ਸ਼੍ਰੀ ਦਸਮ ਗ੍ਰੰਥ

ਅੰਗ - 1360


ਸਾਜੇ ਸਸਤ੍ਰ ਚੰਚਲਾ ਤਬ ਹੀ ॥

ਤਦ ਹੀ ਬਾਲਾ ਨੇ ਸ਼ਸਤ੍ਰ ਸਜਾ ਲਏ

ਰਨ ਕੌ ਚਲੀ ਸਾਥ ਲੈ ਸਬ ਹੀ ॥੩੬॥

ਅਤੇ ਸਭ ਨੂੰ ਨਾਲ ਲੈ ਕੇ ਯੁੱਧ ਲਈ ਚਲ ਪਈ ॥੩੬॥

ਦੋਹਰਾ ॥

ਦੋਹਰਾ:

ਜਹਾ ਸਤ੍ਰੁ ਕੋ ਪੁਰ ਹੁਤੋ ਤਿਤ ਕਹ ਕਿਯਾ ਪਯਾਨ ॥

ਜਿਧਰ ਵੈਰੀ ਦਾ ਨਗਰ ਸੀ, ਉਧਰ ਨੂੰ ਚਲ ਪਈ।

ਬਿਕਟ ਅਸੁਰ ਕੋ ਬੇੜਿ ਗੜ ਦਹਦਿਸ ਦਿਯੋ ਨਿਸਾਨ ॥੩੭॥

(ਉਸ ਨੇ) ਦੈਂਤ ਦੇ ਦ੍ਰਿੜ੍ਹ ਕਿਲ੍ਹੇ ਨੂੰ ਘੇਰ ਕੇ ਦਸਾਂ ਦਿਸ਼ਾਵਾਂ ਤੋਂ ਨਗਾਰੇ ਵਜਾ ਦਿੱਤੇ ॥੩੭॥

ਚੌਪਈ ॥

ਚੌਪਈ:

ਦੁੰਦਭਿ ਸੁਨਾ ਸ੍ਰਵਨ ਮਹਿ ਜਬ ਹੀ ॥

ਜਦੋਂ ਦੈਂਤ ਨੇ ਨਗਾਰਿਆਂ ਦੀ ਆਵਾਜ਼ ਕੰਨਾਂ ਨਾਲ ਸੁਣੀ,

ਜਾਗਾ ਅਸੁਰ ਕੋਪ ਕਰਿ ਤਬ ਹੀ ॥

ਤਦੋਂ ਬਹੁਤ ਕ੍ਰੋਧ ਕਰ ਕੇ ਜਾਗ ਪਿਆ।

ਐਸਾ ਕਵਨ ਜੁ ਹਮ ਪਰ ਆਯੋ ॥

ਅਜਿਹਾ ਕੌਣ ਹੈ ਜੋ ਮੇਰੇ ਉਤੇ ਚੜ੍ਹ ਆਇਆ ਹੈ।

ਰਕਤ ਬਿੰਦ ਮੈ ਰਨਹਿ ਹਰਾਯੋ ॥੩੮॥

ਮੈਂ ਤਾਂ ਰਕਤ ਬਿੰਦ (ਰਕਤ ਬੀਜ) ਨੂੰ ਵੀ ਯੁੱਧ-ਭੂਮੀ ਵਿਚ ਹਰਾ ਦਿੱਤਾ ਸੀ ॥੩੮॥

ਇੰਦ੍ਰ ਚੰਦ੍ਰ ਸੂਰਜ ਹਮ ਜੀਤਾ ॥

ਮੈਂ ਇੰਦਰ, ਚੰਦ੍ਰਮਾ ਅਤੇ ਸੂਰਜ ਨੂੰ ਜਿਤਿਆ ਹੈ

ਰਾਵਨ ਜਿਤਾ ਹਰੀ ਜਿਨ ਸੀਤਾ ॥

ਅਤੇ (ਉਸ) ਰਾਵਣ ਨੂੰ ਵੀ ਜਿਤਿਆ ਹੈ ਜਿਸ ਨੇ ਸੀਤਾ ਹਰੀ ਸੀ।

ਏਕ ਦਿਵਸ ਮੋ ਸੌ ਸਿਵ ਲਰਾ ॥

ਇਕ ਦਿਨ ਸ਼ਿਵ ਵੀ ਮੇਰੇ ਨਾਲ ਲੜਿਆ ਸੀ,

ਤਾਹਿ ਭਜਾਯੋ ਮੈ ਨਹਿ ਟਰਾ ॥੩੯॥

(ਤਾਂ) ਮੈਂ ਉਸ ਨੂੰ ਵੀ ਭਜਾ ਦਿੱਤਾ ਸੀ। (ਅਤੇ ਆਪ) ਟਲਿਆ ਨਹੀਂ ਸਾਂ ॥੩੯॥

ਸਸਤ੍ਰ ਸਾਜ ਦਾਨਵ ਰਨ ਆਵਾ ॥

(ਉਹ) ਦੈਂਤ ਸ਼ਸਤ੍ਰ ਸਜਾ ਕੇ ਰਣ-ਭੂਮੀ ਵਿਚ ਆ ਗਿਆ

ਅਮਿਤ ਕੋਪ ਕਰਿ ਸੰਖ ਬਜਾਵਾ ॥

ਅਤੇ ਅਸੀਮ ਕ੍ਰੋਧ ਕਰ ਕੇ ਸੰਖ ਵਜਾਇਆ।

ਕਾਪੀ ਭੂਮ ਗਗਨ ਘਹਰਾਨਾ ॥

(ਉਸ ਵੇਲੇ) ਧਰਤੀ ਕੰਬ ਗਈ ਅਤੇ ਆਕਾਸ਼ ਗਰਜਣ ਲਗ ਪਿਆ

ਅਤੁਲ ਬੀਰਜ ਕਿਹ ਓਰ ਰਿਸਾਨਾ ॥੪੦॥

ਕਿ ਅਤੁਲ ਬੀਰਜ (ਸ੍ਵਾਸ ਬੀਰਜ) ਕਿਸ ਪਾਸੇ ਵਲ ਕ੍ਰੋਧਿਤ ਹੋਇਆ ਹੈ ॥੪੦॥

ਇਤਿ ਦਿਸਿ ਦੂਲਹ ਦੇਈ ਕੁਮਾਰੀ ॥

ਇਸ ਪਾਸੇ ਤੋਂ ਕੁਮਾਰੀ ਦੂਲਹ ਦੇਈ

ਸਸਤ੍ਰ ਸਾਜਿ ਰਥਿ ਕਰੀ ਸਵਾਰੀ ॥

(ਬਾਲਾ) ਵੀ ਸ਼ਸਤ੍ਰ ਸਜਾ ਕੇ ਰਥ ਉਤੇ ਚੜ੍ਹ ਬੈਠੀ।

ਸਸਤ੍ਰਨ ਕਰਿ ਪ੍ਰਨਾਮ ਤਿਹ ਕਾਲਾ ॥

ਉਸ ਵੇਲੇ ਸ਼ਸਤ੍ਰਾਂ ਨੂੰ ਪ੍ਰਨਾਮ ਕਰ ਕੇ

ਛਾਡਤ ਭੀ ਰਨ ਬਿਸਿਖ ਕਰਾਲਾ ॥੪੧॥

