ਸ਼੍ਰੀ ਦਸਮ ਗ੍ਰੰਥ

ਅੰਗ - 1168


ਪਾਤਿਸਾਹ ਜਾਨਿਯਤ ਜਹਾ ਕੋ ॥

ਜਿਸ ਨੂੰ ਉਥੋਂ ਦਾ (ਜਾਂ ਦੁਨੀਆ ਦਾ) ਬਾਦਸ਼ਾਹ ਸਮਝਿਆ ਜਾਂਦਾ ਸੀ।

ਬਿਸਨ ਮਤੀ ਰਾਨੀ ਤਾ ਕੇ ਘਰ ॥

ਉਸ ਦੇ ਘਰ ਬਿਸਨ ਮਤੀ ਨਾਂ ਦੀ ਰਾਣੀ ਸੀ।

ਪ੍ਰਗਟ ਕਲਾ ਜਨੁ ਭਈ ਨਿਸਾ ਕਰ ॥੨॥

(ਇੰਜ ਪ੍ਰਤੀਤ ਹੁੰਦੀ ਸੀ) ਮਾਨੋ ਚੰਦ੍ਰਮਾ ਦੀ ਕਲਾ ਹੀ ਪ੍ਰਕਾਸ਼ਮਾਨ ਹੋਈ ਹੋਵੇ ॥੨॥

ਦੋਹਰਾ ॥

ਦੋਹਰਾ:

ਬਿਸਨ ਕੇਤੁ ਬੇਸ੍ਵਾ ਭਏ ਨਿਸ ਦਿਨ ਭੋਗ ਕਮਾਇ ॥

ਬਿਸਨ ਕੇਤੁ ਵੇਸਵਾ ਦੇ ਵਸ ਵਿਚ ਹੋ ਗਿਆ ਸੀ ਅਤੇ ਰਾਤ ਦਿਨ (ਉਸ ਨਾਲ) ਭੋਗ ਕਰਦਾ ਸੀ।

ਬਿਸਨ ਮਤੀ ਤ੍ਰਿਯ ਕੇ ਸਦਨ ਭੂਲਿ ਨ ਕਬਹੂੰ ਜਾਇ ॥੩॥

ਪਰ ਬਿਸਨ ਮਤੀ ਦੇ ਘਰ ਭੁਲ ਕੇ ਵੀ ਕਦੀ ਨਹੀਂ ਜਾਂਦਾ ਸੀ ॥੩॥

ਚੌਪਈ ॥

ਚੌਪਈ:

ਰਾਨੀ ਸਖੀ ਪਠੀ ਬੇਸ੍ਵਾ ਪਹਿ ॥

ਰਾਣੀ ਨੇ ਇਕ ਸਖੀ ਵੇਸਵਾ ਕੋਲ ਭੇਜੀ

ਦੈ ਧਨੁ ਅਧਿਕ ਭਾਤਿ ਐਸੀ ਕਹਿ ॥

ਅਤੇ ਬਹੁਤ ਸਾਰਾ ਧਨ ਦੇ ਕੇ ਇਸ ਤਰ੍ਹਾਂ ਕਿਹਾ (ਕਿ ਉਸ ਨੂੰ ਕਹਿਣਾ)

