ਸ਼੍ਰੀ ਦਸਮ ਗ੍ਰੰਥ

ਅੰਗ - 784


ਯਾ ਕੇ ਬਿਖੈ ਭੇਦ ਨਹੀ ਮਾਨਹੁ ॥੧੦੫੭॥

ਇਸ ਵਿਚ ਕੋਈ ਫਰਕ ਨਾ ਸਮਝੋ ॥੧੦੫੭॥

ਛਬਿਨੀ ਆਦਿ ਉਚਾਰਨ ਕੀਜੈ ॥

ਪਹਿਲਾਂ 'ਛਬਿਨੀ' (ਸੈਨਾ) ਸ਼ਬਦ ਦਾ ਉਚਾਰਨ ਕਰੋ।

ਰਿਪੁ ਪਦ ਅੰਤਿ ਤਵਨ ਕੇ ਦੀਜੈ ॥

ਉਸ ਦੇ ਅੰਤ ਉਤੇ 'ਰਿਪੁ' ਸ਼ਬਦ ਨੂੰ ਜੋੜੋ।

ਨਾਮ ਤੁਪਕ ਕੇ ਸਕਲ ਪਛਾਨਹੁ ॥

(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।

ਯਾ ਕੇ ਬਿਖੈ ਭੇਦ ਨਹੀ ਮਾਨਹੁ ॥੧੦੫੮॥

ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਸਮਝੋ ॥੧੦੫੮॥

ਪ੍ਰਿਥਮ ਬਾਜਨੀ ਸਬਦ ਬਖਾਨਹੁ ॥

ਪਹਿਲਾਂ 'ਬਾਜਨੀ' (ਸੈਨਾ) ਸ਼ਬਦ ਕਥਨ ਕਰੋ।

ਅਰਿ ਪਦ ਅੰਤਿ ਤਵਨ ਕੇ ਠਾਨਹੁ ॥

ਉਸ ਦੇ ਅੰਤ ਉਤੇ 'ਅਰਿ' ਪਦ ਜੋੜੇ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਚਿਤ ਮੈ ਰੁਚੈ ਤਿਸੀ ਠਾ ਕਹੀਐ ॥੧੦੫੯॥

ਜਿਥੇ ਚੰਗਾ ਲੱਗੇ, ਉਥੇ ਕਹੋ ॥੧੦੫੯॥

ਅੜਿਲ ॥

ਅੜਿਲ:

ਆਦਿ ਬਾਹਨੀ ਸਬਦ ਬਖਾਨਨ ਕੀਜੀਐ ॥

ਪਹਿਲਾਂ 'ਬਾਹਨੀ' (ਸੈਨਾ) ਸ਼ਬਦ ਉਚਾਰੋ।

ਤਾ ਕੇ ਪਾਛੇ ਸਤ੍ਰੁ ਸਬਦ ਕਹੁ ਦੀਜੀਐ ॥

ਉਸ ਵਿਚ ਪਿਛੋਂ 'ਸਤ੍ਰੁ' ਪਦ ਕਹਿ ਦਿਓ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥

(ਇਸ ਨੂੰ) ਸਾਰੇ ਸੂਝਵਾਨ ਮਨ ਵਿਚ ਤੁਪਕ ਦਾ ਨਾਮ ਸਮਝੋ।

ਹੋ ਚਹੀਐ ਜਵਨੈ ਠਵਰ ਸੁ ਤਹਾ ਬਖਾਨੀਐ ॥੧੦੬੦॥

ਜਿਥੇ ਲੋੜ ਪਵੇ ਉਥੇ ਵਰਤ ਲਵੋ ॥੧੦੬੦॥

ਆਦਿ ਤੁਰੰਗਨੀ ਮੁਖ ਤੇ ਸਬਦ ਬਖਾਨੀਐ ॥

ਪਹਿਲਾਂ ਮੂੰਹ ਵਿਚੋਂ 'ਤੁਰੰਗਨੀ' ਸ਼ਬਦ ਨੂੰ ਉਚਾਰੋ।

ਅਰਿ ਪਦ ਤਾ ਕੇ ਅੰਤਿ ਸੁ ਬਹੁਰਿ ਪ੍ਰਮਾਨੀਐ ॥

ਉਸ ਪਿਛੋਂ ਅੰਤ ਉਤੇ 'ਅਰਿ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਐ ॥

(ਇਸ ਨੂੰ) ਸਾਰੇ ਸੂਝਵਾਨ ਤੁਪਕ ਦਾ ਨਾਮ ਸਮਝ ਲਵੋ।

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਕੀਜੀਐ ॥੧੦੬੧॥

ਇਸ ਵਿਚ ਕਿਸੇ ਪ੍ਰਕਾਰ ਦਾ ਅੰਤਰ ਨਾ ਜਾਣੋ ॥੧੦੬੧॥

ਹਯਨੀ ਸਬਦਹਿ ਮੁਖ ਤੇ ਆਦਿ ਉਚਾਰੀਐ ॥

ਪਹਿਲਾਂ 'ਹਯਨੀ' (ਸੈਨਾ) ਸ਼ਬਦ ਮੁਖ ਤੋਂ ਉਚਾਰੋ।

ਤਾ ਕੇ ਅੰਤਿ ਅੰਤਕਰਿ ਪਦ ਕੋ ਡਾਰੀਐ ॥

ਉਸ ਦੇ ਅੰਤ ਉਤੇ 'ਅੰਕਰਿ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਸੁਘਰ ਜੀਅ ਜਾਨੀਯੋ ॥

(ਇਸ ਨੂੰ) ਸਾਰੇ ਸੁਝਵਾਨੋ! ਮਨ ਵਿਚ ਤੁਪਕ ਦਾ ਨਾਮ ਸਮਝੋ।

ਹੋ ਦੀਯੋ ਜਹਾ ਤੁਮ ਚਹੋ ਸੁ ਤਹੀ ਬਖਾਨੀਯੋ ॥੧੦੬੨॥

ਜਿਥੇ ਤੁਸੀਂ ਵਰਤਣਾ ਚਾਹੋ, ਉਥੇ ਕਹਿ ਦਿਓ ॥੧੦੬੨॥

ਚੌਪਈ ॥

ਚੌਪਈ:

ਸੈਂਧਵਨੀ ਸਬਦਾਦਿ ਉਚਾਰੋ ॥

ਪਹਿਲਾਂ 'ਸੈਂਧਵਨੀ' (ਸੈਨਾ) ਸ਼ਬਦ ਉਚਾਰੋ।

ਅਰਿ ਪਦ ਅੰਤਿ ਤਵਨ ਕੇ ਡਾਰੋ ॥

ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨਹੁ ॥

(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।

ਯਾ ਮੈ ਭੇਦ ਨੈਕੁ ਨਹੀ ਮਾਨਹੁ ॥੧੦੬੩॥

ਇਸ ਵਿਚ ਕੋਈ ਅੰਤਰਨ ਮੰਨੋ ॥੧੦੬੩॥

ਆਦਿ ਅਰਬਿਨੀ ਸਬਦ ਬਖਾਨਹੁ ॥

ਪਹਿਲਾਂ 'ਅਰਬਿਨੀ' (ਸੈਨਾ) ਸ਼ਬਦ ਕਥਨ ਕਰੋ।

ਅਰਿ ਪਦ ਅੰਤਿ ਤਵਨ ਕੇ ਠਾਨਹੁ ॥

ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨਹੁ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ

ਯਾ ਮੈ ਭੇਦ ਨੈਕੁ ਨਹੀ ਜਾਨਹੁ ॥੧੦੬੪॥

ਇਸ ਵਿਚ ਕੋਈ ਫਰਕ ਨਾ ਮੰਨੋ ॥੧੦੬੪॥

ਆਦਿ ਤੁਰੰਗਨੀ ਸਬਦ ਬਖਾਨਹੁ ॥

ਪਹਿਲਾਂ 'ਤੁਰੰਗਨੀ' (ਸੈਨਾ) ਸ਼ਬਦ ਕਥਨ ਕਰੋ।

ਅਰਿ ਪਦ ਤਾ ਕੇ ਅੰਤ ਪ੍ਰਮਾਨਹੁ ॥

(ਫਿਰ) ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਈਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹ ਚਿਤ ਰੁਚੈ ਤਹੀ ਤੇ ਕਹੀਐ ॥੧੦੬੫॥

ਜਿਥੇ ਜੀ ਕਰੇ, ਉਥੇ ਕਹੋ ॥੧੦੬੫॥

ਆਦਿ ਘੋਰਨੀ ਸਬਦ ਭਨੀਜੈ ॥

ਪਹਿਲਾਂ 'ਘੋਰਨੀ' (ਸੈਨਾ) ਸ਼ਬਦ ਕਹੋ।

ਅਰਿ ਪਦ ਅੰਤਿ ਤਵਨ ਕੇ ਦੀਜੈ ॥

ਉਸ ਵਿਚ ਅੰਤ ਉਤੇ 'ਅਰਿ' ਪਦ ਜੋੜੋ।

ਸਭੈ ਤੁਪਕ ਕੇ ਨਾਮ ਬਿਚਾਰੋ ॥

(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ।

ਜਹ ਚਾਹੋ ਤਿਨ ਤਹੀ ਉਚਾਰੋ ॥੧੦੬੬॥

ਜਿਥੇ ਚਾਹੋ, ਉਥੇ ਉਚਾਰੋ ॥੧੦੬੬॥

ਆਦਿ ਹਸਤਿਨੀ ਸਬਦ ਉਚਾਰੋ ॥

ਪਹਿਲਾਂ 'ਹਸਤਿਨੀ' (ਹਾਥੀਆਂ ਵਾਲੀ ਸੈਨਾ) ਸ਼ਬਦ ਉਚਾਰੋ।

ਰਿਪੁ ਪਦ ਅੰਤਿ ਤਵਨ ਕੇ ਡਾਰੋ ॥

ਉਸ ਦੇ ਅੰਤ ਉਤੇ 'ਰਿਪੁ' ਸ਼ਬਦ ਜੋੜੋ।

ਸਭੈ ਤੁਪਕ ਕੇ ਨਾਮ ਲਹਿਜੈ ॥

ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ ਲਵੋ।

ਜਹ ਚਾਹੋ ਤੇ ਤਹੀ ਭਣਿਜੈ ॥੧੦੬੭॥

ਜਿਥੇ ਚਾਹੋ, ਉਥੇ ਉਚਾਰੋ ॥੧੦੬੭॥

ਅੜਿਲ ॥

ਅੜਿਲ:

ਆਦਿ ਦੰਤਿਨੀ ਸਬਦ ਉਚਾਰਨ ਕੀਜੀਐ ॥

ਪਹਿਲਾਂ 'ਦੰਤਿਨੀ' (ਸੈਨਾ) ਸ਼ਬਦ ਦਾ ਉਚਾਰਨ ਕਰੋ।

ਸਤ੍ਰੁ ਸਬਦੁ ਕੋ ਅੰਤਿ ਤਵਨ ਕੇ ਦੀਜੀਐ ॥

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਸੁਬੁਧਿ ਪਛਾਨੀਐ ॥

(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝੋ।

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ ॥੧੦੬੮॥

ਇਸ ਵਿਚ ਕਿਸੇ ਕਿਸਮ ਦਾ ਕੋਈ ਫਰਕ ਨਾ ਸਮਝੋ ॥੧੦੬੮॥