ਸ਼੍ਰੀ ਦਸਮ ਗ੍ਰੰਥ

ਅੰਗ - 300


ਨੰਦ ਕੇ ਧਾਮ ਗਯੋ ਤਬ ਹੀ ਬਹੁ ਆਦਰ ਤਾਹਿ ਕਰਿਯੋ ਨੰਦ ਰਾਨੀ ॥

ਤਦ (ਉਹ) ਨੰਦ ਦੇ ਘਰ ਪਹੁੰਚਿਆ ਅਤੇ ਜਸੋਧਾ ਨੇ ਉਸ ਦਾ ਬਹੁਤ ਆਦਰ ਕੀਤਾ।

ਨਾਮੁ ਸੁ ਕ੍ਰਿਸਨ ਕਹਿਓ ਇਹ ਕੋ ਕਰਿ ਮਾਨ ਲਈ ਇਹ ਬਾਤ ਬਖਾਨੀ ॥

(ਗਰਗ ਨੇ) ਇਹ ਗੱਲ ਕਹੀ (ਕਿ) ਇਸ ਦਾ ਨਾਮ 'ਕ੍ਰਿਸਨ' ਰਖੋ। (ਨੰਦ ਨੇ ਵੀ ਇਹ ਆਖੀ ਹੋਈ ਗੱਲ ਸੱਤ) ਕਰ ਕੇ ਮੰਨ ਲਈ।

ਲਾਇ ਲਗੰਨ ਨਛਤ੍ਰਨ ਸੋਧਿ ਕਹੀ ਸਮਝਾਇ ਅਕਥ ਕਹਾਨੀ ॥੯੬॥

ਲਗਨ ਲਗਾ ਕੇ ਅਤੇ ਨਛੱਤ੍ਰਾਂ ਨੂੰ ਸੋਧ ਕੇ (ਗਰਗ ਨੇ ਕ੍ਰਿਸ਼ਨ ਦੀ) ਨਾ ਕਥਨ ਕੀਤੀ ਜਾ ਸਕਣ ਵਾਲੀ ਕਹਾਣੀ ਸੁਣਾ ਦਿੱਤੀ ॥੯੬॥

ਦੋਹਰਾ ॥

ਦੋਹਰਾ:

ਕ੍ਰਿਸਨ ਨਾਮ ਤਾ ਕੋ ਧਰਿਯੋ ਗਰਗਹਿ ਮਨੈ ਬਿਚਾਰਿ ॥

ਗਰਗ ਨੇ ਮਨ ਵਿਚ ਵਿਚਾਰ ਕਰ ਕੇ ਉਸ ਦਾ ਨਾਮ 'ਕ੍ਰਿਸਨ' ਰਖ ਦਿੱਤਾ।

ਸਿਆਮ ਪਲੋਟੈ ਪਾਇ ਜਿਹ ਇਹ ਸਮ ਮਨੋ ਮੁਰਾਰਿ ॥੯੭॥

ਸਿਆਮ (ਕਵੀ ਕਹਿੰਦੇ ਹਨ) ਫਿਰ (ਗਰਗ ਬਾਲਕ ਦੇ) ਚਰਨ ਪਰਸਦਾ ('ਪਲੋਟੈ') ਹੈ (ਅਤੇ ਕਹਿੰਦਾ ਹੈ) ਇਸ ਨੂੰ ਭਗਵਾਨ ਸਮਾਨ ਸਮਝੋ ॥੯੭॥

ਸੁਕਲ ਬਰਨ ਸਤਿਜੁਗਿ ਭਏ ਪੀਤ ਬਰਨ ਤ੍ਰੇਤਾਇ ॥

ਸਤਿਜੁਗ ਵਿਚ ਚਿੱਟੇ ਰੰਗ ਵਾਲਾ (ਹੰਸਾਵਤਾਰ) ਹੋਇਆ ਅਤੇ ਤ੍ਰੇਤੇ ਵਿਚ ਪੀਲੇ ਰੰਗ (ਦੇ ਬਸਤ੍ਰਾਂ ਵਾਲਾ ਰਾਮ ਹੋਇਆ)।

