ਸ਼੍ਰੀ ਦਸਮ ਗ੍ਰੰਥ

ਅੰਗ - 79


ਕੋਪ ਭਈ ਅਰਿ ਦਲ ਬਿਖੈ ਚੰਡੀ ਚਕ੍ਰ ਸੰਭਾਰਿ ॥

ਵੈਰੀਆਂ ਦੇ ਦਲ ਵਿਚ ਕ੍ਰੋਧਿਤ ਹੋਈ ਚੰਡੀ ਨੇ ਚੱਕਰ ਨੂੰ ਧਾਰਨ ਕੀਤਾ

ਏਕ ਮਾਰਿ ਕੈ ਦ੍ਵੈ ਕੀਏ ਦ੍ਵੈ ਤੇ ਕੀਨੇ ਚਾਰ ॥੪੨॥

ਅਤੇ ਇਕ ਤੋਂ ਦੋ ਅਤੇ ਦੋ ਤੋਂ ਚਾਰ (ਵੈਰੀਆਂ ਦੇ) ਟੋਟੇ ਕਰ ਦਿੱਤੇ ॥੪੨॥

ਸ੍ਵੈਯਾ ॥

ਸ੍ਵੈਯਾ:

ਇਹ ਭਾਤਿ ਕੋ ਜੁਧੁ ਕਰਿਓ ਸੁਨਿ ਕੈ ਕਵਲਾਸ ਮੈ ਧਿਆਨ ਛੁਟਿਓ ਹਰਿ ਕਾ ॥

ਇਸ ਪ੍ਰਕਾਰ ਦੇ ਕੀਤੇ ਯੁੱਧ (ਦੀ ਗੱਲ) ਸੁਣ ਕੇ ਕੈਲਾਸ਼ ਵਿਚ ਸ਼ਿਵ ਦਾ ਧਿਆਨ ਛੁਟ ਗਿਆ।

ਪੁਨਿ ਚੰਡ ਸੰਭਾਰ ਉਭਾਰ ਗਦਾ ਧੁਨਿ ਸੰਖ ਬਜਾਇ ਕਰਿਓ ਖਰਕਾ ॥

ਫਿਰ ਚੰਡੀ ਨੇ ਗਦਾ ਸੰਭਾਲ ਕੇ ਉਭਾਰਿਆ ਅਤੇ ਸੰਖ ਦੀ ਧੁਨ ਵਜਾ ਕੇ ਗਰਜਨ ਕੀਤੀ।

ਸਿਰ ਸਤ੍ਰਨਿ ਕੇ ਪਰ ਚਕ੍ਰ ਪਰਿਓ ਛੁਟਿ ਐਸੇ ਬਹਿਓ ਕਰਿ ਕੇ ਬਰ ਕਾ ॥

ਵੈਰੀਆਂ ਦੇ ਸਿਰ ਉਤੇ ਹੱਥ ਦੇ ਜ਼ੋਰ ਨਾਲ ਚਲਾਇਆ ਚੱਕਰ ਇਸ ਤਰ੍ਹਾਂ ਛੁਟ ਕੇ ਪਿਆ

ਜਨੁ ਖੇਲ ਕੋ ਸਰਤਾ ਤਟਿ ਜਾਇ ਚਲਾਵਤ ਹੈ ਛਿਛਲੀ ਲਰਕਾ ॥੪੩॥

ਮਾਨੋ ਨਦੀ ਦੇ ਕੰਢੇ ਖੇਡਣ ਲਈ ਬਾਲਕ ਠੀਕਰੀ ਚਲਾਉਂਦਾ ਹੋਵੇ ॥੪੩॥

ਦੋਹਰਾ ॥

ਦੋਹਰਾ:

ਦੇਖ ਚਮੂੰ ਮਹਿਖਾਸੁਰੀ ਦੇਵੀ ਬਲਹਿ ਸੰਭਾਰਿ ॥

ਮਹਿਖਾਸੁਰ ਦੀ ਫੌਜ ਨੂੰ ਵੇਖ ਕੇ ਦੇਵੀ ਨੇ (ਆਪਣੇ) ਬਲ ਨੂੰ ਸੰਭਾਲਿਆ

ਕਛੁ ਸਿੰਘਹਿ ਕਛੁ ਚਕ੍ਰ ਸੋ ਡਾਰੇ ਸਭੈ ਸੰਘਾਰਿ ॥੪੪॥

ਅਤੇ ਕੁਝ ਸ਼ੇਰ ਰਾਹੀਂ ਅਤੇ ਕੁਝ ਚੱਕਰ ਨਾਲ ਸਭ ਨੂੰ ਮਾਰ ਦਿੱਤਾ ॥੪੪॥

ਇਕ ਭਾਜੈ ਨ੍ਰਿਪ ਪੈ ਗਏ ਕਹਿਓ ਹਤੀ ਸਭ ਸੈਨ ॥

ਕੁਝ (ਸੈਨਿਕ) ਭਜ ਕੇ ਰਾਜੇ (ਮਹਿਖਾਸੁਰ) ਕੋਲ ਗਏ ਅਤੇ ਕਿਹਾ ਕਿ ਸਾਰੀ ਸੈਨਾ ਮਾਰੀ ਗਈ ਹੈ।

ਇਉ ਸੁਨਿ ਕੈ ਕੋਪਿਓ ਅਸੁਰ ਚੜਿ ਆਇਓ ਰਨ ਐਨ ॥੪੫॥

ਇਹ ਸੁਣ ਕੇ ਦੈਂਤ ਕ੍ਰੋਧਵਾਨ ਹੋਇਆ ਅਤੇ ਰਣ-ਭੂਮੀ ਵਿਚ ਚੜ੍ਹ ਕੇ ਆ ਗਿਆ ॥੪੫॥

ਸ੍ਵੈਯਾ ॥

ਸ੍ਵੈਯਾ:

ਜੂਝ ਪਰੀ ਸਭ ਸੈਨ ਲਖੀ ਜਬ ਤੌ ਮਹਖਾਸੁਰ ਖਗ ਸੰਭਾਰਿਓ ॥

ਜਦ ਮਹਿਖਾਸੁਰ ਨੇ (ਆਪਣੀ) ਸਾਰੀ ਸੈਨਾ ਨੂੰ ਜੂਝ ਮਰਿਆ ਵੇਖਿਆ ਤਾਂ ਉਸਨੇ ਖੰਡਾ ਫੜ ਲਿਆ

ਚੰਡਿ ਪ੍ਰਚੰਡ ਕੇ ਸਾਮੁਹਿ ਜਾਇ ਭਇਆਨਕ ਭਾਲਕ ਜਿਉ ਭਭਕਾਰਿਓ ॥

ਅਤੇ ਪ੍ਰਚੰਡ ਚੰਡੀ ਦੇ ਸਾਹਮਣੇ ਜਾ ਕੇ ਭਿਆਨਕ ਰਿਛ ਵਾਂਗ ਭਬਕ ਮਾਰਨ ਲਗਿਆ।

ਮੁਗਦਰੁ ਲੈ ਅਪਨੇ ਕਰਿ ਚੰਡਿ ਸੁ ਕੈ ਬਰਿ ਤਾ ਤਨ ਊਪਰਿ ਡਾਰਿਓ ॥

ਚੰਡੀ ਨੇ ਹੱਥ ਵਿਚ ਮੁਗਦਰ ਲੈ ਕੇ ਬਲ-ਪੂਰਵਕ ਉਸ ਦੇ ਸ਼ਰੀਰ ਉਤੇ (ਇਉਂ) ਸੁਟਿਆ

ਜਿਉ ਹਨੂਮਾਨ ਉਖਾਰਿ ਪਹਾਰ ਕੋ ਰਾਵਨ ਕੇ ਉਰ ਭੀਤਰ ਮਾਰਿਓ ॥੪੬॥

ਜਿਉਂ ਹਨੂਮਾਨ ਨੇ ਪਹਾੜ ਨੂੰ ਉਖਾੜ ਕੇ ਰਾਵਣ ਦੀ ਛਾਤੀ ਵਿਚ ਮਾਰਿਆ ਸੀ ॥੪੬॥

ਫੇਰ ਸਰਾਸਨ ਕੋ ਗਹਿ ਕੈ ਕਰਿ ਬੀਰ ਹਨੇ ਤਿਨ ਪਾਨਿ ਨ ਮੰਗੇ ॥

ਫਿਰ (ਚੰਡੀ ਨੇ) ਧਨੁਸ਼ ਹੱਥ ਵਿਚ ਫੜ ਕੇ (ਜਿਨ੍ਹਾਂ) ਸੂਰਵੀਰਾਂ ਨੂੰ ਤੀਰ ਮਾਰੇ ਉਨ੍ਹਾਂ ਨੇ ਪਾਣੀ ਵੀ ਨਾ ਮੰਗਿਆ।

