੂੰ ਛਡ ਕੇ,

ਆਨਿ ਆਨਿ ਬਸੇ ਮਹਾ ਬਨਿ ਜਤ੍ਰ ਤਤ੍ਰ ਉਦਾਸ ॥੧੪੧॥

ਜਿਥੋਂ ਕਿਥੋਂ ਉਦਾਸ (ਵਿਰਕਤ) ਹੋ ਕੇ ਮਹਾ ਬਨ ਵਿਚ ਆ ਵਸੇ ਹਨ ॥੧੪੧॥

ਪਾਧੜੀ ਛੰਦ ॥ ਤ੍ਵਪ੍ਰਸਾਦਿ ॥

ਪਾਧੜੀ ਛੰਦ: ਤੇਰੀ ਕ੍ਰਿਪਾ ਨਾਲ:

ਇਹ ਭਾਤਿ ਸਰਬ ਛਿਤ ਕੇ ਨ੍ਰਿਪਾਲ ॥

ਇਸ ਤਰ੍ਹਾਂ ਨਾਲ ਸਾਰੀ ਪ੍ਰਿਥਮੀ ਦੇ ਰਾਜੇ ਛੇਤੀ ਤੋਂ ਛੇਤੀ

ਸੰਨ੍ਯਾਸ ਜੋਗ ਲਾਗੇ ਉਤਾਲ ॥

ਸੰਨਿਆਸ ਯੋਗ ਨੂੰ ਧਾਰਨ ਕਰਨ ਲਗੇ।

ਇਕ ਕਰੈ ਲਾਗਿ ਨਿਵਲਿ ਆਦਿ ਕਰਮ ॥

ਇਕ ਤਾਂ ਨਿਉਲੀ ਆਦਿ ਕਰਮ ਕਰਨ ਲਗ ਗਏ ਹਨ

ਇਕ ਧਰਤ ਧਿਆਨ ਲੈ ਬਸਤ੍ਰ ਚਰਮ ॥੧੪੨॥

ਅਤੇ ਚੰਮ ਦੇ ਬਸਤ੍ਰ ਧਾਰਨ ਕਰ ਕੇ ਧਿਆਨ ਧਰ ਰਹੇ ਹਨ ॥੧੪੨॥

ਇਕ ਧਰਤ ਬਸਤ੍ਰ ਬਲਕਲਨ ਅੰਗਿ ॥

ਇਕਨਾਂ ਨੇ ਸ਼ਰੀਰ ਉਤੇ ਬ੍ਰਿਛਾਂ ਦੀਆਂ ਛਿਲਾਂ ਦੇ ਬਸਤ੍ਰ ਧਾਰਨ ਕੀਤੇ ਹੋਏ ਹਨ

ਇਕ ਰਹਤ ਕਲਪ ਇਸਥਿਤ ਉਤੰਗ ॥

ਅਤੇ ਇਕ ਕਲਪ (ਜਿੰਨੇ ਸਮੇਂ ਵਿਚ ਬਾਂਹ) ਉੱਚੀ ਕਰ ਕੇ ਖੜੋਤੇ ਹਨ।

ਇਕ ਕਰਤ ਅਲਪ ਦੁਗਧਾ ਅਹਾਰ ॥

ਇਕ ਬਹੁਤ ਥੋੜਾ ਜਿਹਾ ਦੁੱਧ ਦਾ ਆਹਾਰ ਕਰਦੇ ਹਨ

ਇਕ ਰਹਤ ਬਰਖ ਬਹੁ ਨਿਰਾਹਾਰ ॥੧੪੩॥

ਅਤੇ ਇਕ ਵਰ੍ਹਿਆਂ ਤਕ ਬਿਨਾ ਭੋਜਨ ਦੇ ਰਹਿੰਦੇ ਹਨ ॥੧੪੩॥

ਇਕ ਰਹਤ ਮੋਨ ਮੋਨੀ ਮਹਾਨ ॥

ਇਕ ਮਹਾਨ ਮੋਨੀ ਚੁਪ ਰਹਿੰਦੇ ਹਨ।

ਇਕ ਕਰਤ ਨ੍ਯਾਸ ਤਜਿ ਖਾਨ ਪਾਨ ॥

ਇਕ ਖਾਣਾ ਪੀਣਾ ਛਡ ਕੇ ਯੋਗ ਦਾ ਵਿਧਾਨ ਕਰਦੇ ਹਨ।

ਇਕ ਰਹਤ ਏਕ ਪਗ ਨਿਰਾਧਾਰ ॥

ਇਕ (ਕੇਵਲ) ਇਕ ਪੈਰ ਤੇ ਨਿਰਾਧਾਰ ਖੜੋਤੇ ਰਹਿੰਦੇ ਹਨ।

ਇਕ ਬਸਤ ਗ੍ਰਾਮ ਕਾਨਨ ਪਹਾਰ ॥੧੪੪॥

ਇਕ ਪਿੰਡ ਵਿਚ, ਬਨ ਵਿਚ ਅਤੇ ਪਹਾੜ ਵਿਚ ਵਸਦੇ ਹਨ ॥੧੪੪॥

ਇਕ ਕਰਤ ਕਸਟ ਕਰ ਧੂਮ੍ਰ ਪਾਨ ॥

ਇਕ ਕਸ਼ਟ ਨਾਲ ਧੂਮਰ-ਪਾਨ ਕਰਦੇ ਹਨ।

ਇਕ ਕਰਤ ਭਾਤਿ ਭਾਤਿਨ ਸਨਾਨ ॥

ਇਕ ਭਾਂਤ ਭਾਂਤ ਦੇ ਇਸ਼ਨਾਨ ਕਰਦੇ ਹਨ।

ਇਕ ਰਹਤ ਇਕ ਪਗ ਜੁਗ ਪ੍ਰਮਾਨ ॥

ਇਕ (ਕੇਵਲ) ਇਕ ਪੈਰ ਉਤੇ ਯੁਗ (ਜਿੰਨੇ ਲੰਬੇ ਸਮੇਂ ਤਕ ਖੜੋਤੇ) ਰਹਿੰਦੇ ਹਨ।

ਕਈ ਊਰਧ ਬਾਹ ਮੁਨਿ ਮਨ ਮਹਾਨ ॥੧੪੫॥

ਕਈ ਮਹਾਨ ਮਨ ਵਾਲੇ ਮੁਨੀਆਂ ਨੇ ਬਾਂਹ ਨੂੰ ਉੱਚਾ ਚੁਕਿਆ ਹੋਇਆ ਹੈ ॥੧੪੫॥

ਇਕ ਰਹਤ ਬੈਠਿ ਜਲਿ ਮਧਿ ਜਾਇ ॥

ਇਕ ਜਲ ਵਿਚ ਜਾ ਕੇ ਬੈਠ ਜਾਂਦੇ ਹਨ।

ਇਕ ਤਪਤ ਆਗਿ ਊਰਧ ਜਰਾਇ ॥

ਇਕ ਅੱਗ ਦੇ ਭਾਂਬੜ ਬਾਲ ਕੇ (ਉਸ ਦਾ) ਸੇਕ ਲੈਂਦੇ ਹਨ।

ਇਕ ਕਰਤ ਨ੍ਯਾਸ ਬਹੁ ਬਿਧਿ ਪ੍ਰਕਾਰ ॥

ਇਕ ਕਈ ਤਰ੍ਹਾਂ ਨਾਲ ਯੋਗ ਅਭਿਆਸ ਕਰਦੇ ਹਨ।


Flag Counter