ਪੀਤ ਬਰਨ ਪਟ ਸਿਆਮ ਤਨ ਨਰ ਨਾਹਨਿ ਕੇ ਨਾਹਿ ॥੯੮॥

(ਹੁਣ ਉਹੀ) ਪੀਲੇ ਰੰਗ ਦੇ ਕਪੜਿਆਂ ਅਤੇ ਸਾਂਵਲੇ ਸ਼ਰੀਰ ਵਾਲਾ, ਮਹਾਰਾਜਿਆਂ ਦਾ ਰਾਜਾ (ਕ੍ਰਿਸ਼ਨ ਅਵਤਾਰ) ਹੋਇਆ ਹੈ ॥੯੮॥

ਸਵੈਯਾ ॥

ਸਵੈਯਾ:

ਅੰਨ੍ਰਯ ਦਯੋ ਗਰਗੈ ਜਬ ਨੰਦਹਿ ਤਉ ਉਠਿ ਕੈ ਜਮੁਨਾ ਤਟਿ ਆਯੋ ॥

ਜਦ ਨੰਦ ਨੇ ਗਰਗ ਨੂੰ ਅੰਨ ਦਿੱਤਾ ਤਾਂ (ਉਹ) ਉਠ ਕੇ ਜਮੁਨਾ ਦੇ ਕੰਢੇ ਉਤੇ ਆ ਗਿਆ।

ਨ੍ਰਹਾਇ ਕਟੈ ਕਰਿ ਕੈ ਧੁਤੀਆ ਹਰਿ ਕੋ ਅਰੁ ਦੇਵਨ ਭੋਗ ਲਗਾਯੋ ॥

ਇਸ਼ਨਾਨ ਕਰ ਕੇ, ਲਕ ਵਿਚ ਧੋਤੀ ਬੰਨ੍ਹ ਕੇ ਠਾਕੁਰ ਨੂੰ ਅਤੇ ਦੇਵਤਿਆਂ ਨੂੰ ਭੋਗ ਲਗਾਇਆ।

ਆਇ ਗਏ ਨੰਦ ਲਾਲ ਤਬੈ ਕਰ ਸੋ ਗਹਿ ਕੈ ਅਪੁਨੇ ਮੁਖ ਪਾਯੋ ॥

ਉਸੇ ਵੇਲੇ ਕ੍ਰਿਸ਼ਨ ਜੀ ਆ ਗਏ। ਅਤੇ (ਗਰਗ ਦਾ ਅੰਨ) ਹੱਥ ਨਾਲ ਚੁਕ ਕੇ ਆਪਣੇ ਮੂੰਹ ਵਿਚ ਪਾ ਲਿਆ।

ਚਕ੍ਰਤ ਹ੍ਵੈ ਗਯੋ ਪੇਖਿ ਤਬੈ ਤਿਹ ਅੰਨ੍ਰਯ ਸਭੈ ਇਨ ਭੀਟਿ ਗਵਾਯੋ ॥੯੯॥

ਉਸ ਵੇਲੇ ਇਹ ਵੇਖ ਕੇ ਗਰਗ ਹੈਰਾਨ ਹੋ ਗਿਆ ਅਤੇ (ਸੋਚਣ ਲਗਾ) ਇਸ ਬਾਲਕ ਨੇ (ਮੇਰੇ) ਅੰਨ ਨੂੰ ਭਿਟਾ ਕੇ ਖ਼ਰਾਬ ਕਰ ਦਿੱਤਾ ਹੈ ॥੯੯॥

ਫੇਰਿ ਬਿਚਾਰ ਕਰਿਯੋ ਮਨ ਮੈ ਇਹ ਤੇ ਨਹਿ ਬਾਲਕ ਪੈ ਹਰਿ ਜੀ ਹੈ ॥

(ਗਰਗ ਨੇ) ਮੁੜ ਕੇ ਮਨ ਵਿਚ ਵਿਚਾਰ ਕੀਤਾ, (ਕਿ) ਇਹ (ਤਾਂ) ਬਾਲਕ ਨਹੀਂ ਸਗੋਂ ਹਰਿ ਜੀ ਆਪ ਹਨ।

ਮਾਨਸ ਪੰਚ ਭੂ ਆਤਮ ਕੋ ਮਿਲਿ ਕੈ ਤਿਨ ਸੋ ਕਰਤਾ ਸਰਜੀ ਹੈ ॥

ਜਿਸ ਨੇ ਪੰਜ ਤੱਤ੍ਵਾਂ ਅਤੇ ਆਤਮਾ ਨੂੰ ਮਿਲਾ ਕੇ ਬਣੇ ਮਨੁੱਖ ਦੀ ਸਿਰਜਨਾ ਕੀਤੀ ਹੈ, ਇਹ ਤਾਂ ਉਹੀ ਹੈ।

