ਸ਼੍ਰੀ ਦਸਮ ਗ੍ਰੰਥ

ਅੰਗ - 1210


ਚੇਰੀ ਬਾਚ ॥

ਦਾਸੀ ਨੇ ਕਿਹਾ:

ਮਿਲ੍ਯੋ ਬੈਦ ਮੁਹਿ ਏਕ ਨ੍ਰਿਪਾਰਾ ॥

ਹੇ ਰਾਜਨ! ਮੈਨੂੰ ਇਕ ਵੈਦ ਮਿਲਿਆ ਹੈ।

ਕ੍ਰਿਯਾ ਦਈ ਤਿਨ ਮੋਹਿ ਸੁਧਾਰਾ ॥

ਉਸ ਨੇ ਮੈਨੂੰ ਚੰਗੀ ਤਰ੍ਹਾਂ ਨਾਲ (ਦਵਾਈ ਦੀ ਇਕ) ਵਿਧੀ ਦਸੀ ਹੈ।

ਮੈ ਇਹ ਕਰੀ ਚਕਿਤਸਾ ਤਾ ਤੇ ॥

ਇਸ ਲਈ ਮੈਂ ਉਹ ਚਿਕਿਤਸਾ-ਕ੍ਰਿਆ ਕੀਤੀ ਹੈ।

ਲੀਜੈ ਸਕਲ ਬ੍ਰਿਥਾ ਸੁਨਿ ਯਾ ਤੇ ॥੭॥

ਇਸ ਬਾਰੇ (ਮੇਰੇ ਕੋਲੋਂ) ਪੂਰੀ ਵਿਥਿਆ ਸੁਣ ਲਵੋ ॥੭॥

ਖਈ ਰੋਗ ਇਹ ਕਹਿਯੋ ਰਾਜ ਮਹਿ ॥

ਉਸ (ਵੈਦ) ਨੇ ਮੈਨੂੰ ਦਸਿਆ ਕਿ ਰਾਜੇ ਨੂੰ ਤਪੇਦਿਕ ਹੈ।

ਤਾ ਤੇ ਮਾਰਿ ਦਾਸ ਤੂ ਇਹ ਕਹਿ ॥

ਇਸ ਲਈ ਤੂੰ ਇਸ ਦਾਸ ਨੂੰ ਮਾਰ ਦੇ।

ਕਰਿ ਮਿਮਿਯਾਈ ਨ੍ਰਿਪਹਿ ਖਵਾਵੈ ॥

(ਉਸ ਦੇ ਮਗ਼ਜ਼ ਦੀ) ਚਰਬੀ ਕਢ ਕੇ ਰਾਜੇ ਨੂੰ ਖੁਆਓ।

ਤਬ ਤਿਹ ਦੋਖ ਦੂਰ ਹ੍ਵੈ ਜਾਵੈ ॥੮॥

ਤਦ ਉਸ ਦਾ ਦੁਖ ਦੂਰ ਹੋ ਜਾਏਗਾ ॥੮॥

ਤਿਹ ਨਿਮਿਤ ਯਾ ਕੋ ਮੈ ਘਾਯੋ ॥

ਇਸ ਲਈ ਮੈਂ ਇਸ ਨੂੰ ਮਾਰਿਆ ਹੈ

ਮਿਮਿਯਾਈ ਕੋ ਬਿਵਤ ਬਨਾਯੋ ॥

ਅਤੇ ਚਰਬੀ (ਕਢਣ ਦੀ) ਵਿਉਂਤ ਬਣਾਈ ਹੈ।

ਜੌ ਤੁਮ ਭਛਨ ਕਰਹੁ ਤੇ ਕੀਜੈ ॥

ਜੇ ਤੁਸੀਂ (ਇਸ ਚਰਬੀ ਨੂੰ) ਖਾਣਾ ਹੋਵੇ ਤਾਂ ਮੈਂ ਕਢਾਂ?

