ਸ਼੍ਰੀ ਦਸਮ ਗ੍ਰੰਥ

ਅੰਗ - 1182


ਭੇਖ ਪੁਰਖ ਸਹਚਰਿ ਕਰਿ ਦਈ ਪਠਾਇ ਕੈ ॥

(ਰਾਜ ਕੁਮਾਰੀ ਨੇ) ਇਕ ਸਖੀ ਨੂੰ ਮਰਦਾਵੇਂ ਭੇਸ ਵਿਚ ਉਸ ਦੇ ਪਿਤਾ ਪਾਸ ਭੇਜਿਆ

ਤਾ ਕੇ ਪਿਤੁ ਕੇ ਪਾਸ ਯੌ ਕਹਿਯਹੁ ਜਾਇ ਕੈ ॥

(ਅਤੇ ਸਮਝਾ ਦਿੱਤਾ ਕਿ ਉਸ ਪਾਸ) ਜਾ ਕੇ ਕਹਿਣਾ

ਬੂਡਿ ਮਰਾ ਤਵ ਸੁਤ ਹਮ ਆਂਖਿਨ ਸੌ ਲਹਾ ॥

ਕਿ ਤੇਰਾ ਪੁੱਤਰ ਡੁਬ ਮੋਇਆ ਹੈ ਅਤੇ ਮੈਂ ਅੱਖਾਂ ਨਾਲ ਵੇਖਿਆ ਹੈ।

ਹੋ ਬਹਤ ਨਦੀ ਮਹਿ ਗਯੋ ਨ ਕਰ ਕਿਨਹੂੰ ਗਹਾ ॥੭॥

ਨਦੀ ਵਿਚ ਰੁੜ੍ਹੇ ਜਾਂਦੇ ਦਾ ਕਿਸੇ ਨੇ ਵੀ ਹੱਥ ਨਹੀਂ ਪਕੜਿਆ ॥੭॥

ਸਾਹੁ ਸੁਨਤ ਇਹ ਭਾਤਿ ਉਠਾ ਅਕੁਲਾਇ ਕੈ ॥

ਸ਼ਾਹ ਇਹ ਗੱਲ ਸੁਣ ਕੇ ਵਿਆਕੁਲ ਹੋ ਕੇ ਉਠਿਆ।

ਸਰਿਤਾ ਤੀਰ ਪੁਕਾਰਤ ਆਤੁਰ ਜਾਇ ਕੈ ॥

ਨਦੀ ਦੇ ਕੰਢੇ ਜਾ ਕੇ ਵਿਆਕੁਲ ਹੋ ਕੇ ਆਵਾਜ਼ਾਂ ਮਾਰਨ ਲਗਾ।

ਲੋਟਤ ਲੋਟਤ ਭੂ ਪਰ ਇਤ ਤੇ ਉਤ ਗਯੋ ॥

ਉਹ ਧਰਤੀ ਉਤੇ ਲੇਟਦੇ ਲੇਟਦੇ ਇਧਰ ਤੋਂ ਉਧਰ ਗਿਆ

ਹੋ ਮਾਲ ਮਤਾਹ ਲੁਟਾਇ ਅਥਿਤ ਹ੍ਵੈ ਜਾਤ ਭਯੋ ॥੮॥

ਅਤੇ ਮਾਲ-ਮਤਾ ਲੁਟਾ ਕੇ ਸਾਧ ਬਣ ਗਿਆ ॥੮॥

ਵਹੀ ਸਖੀ ਯਾ ਪਹਿ ਇਹ ਭਾਤਿ ਉਚਾਰਿਯੋ ॥

(ਫਿਰ) ਉਸ ਸਖੀ ਨੇ ਇਸ (ਸ਼ਾਹ ਦੇ ਪੁੱਤਰ) ਪ੍ਰਤਿ ਕਿਹਾ

ਤਵ ਪਿਤੁ ਹ੍ਵੈ ਕਰਿ ਅਤਿਥ ਸੁ ਬਨਹਿ ਪਧਾਰਿਯੋ ॥