ਯਾਦ ਕਰੀ ਮਮਤਾ ਇਹ ਕਾਰਨ ਮਧ ਕੋ ਦੂਰ ਕਰੈ ਕਰਜੀ ਹੈ ॥

(ਕਿਉਂਕਿ) ਮੈਂ ਯਾਦ ਕੀਤਾ ਸੀ ਇਸ ਲਈ ਆਪਣੇ-ਪਨ ਦੀ ਭਾਵਨਾ ਨਾਲ ਵਿਥ ਨੂੰ ਮਨ ਵਿਚੋਂ ਦੂਰ ਕਰ ਦਿੱਤਾ ਹੈ।

ਮੂੰਦ ਲਈ ਤਿਹ ਕੀ ਮਤਿ ਯੌ ਪਟ ਸੌ ਤਨ ਢਾਪਤ ਜਿਉ ਦਰਜੀ ਹੈ ॥੧੦੦॥

(ਭਗਵਾਨ ਨੇ) ਉਸ ਦੀ ਮਤ ਨੂੰ (ਇਸ ਤਰ੍ਹਾਂ) ਢਕ ਲਿਆ ਜਿਵੇਂ ਦਰਜੀ ਕਪੜੇ ਨਾਲ ਤਨ ਨੂੰ ਢਕ ਦਿੰਦਾ ਹੈ ॥੧੦੦॥

ਨੰਦ ਕੁਮਾਰ ਤ੍ਰਿਬਾਰ ਭਯੋ ਜਬ ਤੋ ਮਨਿ ਬਾਮਨ ਕ੍ਰੋਧ ਕਰਿਓ ਹੈ ॥

ਕ੍ਰਿਸ਼ਨ ਨੇ ਜਦੋਂ ਤਿੰਨ ਵਾਰ ਭੋਜਨ (ਜੂਠਾ) ਕਰ ਦਿੱਤਾ, ਤਦ ਪੰਡਿਤ ਨੇ ਮਨ ਵਿਚ ਕ੍ਰੋਧ ਕੀਤਾ।

ਮਾਤ ਖਿਝੀ ਜਸੁਦਾ ਹਰਿ ਕੋ ਗਹਿ ਕੈ ਉਰ ਆਪਨੇ ਲਾਇ ਧਰਿਓ ਹੈ ॥

ਤਾਂ ਖਿਝੀ ਹੋਈ ਜਸੋਧਾ ਨੇ ਕ੍ਰਿਸ਼ਨ ਨੂੰ ਫੜ ਕੇ ਆਪਣੀ ਛਾਤੀ ਨਾਲ ਲਗਾ ਲਿਆ।

ਬੋਲ ਉਠੇ ਭਗਵਾਨ ਤਬੈ ਇਹ ਦੋਸ ਨ ਹੈ ਮੁਹਿ ਯਾਦ ਕਰਿਓ ਹੈ ॥

ਉਸੇ ਵੇਲੇ ਭਗਵਾਨ (ਕ੍ਰਿਸ਼ਨ ਜੀ) ਬੋਲ ਪਏ, ਇਸ ਵਿਚ ਮੇਰਾ ਕੋਈ ਦੋਸ਼ ਨਹੀਂ ਹੈ (ਕਿਉਂਕਿ ਇਸ ਨੇ) ਮੈਨੂੰ ਆਪ ਹੀ ਯਾਦ ਕੀਤਾ ਹੈ (ਕਿ ਆਓ ਭਗਵਾਨ ਭੋਗ ਲਗਾਓ)।

ਪੰਡਿਤ ਜਾਨ ਲਈ ਮਨ ਮੈ ਉਠ ਕੈ ਤਿਹ ਕੇ ਤਬ ਪਾਇ ਪਰਿਓ ਹੈ ॥੧੦੧॥

ਇਹ ਸੁਣ ਕੇ ਪੰਡਿਤ ਨੇ ਮਨ ਵਿਚ ਜਾਣ ਲਿਆ (ਜੋ ਸਚ-ਮੁਚ ਹੀ ਇਹ ਵਿਸ਼ਣੂ ਅਵਤਾਰ ਹੈ) ਤਦ ਉਠ ਕੇ ਉਸ ਦੇ ਚਰਨੀ ਪੈ ਗਿਆ ॥੧੦੧॥

ਦੋਹਰਾ ॥

ਦੋਹਰਾ:

ਨੰਦ ਦਾਨ ਤਾ ਕੌ ਦਯੋ ਕਹ ਲਉ ਕਹੋ ਸੁਨਾਇ ॥

ਨੰਦ ਨੇ ਉਸ ਨੂੰ (ਜੋ) ਦਾਨ ਦਿੱਤਾ (ਉਸ ਨੂੰ ਮੈਂ) ਕਿਥੋਂ ਤਕ ਕਹਿ ਕੇ ਸੁਣਾਵਾਂ?

