ਸ਼੍ਰੀ ਦਸਮ ਗ੍ਰੰਥ

ਅੰਗ - 824


ਤਾ ਕੇ ਬਿਧਨਾ ਲੇਤ ਪ੍ਰਾਨ ਹਰਨ ਕਰਿ ਪਲਕ ਮੈ ॥੩੦॥

ਉਸ ਦੇ ਪ੍ਰਾਣਾਂ ਨੂੰ ਬਿਧਾਤਾ ਪਲ ਭਰ ਵਿਚ ਹਰ ਲੈਂਦਾ ਹੈ ॥੩੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦ੍ਵਾਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨॥੨੩੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਬਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨॥੨੩੪॥ ਚਲਦਾ॥

ਦੋਹਰਾ ॥

ਦੋਹਰਾ:

ਬਹੁਰਿ ਸੁ ਮੰਤ੍ਰੀ ਰਾਇ ਸੌ ਕਥਾ ਉਚਾਰੀ ਆਨਿ ॥

ਮੰਤ੍ਰੀ ਨੇ ਰਾਜੇ ਨੂੰ ਫਿਰ ਹੋਰ ਕਥਾ ਸੁਣਾਈ।

ਸੁਨਤ ਸੀਸ ਰਾਜੈ ਧੁਨ੍ਰਯੋ ਰਹਿਯੋ ਮੌਨ ਮੁਖਿ ਠਾਨਿ ॥੧॥

(ਉਸ ਨੂੰ) ਸੁਣ ਕੇ ਰਾਜੇ ਨੇ ਸਿਰ ਹਿਲਾਇਆ ਅਤੇ ਮੁਖ ਵਿਚ ਮੌਨ ਧਾਰਨ ਕਰ ਲਿਆ ॥੧॥

ਪਦੂਆ ਉਹਿ ਟਿਬਿਯਾ ਬਸੈ ਗੈਨੀ ਹਮਰੇ ਗਾਉ ॥

ਇਕ ਪਦੂਆ (ਨਾਂ ਦਾ ਵਿਅਕਤੀ) ਉਸ ਟਿੱਬੀ ਉਤੇ ਵਸਦਾ ਸੀ ਅਤੇ ਉਸ ਦੀ ਗੈਨੀ (ਇਸਤਰੀ) ਸਾਡੇ ਪਿੰਡ ਵਿਚ ਰਹਿੰਦੀ ਸੀ।

ਦਾਸ ਖਸਮ ਤਾ ਕੋ ਰਹਤ ਰਾਮ ਦਾਸ ਤਿਹ ਨਾਉ ॥੨॥

ਉਸ ਦਾ ਖਸਮ ਦਾਸ ਭਾਵ ਨਾਲ ਰਹਿੰਦਾ ਸੀ ਉਸ ਦਾ ਨਾਂ ਰਾਮ ਦਾਸ ਸੀ ॥੨॥

ਰਾਮ ਦਾਸ ਅਨਤੈ ਰਹਤ ਪਦੂਆ ਕੇ ਸੰਗ ਸੋਇ ॥

ਰਾਮ ਦਾਸ ਕਿਤੇ ਹੋਰ ਰਹਿੰਦਾ ਸੀ (ਅਤੇ ਉਸ ਦੀ ਇਸਤਰੀ) ਪਦੂਆ ਨਾਲ ਸੌਂਦੀ ਸੀ।

ਨ੍ਰਹਾਨ ਹੇਤ ਉਠਿ ਜਾਤ ਤਹ ਜਬੈ ਦੁਪਹਰੀ ਹੋਇ ॥੩॥

ਜਦੋਂ ਦੁਪਹਿਰ ਵੇਲਾ ਹੁੰਦਾ ਸੀ ਤਾਂ ਇਸ਼ਨਾਨ ਕਰਨ ਲਈ (ਬਹਾਨਾ ਬਣਾ ਕੇ) ਉਸ ਕੋਲ ਚਲੀ ਜਾਂਦੀ ਸੀ ॥੩॥