ਘਾਇਲ ਘੂਮ ਪਰੇ ਰਨ ਮਾਹਿ ਕਰਾਹਤ ਹੈ ਗਿਰ ਸੇ ਗਜ ਲੰਗੇ ॥

ਜ਼ਖਮੀ (ਯੋਧੇ) ਘੁਮੇਰੀ ਖਾਂਦੇ ਹੋਏ ਯੁੱਧ-ਭੂਮੀ ਵਿਚ ਡਿਗ ਰਹੇ ਸਨ ਅਤੇ ਪਰਬਤਾਂ ਜਿੰਨੇ ਵੱਡੇ ਹਾਥੀ ਲੰਗੜੇ ਹੋ ਕੇ ਕਰਾਹ ਰਹੇ ਸਨ।

ਸੂਰਨ ਕੇ ਤਨ ਕਉਚਨ ਸਾਥਿ ਪਰੇ ਧਰਿ ਭਾਉ ਉਠੇ ਤਹ ਚੰਗੇ ॥

ਕਵਚਾਂ ਨਾਲ ਢਕੇ ਸੂਰਮਿਆਂ ਦੇ ਸ਼ਰੀਰ ਧਰਤੀ ਉਤੇ ਪਏ (ਵੇਖ ਕੇ ਕਵੀ ਦੇ ਮਨ ਵਿਚ) ਚੰਗੇ ਭਾਵ ਪੈਦਾ ਹੋਏ,

ਜਾਨੋ ਦਵਾ ਬਨ ਮਾਝ ਲਗੇ ਤਹ ਕੀਟਨ ਭਛ ਕੌ ਦਉਰੇ ਭੁਜੰਗੇ ॥੪੭॥

ਮਾਨੋ ਬਨ ਵਿਚ ਅੱਗ ਲਗ ਜਾਣ ਨਾਲ ਉਥੇ ਕੀੜਿਆਂ ਨੂੰ ਖਾਣ ਲਈ ਸੱਪ ਭਜੇ ਫਿਰਦੇ ਹੋਣ ॥੪੭॥

ਕੋਪ ਭਰੀ ਰਨਿ ਚੰਡਿ ਪ੍ਰਚੰਡ ਸੁ ਪ੍ਰੇਰ ਕੇ ਸਿੰਘ ਧਸੀ ਰਨ ਮੈ ॥

ਗੁੱਸੇ ਨਾਲ ਭਰੀ ਪ੍ਰਚੰਡ ਚੰਡੀ ਸ਼ੇਰ ਨੂੰ ਪ੍ਰੇਰ ਕੇ ਯੁੱਧ ਵਿਚ ਜਾ ਵੜੀ

ਕਰਵਾਰ ਲੈ ਲਾਲ ਕੀਏ ਅਰਿ ਖੇਤਿ ਲਗੀ ਬੜਵਾਨਲ ਜਿਉ ਬਨ ਮੈ ॥

ਅਤੇ ਤਲਵਾਰ ਲੈ ਕੇ ਵੈਰੀਆਂ (ਦੇ ਜ਼ਖਮਾਂ ਤੋਂ ਨਿਕਲੇ ਲਹੂ ਨਾਲ) ਭੂਮੀ ਨੂੰ ਲਾਲ ਕਰ ਦਿੱਤਾ ਜਿਵੇਂ ਬਨ ਵਿਚ ਅੱਗ ਲਗੀ ਹੋਵੇ।

ਤਬ ਘੇਰਿ ਲਈ ਚਹੂੰ ਓਰ ਤੇ ਦੈਤਨ ਇਉ ਉਪਮਾ ਉਪਜੀ ਮਨ ਮੈ ॥

ਤਦੋਂ (ਦੇਵੀ ਨੂੰ) ਦੈਂਤਾਂ ਨੇ ਚੌਹਾਂ ਪਾਸਿਆਂ ਤੋਂ ਘੇਰ ਲਿਆ।


Flag Counter