ਗਰਗ ਆਪਨੇ ਘਰਿ ਚਲਿਯੋ ਮਹਾ ਪ੍ਰਮੁਦ ਮਨਿ ਪਾਇ ॥੧੦੨॥

ਗਰਗ (ਦਾਨ) ਪ੍ਰਾਪਤ ਕਰ ਕੇ ਪ੍ਰਸੰਨ ਮਨ ਨਾਲ ਆਪਣੇ ਘਰ ਨੂੰ ਤੁਰ ਪਿਆ ॥੧੦੨॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਨਾਮਕਰਨ ਬਰਨਨੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਨਾਮਕਰਨ ਵਰਣਨ ਦੀ ਸਮਾਪਤੀ।

ਸਵੈਯਾ ॥

ਸਵੈਯਾ:

ਬਾਲਕ ਰੂਪ ਧਰੇ ਹਰਿ ਜੀ ਪਲਨਾ ਪਰ ਝੂਲਤ ਹੈ ਤਬ ਕੈਸੇ ॥

ਤਦੋਂ ਬਾਲਕ ਰੂਪ ਧਰੇ ਹੋਇਆਂ ਹਰਿ ਜੀ ਪੰਘੂੜੇ ਉਪਰ ਕਿਸ ਤਰ੍ਹਾਂ ਝੂਲ ਰਹੇ ਹਨ?

ਮਾਤ ਲਡਾਵਤ ਹੈ ਤਿਹ ਕੌ ਔ ਝੁਲਾਵਤ ਹੈ ਕਰਿ ਮੋਹਿਤ ਕੈਸੇ ॥

ਉਨ੍ਹਾਂ ਨੂੰ ਜਸੋਧਾ ਮਾਤਾ ਲਡਾਉਂਦੀ ਹੈ ਅਤੇ ਝੁਲਾਉਂਦੀ ਹੈ; (ਉਹ) ਕਿਸ ਤਰ੍ਹਾਂ ਮੋਹਿਤ ਕਰ ਰਹੇ ਹਨ?

ਤਾ ਛਬਿ ਕੀ ਉਪਮਾ ਅਤਿ ਹੀ ਕਬਿ ਸ੍ਯਾਮ ਕਹੀ ਮੁਖ ਤੇ ਫੁਨਿ ਐਸੇ ॥

ਉਸ ਦ੍ਰਿਸ਼ ਦੀ ਉਪਮਾ ਸ਼ਿਆਮ ਕਵੀ ਨੇ (ਆਪਣੇ) ਮੁਖ ਤੋਂ ਇਉਂ ਕਹੀ ਹੈ,

ਭੂਮਿ ਦੁਖੀ ਮਨ ਮੈ ਅਤਿ ਹੀ ਜਨੁ ਪਾਲਤ ਹੈ ਰਿਪੁ ਦੈਤਨ ਜੈਸੇ ॥੧੦੩॥

ਮਾਨੋ ਧਰਤੀ ਮਨ ਵਿਚ ਬਹੁਤ ਦੁਖੀ ਹੋ ਕੇ ਦੈਂਤਾਂ ਦੇ ਵੈਰੀ ਨੂੰ ਪਾਲ ਰਹੀ ਹੋਵੇ ॥੧੦੩॥

ਭੂਖ ਲਗੀ ਜਬ ਹੀ ਹਰਿ ਕੋ ਤਬ ਪੈ ਜਸੁਧਾ ਥਨ ਕੌ ਤਿਨਿ ਚਾਹਿਯੋ ॥

ਜਦੋਂ ਕ੍ਰਿਸ਼ਨ ਨੂੰ ਭੁਖ ਲਗੀ ਤਦੋਂ ਉਨ੍ਹਾਂ ਨੇ ਜਸੋਧਾ ਦਾ ਥਣ (ਚੁੰਘਣਾ) ਚਾਹਿਆ;

