ਉਸ ਯਾਰਨੀ (ਵਿਭਚਾਰਨ) ਇਸਤਰੀ ਦੇ ਪਤੀ ਨੇ ਵਿਚਾਰ ਪੂਰਵਕ
ਇਕ ਦਿਨ ਇਸ ਤਰ੍ਹਾਂ ਕਿਹਾ,
(ਮੈਂ) ਦੇਸ ਛੋੜ ਕੇ ਵਿਦੇਸ ਜਾ ਰਿਹਾ ਹਾਂ
ਅਤੇ ਤੈਨੂੰ ਬਹੁਤ ਸਾਰਾ ਧਨ ਕਮਾ ਕੇ ਲਿਆ ਦੇਵਾਂਗਾ ॥੨॥
ਇਹ ਗੱਲ ਕਹਿ ਕੇ ਉਹ ਚਲਾ ਗਿਆ,
(ਪਰ ਅਸਲੋਂ) ਘਰ ਦੇ ਕੋਨੇ ਨਾਲ ਲਗ ਕੇ ਖੜੋ ਗਿਆ।
ਸਾਹਿਬ ਦੇਈ ਨੇ ਤਦ ਯਾਰ ਨੂੰ ਬੁਲਾਇਆ
ਅਤੇ ਉਸ ਨਾਲ ਕਾਮ ਕੇਲ ਕੀਤੀ ॥੩॥
(ਜਦ ਉਸ ਇਸਤਰੀ ਨੇ) ਘਰ ਦੇ ਕੋਨੇ ਵਿਚ (ਖੜੋਤੇ) ਪਤੀ ਨੂੰ ਵੇਖ ਲਿਆ
ਤਾਂ ਉਸ ਇਸਤਰੀ ਨੇ ਇਹ ਚਰਿਤ੍ਰ ਖੇਡਿਆ।
(ਉਹ) ਯਾਰ ਨਾਲ ਲਿਪਟ ਲਿਪਟ ਕੇ ਆਸਣ ਕਰਦੀ ਰਹੀ
(ਪਰ ਪਤੀ ਨੂੰ) ਚੀਖ਼ ਚੀਖ਼ ਕੇ ਸੁਣਾਉਣ ਲਗੀ ॥੪॥
ਜੇ ਅਜ ਮੇਰਾ ਪਤੀ ਘਰ ਵਿਚ ਹੁੰਦਾ
ਤਾਂ ਕਿਵੇਂ ਵੀ ਤੂੰ ਮੇਰੀ ਪਰਛਾਈ ਨਾ ਵੇਖ ਸਕਦਾ।
ਅਜ ਮੇਰਾ ਪ੍ਰੀਤਮ (ਪਤੀ) ਇਥੇ ਨਹੀਂ,
(ਨਹੀਂ ਤਾਂ) ਹੁਣੇ ਹੀ ਤੇਰਾ ਸਿਰ ਪਾੜ ਦਿੰਦਾ ॥੫॥
ਦੋਹਰਾ:
ਉਸ ਨਾਲ ਬਹੁਤ ਕਾਮ-ਕ੍ਰੀੜਾ ਕਰ ਕੇ ਯਾਰ ਨੂੰ ਉਠਾ ਦਿੱਤਾ
ਅਤੇ ਆਪ ਦਿਲ ਵਿਚ ਦੁਖ ਮੰਨਾ ਕੇ ਪਿਟਣ ਲਗ ਗਈ ॥੬॥
ਚੌਪਈ:
ਇਸ ਨੇ ਅਜ ਮੇਰਾ ਧਰਮ ਨਸ਼ਟ ਕਰ ਦਿੱਤਾ ਹੈ।
ਮੇਰਾ ਪ੍ਰਾਣਨਾਥ ਘਰ ਨਹੀਂ ਸੀ।
ਹੁਣ ਜਾਂ ਤਾਂ ਮਕਾਨ ਤੋਂ ਡਿਗ ਕੇ ਮਰ ਜਾਵਾਂਗੀ।
ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗੀ ॥੭॥
