ਸ਼੍ਰੀ ਦਸਮ ਗ੍ਰੰਥ

ਅੰਗ - 1140


ਦੋਹਰਾ ॥

ਦੋਹਰਾ:

ਨ੍ਰਿਪ ਜਾਨ੍ਯੋ ਆਸਿਕ ਭਈ ਮੋ ਪਰ ਤਰੁਨਿ ਬਨਾਇ ॥

ਰਾਜਾ ਵੀ ਜਾਣ ਗਿਆ ਕਿ (ਇਹ) ਇਸਤਰੀ ਮੇਰੇ ਉਤੇ ਆਸ਼ਿਕ ਹੋ ਗਈ ਹੈ।

ਕਵਨ ਪ੍ਰਭਾ ਯਾ ਕੌ ਲਗੀ ਚਿਤ ਬਿਚਾਰਿਯੋ ਰਾਇ ॥੭॥

ਰਾਜੇ ਨੇ ਮਨ ਵਿਚ ਵਿਚਾਰਿਆ ਕਿ ਇਸ ਨੂੰ ਕਿਹੜਾ ਗੁਣ ('ਪ੍ਰਭਾ') ਚੰਗਾ ਲਗਾ ਹੈ ॥੭॥

ਚੌਪਈ ॥

ਚੌਪਈ:

ਕਹਾ ਭਯੋ ਆਸਿਕ ਤ੍ਰਿਯ ਭਈ ॥

ਕੀ ਹੋਇਆ ਜੇ ਇਹ ਇਸਤਰੀ ਮੇਰੇ ਉਤੇ ਆਸ਼ਿਕ ਹੋ ਗਈ ਹੈ

ਮੁਹਿ ਲਖਿ ਬਿਰਹ ਬਿਕਲ ਹ੍ਵੈ ਗਈ ॥

ਅਤੇ ਮੈਨੂੰ ਵੇਖ ਕੇ ਬਿਰਹੋਂ ਨਾਲ ਵਿਆਕੁਲ ਹੋ ਗਈ ਹੈ।

ਮੈ ਯਾ ਕੌ ਕਬਹੂੰ ਨ ਬਿਹਾਰੋ ॥

ਪਰ ਮੈਂ ਇਸ ਨਾਲ ਕਦੇ ਵੀ ਰਮਣ ਨਹੀਂ ਕਰਾਂਗਾ

ਲੋਕਨ ਔ ਪਰਲੋਕ ਬਿਚਾਰੋ ॥੮॥

(ਇਸ ਲੋਕ) ਲੋਕ ਅਤੇ ਪਰਲੋਕ (ਦੀ ਸਥਿਤੀ ਨੂੰ) ਵਿਚਾਰ ਕੇ ॥੮॥

ਅਧਿਕ ਜਤਨ ਤਰੁਨੀ ਕਰਿ ਹਾਰੀ ॥

ਇਸਤਰੀ ਬਹੁਤ ਯਤਨ ਕਰ ਕੇ ਥਕ ਗਈ

ਰਾਜਾ ਸੋ ਕ੍ਯੋਹੂੰ ਨ ਬਿਹਾਰੀ ॥

ਪਰ ਰਾਜੇ ਨਾਲ ਕਿਸੇ ਤਰ੍ਹਾਂ ਰਮਣ ਨਾ ਕਰ ਸਕੀ।

ਔਰ ਜਤਨ ਤਬ ਹੀ ਇਕ ਕਿਯੋ ॥

ਉਸ ਨੇ (ਫਿਰ) ਇਕ ਹੋਰ ਯਤਨ ਕੀਤਾ

ਸਾਤ ਗੁਲਨ ਦੇਹੀ ਪਰ ਦਿਯੋ ॥੯॥

ਅਤੇ ਸ਼ਰੀਰ ਉਤੇ ਸੱਤ 'ਗੁਲ' (ਗਰਮ ਲੋਹੇ ਨਾਲ ਲਗਾਏ ਗਏ ਦਾਗ਼) ਲਗਾ ਦਿੱਤੇ ॥੯॥

ਸਾਤ ਗੁਲਨ ਦੇ ਮਾਸ ਜਲਾਯੋ ॥

(ਜਦ ਉਸ ਨੇ) ਸੱਤ ਗੁਲਾਂ ਨਾਲ ਮਾਸ ਸੜਿਆ

ਅਧਿਕ ਕੁਗੰਧ ਨ੍ਰਿਪਹਿ ਜਬ ਆਯੋ ॥

ਅਤੇ ਜਦ (ਮਾਸ ਸੜਨ ਦੀ) ਦੁਰਗੰਧ ਰਾਜੇ ਨੂੰ ਆਈ।

ਹਾਇ ਹਾਇ ਕਰਿ ਗਹਿ ਤਿਹ ਲਿਯੋ ॥

(ਤਦ ਰਾਜੇ ਨੇ) 'ਹਾਇ ਹਾਇ' ਕਰ ਕੇ ਉਸ ਨੂੰ ਪਕੜ ਲਿਆ

ਜੋ ਭਾਖ੍ਯੋ ਸੋਈ ਤਿਨ ਕਿਯੋ ॥੧੦॥

ਅਤੇ (ਉਸ ਨੇ) ਜੋ ਕਿਹਾ, (ਰਾਜੇ ਨੇ) ਉਹੀ ਕੀਤਾ ॥੧੦॥

ਦੋਹਰਾ ॥

ਦੋਹਰਾ:

ਜੋ ਤੁਮ ਕਹੌ ਸੋ ਮੈ ਕਰੋ ਨਿਜੁ ਤਨ ਗੁਲਨ ਨ ਖਾਹੁ ॥

(ਰਾਜੇ ਨੇ ਕਿਹਾ) ਜੋ ਤੂੰ ਕਹੇਂਗੀ, ਉਹੀ ਮੈਂ ਕਰਾਂਗਾ, ਪਰ ਆਪਣੇ ਸ਼ਰੀਰ ਨੂੰ ਗੁਲ ਲਗਾ ਕੇ ਖ਼ਰਾਬ ਨਾ ਕਰ

ਭਾਤਿ ਭਾਤਿ ਕੇ ਭਾਮਿਨੀ ਮੋ ਸੌ ਭੋਗ ਕਮਾਹੁ ॥੧੧॥

ਅਤੇ ਹੇ ਇਸਤਰੀ! ਮੇਰੇ ਨਾਲ ਭਾਂਤ ਭਾਂਤ ਨਾਲ ਰਮਣ ਕਰ ॥੧੧॥

ਚੌਪਈ ॥

ਚੌਪਈ:

ਗੁਲ ਖਾਏ ਰਾਜਾ ਢੁਰਿ ਆਯੋ ॥

ਗੁਲ ਲਗਣ ਨਾਲ ਰਾਜਾ ਪਸੀਜ ਗਿਆ

ਭਾਤਿ ਭਾਤਿ ਤਿਹ ਤ੍ਰਿਯਹਿ ਬਜਾਯੋ ॥

ਅਤੇ ਭਾਂਤ ਭਾਂਤ ਦਾ ਉਸ ਇਸਤਰੀ ਨਾਲ ਰਮਣ ਕੀਤਾ।

ਲਪਟਿ ਲਪਟਿ ਤਾ ਸੋ ਰਤਿ ਕੀਨੀ ॥

ਲਿਪਟ ਲਿਪਟ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ

ਬੇਸ੍ਵਾ ਕੀ ਸੁਧਿ ਬੁਧਿ ਹਰਿ ਲੀਨੀ ॥੧੨॥

ਅਤੇ ਵੇਸਵਾ ਦੀ ਸੁਧ ਬੁਧ ਹਰ ਲਈ ॥੧੨॥

ਬੇਸ੍ਵਾ ਹੂੰ ਰਾਜਾ ਬਸਿ ਕੀਨੋ ॥

ਵੇਸਵਾ ਨੇ ਵੀ ਰਾਜੇ ਨੂੰ ਆਪਣੇ ਵਸ ਵਿਚ ਕਰ ਲਿਆ

ਭਾਤਿ ਭਾਤਿ ਕੇ ਆਸਨ ਦੀਨੋ ॥

ਅਤੇ ਕਈ ਤਰ੍ਹਾਂ ਦੇ ਆਸਣ ਦਿੱਤੇ।

ਰਾਇ ਸਕਲ ਰਾਨਿਯੈ ਬਿਸਾਰੀ ॥

ਰਾਜੇ ਨੇ ਸਾਰੀਆਂ ਰਾਣੀਆਂ ਨੂੰ ਭੁਲਾ ਦਿੱਤਾ

ਤਾ ਹੀ ਕੋ ਰਾਖਿਯੋ ਕਰਿ ਨਾਰੀ ॥੧੩॥

ਅਤੇ ਵੇਸਵਾ ਨੂੰ (ਆਪਣੀ) ਪਤਨੀ ਬਣਾ ਕੇ ਰਖ ਲਿਆ ॥੧੩॥

ਦੋਹਰਾ ॥

ਦੋਹਰਾ:

ਸਭ ਰਨਿਯਨ ਕੋ ਰਾਇ ਕੇ ਚਿਤ ਤੇ ਦਯੋ ਬਿਸਾਰਿ ॥

ਸਾਰੀਆਂ ਰਾਣੀਆਂ ਨੂੰ ਰਾਜੇ ਦੇ ਚਿਤ ਤੋਂ ਭੁਲਵਾ ਦਿੱਤਾ।

ਗੁਲ ਖਾਏ ਰਾਜਾ ਬਰਿਯੋ ਐਸੋ ਚਰਿਤ ਸੁ ਧਾਰਿ ॥੧੪॥

ਗੁਲ ਖਾ ਕੇ ਰਾਜੇ ਨੂੰ ਵਰ ਲਿਆ। (ਇਸਤਰੀ ਨੇ) ਅਜਿਹਾ ਚਰਿਤ੍ਰ ਕੀਤਾ ॥੧੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੬॥੪੪੩੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੩੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੬॥੪੪੩੧॥ ਚਲਦਾ॥

ਦੋਹਰਾ ॥

ਦੋਹਰਾ:

ਪ੍ਰਗਟ ਕਮਾਊ ਕੇ ਬਿਖੈ ਬਾਜ ਬਹਾਦੁਰ ਰਾਇ ॥

ਕਮਾਊ ਦੇਸ਼ ਵਿਚ ਰਾਜਾ ਬਹਾਦੁਰ ਰਾਇ ਰਹਿੰਦਾ ਸੀ।

ਸੂਰਨ ਕੀ ਸੇਵਾ ਕਰੈ ਸਤ੍ਰਨ ਦੈਂਤ ਖਪਾਇ ॥੧॥

(ਉਹ) ਸੂਰਮਿਆਂ ਦੀ ਸੇਵਾ ਕਰਦਾ ਸੀ ਅਤੇ ਵੈਰੀਆਂ ਨੂੰ ਖਪਾ ਦਿੰਦਾ ਸੀ ॥੧॥

ਅੜਿਲ ॥

ਅੜਿਲ:

ਬਾਜ ਬਹਾਦੁਰ ਜੂ ਯੌ ਹ੍ਰਿਦੈ ਸੰਭਾਰਿਯੋ ॥

(ਇਕ ਦਿਨ) ਰਾਜਾ ਬਾਜ ਬਹਾਦੁਰ ਨੇ ਮਨ ਵਿਚ ਸੋਚਿਆ

ਬੋਲਿ ਬਡੇ ਸੁਭਟਨ ਕੋ ਪ੍ਰਗਟ ਉਚਾਰਿਯੋ ॥

ਅਤੇ ਵੱਡੇ ਵੱਡੇ ਸੂਰਮਿਆਂ ਨੂੰ ਬੁਲਾ ਕੇ ਸਪਸ਼ਟ ਕਿਹਾ

ਕਰਿਯੈ ਕਵਨ ਉਪਾਇ ਨਗਰ ਸ੍ਰੀ ਮਾਰਿਯੈ ॥

ਕਿ ਕਿਹੜਾ ਉਪਾ ਕਰੀਏ ਜਿਸ ਨਾਲ ਸ੍ਰੀ ਨਗਰ ਜਿਤਿਆ ਜਾ ਸਕੇ।

ਹੋ ਤਾ ਤੇ ਸਭ ਹੀ ਬੈਠਿ ਬਿਚਾਰ ਬਿਚਾਰਿਯੈ ॥੨॥

ਇਸ ਲਈ ਸਾਰੇ ਬੈਠ ਕੇ ਵਿਚਾਰ ਕਰੀਏ ॥੨॥

ਦੋਹਰਾ ॥

ਦੋਹਰਾ:

ਪਾਤ੍ਰ ਤਹਾ ਨਾਚਤ ਹੁਤੀ ਭੋਗ ਮਤੀ ਛਬਿ ਮਾਨ ॥

ਉਥੇ ਇਕ ਭੋਗ ਮਤੀ ਨਾਂ ਦੀ ਸੁੰਦਰ ਵੇਸਵਾ ਨਾਚ ਕਰਦੀ ਹੁੰਦੀ ਸੀ।

ਪ੍ਰਥਮ ਰਾਇ ਸੌ ਰਤਿ ਕਰੀ ਬਹੁਰਿ ਕਹੀ ਯੌ ਆਨਿ ॥੩॥

(ਉਸ ਨੇ) ਪਹਿਲਾਂ ਰਾਜੇ ਨਾਲ ਰਤੀ-ਕ੍ਰੀੜਾ ਕੀਤੀ ਅਤੇ ਫਿਰ ਆ ਕੇ ਕਿਹਾ ॥੩॥

ਅੜਿਲ ॥

ਅੜਿਲ:

ਜੋ ਤੁਮ ਕਹੋ ਮੁਹਿ ਜਾਇ ਤਾਹਿ ਬਿਰਮਾਇਹੋ ॥

ਜੇ ਤੁਸੀਂ ਮੈਨੂੰ ਕਹੋ ਤਾਂ ਉਥੋਂ ਦੇ (ਰਾਜੇ ਨੂੰ) ਜਾ ਕੇ ਭਰਮਾਵਾਂ

ਸਿਰੀ ਨਗਰ ਤੇ ਐਚਿ ਦੌਨ ਮੋ ਲ੍ਰਯਾਇਹੋ ॥

ਅਤੇ ਸ੍ਰੀ ਨਗਰ ਤੋਂ ਖਿਚ ਕੇ ਦੂਨ (ਦੀ ਵਾਦੀ) ਵਿਚ ਲੈ ਆਵਾਂ।

ਜੋਰਿ ਕਠਿਨ ਤੁਮ ਕਟਕ ਤਹਾ ਚੜਿ ਆਇਯੋ ॥

(ਫਿਰ) ਤੁਸੀਂ ਤਕੜੀ ਸੈਨਾ ਜੋੜ ਕੇ ਉਥੇ ਚੜ੍ਹਾਈ ਕਰ ਕੇ ਆ ਜਾਣਾ

ਹੋ ਲੂਟਿ ਕੂਟਿ ਕੇ ਸਹਿਰ ਸਕਲ ਲੈ ਜਾਇਯੋ ॥੪॥

ਅਤੇ ਸਾਰੇ ਸ਼ਹਿਰ ਨੂੰ ਲੁਟ ਪੁਟ ਕੇ ਲੈ ਜਾਣਾ ॥੪॥