ਮਾਤ ਉਠੀ ਨ ਭਯੋ ਮਨ ਕ੍ਰੁਧ ਤਬੈ ਪਗ ਸੋ ਮਹਿ ਗੋਡ ਕੈ ਬਾਹਿਯੋ ॥

ਪਰ ਮਾਤਾ ਨਾ ਉਠੀ। ਮਨ ਵਿਚ ਕ੍ਰੋਧ ਆ ਗਿਆ, ਤਦ ਪੈਰ ਨਾਲ ਧਰਤੀ ਨੂੰ ਘੁਟ ਕੇ ਦਬਾ ਦਿੱਤਾ।

ਤੇਲ ਧਰਿਓ ਅਰੁ ਘੀਉ ਭਰਿਓ ਛੁਟਿ ਭੂਮਿ ਪਰਿਯੋ ਜਸੁ ਸ੍ਯਾਮ ਸਰਾਹਿਯੋ ॥

(ਧਰਤੀ ਹਿੱਲ ਗਈ) ਜੋ ਤੇਲ (ਘਰ ਵਿਚ) ਧਰਿਆ ਹੋਇਆ ਸੀ ਅਤੇ ਘਿਉ (ਭਾਂਡਿਆਂ ਵਿਚ) ਭਰਿਆ ਹੋਇਆ ਸੀ ਉਹ ਸਾਰਾ ਵਗ ਕੇ ਧਰਤੀ ਉਤੇ ਆ ਗਿਆ, ਜਿਸ ਦੀ ਉਪਮਾ ਸ਼ਿਆਮ (ਕਵੀ) ਨੇ ਇਸ ਤਰ੍ਹਾਂ ਕੀਤੀ ਹੈ,

ਹੋਤ ਕੁਲਾਹਲ ਮਧ ਪੁਰੀ ਧਰਨੀ ਕੋ ਮਨੋ ਸਭ ਸੋਕ ਸੁ ਲਾਹਿਯੋ ॥੧੦੪॥

ਮਾਨੋ ਮਥੁਰਾ ਪੁਰੀ ਵਿਚ ਕੁਲਾਹਲ ਹੋ ਰਿਹਾ ਹੋਵੇ, (ਇਸ ਕਰ ਕੇ) ਧਰਤੀ ਨੇ (ਘਿਉ ਡੋਹਲ ਕੇ) ਸਾਰਾ ਸ਼ੋਕ ਲਾਹ ਦਿੱਤਾ ਹੈ ॥੧੦੪॥

ਧਾਇ ਗਏ ਬ੍ਰਿਜ ਲੋਕ ਸਬੈ ਹਰਿ ਜੀ ਤਿਨ ਅਪਨੇ ਕੰਠ ਲਗਾਏ ॥

ਬ੍ਰਜ ਦੇ ਸਾਰੇ ਲੋਕ ਭਜਦੇ ਗਏ ਅਤੇ ਕ੍ਰਿਸ਼ਨ ਜੀ ਨੂੰ ਆਪਣੇ ਗਲ ਨਾਲ ਲਾ ਲਿਆ।

ਅਉਰ ਸਭੈ ਬ੍ਰਿਜ ਲੋਕ ਬਧੂ ਮਿਲਿ ਭਾਤਨ ਭਾਤਨ ਮੰਗਲ ਗਾਏ ॥

ਬ੍ਰਜ ਦੇ ਹੋਰ ਵੀ ਸਾਰੇ ਲੋਕ ਅਤੇ ਇਸਤਰੀਆਂ ਮਿਲ ਕੇ ਭਾਂਤ ਭਾਂਤ ਦੇ ਮੰਗਲ ਗਾਣ ਲਗੀਆਂ।

ਭੂਮਿ ਹਲੀ ਨਭ ਯੋ ਇਹ ਕਉਤਕ ਬਾਰਨ ਭੇਦ ਯੌ ਭਾਖਿ ਸੁਨਾਏ ॥

ਧਰਤੀ ਕੰਬ ਗਈ ਅਤੇ ਆਕਾਸ਼ ਵਿਚ (ਭਾਰੀ) ਕੌਤਕ ਹੋਇਆ। ਇਸ ਭੇਦ ਨੂੰ ਬਾਲਿਕਾਵਾਂ ('ਬਾਰਨ') ਨੇ ਕਹਿ (ਕੇ ਸਪਸ਼ਟ ਕਰ ਦਿੱਤਾ)।