ਜਾਂ ਤਾਂ ਮੈਂ ਸ਼ਰੀਰ ਅਗਨੀ ਵਿਚ ਸਾੜ ਦੇਵਾਂਗੀ,
ਜਾਂ ਪ੍ਰੀਤਮ ਕੋਲ ਜਾ ਕੇ ਪੁਕਾਰ ਕਰਾਂਗੀ।
ਜ਼ਬਰਦਸਤੀ ਕਰ ਕੇ ਯਾਰ ਰਮਣ ਕਰ ਗਿਆ ਹੈ
ਅਤੇ ਮੇਰਾ ਸਾਰਾ ਧਰਮ ਭ੍ਰਸ਼ਟ ਕਰ ਗਿਆ ਹੈ ॥੮॥
ਦੋਹਰਾ:
ਇਸ ਤਰ੍ਹਾਂ ਮੁਖ ਤੋਂ ਬਚਨ ਕਹਿ ਕੇ ਕਟਾਰ ਉਠਾ ਲਈ
ਅਤੇ ਆਪਣੇ ਪਤੀ ਨੂੰ ਵਿਖਾ ਕੇ ਪੇਟ ਵਿਚ ਮਾਰਨ ਲਗੀ ॥੯॥
ਚੌਪਈ:
ਇਹ ਵੇਖ ਕੇ ਉਸ ਦਾ ਪਤੀ ਭਜਿਆ ਆਇਆ
ਅਤੇ (ਉਸ ਦੇ) ਹੱਥ ਵਿਚੋਂ ਕਟਾਰ ਖੋਹ ਲਈ।
(ਕਹਿਣ ਲਗਿਆ) ਪਹਿਲਾਂ ਤੂੰ ਮੈਨੂੰ (ਕਟਾਰ) ਮਾਰ
ਅਤੇ ਇਸ ਪਿਛੋਂ ਆਪਣੇ ਹਿਰਦੇ ਵਿਚ ਮਾਰੀਂ ॥੧੦॥
ਤੇਰਾ ਧਰਮ ਭ੍ਰਸ਼ਟ ਨਹੀਂ ਹੋਇਆ ਹੈ।
(ਉਹ) ਯਾਰ ਜ਼ਬਰਦਸਤੀ ਰਮਣ ਕਰ ਗਿਆ ਹੈ।
ਰਾਵਣ ਨੇ ਬਲ ਪੂਰਵਕ ਸੀਤਾ ਨੂੰ ਹਰ ਲਿਆ ਸੀ
ਤਾਂ ਸ੍ਰੀ ਰਘੂਨਾਥ ਨੇ (ਸੀਤਾ ਨੂੰ) ਛਡ ਥੋੜਾ ਦਿੱਤਾ ਸੀ ॥੧੧॥
ਦੋਹਰਾ:
ਹੇ ਇਸਤਰੀ! ਮੇਰੀ ਗੱਲ ਸੁਣ, (ਤੂੰ) ਆਪਣੇ ਚਿਤ ਵਿਚ (ਕਿਸੇ ਪ੍ਰਕਾਰ ਦਾ) ਰੋਸ ਨਾ ਕਰ।
ਯਾਰ ਜਬਰ ਨਾਲ ਭੋਗ ਕਰ ਕੇ ਭਜ ਗਿਆ ਹੈ, ਇਸ ਵਿਚ ਤੇਰਾ ਕੋਈ ਦੋਸ਼ ਨਹੀਂ ਹੈ ॥੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੧॥੩੩੬੭॥ ਚਲਦਾ॥
ਚੌਪਈ:
ਐਂਡੇ ਰਾਇ ਨਾਂ ਦਾ ਇਕ ਭਾਟ ਸੁਣੀਂਦਾ ਸੀ।
ਉਸ ਦੀ ਇਸਤਰੀ ਦਾ ਨਾਂ ਗੀਤ ਕਲਾ ਸੀ।
ਜਦ ਉਸ ਨੇ ਬੀਰਮ ਦੇਵ ਨਾਂ ਦੇ ਸੂਰਮੇ ਨੂੰ ਵੇਖਿਆ,