ਕਿ ਤੇਰਾ ਪਿਓ ਸਾਧ ਬਣ ਕੇ ਬਨ ਨੂੰ ਚਲਾ ਗਿਆ ਹੈ।

ਮਾਲ ਮਤਾਹਿ ਲੁਟਾਇ ਜਾਤ ਬਨ ਕੌ ਭਯੋ ॥

ਮਾਲ-ਮਤਾ ਲੁਟਾ ਕੇ ਜੰਗਲ ਨੂੰ ਚਲਾ ਗਿਆ ਹੈ

ਹੋ ਰਾਜ ਕੁਅਰਿ ਕੇ ਧਾਮ ਸੌਪਿ ਤੁਮ ਕਹ ਗਯੋ ॥੯॥

ਅਤੇ ਤੈਨੂੰ ਰਾਜ-ਕੁਮਾਰੀ ਦੇ ਘਰ ਸੌਂਪ ਗਿਆ ਹੈ ॥੯॥

ਪਿਤੁ ਤੇ ਭਯੋ ਨਿਰਾਸ ਰਹਤ ਤਿਹ ਗ੍ਰਿਹ ਭਯੋ ॥

(ਸ਼ਾਹ ਦਾ ਪੁੱਤਰ) ਪਿਤਾ ਵਲੋਂ ਨਿਰਾਸ ਹੋ ਕੇ ਉਸ ਦੇ ਘਰ ਹੀ ਰਹਿ ਗਿਆ।

ਦੇਸ ਮਾਲ ਸੁਖ ਪਾਇ ਬਿਸਰਿ ਸਭ ਹੀ ਗਯੋ ॥

(ਉਥੇ) ਸੁਖ ਪ੍ਰਾਪਤ ਕਰ ਕੇ ਦੇਸ਼, ਮਾਲ ਆਦਿ ਸਭ ਕੁਝ ਭੁਲ ਗਿਆ।

ਕਾਜ ਕਰਤ ਸੋਈ ਭਯੋ ਕੁਅਰਿ ਜੋ ਤਿਹ ਕਹਿਯੋ ॥

ਉਹ ਉਹੀ ਕੁਝ ਕਰਨ ਲਗਾ ਜੋ ਰਾਜ ਕੁਮਾਰੀ ਕਹਿੰਦੀ ਸੀ।

ਹੋ ਇਹ ਛਲ ਸੇਤੀ ਛਲਾ ਸਦਾ ਤਾ ਕੇ ਰਹਿਯੋ ॥੧੦॥

ਇਸ ਛਲ ਨਾਲ (ਸ਼ਾਹ ਦੇ ਪੁੱਤਰ ਨੂੰ) ਛਲ ਲਿਆ ਅਤੇ ਸਦਾ ਲਈ ਉਥੇ ਰਹਿ ਗਿਆ ॥੧੦॥

ਅਪਨੋ ਧਾਮ ਬਿਸਾਰਿ ਕੁਅਰਿ ਚਿਤ ਤੇ ਦਯੋ ॥

ਆਪਣਾ ਘਰ-ਬਾਰ ਭੁਲਾ ਕੇ ਉਹ ਰਾਜ ਕੁਮਾਰੀ ਨੂੰ ਚਿਤ ਦੇ ਬੈਠਾ।

ਬਹੁਤ ਕਾਲ ਸੁਖ ਪਾਇ ਰਹਤ ਤਿਹ ਗ੍ਰਿਹ ਭਯੋ ॥

ਬਹੁਤ ਸਮੇਂ ਤਕ ਸੁਖ ਪੂਰਵਕ ਉਸ ਦੇ ਘਰ ਰਿਹਾ।

ਭੇਦ ਨ ਦੂਜੇ ਕਾਨ ਕਿਨੂੰ ਨਰ ਜਾਨਿਯੋ ॥

(ਇਸ ਗੱਲ ਬਾਰੇ) ਕਿਸੇ ਹੋਰ ਬੰਦੇ ਨੂੰ ਜ਼ਰਾ ਜਿੰਨੀ ਵੀ ਭਿਣਕ ਨਾ ਪਈ।