ਚਕ੍ਰਤ ਬਾਤ ਭਏ ਸੁਨਿ ਕੈ ਅਪਨੇ ਮਨ ਮੈ ਤਿਨ ਸਾਚ ਨ ਲਾਏ ॥੧੦੫॥

ਇਹ ਸੁਣ ਕੇ ਸਾਰੇ ਹੈਰਾਨ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਮਨ ਵਿਚ (ਇਸ ਨੂੰ) ਸੱਚ ਕਰ ਕੇ ਨਾ ਮੰਨਿਆ ॥੧੦੫॥

ਸਵੈਯਾ ॥

ਸਵੈਯਾ:

ਕਾਨਹਿ ਕੇ ਸਿਰ ਸਾਥ ਛੁਹਾਇ ਕੈ ਅਉਰ ਸਭੈ ਤਿਨ ਅੰਗਨ ਕੋ ॥

(ਨੰਦ ਨੇ) ਕਾਨ੍ਹ ਦੇ ਸਿਰ ਨਾਲ ਅਤੇ ਉਸ ਦੇ ਸਾਰੇ ਅੰਗਾਂ ਨਾਲ ਛੁਹਾ ਕੇ

ਅਰੁ ਲੋਕ ਬੁਲਾਇ ਸਬੈ ਬ੍ਰਿਜ ਕੈ ਬਹੁ ਦਾਨ ਦਯੋ ਤਿਨ ਮੰਗਨ ਕੋ ॥

(ਅਨੇਕ ਪਦਾਰਥ) ਬ੍ਰਜ ਦੇ ਸਾਰੇ ਮੰਗਤਿਆਂ ਨੂੰ ਬੁਲਾ ਕੇ ਦਾਨ ਕਰ ਦਿੱਤੇ।

ਅਰੁ ਦਾਨ ਦਯੋ ਸਭ ਹੀ ਗ੍ਰਿਹ ਕੋ ਕਰ ਕੈ ਪਟ ਰੰਗਨ ਰੰਗਨ ਕੋ ॥

ਸਾਰੇ ਘਰਾਂ ਨੂੰ ਰੰਗਾਂ ਰੰਗਾਂ ਦੇ ਕਪੜੇ ਦਾਨ ਕਰ ਦਿੱਤੇ। ਇਹ ਢੰਗ ਬਣਾ ਕੇ ਉਨ੍ਹਾਂ ਨੂੰ (ਦਾਨ) ਦਿੱਤਾ

ਇਹ ਸਾਜ ਬਨਾਇ ਦਯੋ ਤਿਨ ਕੋ ਅਰੁ ਅਉਰ ਦਯੋ ਦੁਖ ਭੰਗਨ ਕੋ ॥੧੦੬॥

ਅਤੇ ਦੁਖਾਂ ਦੇ ਨਾਸ ਲਈ ਹੋਰ (ਸਭ ਤਰ੍ਹਾਂ ਦਾ ਧਨ) (ਪਦਾਰਥ) ਦਿੱਤਾ ॥੧੦੬॥

ਕੰਸ ਬਾਚ ਤ੍ਰਿਣਾਵਰਤ ਸੋ ॥

ਤ੍ਰਿਣਾਵਰਤ ਨੂੰ ਕੰਸ ਨੇ ਕਿਹਾ:

ਅੜਿਲ ॥

ਅੜਿਲ:

ਜਬੈ ਪੂਤਨਾ ਹਨੀ ਸੁਨੀ ਗੋਕੁਲ ਬਿਖੈ ॥

ਜਦੋਂ (ਕੰਸ ਨੇ) ਗੋਕਲ ਵਿਚ ਪੂਤਨਾ ਦੇ ਮਾਰੇ ਜਾਣ ਦੀ ਗੱਲ ਸੁਣੀ

ਤ੍ਰਿਣਾਵਰਤ ਸੋ ਕਹਿਯੋ ਜਾਹੁ ਤਾ ਕੋ ਤਿਖੈ ॥

(ਤਦੋਂ ਉਸ ਨੇ) ਤ੍ਰਿਣਾਵਰਤ (ਦੈਂਤ ਨੂੰ) ਕਿਹਾ, ਤੂੰ ਛੇਤੀ ਨਾਲ ਗੋਕੁਲ ਜਾ

ਨੰਦ ਬਾਲ ਕੋ ਮਾਰੋ ਐਸੇ ਪਟਕਿ ਕੈ ॥

ਅਤੇ ਨੰਦ ਦੇ ਪੁੱਤਰ ਨੂੰ ਇਸ ਤਰ੍ਹਾਂ ਪਟਕਾ ਕੇ ਮਾਰ


Flag Counter