ਬਿਸਨ ਕੇਤੁ ਕੌ ਜੌ ਤੂ ਮਾਰੈ ॥

ਕਿ ਜੇ ਤੂੰ ਬਿਸਨ ਕੇਤੁ ਰਾਜੇ ਨੂੰ ਮਾਰ ਦੇਵੇਂ

ਬਿਸਨ ਮਤੀ ਦਾਰਦਿ ਤਵ ਟਾਰੈ ॥੪॥

ਤਾਂ ਬਿਸਨ ਮਤੀ ਤੇਰੀ ਸਰੀ ਗ਼ਰੀਬੀ ਦੂਰ ਕਰ ਦੇਵੇਗੀ ॥੪॥

ਸਹਚਰਿ ਜਬ ਐਸੀ ਬਿਧਿ ਕਹੀ ॥

ਦਾਸੀ ਨੇ ਜਦ (ਵੇਸਵਾ ਪ੍ਰਤਿ) ਇਸ ਤਰ੍ਹਾਂ ਕਿਹਾ

ਬੇਸ੍ਵਾ ਬੈਨ ਸੁਨਤ ਚੁਪ ਰਹੀ ॥

(ਤਾਂ) ਵੇਸਵਾ ਗੱਲ ਸੁਣ ਕੇ ਚੁਪ ਕਰ ਰਹੀ।

ਧਨ ਸਰਾਫ ਕੇ ਘਰ ਮੈ ਰਾਖੋ ॥

(ਉਸ ਨੇ ਫਿਰ ਕਿਹਾ ਕਿ) ਧਨ ਸਰਾਫ਼ ਦੇ ਘਰ ਰਖ ਦਿਓ

ਕਾਮ ਭਏ ਦੀਜੈ ਮੁਹਿ ਭਾਖੋ ॥੫॥

ਅਤੇ ਕੰਮ ਹੋਣ ਤੇ ਦੇ ਦਿਓ। (ਅਜਿਹਾ ਕਰ ਕੇ) ਮੈਨੂੰ ਦਸ ਦਿਓ ॥੫॥

ਸੂਰਜ ਛਪਾ ਰੈਨਿ ਹ੍ਵੈ ਆਈ ॥

ਸੂਰਜ ਛੁਪ ਗਿਆ ਅਤੇ ਰਾਤ ਹੋ ਗਈ।

ਤਬ ਬੇਸ੍ਵਾ ਨ੍ਰਿਪ ਬੋਲਿ ਪਠਾਈ ॥

ਤਦ ਰਾਜੇ ਨੇ ਵੇਸਵਾ ਨੂੰ ਬੁਲਾ ਲਿਆ।

ਬਸਤ੍ਰ ਅਨੂਪ ਪਹਿਰਿ ਤਹ ਗਈ ॥

(ਉਹ) ਅਤਿ ਸੁੰਦਰ ਬਸਤ੍ਰ ਪਾ ਕੇ ਉਥੇ ਗਈ

ਬਹੁ ਬਿਧਿ ਤਾਹਿ ਰਿਝਾਵਤ ਭਈ ॥੬॥

ਅਤੇ ਬਹੁਤ ਤਰ੍ਹਾਂ ਨਾਲ ਉਸ ਨੂੰ ਪ੍ਰਸੰਨ ਕਰਨ ਲਗੀ ॥੬॥

ਅੜਿਲ ॥

ਅੜਿਲ:

ਭਾਤਿ ਅਨਿਕ ਨ੍ਰਿਪ ਸੰਗ ਸੁ ਕੇਲ ਕਮਾਇ ਕੈ ॥

ਰਾਜੇ ਨਾਲ ਭਾਂਤ ਭਾਂਤ ਦੀ ਕਾਮ ਕ੍ਰੀੜਾ ਕਰ ਕੇ

ਸੋਇ ਰਹੀ ਤਿਹ ਸਾਥ ਤਰੁਨਿ ਲਪਟਾਇ ਕੈ ॥

ਵੇਸਵਾ ਉਸ ਨਾਲ ਲਿਪਟ ਕੇ ਸੌਂ ਗਈ।

ਅਰਧ ਰਾਤ੍ਰਿ ਜਬ ਗਈ ਉਠੀ ਤਬ ਜਾਗਿ ਕਰਿ ॥

ਜਦ ਅੱਧੀ ਰਾਤ ਹੋਈ ਤਦ ਰਾਜੇ ਦੀ

ਹੋ ਪ੍ਰੀਤਿ ਰੀਤਿ ਰਾਜਾ ਕੀ ਚਿਤ ਤੇ ਤ੍ਯਾਗਿ ਕਰਿ ॥੭॥

ਪ੍ਰੀਤ ਨੂੰ ਮਨੋ ਭੁਲਾ ਕੇ ਜਾਗ ਕੇ ਉਠ ਗਈ ॥੭॥

ਲੈ ਜਮਧਰ ਤਾਹੀ ਕੋ ਤਾਹਿ ਪ੍ਰਹਾਰਿ ਕੈ ॥

ਉਸ ਦੀ ਕਟਾਰ ਲੈ ਕੇ ਉਸ ਨੂੰ ਹੀ ਮਾਰ ਦਿੱਤੀ

ਉਠਿ ਰੁਦਿਨ ਕਿਯ ਆਪਿ ਕਿਲਕਟੀ ਮਾਰਿ ਕੈ ॥

ਅਤੇ ਆਪ ਉਠ ਕੇ ਧਾਹਾਂ ਮਾਰ ਕੇ ਰੋਣ ਲਗੀ।

ਨਿਰਖਹੁ ਸਭ ਜਨ ਆਇ ਕਹਾ ਕਾਰਨ ਭਯੋ ॥

ਸਭ ਲੋਕਾਂ ਨੇ ਆ ਕੇ ਵੇਖਿਆ ਅਤੇ (ਪੁਛਿਆ ਕਿ) ਕੀ ਕਾਰਨ ਹੋਇਆ ਹੈ।

ਹੋ ਤਸਕਰ ਕੋਊ ਸੰਘਾਰਿ ਅਬੈ ਨ੍ਰਿਪ ਕੋ ਗਯੋ ॥੮॥

(ਵੇਸਵਾ ਕਹਿਣ ਲਗੀ ਕਿ) ਹੁਣੇ ਕੋਈ ਚੋਰ ਰਾਜੇ ਨੂੰ ਮਾਰ ਗਿਆ ਹੈ ॥੮॥

ਧੂਮ ਨਗਰ ਮੌ ਪਰੀ ਸਕਲ ਉਠਿ ਜਨ ਧਏ ॥

ਨਗਰ ਵਿਚ ਧੁੰਮ ਪੈ ਗਈ। ਸਾਰੇ ਲੋਕ (ਉਧਰ ਨੂੰ) ਭਜ ਪਏ।

ਮ੍ਰਿਤਕ ਨ੍ਰਿਪਤਿ ਕਹ ਆਨਿ ਸਕਲ ਨਿਰਖਤ ਭਏ ॥

ਸਭ ਰਾਜੇ ਦੀ ਮ੍ਰਿਤਕ ਦੇਹੀ ਨੂੰ ਵੇਖਣ ਲਗੇ।

ਹਾਇ ਹਾਇ ਕਰਿ ਗਿਰਹ ਧਰਨਿ ਮੁਰਛਾਇ ਕਰਿ ॥

'ਹਾਇ ਹਾਇ' ਕਰ ਕੇ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਏ।

ਹੋ ਧੂਰਿ ਡਾਰਿ ਸਿਰ ਗਿਰਹਿ ਧਰਨਿ ਦੁਖ ਪਾਇ ਕਰਿ ॥੯॥

ਸਿਰ ਵਿਚ ਮਿੱਟੀ ਪਾ ਕੇ ਦੁਖਤ ਅਵਸਥਾ ਵਿਚ (ਬੇਸੁੱਧ ਹੋ ਕੇ) ਜ਼ਮੀਨ ਉਤੇ ਗਿਰ ਗਏ ॥੯॥

ਬਿਸਨ ਮਤੀ ਹੂੰ ਤਹਾ ਤਬੈ ਆਵਤ ਭਈ ॥

ਬਿਸਨ ਮਤੀ ਵੀ ਤਦ ਉਥੇ ਆ ਗਈ।

ਨਿਰਖਿ ਰਾਇ ਕਹ ਮ੍ਰਿਤਕ ਦੁਖਾਕੁਲਿ ਅਧਿਕ ਭੀ ॥