(ਉਹ) ਰਣ-ਭੂਮੀ ਵਿਚ ਵਿਕਰਾਲ ਬਾਣ ਛਡਣ ਲਗੀ ॥੪੧॥

ਲਗੇ ਬਿਸਿਖ ਜਬ ਅੰਗ ਕਰਾਰੇ ॥

ਜਦ (ਦੈਂਤਾਂ ਦੇ) ਸ਼ਰੀਰ ਵਿਚ ਕਰੜੇ ਬਾਣ ਵਜੇ,

ਦਾਨਵ ਭਰੇ ਕੋਪ ਤਬ ਭਾਰੇ ॥

ਤਦ ਦੈਂਤ ਰੋਹ ਨਾਲ ਭਰ ਗਏ।

ਮੁਖ ਤੇ ਸ੍ਵਾਸ ਸ੍ਰਮਿਤ ਹ੍ਵੈ ਕਾਢੇ ॥

ਜਦੋਂ ਉਹ ਥਕ ਕੇ ਮੂੰਹ ਤੋਂ ਸ੍ਵਾਸ ਕਢਦੇ

ਤਿਨ ਤੇ ਅਮਿਤ ਅਸੁਰ ਰਨ ਬਾਢੇ ॥੪੨॥

ਤਾਂ ਉਨ੍ਹਾਂ ਤੋਂ ਯੁੱਧ-ਭੂਮੀ ਵਿਚ ਅਣਗਿਣਤ ਦੈਂਤ ਵੱਧ ਜਾਂਦੇ ॥੪੨॥

ਤਿਨ ਕਾ ਬਾਲ ਬਹੁਰਿ ਬਧ ਕਰਾ ॥

ਤਦ ਬਾਲਾ ਨੇ ਉਨ੍ਹਾਂ ਦਾ ਬਧ ਕਰ ਦਿੱਤਾ।

ਉਨ ਕਾ ਸ੍ਰੋਨ ਪ੍ਰਿਥੀ ਪਰ ਪਰਾ ॥

ਉਨ੍ਹਾਂ ਦਾ ਲਹੂ ਧਰਤੀ ਉਤੇ ਡਿਗਿਆ।

ਅਗਨਿਤ ਬਢੇ ਤਬੈ ਤਹ ਦਾਨਵ ॥

ਤਦੋਂ ਉਥੇ ਹੋਰ ਬੇਸ਼ੁਮਾਰ ਦੈਂਤ ਵੱਧ ਗਏ,

ਭਛਤ ਭਏ ਪਕਰਿ ਕਰਿ ਮਾਨਵ ॥੪੩॥

ਜੋ ਮਨੁੱਖਾਂ ਨੂੰ ਪਕੜ ਪਕੜ ਕੇ ਖਾਣ ਲਗੇ ॥੪੩॥

ਜਬ ਅਬਲਾ ਕੇ ਸੁਭਟ ਚਬਾਏ ॥

ਜਦ (ਉਨ੍ਹਾਂ ਦੈਂਤਾਂ ਨੇ) ਅਬਲਾ ਦੇ ਸੂਰਮਿਆਂ ਨੂੰ ਚਬਾਇਆ

ਦੂਲਹ ਦੇ ਤਿਹ ਬਿਸਿਖ ਲਗਾਏ ॥

ਤਾਂ ਦੂਲਹ ਦੇਈ ਨੇ ਉਨ੍ਹਾਂ ਨੂੰ ਬਾਣ ਮਾਰੇ।

ਬੁੰਦਕਾ ਪਰਤ ਸ੍ਰੋਨ ਭੂਅ ਭਏ ॥

(ਉਨ੍ਹਾਂ ਦੇ) ਲਹੂ ਦੀਆਂ ਬੂੰਦਾਂ ਧਰਤੀ ਉਤੇ ਪਈਆਂ।

ਉਪਜਿ ਅਸੁਰ ਸਾਮਹਿ ਉਠਿ ਧਏ ॥੪੪॥

(ਉਨ੍ਹਾਂ ਵਿਚੋਂ) ਹੋਰ ਦੈਂਤ ਪੈਦਾ ਹੋ ਕੇ ਸਾਹਮਣੇ ਪਾਸਿਓਂ ਆ ਪਏ ॥੪੪॥

ਪੁਨਿ ਅਬਲਾ ਤਿਨ ਬਿਸਿਖ ਪ੍ਰਹਾਰੇ ॥

ਅਬਲਾ ਨੇ ਉਨ੍ਹਾਂ ਨੂੰ ਫਿਰ ਬਾਣ ਮਾਰੇ

ਚਲੇ ਸ੍ਰੋਨ ਕੇ ਤਹਾ ਪਨਾਰੇ ॥

ਅਤੇ ਉਥੇ ਲਹੂ ਦੇ ਪਰਨਾਲੇ ਚਲ ਪਏ।

ਅਸੁਰ ਅਨੰਤ ਤਹਾ ਤੇ ਜਾਗੇ ॥

ਉਥੋਂ ਅਨੰਤ ਦੈਂਤ ਪੈਦਾ ਹੋ ਗਏ।

ਜੂਝਤ ਭਏ ਪੈਗ ਨਹਿ ਭਾਗੇ ॥੪੫॥

(ਉਹ) ਜੂਝਦੇ ਰਹੇ ਪਰ (ਇਕ) ਕਦਮ ਵੀ ਨਹੀਂ ਭਜੇ ॥੪੫॥

ਭੁਜੰਗ ਛੰਦ ॥

ਭੁਜੰਗ ਛੰਦ:

ਜਬੈ ਓਰ ਚਾਰੌ ਉਠੇ ਦੈਤ ਬਾਨੀ ॥

ਜਦੋਂ ਚੌਹਾਂ ਪਾਸਿਆਂ ਤੋਂ ਦੈਂਤ ਦੀ ਆਵਾਜ਼ ਆਣ ਲਗੀ,

ਕਏ ਕੋਪ ਗਾੜੋ ਲਏ ਧੂਲਿਧਾਨੀ ॥

ਤਾਂ ਉਨ੍ਹਾਂ ਨੇ ਬਹੁਤ ਕ੍ਰੋਧ ਕੀਤਾ ਅਤੇ (ਹੱਥਾਂ ਵਿਚ) ਗੁਰਜ ('ਧੂਲਿਧਾਨੀ') ਉਠਾ ਲਏ।

ਕਿਤੇ ਮੂੰਡ ਮੁੰਡੇ ਕਿਤੇ ਅਰਧ ਮੁੰਡੇ ॥

ਕਿਤਨਿਆਂ ਦੇ ਸਿਰ ਮੁੰਨੇ ਹੋਏ ਸਨ ਅਤੇ ਕਿਤਨੇ ਅੱਧੇ ਮੁੰਨੇ ਹੋਏ ਸਨ

ਕਿਤੇ ਕੇਸ ਧਾਰੀ ਸਿਪਾਹੀ ਪ੍ਰਚੰਡੇ ॥੪੬॥

ਅਤੇ ਕਿਤਨੇ ਕੇਸ ਧਾਰੀ ਪ੍ਰਚੰਡ ਸਿਪਾਹੀ (ਡਟੇ ਹੋਏ ਸਨ) ॥੪੬॥

ਜਿਤੇ ਦੈਤ ਉਠੇ ਤਿਤੇ ਬਾਲ ਮਾਰੇ ॥

ਜਿਤਨੇ ਵੀ ਦੈਂਤ ਉਠੇ, ਉਤਨੇ ਹੀ ਬਾਲਾ ਨੇ ਮਾਰ ਦਿੱਤੇ।

ਵੁਠੇ ਆਨਿ ਬਾਨਾਨਿ ਬਾਕੇ ਡਰਾਰੇ ॥

ਬਾਣਾਂ ਦੀ ਝੜੀ ਨਾਲ ਬਾਂਕੇ ਵੀਰ ਡਰਾ ਦਿੱਤੇ।

ਜਿਤੇ ਸ੍ਵਾਸ ਛੋਰੈ ਉਠੈ ਦੈਤ ਭਾਰੇ ॥

(ਉਹ) ਜਿਤਨੇ ਵੀ ਸੁਆਸ ਛਡਦੇ, (ਉਤਨੇ) ਬਹੁਤ ਵੱਡੇ ਦੈਂਤ ਉਠ ਖੜੋਂਦੇ।

ਹਠੀ ਮਾਰ ਹੀ ਮਾਰਿ ਕੈ ਕੈ ਪਧਾਰੇ ॥੪੭॥

(ਉਹ) ਹਠੀ 'ਮਾਰੋ ਮਾਰੋ' ਕਰਦੇ ਟੁਟ ਕੇ ਪੈ ਜਾਂਦੇ ॥੪੭॥

ਕਿਤੇ ਕੋਪ ਕੈ ਬੀਰ ਬਾਲਾ ਸੰਘਾਰੇ ॥

ਬਾਲਾ ਨੇ ਕ੍ਰੋਧ ਕਰ ਕੇ ਕਿਤਨੇ ਹੀ ਸੂਰਮੇ ਮਾਰ ਦਿੱਤੇ।


Flag Counter