ਸ਼੍ਰੀ ਦਸਮ ਗ੍ਰੰਥ

ਅੰਗ - 1093


ਅੜਿਲ ॥

ਅੜਿਲ:

ਕਾਢਿ ਕਾਢਿ ਕਰਿ ਖੜਗ ਪਖਰਿਯਾ ਧਾਵਹੀ ॥

ਤਲਵਾਰਾਂ ਕਢ ਕਢ ਕੇ ਘੋੜ ਸਵਾਰ ਦੌੜਨ ਲਗੇ

ਮਹਾ ਖੇਤ ਮੈ ਖਤ੍ਰੀ ਖਿੰਗ ਨਚਾਵਈ ॥

ਅਤੇ ਮਹਾਨ ਯੁੱਧ ਵਿਚ ਛਤ੍ਰੀ ਘੋੜੇ ਨਚਾਉਣ ਲਗੇ।

ਖੰਡ ਖੰਡ ਹ੍ਵੈ ਗਿਰੇ ਖਗਿਸ ਕੇ ਸਰ ਲਗੇ ॥

ਸ੍ਰੀ ਕ੍ਰਿਸ਼ਨ ('ਖਗਿਸ') ਦੇ ਤੀਰ ਲਗਣ ਨਾਲ ਸੂਰਮੇ ਟੋਟੇ ਟੋਟੇ ਹੋ ਕੇ ਡਿਗਣ ਲਗੇ।

ਹੋ ਚਲੇ ਖੇਤ ਕੋ ਛਾਡਿ ਕ੍ਰੋਧ ਅਤਿ ਹੀ ਜਗੇ ॥੧੩॥

ਬਹੁਤ ਕ੍ਰੋਧ ਵਧਾ ਕੇ ਰਣ-ਭੂਮੀ ਨੂੰ ਛਡ ਕੇ ਚਲਣ ਲਗੇ ॥੧੩॥

ਭੁਜੰਗ ਛੰਦ ॥

ਭੁਜੰਗ ਛੰਦ:

ਮੰਡੇ ਆਨਿ ਮਾਨੀ ਮਹਾ ਕੋਪ ਹ੍ਵੈ ਕੈ ॥

ਬੜੇ ਅਭਿਮਾਨੀ (ਸੂਰਮੇ) ਬਹੁਤ ਕ੍ਰੋਧਿਤ ਹੋ ਕੇ ਡਟ ਗਏ ਹਨ।

ਕਿਤੇ ਬਾਢਵਾਰੀਨ ਕੌ ਬਾਧਿ ਕੈ ਕੈ ॥

ਕਿਤਨਿਆਂ ਨੇ ਤਲਵਾਰਾਂ ਨੂੰ ਬੰਨ੍ਹ ਲਿਆ ਹੈ।

ਕਿਤੇ ਪਾਨਿ ਮਾਗੈ ਕਿਤੇ ਮਾਰਿ ਕੂਕੈ ॥

ਕਿਤੇ (ਕੋਈ) ਪਾਣੀ ਮੰਗ ਰਿਹਾ ਹੈ ਅਤੇ ਕਿਤੇ (ਕੋਈ) 'ਮਾਰੋ' 'ਮਾਰੋ' ਪੁਕਾਰ ਰਿਹਾ ਹੈ।

ਕਿਤੇ ਚਾਰਿ ਓਰਾਨ ਤੇ ਆਨ ਢੂਕੈ ॥੧੪॥

ਕਿ (ਵੈਰੀ) ਚੌਹਾਂ ਪਾਸਿਆਂ ਤੋਂ ਆਣ ਢੁਕੇ ਹਨ ॥੧੪॥

ਕਿਤੇ ਸਸਤ੍ਰ ਅਸਤ੍ਰਾਨ ਲੈ ਕੈ ਪਧਾਰੈ ॥

ਕਿਤਨੇ ਸ਼ਸਤ੍ਰ ਅਸਤ੍ਰ ਲੈ ਕੇ ਆ ਪਹੁੰਚੇ ਹਨ।

ਕਿਤੇ ਬਾਢਵਾਰੀ ਕਿਤੇ ਬਾਨ ਮਾਰੈ ॥

ਕਿਤਨੇ ਤਲਵਾਰਾਂ (ਚਲਾ ਰਹੇ ਹਨ) ਅਤੇ ਕਿਤਨੇ ਹੀ ਬਾਣ ਮਾਰ ਰਹੇ ਹਨ।

ਕਿਤੇ ਹਾਕ ਕੂਕੈ ਕਿਤੇ ਰੂਹ ਛੋਰੈ ॥

ਕਿਤਨੇ ਚੀਖ਼ਾਂ ਮਾਰ ਰਹੇ ਹਨ ਅਤੇ ਕਿਤਨੇ ਹੀ ਪ੍ਰਾਣਾਂ ਨੂੰ ਤਿਆਗ ਰਹੇ ਹਨ।

ਕਿਤੇ ਛਿਪ੍ਰ ਛਤ੍ਰੀਨ ਕੇ ਛਤ੍ਰ ਤੋਰੈ ॥੧੫॥

ਕਿਤਨੇ ਜਲਦੀ ਨਾਲ ਛਤ੍ਰੀਆਂ ਦੇ ਛਤ੍ਰਾਂ ਨੂੰ ਤੋੜ ਰਹੇ ਹਨ ॥੧੫॥

ਭਏ ਨਾਦ ਭਾਰੇ ਮਹਾ ਕੋਪ ਕੈ ਕੈ ॥

(ਕਿਤਨੇ ਹੀ) ਬਹੁਤ ਅਧਿਕ ਗੁੱਸਾ ਕਰ ਕੇ ਭਾਰੇ ਨਾਦ ਵਜਾ ਰਹੇ ਹਨ।

ਕਿਤੇ ਬਾਢਵਾਰੀਨ ਕੋ ਬਾਢ ਦੈ ਕੈ ॥

ਕਿਤਨੇ ਹੀ ਕ੍ਰਿਪਾਨਾਂ ਨਾਲ ਵਾਢੀ ਕਰ ਰਹੇ ਹਨ।

ਹਨ੍ਯੋ ਕ੍ਰਿਸਨ ਕ੍ਰੋਧੀ ਭਟੰ ਬ੍ਰਿਣਤ ਘਾਯੋ ॥

ਕ੍ਰੋਧਵਾਨ ਹੋ ਕੇ ਕ੍ਰਿਸ਼ਨ ਨੇ ਸੂਰਮਿਆਂ ਨੂੰ ਘਾਇਲ ਕਰ ਕੇ ਮਾਰ ਦਿੱਤਾ ਹੈ।

ਭਜੈ ਸੂਰਮਾ ਰੁਕਮ ਕੋਟੈ ਗਿਰਾਯੋ ॥੧੬॥

ਚਾਂਦੀ ਦਾ ਕਿਲ੍ਹਾ ਡਿਗ ਜਾਣ ਨਾਲ ਸਾਰੇ ਭਜ ਗਏ ਹਨ ॥੧੬॥

ਦੋਹਰਾ ॥

ਦੋਹਰਾ:

ਰੁਕਮ ਕੋਟ ਕੌ ਜੀਤਿ ਕੈ ਤਹਾ ਪਹੂਚਿਯੋ ਜਾਇ ॥

(ਸ੍ਰੀ ਕ੍ਰਿਸ਼ਨ) ਚਾਂਦੀ ਦਾ ਕਿਲ੍ਹਾ ਜਿਤ ਕੇ ਉਥੇ ਜਾ ਪਹੁੰਚੇ

ਜਹਾ ਦੁਰਗ ਕਲਧੋਤ ਕੌ ਰਾਖ੍ਯੋ ਦ੍ਰੁਗਤ ਬਨਾਇ ॥੧੭॥

ਜਿਥੇ ਸੋਨੇ ਦਾ ਕਠੋਰ (ਅਪਹੁੰਚ) ਕਿਲ੍ਹਾ ਬਣਿਆ ਹੋਇਆ ਸੀ ॥੧੭॥

ਭੁਜੰਗ ਛੰਦ ॥

ਭੁਜੰਗ ਛੰਦ:

ਤਹੀ ਜਾਇ ਲਾਗੋ ਮਚਿਯੋ ਲੋਹ ਗਾਢੋ ॥

(ਸ੍ਰੀ ਕ੍ਰਿਸ਼ਨ) ਉਥੇ ਪਹੁੰਚੇ ਤਾਂ ਬਹੁਤ ਭਾਰੀ ਯੁੱਧ ਹੋਇਆ।

ਮਹਾ ਛਤ੍ਰ ਧਾਰੀਨ ਕੌ ਛੋਭ ਬਾਢੋ ॥

ਮਹਾਨ ਛਤ੍ਰਧਾਰੀਆਂ ਦਾ ਕ੍ਰੋਧ ਬਹੁਤ ਵਧ ਗਿਆ।

ਕਿਤੇ ਫਾਸ ਫਾਸੇ ਕਿਤੇ ਮਾਰਿ ਛੋਰੇ ॥

ਕਿਤਨੇ ਹੀ ਫਾਹੀਆਂ ਵਿਚ ਫਸਾ ਲਏ ਅਤੇ ਕਿਤਨਿਆਂ ਨੂੰ ਮਾਰ ਛਡਿਆ।

ਫਿਰੈ ਮਤ ਦੰਤੀ ਕਹੂੰ ਛੂਛ ਘੋਰੇ ॥੧੮॥

ਕਿਤੇ ਮਦ ਮਸਤ ਹਾਥੀ ਫਿਰਦੇ ਹਨ ਅਤੇ ਕਿਤੇ ਖਾਲੀ ਘੋੜੇ ਫਿਰ ਰਹੇ ਹਨ ॥੧੮॥

ਚੌਪਈ ॥

ਚੌਪਈ:

ਜੁਝਿ ਜੁਝਿ ਸੁਭਟ ਸਾਮੁਹੇ ਮਰੈ ॥

ਸੂਰਮੇ ਸਾਹਮਣੇ ਹੋ ਕੇ ਲੜ ਲੜ ਕੇ ਮਰ ਰਹੇ ਹਨ।

ਚੁਨਿ ਚੁਨਿ ਕਿਤੇ ਬਰੰਗਨਿਨ ਬਰੈ ॥

ਕਿਤਨਿਆਂ ਨੂੰ ਅਪੱਛਰਾਵਾਂ ਚੁਣ ਚੁਣ ਕੇ ਵਰ ਰਹੀਆਂ ਹਨ।

ਬਰਤ ਬਰੰਗਨਿਨ ਜੁ ਨਰ ਨਿਹਾਰੈ ॥

ਅਪੱਛਰਾਵਾਂ ਦੁਆਰਾ ਵਰੇ ਹੋਇਆਂ ਨੂੰ ਜੋ ਵਿਅਕਤੀ ਵੇਖਦੇ ਹਨ,

ਲਰਿ ਲਰਿ ਮਰੈ ਨ ਸਦਨ ਸਿਧਾਰੈ ॥੧੯॥

ਉਹ ਲੜ ਲੜ ਕੇ ਮਰਦੇ ਹਨ, ਪਰ ਘਰਾਂ ਨੂੰ ਨਹੀਂ ਪਰਤਦੇ ॥੧੯॥

ਦੋਹਰਾ ॥

ਦੋਹਰਾ:

ਕ੍ਰਿਸਨ ਜੀਤਿ ਸਭ ਸੂਰਮਾ ਰਾਜਾ ਦਏ ਛੁਰਾਇ ॥

ਕ੍ਰਿਸ਼ਨ ਨੇ ਜਿਤ ਪ੍ਰਾਪਤ ਕਰ ਕੇ ਸਾਰੇ ਸੂਰਵੀਰ ਰਾਜਿਆਂ ਨੂੰ ਮੁਕਤ ਕਰਵਾ ਦਿੱਤਾ।

ਨਰਕਾਸੁਰ ਕੌ ਘਾਇਯੋ ਅਬਲਾ ਲਈ ਛਿਨਾਇ ॥੨੦॥

ਨਰਕਾਸੁਰ ਨੂੰ ਮਾਰ ਕੇ ਇਸਤਰੀਆਂ ਨੂੰ ਖੋਹ ਲਿਆ ॥੨੦॥

ਇਹ ਚਰਿਤ੍ਰ ਤਨ ਚੰਚਲਾ ਰਾਜਾ ਦਏ ਛੁਰਾਇ ॥

ਇਹ ਚਰਿਤ੍ਰ ਕਰ ਕੇ ਇਸਤਰੀ ਨੇ ਰਾਜਿਆਂ ਨੂੰ ਛੁੜਵਾ ਦਿੱਤਾ

ਕ੍ਰਿਸਨ ਨਾਥ ਸਭ ਹੂ ਕਰੇ ਨਰਕਾਸੁਰਹਿ ਹਨਾਇ ॥੨੧॥

ਅਤੇ ਨਰਕਾਸੁਰ ਨੂੰ ਮਰਵਾ ਕੇ ਕ੍ਰਿਸ਼ਨ ਨੂੰ ਸਭ ਨੇ ਆਪਣਾ ਪਤੀ ਬਣਾ ਲਿਆ ॥੨੧॥

ਚੌਪਈ ॥

ਚੌਪਈ:

ਸੋਰਹ ਸਪਤ ਕ੍ਰਿਸਨ ਤਿਯ ਬਰੀ ॥

ਕ੍ਰਿਸ਼ਨ ਨੇ ਸੋਲਹਾਂ ਹਜ਼ਾਰ ਇਸਤਰੀਆਂ ਨਾਲ ਵਿਆਹ ਕਰ ਲਿਆ

ਭਾਤਿ ਭਾਤਿ ਕੇ ਭੋਗਨ ਭਰੀ ॥

ਅਤੇ ਕਈ ਢੰਗਾਂ ਨਾਲ ਰਮਣ ਕੀਤਾ।

ਕੰਚਨ ਕੋ ਸਭ ਕੋਟ ਗਿਰਾਯੋ ॥

ਸੋਨੇ ਦਾ ਸਾਰਾ ਕਿਲ੍ਹਾ ਢਵਾ ਕੇ

ਆਨਿ ਦ੍ਵਾਰਿਕਾ ਦੁਰਗ ਬਨਾਯੋ ॥੨੨॥

ਦ੍ਵਾਰਿਕਾ ਵਿਚ ਆ ਕੇ ਕਿਲ੍ਹਾ ਬਣਾਇਆ ॥੨੨॥

ਸਵੈਯਾ ॥

ਸਵੈਯਾ:

ਗ੍ਰਿਹ ਕਾਹੂ ਕੇ ਚੌਪਰਿ ਮੰਡਤ ਹੈ ਤ੍ਰਿਯ ਕਾਹੂ ਸੋ ਫਾਗ ਮਚਾਵਤ ਹੈ ॥

ਕਿਸੇ ਦੇ ਘਰ ਚੌਪੜ ਖੇਡੀ ਜਾ ਰਹੀ ਹੈ ਅਤੇ ਕਿਤੇ ਇਸਤਰੀਆਂ ਫਾਗ ਖੇਡ ਰਹੀਆਂ ਹਨ।

ਕਹੂੰ ਗਾਵਤ ਗੀਤ ਬਜਾਵਤ ਤਾਲ ਸੁ ਬਾਲ ਕਹੂੰ ਦੁਲਰਾਵਤ ਹੈ ॥

ਕਿਤੇ ਗੀਤ ਗਾਏ ਜਾ ਰਹੇ ਹਨ, ਕਿਤੇ ਤਾਲ ਵਜਾਏ ਜਾ ਰਹੇ ਹਨ ਅਤੇ ਕਿਤੇ ਬੱਚਿਆਂ ਨੂੰ ਲਾਡ ਕੀਤਾ ਜਾ ਰਿਹਾ ਹੈ।

ਗਨਿਕਾਨ ਕੇ ਖ੍ਯਾਲ ਸੁਨੈ ਕਤਹੂੰ ਕਹੂੰ ਬਸਤ੍ਰ ਅਨੂਪ ਬਨਾਵਤ ਹੈ ॥

ਕਿਤੇ ਵੇਸ਼ਵਾਵਾਂ ਦੇ ਖਿਆਲ (ਗੀਤ ਦਾ ਇਕ ਰੂਪ) ਸੁਣੇ ਜਾ ਰਹੇ ਹਨ ਅਤੇ ਕਿਤੇ ਅਨੂਪਮ ਬਸਤ੍ਰ ਬਣਾਏ ਜਾ ਰਹੇ ਹਨ।

ਸੁਭ ਚਿਤ੍ਰਨ ਚਿਤ ਸੁ ਬਿਤ ਹਰੇ ਕੋਊ ਤਾ ਕੌ ਚਰਿਤ੍ਰ ਨ ਪਾਵਤ ਹੈ ॥੨੩॥

(ਕਿਤੇ) ਸ਼ੁਭ ਚਿਤਰ ਚਿਤ ਰੂਪ ਧਨ ਨੂੰ ਚੁਰਾਉਂਦੇ ਹਨ ਅਤੇ ਕੋਈ ਉਨ੍ਹਾਂ ਚਰਿਤ੍ਰਾਂ ਨੂੰ ਸਮਝ ਨਹੀਂ ਰਿਹਾ ॥੨੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿੰਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੩॥੩੮੩੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੩॥੩੮੩੦॥ ਚਲਦਾ॥

ਦੋਹਰਾ ॥

ਦੋਹਰਾ:


Flag Counter