ਰਾਜੇ ਨੂੰ ਮ੍ਰਿਤਕ ਵੇਖ ਕੇ ਦੁਖ ਨਾਲ ਵਿਆਕੁਲ ਹੋ ਗਈ।

ਲੂਟਿ ਧਾਮ ਬੇਸ੍ਵਾ ਕੋ ਲਿਯਾ ਸੁਧਾਰਿ ਕੈ ॥

ਉਸ ਵੇਸਵਾ ਦੇ ਘਰ ਨੂੰ ਚੰਗੀ ਤਰ੍ਹਾਂ ਲੁਟ ਲਿਆ

ਹੋ ਤਿਸੀ ਕਟਾਰੀ ਸਾਥ ਉਦਰ ਤਿਹ ਫਾਰਿ ਕੈ ॥੧੦॥

ਉਸੇ ਕਟਾਰ ਨਾਲ ਵੇਸਵਾ ਦਾ ਢਿਡ ਪਾੜ ਕੇ ॥੧੦॥

ਦੋਹਰਾ ॥

ਦੋਹਰਾ:

ਬਹੁਰਿ ਕਟਾਰੀ ਕਾਢਿ ਸੋ ਹਨਨ ਲਗੀ ਉਰ ਮਾਹਿ ॥

ਫਿਰ (ਉਸ ਦੇ ਢਿਡ ਵਿਚੋਂ) ਕਟਾਰ ਕਢ ਕੇ (ਆਪਣੇ) ਹਿਰਦੇ ਵਿਚ ਮਾਰਨ ਲਗੀ।

ਸਹਚਰੀ ਗਹਿ ਲਈ ਲਗਨ ਦਈ ਤਿਹ ਨਾਹਿ ॥੧੧॥

ਪਰ ਦਾਸੀ ਨੇ ਪਕੜ ਲਈ ਅਤੇ ਉਸ ਨੂੰ ਲਗਣ ਨਾ ਦਿੱਤੀ ॥੧੧॥

ਚੌਪਈ ॥

ਚੌਪਈ:

ਪ੍ਰਥਮ ਮਾਰਿ ਪਤਿ ਪੁਨਿ ਤਿਹ ਮਾਰਾ ॥

ਪਹਿਲਾਂ ਪਤੀ ਨੂੰ ਮਰਵਾਇਆ, ਫਿਰ ਉਸ (ਵੇਸਵਾ) ਨੂੰ ਮਾਰਿਆ।

ਭੇਦ ਅਭੇਦ ਕਿਨੂੰ ਨ ਬਿਚਾਰਾ ॥

ਪਰ ਕਿਸੇ ਨੇ ਵੀ ਭੇਦ ਅਭੇਦ ਨੂੰ ਨਹੀਂ ਵਿਚਾਰਿਆ।

ਰਾਜ ਪੁਤ੍ਰ ਅਪਨੇ ਕੌ ਦੀਨਾ ॥

ਰਾਜ ਆਪਣੇ ਪੁੱਤਰ ਨੂੰ ਦੇ ਦਿੱਤਾ।

ਐਸੋ ਚਰਿਤ ਚੰਚਲਾ ਕੀਨਾ ॥੧੨॥੧॥

ਇਸ ਤਰ੍ਹਾਂ ਦਾ ਚਰਿਤ੍ਰ ਇਸਤਰੀ ਨੇ ਕੀਤਾ ॥੧੨॥੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਅਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੪॥੪੭੮੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੪॥੪੭੮੨॥ ਚਲਦਾ॥

ਦੋਹਰਾ ॥

ਦੋਹਰਾ:

ਦੌਲਾ ਕੀ ਗੁਜਰਾਤਿ ਮੈ ਬਸਤ ਸੁ ਲੋਕ ਅਪਾਰ ॥

'ਦੌਲਾ ਦੀ ਗੁਜਰਾਤ' (ਨਗਰ) ਵਿਚ ਬਹੁਤ ਲੋਕ ਰਹਿੰਦੇ ਸਨ।

ਚਾਰਿ ਬਰਨ ਤਿਹ ਠਾ ਰਹੈ ਊਚ ਨੀਚ ਸਰਦਾਰ ॥੧॥

ਉਸ ਵਿਚ ਚੌਹਾਂ ਜਾਤੀਆਂ ਦੇ ਉੱਚੇ ਨੀਵੇਂ ਅਤੇ ਸਰਦਾਰ ਰਹਿੰਦੇ ਸਨ ॥੧॥


Flag Counter