ਤੈਨੂੰ ਛਡ ਕੇ ਉਸ ਨਾਲ ਵਿਆਹ ਨਹੀਂ ਕਰਾਂਗੀ।
ਮੈਨੂੰ ਘੋੜੇ ਦੀ ਪਿਠ ਉਤੇ ਚੜ੍ਹਾਓ
ਅਤੇ ਆਪਣੇ ਨਾਲ ਲੈ ਕੇ ਭਜ ਜਾਓ ॥੬॥
ਦੋਹਰਾ:
ਜਦ ਤਕ ਬਰਾਤੀ ਸਾਡੇ ਘਰ ਪਹੁੰਚ ਨਹੀਂ ਜਾਂਦੇ,
ਤਦ ਤਕ ਤੁਸੀਂ ਮੈਨੂੰ ਘੋੜੇ ਤੇ ਚੜ੍ਹਾ ਕੇ ਲੈ ਜਾ ਸਕਦੇ ਹੋ ਤਾਂ ਲੈ ਜਾਓ ॥੭॥
ਸਵੈਯਾ:
ਹੇ ਮਿਤਰ! (ਮੈਂ) ਤੇਰੇ ਨਾਲ ਸ਼ੋਭਾ ਪਾਵਾਂਗੀ, ਹੋਰ ਪਤੀ ਕਰ ਕੇ ਕੀ ਕਰਾਂਗੀ।
(ਮੈਂ) ਅਜ ਤੈਨੂੰ ਵਿਆਹਾਂਗੀ, ਟਲਾਂਗੀ ਨਹੀਂ, ਨਹੀਂ ਤਾਂ ਜ਼ਹਿਰ ਖਾ ਕੇ ਮਰ ਜਾਵਾਂਗੀ।
ਮੇਰੇ ਨਾਲ ਪਿਆਰ ਕਰ ਕੇ ਅਤੇ ਕੇਲ-ਕ੍ਰੀੜਾ ਕਰ ਕੇ (ਤੁਸੀਂ ਮੈਨੂੰ) ਆਪਣੀ ਇਸਤਰੀ ਕਰ ਕੇ ਹੋਰਾਂ ਨੂੰ ਦੇ ਰਹੇ ਹੋ।
ਤੁਹਾਨੂੰ ਉਹ ਦਿਨ ਕਿਵੇਂ ਭੁਲ ਗਏ ਹਨ। ਮੈਂ ਲਾਜ ਦੀ ਮਾਰੀ ਕਿਵੇਂ ਜੀ ਸਕਾਂਗੀ ॥੮॥
ਜੇ ਕੋਈ ਵਿਆਹ ਕਰਨ ਦੀ ਗੱਲ ਕਰਦਾ ਹੈ ਤਾਂ ਮੈਂ ਪੀਲੀ ਪੈ ਜਾਂਦੀ ਹਾਂ ਅਤੇ ਬਹੁਤ ਪਛਤਾਉਂਦੀ ਹਾਂ।
(ਮੈਂ) ਮਾਣਮਤੀ ਹੱਥ ਨਾਲ ਹੱਥ ਮਰੋੜਦੀ ਹਾਂ ਅਤੇ ਦੰਦਾਂ ਨਾਲ ਉਂਗਲਾਂ ਚਬਾਉਂਦੀ ਹਾਂ।
ਗਰਦਨ ਝੁਕਾ ਕੇ ਨਹੁੰਆਂ ਨਾਲ ਧਰਤੀ ਉਤੇ ਲੀਕਾਂ ਪਾਂਦੀ ਹਾਂ ਅਤੇ ਔਂਸੀ ਵੇਖ ਕੇ ਮਨ ਵਿਚ ਪਛਤਾਉਂਦੀ ਹਾਂ।
(ਤੁਹਾਡੀ) ਪ੍ਰੇਮਿਕਾ ਨੂੰ ਕੇਵਲ ਮਿਰਜ਼ਾ ਹੀ ਚੰਗਾ ਲਗਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਮਨ ਨੂੰ ਮਾਨੋ ਚੰਗਾ ਨਹੀਂ ਲਗਦਾ ॥੯॥
ਦੋਹਰਾ:
(ਮੇਰਾ ਮਨ) ਤੇਰੇ ਵਿਚ ਹੀ ਰੁਚੀ ਰਖਦਾ ਹੈ, ਹੋਰ ਕੋਈ ਮੈਨੂੰ (ਰਤਾ ਜਿੰਨਾ ਵੀ) ਚੰਗਾ ਨਹੀਂ ਲਗਦਾ।
ਜੇ ਬਰਾਤੀ ਮੈਨੂੰ ਵਿਆਹ ਕੇ ਲੈ ਜਾਣਗੇ ਤਾਂ ਤੈਨੂੰ ਲਾਜ ਨਹੀਂ ਲਗੇਗੀ ॥੧੦॥
ਸਵੈਯਾ:
ਥੋੜੇ ਜਿੰਨੇ ਸਮੇਂ ਲਈ ਮੇਰੇ ਕਿਤੇ ਹੋਰ (ਵਿਆਹੇ ਹੋਏ) ਚਲੇ ਜਾਣ ਤੇ ਕੀ ਪਤਾ (ਮੇਰਾ) ਪ੍ਰੀਤਮ ਜੀਉਂਦਾ ਰਹੇਗਾ।
ਦੁਖੀ ਹੋ ਕੇ ਗਲੀਆਂ ਵਿਚ ਬਹੁਤ ਵਾਰ ਪਿਆਰੀ ਹੀ ਪਿਆਰੀ ਕਹਿੰਦਾ ਫਿਰੇਂਗਾ।
ਫਿਰ ਮੇਰੇ ਅਤੇ ਉਸ ਵਿਚ ਪ੍ਰੇਮ ਭਲਾ ਕਿਵੇਂ ਕਾਇਮ ਰਹੇਗਾ।
ਹੇ ਸਖੀ! ਮੈਂ ਕਿਹੜੇ ਕੰਮ ਲਈ (ਇਸ ਸੰਸਾਰ ਵਿਚ) ਜੀਉਂਦੀ ਰਹਾਂਗੀ ਜਦ ਮੇਰਾ ਪ੍ਰੀਤਮ ਪ੍ਰੇਮ ਦਾ ਮਾਰਿਆ ਸੜਦਾ ਹੋਵੇਗਾ ॥੧੧॥
ਚੌਪਈ:
ਤਦ (ਉਸ) ਮਾਨਿਨੀ (ਸਾਹਿਬਾਂ ਨੇ) ਮਨ ਵਿਚ ਵਿਚਾਰ ਕੀਤਾ
ਅਤੇ ਸਖੀ ਪ੍ਰਤਿ ਬਚਨ ਕਹੇ।
'ਤੂੰ ਜਾ ਕੇ ਮਿਰਜ਼ੇ ਨੂੰ ਕਹਿ
ਕਿ ਅਜ ਆ ਕੇ ਸਾਹਿਬਾਂ ਨੂੰ ਲੈ ਜਾਏ ॥੧੨॥
ਜਦ ਉਹ ਆ ਕੇ (ਮੈਨੂੰ) ਵਿਆਹ ਲੈਣਗੇ
ਅਤੇ ਤੇਰੇ ਸਿਰ ਵਿਚ ਸੁਆਹ ਪਾ ਜਾਣਗੇ।
(ਮੇਰੇ) ਜਾਣ ਤੋਂ ਬਾਦ ਦਸੋ ਕੀ ਕਰੋਗੇ।
ਹਿਰਦੇ ਵਿਚ ਕਟਾਰ ਮਾਰ ਕੇ ਮਰ ਜਾਓਗੇ ॥੧੩॥
ਦੋਹਰਾ:
ਜੇ ਤੇਰੀ ਮੇਰੇ ਨਾਲ ਜ਼ਰਾ ਵੀ ਪ੍ਰੇਮ-ਲਗਨ ਹੈ,
ਤਾਂ ਮੈਨੂੰ ਅਜ ਰਾਤੀਂ ਆ ਕੇ ਕਢ ਲੈ ਜਾ' ॥੧੪॥
ਅੜਿਲ:
ਰੰਗਵਤੀ (ਨਾਂ ਦੀ ਸਹੇਲੀ) ਨੇ ਜਦ ਇਸ ਤਰ੍ਹਾਂ (ਸਭ ਕੁਝ) ਸੁਣ ਲਿਆ
ਤਾਂ ਆਪਣਾ ਸਾਰਾ ਭੇਸ ਪੁਰਸ਼ ਦਾ ਬਣਾਇਆ।
ਉਹ ਘੋੜੇ ਤੇ ਚੜ੍ਹ ਕੇ ਉਥੋਂ ਲਈ ਚਲ ਪਈ
ਵੀਹ ਸੁੰਦਰ ਸਖੀਆਂ ਨੂੰ ਲੈ ਕੇ ॥੧੫॥
ਚੌਪਈ:
ਤਦ ਸਖੀ ਚਲ ਕੇ ਉਥੇ ਆ ਗਈ
ਅਤੇ ਮਿਰਜ਼ੇ ਦੀ ਕੁਝ ਖ਼ਬਰ ਲਈ।
ਸਖੀਆਂ ਸਮੇਤ (ਸਖੀ ਨੇ) ਚਲ ਕੇ (ਮਿਰਜ਼ੇ ਨੂੰ) ਸਿਰ ਨਿਵਾਇਆ
(ਅਤੇ ਕਿਹਾ ਕਿ) ਸਾਹਿਬਾਂ ਨੇ ਤੈਨੂੰ ਜਲਦੀ ਬੁਲਾਇਆ ਹੈ ॥੧੬॥
ਮਿਰਜ਼ਾ ਗੱਲ ਸੁਣਦਿਆਂ ਹੀ ਚਲ ਪਿਆ
ਅਤੇ ਇਕ ਪਲਕਾਰੇ ਵਿਚ ਸਾਹਿਬਾਂ ਦੇ ਪਿੰਡ ਆ ਗਿਆ।
ਇਹ ਖ਼ਬਰ ਜਦ ਸਾਹਿਬਾਂ ਨੂੰ ਮਿਲੀ