ਇਕ ਦਿਨ ਪਦੂਆ ਕੇ ਸਦਨ ਬਹੁ ਜਨ ਬੈਠੇ ਆਇ ॥

ਇਕ ਦਿਨ (ਜਦੋਂ ਗਈ ਤਾਂ) ਪਦੂਆ ਦੇ ਘਰ ਬਹੁਤ ਸਾਰੇ ਬੰਦੇ ਆਏ ਬੈਠੇ ਸਨ।

ਭੇਦ ਨ ਪਾਯੋ ਗੈਨਿ ਯਹਿ ਤਹਾ ਪਹੁੰਚੀ ਜਾਇ ॥੪॥

ਗੈਨੀ ਨੂੰ ਇਹ ਪਤਾ ਨਹੀਂ ਸੀ ਅਤੇ (ਉਹ) ਉਥੇ ਜਾ ਪਹੁੰਚੀ ॥੪॥

ਚੌਪਈ ॥

ਚੌਪਈ:

ਤਬੈ ਤੁਰਤ ਤ੍ਰਿਯ ਬਚਨ ਉਚਾਰੇ ॥

ਉਸੇ ਵੇਲੇ ਫ਼ੌਰਨ ਇਸਤਰੀ ਨੇ ਕਿਹਾ,

ਰਾਮ ਦਾਸ ਆਏ ਨ ਤੁਹਾਰੇ ॥

(ਕਿ ਕੀ) ਰਾਮ ਦਾਸ ਤੁਹਾਡੇ ਨਹੀਂ ਆਇਆ।

ਮੇਰੇ ਪਤਿ ਪਰਮੇਸ੍ਵਰ ਓਊ ॥

ਮੇਰਾ ਉਹ ਪਰਮੇਸ਼ਵਰ ਸਮਾਨ ਪਤੀ

ਕਹ ਗਯੋ ਤਾਹਿ ਬਤਾਵਹੁ ਕੋਊ ॥੫॥

ਕਿਥੇ ਗਿਆ ਹੈ, ਕੋਈ (ਮੈਨੂੰ) ਇਹ ਦਸੇ ॥੫॥

ਦੋਹਰਾ ॥

ਦੋਹਰਾ:

ਗਰਾ ਓਰ ਕਹ ਯੌ ਗਈ ਜਾਤ ਭਏ ਉਠਿ ਲੋਗ ॥

(ਇਹ) ਕਹਿ ਕੇ ਉਹ ਪਿੰਡ ਵਲ ਚਲੀ ਗਈ ਅਤੇ ਲੋਕੀਂ ਉਠ ਕੇ ਤੁਰ ਗਏ।

ਤੁਰਤੁ ਆਨਿ ਤਾ ਸੌ ਰਮੀ ਮਨ ਮੈ ਭਈ ਨਿਸੋਗ ॥੬॥

(ਤਦ ਉਸ ਨੇ) ਤੁਰਤ ਆ ਕੇ ਉਸ ਨਾਲ ਕਾਮ-ਕ੍ਰੀੜਾ ਕੀਤੀ ਅਤੇ ਮਨ ਵਿਚ ਆਨੰਦਿਤ ਹੋ ਗਈ ॥੬॥

ਪਦੂਆ ਸੌ ਰਤਿ ਮਾਨਿ ਕੈ ਤਹਾ ਪਹੂੰਚੀ ਆਇ ॥

ਪਦੂਆ ਨਾਲ ਪ੍ਰੇਮ-ਕ੍ਰੀੜਾ ਕਰ ਕੇ (ਉਹ) ਉਥੇ ਪਹੁੰਚ ਗਈ

ਰਾਖਿਯੋ ਹੁਤੋ ਸਵਾਰਿ ਜਹ ਆਪਨ ਸਦਨ ਸੁਹਾਇ ॥੭॥

ਜਿਥੇ ਉਸ ਦਾ ਆਪਣਾ ਸਜਿਆ-ਸੰਵਾਰਿਆ ਹੋਇਆ ਘਰ ਸੀ ॥੭॥

ਕੈਸੋ ਹੀ ਬੁਧਿਜਨ ਕੋਊ ਚਤੁਰ ਕੈਸਉ ਹੋਇ ॥

ਕੋਈ ਭਾਵੇਂ ਕਿਤਨਾ ਹੀ ਬੁੱਧੀਮਾਨ ਅਤੇ ਸਿਆਣਾ ਕਿਉਂ ਨਾ ਹੋਏ,

ਚਰਿਤ ਚਤੁਰਿਯਾ ਤ੍ਰਿਯਨ ਕੋ ਪਾਇ ਸਕਤ ਨਹਿ ਕੋਇ ॥੮॥

ਚਤੁਰ ਇਸਤਰੀਆਂ ਦੇ ਚਰਿਤ੍ਰ ਦਾ ਭੇਦ ਕੋਈ ਵੀ ਨਹੀਂ ਪਾ ਸਕਦਾ ॥੮॥

ਜੋ ਨਰ ਅਪੁਨੇ ਚਿਤ ਕੌ ਤ੍ਰਿਯ ਕਰ ਦੇਤ ਬਨਾਇ ॥

ਜੋ ਵਿਅਕਤੀ ਆਪਣੇ ਮਨ (ਦਾ ਭੇਦ) ਇਸਤਰੀ ਨੂੰ ਦਸ ਦਿੰਦਾ ਹੈ,

ਜਰਾ ਤਾਹਿ ਜੋਬਨ ਹਰੈ ਪ੍ਰਾਨ ਹਰਤ ਜਮ ਜਾਇ ॥੯॥

ਤਾਂ ਬੁਢਾਪਾ ਉਸ ਦੀ ਜਵਾਨੀ ਨੂੰ ਚੁਰਾ ਲੈਂਦਾ ਹੈ ਅਤੇ ਜਮ ਜਾ ਕੇ ਪ੍ਰਾਣ ਹਰ ਲੈਂਦਾ ਹੈ ॥੯॥

ਸੋਰਠਾ ॥

ਸੋਰਠਾ:

ਤ੍ਰਿਯਹਿ ਨ ਦੀਜੈ ਭੇਦ ਤਾਹਿ ਭੇਦ ਲੀਜੈ ਸਦਾ ॥

ਸਮ੍ਰਿਤੀਆਂ, ਵੇਦ ਅਤੇ ਕੋਕ-ਸ਼ਾਸਤ੍ਰ ਸਾਰੇ ਇਸ ਤਰ੍ਹਾਂ ਕਹਿੰਦੇ ਹਨ

ਕਹਤ ਸਿੰਮ੍ਰਿਤਿ ਅਰੁ ਬੇਦ ਕੋਕਸਾਰਊ ਯੌ ਕਹਤ ॥੧੦॥

ਕਿ ਇਸਤਰੀ ਨੂੰ ਕਦੇ ਭੇਦ ਨਹੀਂ ਦੇਣਾ ਚਾਹੀਦਾ (ਸਗੋਂ) ਉਸ ਦਾ ਭੇਦ ਸਦਾ ਲੈਂਦੇ ਰਹਿਣਾ ਚਾਹੀਦਾ ਹੈ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩॥੨੪੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਤੇਰਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩॥੨੪੪॥ ਚਲਦਾ॥

ਦੋਹਰਾ ॥

ਦੋਹਰਾ:

ਬਹੁਰਿ ਸੁ ਮੰਤ੍ਰੀ ਰਾਇ ਸੌ ਕਥਾ ਉਚਾਰੀ ਏਕ ॥

ਫਿਰ ਮੰਤ੍ਰੀ ਨੇ ਰਾਜੇ ਨੂੰ ਇਕ ਕਥਾ ਸੁਣਾਈ।

ਅਧਿਕ ਮੋਦ ਮਨ ਮੈ ਬਢੈ ਸੁਨਿ ਗੁਨ ਬਢੈ ਅਨੇਕ ॥੧॥

(ਉਸ ਨੂੰ) ਸੁਣ ਕੇ ਅਨੇਕ ਗੁਣਾਂ ਦਾ ਵਾਧਾ ਹੋਇਆ ਅਤੇ ਮਨ ਬਹੁਤ ਪ੍ਰਸੰਨ ਹੋਇਆ ॥੧॥

ਏਕ ਤ੍ਰਿਯਾ ਗਈ ਬਾਗ ਮੈ ਰਮੀ ਔਰ ਸੋ ਜਾਇ ॥

ਇਕ ਇਸਤਰੀ ਬਾਗ਼ ਵਿਚ ਗਈ ਅਤੇ ਉਥੇ ਕਿਸੇ ਹੋਰ ਨਾਲ ਰਮਣ ਕਰਨ ਲਗ ਗਈ।

ਤਹਾ ਯਾਰ ਤਾ ਕੋ ਤੁਰਤ ਦੁਤਿਯ ਪਹੂੰਚ੍ਯੋ ਆਇ ॥੨॥

ਉਥੇ ਤੁਰਤ ਉਸ ਦਾ ਦੂਜਾ ਯਾਰ ਆ ਗਿਆ ॥੨॥

ਚੌਪਈ ॥

ਚੌਪਈ:

ਜਾਰ ਆਵਤ ਜਬ ਤਿਨ ਤ੍ਰਿਯ ਲਹਿਯੋ ॥

ਉਸ ਇਸਤਰੀ ਨੇ ਜਦੋਂ ਯਾਰ ਆਉਂਦਾ ਵੇਖਿਆ

ਦੁਤਿਯ ਮੀਤ ਸੋ ਇਹ ਬਿਧਿ ਕਹਿਯੋ ॥

(ਤਾਂ) ਦੂਜੇ ਮਿਤਰ ਨੂੰ ਇਸ ਤਰ੍ਹਾਂ ਕਿਹਾ,

ਮਾਲੀ ਨਾਮ ਆਪਨ ਤੁਮ ਕਰੋ ॥

(ਤੂੰ) ਆਪਣੇ ਆਪ ਨੂੰ ਮਾਲੀ ਬਣਾ ਲੈ

ਫਲ ਫੂਲਨਿ ਆਗੇ ਲੈ ਧਰੋ ॥੩॥

ਅਤੇ ਫਲ ਫੁਲ ਲੈ ਕੇ ਅਗੇ ਧਰ ਲੈ ॥੩॥

ਦੋਹਰਾ ॥

ਦੋਹਰਾ:

ਜੋ ਹਮ ਇਹ ਜੁਤ ਬਾਗ ਮੈ ਬੈਠੇ ਮੋਦ ਬਢਾਇ ॥

ਜਦੋਂ ਅਸੀਂ ਇਸ ਬਾਗ਼ ਵਿਚ ਇਕੱਠੇ ਬੈਠੇ ਆਨੰਦ ਮਾਣ ਰਹੇ ਹੋਵਾਂਗੇ।

ਫੂਲ ਫਲਨ ਲੈ ਤੁਮ ਤੁਰਤੁ ਆਗੇ ਧਰੋ ਬਨਾਇ ॥੪॥

ਤਾਂ ਤੁਸੀਂ ਤੁਰਤ ਫਲ ਫੁਲ ਅਗੇ ਆ ਰਖਣਾ ॥੪॥

ਤਬੈ ਤਵਨ ਤਿਯੋ ਹੀ ਕਿਯੋ ਜੋ ਤ੍ਰਿਯ ਤਿਹ ਸਿਖ ਦੀਨ ॥

ਤਦ ਉਸ ਨੇ ਉਂਜ ਹੀ ਕੀਤਾ ਜਿਹੋ ਜਿਹੀ ਇਸਤਰੀ ਨੇ ਉਸ ਨੂੰ ਸਿਖਿਆ ਦਿੱਤੀ ਸੀ।

ਫੂਲ ਫੁਲੇ ਅਰੁ ਫਲ ਘਨੇ ਤੋਰਿ ਤੁਰਤੁ ਕਰ ਲੀਨ ॥੫॥

ਖ਼ਿੜੇ ਹੋਏ ਫੁਲ ਅਤੇ ਬਹੁਤ ਸਾਰੇ ਫਲ ਤੁਰਤ ਤੋੜ ਕੇ ਹੱਥ ਵਿਚ ਲੈ ਲਏ ॥੫॥

ਤ੍ਰਿਯਾ ਸਹਿਤ ਜਦ ਬਾਗ ਮੈ ਜਾਰ ਬਿਰਾਜਿਯੋ ਜਾਇ ॥

ਜਦ ਇਸਤਰੀ ਆਪਣੇ ਯਾਰ ਨਾਲ ਬਾਗ਼ ਵਿਚ ਜਾ ਬੈਠੀ।

ਤੋ ਤਿਨ ਫੁਲ ਫਲ ਲੈ ਤੁਰਤੁ ਆਗੇ ਧਰੇ ਬਨਾਇ ॥੬॥

ਤਾਂ ਉਸ ਨੇ ਫਲ ਫੁਲ ਲਿਆ ਕੇ ਤੁਰਤ ਅਗੇ ਰਖੇ ॥੬॥

ਇਹ ਮਾਲੀ ਇਹ ਬਾਗ ਕੋ ਆਯੋ ਤੁਮਰੇ ਪਾਸ ॥

(ਇਸਤਰੀ ਨੇ ਯਾਰ ਨੂੰ ਕਿਹਾ) ਇਸ ਬਾਗ਼ ਦਾ ਇਹ ਮਾਲੀ ਤੁਹਾਡੇ ਕੋਲ ਆਇਆ ਹੈ।


Flag Counter