ਨਾਤਰ ਛਾਡਿ ਆਜੁ ਹੀ ਦੀਜੈ ॥੯॥

ਨਹੀਂ ਤਾਂ ਹੁਣੇ ਹੀ (ਇਸ ਨੂੰ) ਛਡ ਦਿਆਂ ॥੯॥

ਜਬ ਇਹ ਭਾਤਿ ਨ੍ਰਿਪਤਿ ਸੁਨਿ ਪਾਯੋ ॥

ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ

ਤਾਹਿ ਬੈਦਨੀ ਕਰਿ ਠਹਰਾਯੋ ॥

ਤਾਂ ਉਸ ਨੂੰ ਵੈਦਣੀ ਵਜੋਂ ਮੰਨ ਲਿਆ।

ਮਨ ਮਹਿ ਕਹਿਯੋ ਭਲੀ ਬਿਧਿ ਕੀਨੀ ॥

ਮਨ ਵਿਚ ਕਹਿਣ ਲਗਾ ਕਿ ਵਿਧਾਤਾ ਨੇ ਚੰਗਾ ਕੀਤਾ ਹੈ

ਘਰ ਮਹਿ ਨਾਰਿ ਰੋਗਿਹਾ ਦੀਨੀ ॥੧੦॥

ਕਿ ਘਰ ਵਿਚ ਹੀ ਰੋਗ ਖ਼ਤਮ ਕਰਨ ਵਾਲੀ ਇਸਤਰੀ ਦੇ ਦਿੱਤੀ ਹੈ ॥੧੦॥

ਧੰਨਿ ਧੰਨਿ ਕਹਿ ਤਾਹਿ ਬਖਾਨਾ ॥

(ਰਾਜੇ ਨੇ) ਉਸ ਨੂੰ ਧੰਨ ਧੰਨ ਕਿਹਾ (ਅਤੇ ਦਸਿਆ ਕਿ)

ਤੇਰੋ ਗੁਨ ਹਮ ਆਜੁ ਪਛਾਨਾ ॥

ਤੇਰਾ ਗੁਣ ਮੈਂ ਅਜ ਪਛਾਣਿਆ ਹੈ।

ਪਛਮ ਦਿਸਿ ਹਮ ਸੁਨੀ ਬਨੈਯਤ ॥

ਪੱਛਮ ਦਿਸ਼ਾ (ਦੇ ਦੇਸ਼ਾਂ) ਵਿਚ (ਇਸ ਪ੍ਰਕਾਰ ਦੀ ਦਵਾਈ) ਬਣਦੀ ਸੁਣੀ ਹੈ,

ਹਮਰੇ ਦੇਸ ਨ ਢੂੰਡੀ ਪੈਯਤ ॥੧੧॥

ਪਰ ਸਾਡੇ ਦੇਸ ਵਿਚ ਕਿਤੇ ਢੂੰਢਿਆਂ ਨਹੀਂ ਮਿਲਦੀ ਹੈ ॥੧੧॥

ਤੁਹਿ ਜਾਨਤ ਮੁਹਿ ਕਹਤ ਬਤਾਈ ॥

ਤੂੰ ਜਾਣਦੀ ਹੈਂ ਅਤੇ ਮੈਨੂੰ ਦਸ ਰਹੀ ਹੈਂ

ਮਿਮਿਆਈ ਇਹ ਦੇਸ ਬਨਾਈ ॥

ਕਿ ਇਸ ਦੇਸ ਵਿਚ ਵੀ ਚਰਬੀ (ਦੀ ਦਵਾਈ) ਬਣਦੀ ਹੈ।

ਕਹਾ ਭਯੋ ਇਕ ਦਾਸ ਸੰਘਾਰਾ ॥

ਕੀ ਹੋਇਆ ਜੇ ਇਕ ਦਾਸ ਮਾਰ ਦਿੱਤਾ।

ਹਮਰੋ ਰੋਗ ਬਡੋ ਤੈ ਟਾਰਾ ॥੧੨॥

ਤੂੰ ਤਾਂ ਮੇਰਾ ਵੱਡਾ ਰੋਗ ਖ਼ਤਮ ਕਰ ਦਿੱਤਾ ਹੈ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੪॥੫੩੦੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੪॥੫੩੦੨॥ ਚਲਦਾ॥

ਚੌਪਈ ॥

ਚੌਪਈ:

ਬੰਦਰ ਬਸ ਤਹ ਬਾਸੀ ਜਹਾ ॥

ਜਿਥੇ ਬੰਦਰ ਬਸ ਨਾਂ ਦੀ ਬਸਤੀ ਹੈ,

ਹਬਸੀ ਰਾਇ ਨਰਾਧਿਪ ਤਹਾ ॥

ਉਥੇ ਹਬਸ਼ੀ ਰਾਇ ਨਾਂ ਦਾ ਰਾਜਾ ਸੀ।

ਹਬਸ ਮਤੀ ਤਾ ਕੈ ਘਰ ਰਾਨੀ ॥

ਉਸ ਦੇ ਘਰ ਹਬਸ਼ ਮਤੀ ਨਾਂ ਦੀ ਰਾਣੀ ਸੀ,

ਜਨੁ ਪੁਰ ਖੋਜਿ ਚੌਦਹੂੰ ਆਨੀ ॥੧॥

ਮਾਨੋ ਚੌਦਾਂ ਲੋਕਾਂ ਨੂੰ ਖੋਜ ਕੇ ਲਿਆਂਦੀ ਹੋਵੇ ॥੧॥

ਹਾਸਿਮ ਖਾਨ ਪਠਾਨ ਇਕ ਤਹਾ ॥

ਉਥੇ ਇਕ ਹਾਸ਼ਿਮ ਖ਼ਾਨ ਨਾਂ ਦਾ ਪਠਾਣ ਸੀ

ਜਾ ਸਮ ਸੁੰਦਰ ਕੋਊ ਨ ਕਹਾ ॥

ਜਿਸ ਵਰਗਾ ਕਿਤੇ ਕੋਈ ਸੁੰਦਰ ਨਹੀਂ ਸੀ।

ਰਾਨੀ ਤਾਹਿ ਨਿਰਖਿ ਉਰਝਾਨੀ ॥

ਰਾਣੀ ਉਸ ਨੂੰ ਵੇਖ ਕੇ ਉਲਝ ਗਈ।

ਬਿਰਹ ਬਿਕਲ ਹ੍ਵੈ ਗਈ ਦਿਵਾਨੀ ॥੨॥

(ਅਤੇ ਉਸ ਦੇ) ਵਿਯੋਗ ਵਿਚ ਵਿਆਕੁਲ ਹੋ ਕੇ ਦੀਵਾਨੀ ਹੋ ਗਈ ॥੨॥

ਰਾਨੀ ਜਤਨ ਅਨੇਕ ਬਨਾਏ ॥

ਰਾਣੀ ਨੇ ਅਨੇਕ ਤਰ੍ਹਾਂ ਦੇ ਯਤਨ ਕੀਤੇ

ਛਲ ਬਲ ਸੌ ਗ੍ਰਿਹ ਮਿਤ੍ਰ ਬੁਲਾਏ ॥

ਅਤੇ ਵਲ ਛਲ ਨਾਲ ਮਿਤਰ ਨੂੰ ਘਰ ਬੁਲਾਇਆ।

ਕਾਮ ਭੋਗ ਤਿਹ ਸੰਗ ਕਮਾਨਾ ॥

ਉਸ ਨਾਲ ਕਾਮ ਭੋਗ ਕੀਤਾ

ਆਸਨ ਚੁੰਬਨ ਕੀਏ ਪ੍ਰਮਾਨਾ ॥੩॥

ਅਤੇ ਬਹੁਤ ਚੰਬਨ ਅਤੇ ਆਸਣ ਕੀਤੇ ॥੩॥

ਦੋਹਰਾ ॥

ਦੋਹਰਾ:

ਅਨਿਕ ਭਾਤਿ ਭਜਿ ਮਿਤ੍ਰ ਕਹ ਗਰੇ ਰਹੀ ਲਪਟਾਇ ॥

(ਆਪਣੇ) ਮਿਤਰ ਨਾਲ ਅਨੇਕ ਤਰ੍ਹਾਂ ਦੀ ਰਤੀ-ਕ੍ਰੀੜਾ ਕਰ ਕੇ ਉਸ ਦੇ ਗਲੇ ਨਾਲ ਲਿਪਟ ਗਈ।

ਜਾਨੁ ਨਿਰਧਨੀ ਪਾਇ ਧਨ ਰਹਿਯੋ ਹੀਯ ਸੌ ਲਾਇ ॥੪॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕੋਈ ਨਿਰਧਨ ਵਿਅਕਤੀ, ਧਨ ਦੇ ਪ੍ਰਾਪਤ ਹੋ ਜਾਣ ਤੇ ਉਸ ਨੂੰ ਹਿਰਦੇ ਨਾਲ ਲਗਾਈ ਰਖਦਾ ਹੋਵੇ ॥੪॥

ਚੌਪਈ ॥

ਚੌਪਈ:

ਤਬ ਰਾਜਾ ਤਾ ਕੇ ਗ੍ਰਿਹ ਆਯੋ ॥

ਤਦ ਰਾਜਾ ਉਸ ਦੇ ਘਰ ਆਇਆ।

ਨਿਰਖਿ ਸੇਜ ਪਰ ਤਾਹਿ ਰਿਸਾਯੋ ॥

ਉਸ ਨੂੰ ਸੇਜ ਉਤੇ ਬੈਠਾ ਵੇਖ ਕੇ ਬਹੁਤ ਕ੍ਰੋਧਿਤ ਹੋਇਆ।

ਅਸਿ ਗਹਿ ਧਯੋ ਹਾਥ ਗਹਿ ਨਾਰੀ ॥

(ਉਹ) ਤਲਵਾਰ ਪਕੜ ਕੇ ਝਪਟਿਆ ਪਰ ਇਸਤਰੀ ਨੇ (ਉਸ ਦਾ) ਹੱਥ ਪਕੜ ਲਿਆ

ਇਹ ਬਿਧਿ ਸੌ ਹਸਿ ਬਾਤ ਉਚਾਰੀ ॥੫॥

ਅਤੇ ਹਸ ਕੇ ਇਸ ਤਰ੍ਹਾਂ ਗੱਲ ਕਹੀ ॥੫॥

ਤੈ ਰਾਜਾ ਇਹ ਭੇਦ ਨ ਜਾਨਾ ॥

ਹੇ ਰਾਜਨ! ਤੁਸੀਂ ਇਸ (ਗੱਲ) ਦਾ ਭੇਦ ਨਹੀਂ ਸਮਝਿਆ


Flag Counter