ਹੋ ਸਾਹੁ ਪੁਤ੍ਰ ਸੌ ਅਧਿਕ ਕੁਅਰਿ ਰਸ ਠਾਨਿਯੋ ॥੧੧॥

ਸ਼ਾਹ ਦੇ ਪੁੱਤਰ ਨਾਲ ਰਾਜ ਕੁਮਾਰੀ ਨੇ ਬਹੁਤ ਆਨੰਦ ਮਾਣਿਆ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੨॥੪੯੫੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੨॥੪੯੫੧॥ ਚਲਦਾ॥

ਚੌਪਈ ॥

ਚੌਪਈ:

ਅਜੈਚੰਦ ਪੂਰਬ ਕੀ ਦਿਸਿ ਨ੍ਰਿਪ ॥

ਪੂਰਬ ਦਿਸ਼ਾ ਵਿਚ ਇਕ ਅਜੈਚੰਦ ਨਾਂ ਦਾ ਰਾਜਾ ਸੀ

ਅਨਿਕ ਭਾਤਿ ਜੀਤੇ ਜਿਨ ਬਹੁ ਰਿਪ ॥

ਜਿਸ ਨੇ ਅਨੇਕ ਢੰਗਾਂ ਨਾਲ ਬਹੁਤ ਸਾਰੇ ਵੈਰੀ ਜਿਤ ਲਏ ਸਨ।

ਨਾਗਰਮਤੀ ਨਾਰੀ ਤਾ ਕੇ ਘਰ ॥

ਨਾਗਰ ਮਤੀ ਨਾਂ ਦੀ ਉਸ ਦੇ ਘਰ ਇਸਤਰੀ ਸੀ

ਰੂਪਵਾਨ ਦੁਤਿਮਾਨ ਛਟਾ ਬਰ ॥੧॥

ਜੋ ਬਹੁਤ ਰੂਪਵਾਨ, ਪ੍ਰਕਾਸ਼ਮਾਨ ਅਤੇ ਉਤਮ ਛਬੀ ਵਾਲੀ ਸੀ ॥੧॥

ਜੁਧਕਰਨ ਰਾਜਾ ਕੋ ਭ੍ਰਾਤਾ ॥

ਜੁਧਕਰਨ ਨਾਂ ਦਾ ਰਾਜੇ ਦਾ ਭਰਾ ਸੀ

ਕੁੰਟ ਚਾਰਹੂੰ ਬਿਚ ਬਿਖ੍ਯਾਤਾ ॥

ਜੋ ਚੌਹਾਂ ਕੁੰਟਾਂ ਵਿਚ ਪ੍ਰਸਿੱਧ ਸੀ।

ਅਤਿ ਹੀ ਰੂਪ ਤਵਨ ਕੋ ਰਾਜਤ ॥

ਉਸ ਦਾ ਬਹੁਤ ਸੁੰਦਰ ਰੂਪ ਸੁਸ਼ੋਭਿਤ ਸੀ।

ਜਾਨੁ ਦਿਵਾਕਰਿ ਦੁਤਿਯ ਬਿਰਾਜਤ ॥੨॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਦੂਜਾ ਸੂਰਜ ਹੋਵੇ ॥੨॥

ਦੋਹਰਾ ॥

ਦੋਹਰਾ:

ਅਬਲਾ ਤਾ ਕੋ ਰੂਪ ਲਖਿ ਅਟਿਕ ਰਹੀ ਮਨ ਮਾਹਿ ॥

ਉਸ ਦਾ ਰੂਪ ਵੇਖ ਕੇ ਰਾਣੀ ਮਨ ਵਿਚ ਅਟਕ ਗਈ

ਪਤਿ ਕਰਿ ਦਿਯਾ ਬਿਸਾਰਿ ਕਰਿ ਕਛੂ ਰਹੀ ਸੁਧਿ ਨਾਹਿ ॥੩॥

ਅਤੇ (ਆਪਣੇ) ਪਤੀ ਨੂੰ ਭੁਲਾ ਦਿੱਤਾ ਅਤੇ ਕੁਝ ਸੁੱਧ ਬੁੱਧ ਨਾ ਰਹੀ ॥੩॥

ਚੌਪਈ ॥

ਚੌਪਈ:

ਸਖੀ ਹੁਤੀ ਇਕ ਤਹਾ ਸ੍ਯਾਨੀ ॥

(ਉਸ ਦੀ) ਉਥੇ ਇਕ ਚਤੁਰ ਸਖੀ ਸੀ।

ਤਿਨ ਯਹ ਬਾਤ ਸਕਲ ਪਹਿਚਾਨੀ ॥

ਉਸ ਨੇ ਇਹ ਸਾਰੀ ਗੱਲ ਸਮਝ ਲਈ।

ਰਨਿਯਹਿ ਭਾਖਿ ਤਹਾ ਚਲਿ ਗਈ ॥

ਰਾਣੀ ਨੂੰ ਕਹਿ ਕੇ ਉਥੇ ਚਲੀ ਗਈ

ਸਭ ਤਿਹ ਬਾਤ ਬਤਾਵਤ ਭਈ ॥੪॥

ਅਤੇ ਉਥੇ (ਜਾ ਕੇ) ਸਾਰੀ ਗੱਲ ਦਸ ਦਿੱਤੀ ॥੪॥

ਜੁਧਕਰਨ ਇਹ ਬਾਤ ਨ ਮਾਨੀ ॥

ਜੁਧਕਰਨ ਨੇ (ਰਾਣੀ ਦੀ) ਇਹ ਗੱਲ ਨਾ ਮੰਨੀ।

ਨਾਗਮਤੀ ਤਬ ਭਈ ਖਿਸਾਨੀ ॥

ਤਦ ਨਾਗ ਮਤੀ ਖਿਝ ਗਈ

ਜਾ ਮਹਿ ਮੈ ਅਪਨਾ ਮਨ ਦਿਯਾ ॥

ਕਿ ਜਿਸ (ਵਿਅਕਤੀ) ਨੂੰ ਮੈਂ ਆਪਣਾ ਮਨ ਦੇ ਦਿੱਤਾ,

ਉਹ ਜੜ ਹਮ ਮੈ ਚਿਤ ਨ ਕਿਯਾ ॥੫॥

ਉਸ ਮੂਰਖ ਨੇ ਮੇਰੇ ਵਲ ਧਿਆਨ ਹੀ ਨਹੀਂ ਕੀਤਾ ॥੫॥

ਦੋਹਰਾ ॥

ਦੋਹਰਾ:

ਜੌ ਇਹ ਹਮਰੀ ਸਭ ਬ੍ਰਿਥਾ ਕਹਿ ਹੈ ਕਾਹੂ ਪਾਸ ॥

ਜੇ ਇਹ (ਜੁਧਕਰਨ) ਮੇਰੀ ਸਾਰੀ ਗੱਲ ਕਿਸੇ ਹੋਰ ਕੋਲ ਕਹਿ ਦੇਵੇਗਾ,

ਅਜੈਚੰਦ ਰਾਜਾ ਅਬੈ ਹਮ ਤੇ ਹੋਇ ਉਦਾਸ ॥੬॥

ਤਾਂ ਰਾਜਾ ਅਜੈਚੰਦ ਹੁਣੇ ਮੇਰੇ ਪ੍ਰਤਿ ਉਦਾਸ ਹੋ ਜਾਵੇਗਾ ॥੬॥

ਚੌਪਈ ॥

ਚੌਪਈ:

ਤਬ ਪਤਿ ਔਰ ਤ੍ਰਿਯਨ ਹਿਤ ਕੈ ਹੈ ॥

ਤਦ (ਮੇਰਾ) ਪਤੀ ਹੋਰ ਇਸਤਰੀ ਨਾਲ ਹਿਤ ਵਧਾ ਲਏਗਾ

ਭੂਲ ਨ ਧਾਮ ਹਮਾਰੇ ਐ ਹੈ ॥

ਅਤੇ ਭੁਲ ਕੇ ਵੀ ਮੇਰੇ ਘਰ ਨਹੀਂ ਆਏਗਾ।

ਤਬ ਹੌ ਕਾਜ ਕਹੌ ਕਾ ਕਰਿ ਹੌ ॥

ਤਦ ਦਸੋ, ਮੈਂ ਕੀ ਕੰਮ ਕਰਾਂ।

ਬਿਰਹਾ ਕੀ ਪਾਵਕ ਮਹਿ ਬਰਿ ਹੌ ॥੭॥

(ਬਸ) ਵਿਯੋਗ ਦੀ ਅੱਗ ਵਿਚ ਸੜਦੀ ਰਹਾਂ ॥੭॥

ਦੋਹਰਾ ॥

ਦੋਹਰਾ:

ਤਾ ਤੇ ਕਰੋ ਚਰਿਤ੍ਰ ਕਛੁ ਹਨਿਯੈ ਯਾ ਕਹੁ ਆਜ ॥

ਇਸ ਲਈ ਕੁਝ ਚਰਿਤ੍ਰ ਕਰ ਕੇ ਉਸ ਨੂੰ ਅਜ ਮਾਰ ਦੇਣਾ ਚਾਹੀਦਾ ਹੈ।

ਸਾਮ ਡਾਰਿ ਯਾ ਕੇ ਇਸੈ ਹਨੌ ਨ ਜਾਨਹਿ ਰਾਜ ॥੮॥

ਇਸ ਨੂੰ ਸਾਮ (ਨੀਤੀ ਨਾਲ) (ਪਿਆਰੇ ਬਚਨ ਬੋਲ ਕੇ) ਮਾਰ ਦੇਣਾ ਚਾਹੀਦਾ ਹੈ ਤਾਂ ਜੋ ਰਾਜੇ ਨੂੰ ਪਤਾ ਨਾ ਲਗ ਸਕੇ ॥੮॥

ਚੌਪਈ ॥

ਚੌਪਈ:

ਏਕ ਸਖੀ ਕਹ ਕਹਿ ਸਮਝਾਯੋ ॥

(ਉਸ ਨੇ) ਇਕ ਸਖੀ ਨੂੰ ਬੁਲਾ ਕੇ ਸਮਝਾਇਆ

ਅਧਿਕ ਦਰਬੁ ਦੈ ਤਹਾ ਪਠਾਯੋ ॥

ਅਤੇ ਬਹੁਤ ਸਾਰਾ ਧਨ ਦੇ ਕੇ ਉਥੇ ਭੇਜਿਆ।

ਜਬ ਆਵਤ ਨ੍ਰਿਪ ਕਹ ਲਖਿ ਲੀਜੌ ॥

(ਚੇਤੇ ਕਰਾਇਆ ਕਿ) ਜਦ ਰਾਜੇ ਨੂੰ ਆਉਂਦਿਆਂ ਵੇਖੀਂ

ਤਬ ਮਦ ਪੀ ਗਾਰੀ ਤਿਹ ਦੀਜੌ ॥੯॥

ਤਾਂ ਸ਼ਰਾਬ ਪੀ ਕੇ ਉਸ ਨੂੰ ਗਾਲੀਆਂ ਦੇਈਂ ॥੯॥

ਅਜੈਚੰਦ ਤਿਹ ਠਾ ਜਬ ਆਯੋ ॥

ਜਦ ਰਾਜਾ ਅਜੈਚੰਦ ਉਸ ਥਾਂ ਉਤੇ ਆਇਆ

ਅਪਹਿ ਤ੍ਰਿਯ ਬੌਰੀ ਠਹਰਾਯੋ ॥

ਤਾਂ ਦਾਸੀ ਨੇ ਆਪਣੇ ਆਪ ਨੂੰ ਕਮਲੀ ਦਰਸਾਇਆ।

ਭਾਤਿ ਅਨਿਕ ਗਾਰਿਨ ਤਿਹ ਦੀਯੋ ॥

ਉਸ ਨੂੰ ਅਨੇਕ ਤਰ੍ਹਾਂ ਦੀਆਂ ਗਾਲ੍ਹੀਆਂ ਦਿੱਤੀਆਂ

ਕੋਪਮਾਨ ਰਾਜਾ ਕਹ ਕੀਯੋ ॥੧੦॥

ਅਤੇ ਰਾਜੇ ਨੂੰ ਕ੍ਰੋਧਿਤ ਕਰ ਦਿੱਤਾ ॥੧੦॥

ਨ੍ਰਿਪ ਇਹ ਕਹਾ ਅਬੈ ਗਹਿ ਲੇਹੁ ॥

ਰਾਜੇ ਨੇ ਕਿਹਾ ਕਿ ਇਸ ਨੂੰ ਹੁਣੇ ਪਕੜ ਲਵੋ

ਡਾਰਿ ਇਸੀ ਧੌਲਰ ਤੇ ਦੇਹੁ ॥

ਅਤੇ ਮਹੱਲ ਤੋਂ (ਹੇਠਾਂ) ਸੁਟ ਦਿਓ।

ਤਬ ਸਖਿ ਭਾਜ ਜਾਤ ਭੀ ਤਹਾ ॥

ਤਦ ਸਖੀ ਉਥੇ ਭਜ ਕੇ ਚਲੀ ਗਈ

ਜੁਧਕਰਨ ਕੋ ਗ੍ਰਿਹ ਥੋ ਜਹਾ ॥੧੧॥

ਜਿਥੇ ਜੁਧਕਰਨ ਦਾ ਘਰ ਸੀ ॥੧੧॥

ਅਧਿਕ ਕੋਪ ਰਾਨੀ ਤਬ ਭਈ ॥

ਤਦ (ਇਧਰ) ਰਾਣੀ ਬਹੁਤ ਕ੍ਰੋਧ ਵਿਚ ਆ ਗਈ

ਸੈਨਾ ਕੋ ਆਗ੍ਯਾ ਇਮ ਦਈ ॥

ਅਤੇ ਸੈਨਾ ਨੂੰ ਇਸ ਤਰ੍ਹਾਂ ਆਗਿਆ ਦਿੱਤੀ।

ਜਿਨ ਨ੍ਰਿਪ ਚੋਰ ਡਾਰਿ ਗ੍ਰਿਹ ਰਾਖੀ ॥

ਜਿਸ ਨੇ ਰਾਜੇ ਦੀ ਚੋਰ ਘਰ ਵਿਚ ਲੁਕਾਈ ਹੋਈ ਹੈ,

ਤਾ ਕੋ ਹਨੋ ਆਜ ਯੌ ਭਾਖੀ ॥੧੨॥

ਉਸ ਨੂੰ ਅਜ ਹੀ ਮਾਰ ਦਿਓ, ਇਸ ਤਰ੍ਹਾਂ ਕਹਿਣ ਲਗੀ ॥੧੨॥

ਦੋਹਰਾ ॥

ਦੋਹਰਾ:

ਯੌ ਨ੍ਰਿਪ ਹੂੰ ਆਗ੍ਯਾ ਦਈ ਅਤਿ ਚਿਤ ਕੋਪ ਬਢਾਇ ॥

ਰਾਜੇ ਨੇ ਵੀ ਮਨ ਵਿਚ ਬਹੁਤ ਕ੍ਰੋਧ ਕਰ ਕੇ ਇਸੇ ਤਰ੍ਹਾਂ ਦੀ ਆਗਿਆ ਦਿੱਤੀ