ਸ਼੍ਰੀ ਦਸਮ ਗ੍ਰੰਥ

ਅੰਗ - 881


ਸਭ ਬ੍ਰਿਤਾਤ ਲੈ ਤਵਨ ਕੋ ਸਭ ਕਹਿਯਹੁ ਮੁਹਿ ਆਇ ॥੨੪॥

(ਅਤੇ ਕਿਹਾ ਕਿ) ਉਸ ਦਾ ਸਾਰਾ ਬ੍ਰਿਤਾਂਤ ਲੈ ਕੇ ਮੈਨੂੰ ਆ ਕੇ ਦਸ ਦੇਈਂ ॥੨੪॥

ਚੌਪਈ ॥

ਚੌਪਈ:

ਮੋਰ ਨ ਕਛੂ ਭੇਦ ਤਿਹਿ ਦਿਜਿਯਹੁ ॥

ਮੇਰਾ ਕੋਈ ਵੀ ਭੇਦ ਉਸ ਨੂੰ ਨਹੀਂ ਦੇਣਾ,

ਤਾ ਕੇ ਚੋਰਿ ਚਿਤ ਕਹ ਲਿਜਿਯਹੁ ॥

ਪਰ ਉਸ ਦੇ ਚਿਤ ਦੀ ਗੱਲ ਚੁਰਾ ਲਈਂ।

ਵਾ ਹੀ ਕੀ ਹੋਈ ਤੁਮ ਰਹਿਯਹੁ ॥

ਤੂੰ ਉਸੇ ਦੀ ਹੋਈ ਰਹੀਂ

ਲੈ ਤਾ ਕੋ ਅੰਤਰ ਮੁਹਿ ਕਹਿਯਹੁ ॥੨੫॥

ਅਤੇ ਉਸ ਦਾ ਭੇਦ ਲੈ ਕੇ ਮੈਨੂੰ ਦਸੀਂ ॥੨੫॥

ਦੋਹਰਾ ॥

ਦੋਹਰਾ:

ਤਾ ਕੇ ਮਿਤ ਕੋ ਨਾਮ ਲੈ ਪਤਿਯਾ ਲਿਖੀ ਬਨਾਇ ॥

ਉਸ ਦੇ ਮਿਤਰ ਵਲੋਂ ਵਿਚਾਰ ਪੂਰਵਕ ਇਕ ਚਿੱਠੀ ਲਿਖੀ।

ਹਮ ਬਿਖਰਚ ਰਹਤੇ ਘਨੇ ਕਛੁ ਧਨੁ ਦੈਹੁ ਪਠਾਇ ॥੨੬॥

ਮੈਂ ਖ਼ਰਚੇ ਤੋਂ ਬਹੁਤ ਤੰਗ ਰਹਿੰਦਾ ਹਾਂ, (ਇਸ ਲਈ) ਕੁਝ ਧਨ ਭੇਜ ਦਿਓ ॥੨੬॥

ਦੇਸ ਛਾਡਿ ਪਰਦੇਸ ਮੈ ਬਸਾ ਬਹੁਤ ਦਿਨ ਆਇ ॥

ਬਹੁਤ ਸਮੇਂ ਤੋਂ ਦੇਸ ਛਡ ਕੇ ਪਰਦੇਸ ਵਿਚ ਆ ਵਸਿਆ ਹੈਂ।

ਪ੍ਰੇਮ ਜਾਨਿ ਕਛੁ ਕੀਜਿਯਹੁ ਮੁਸਕਲ ਸਮੈ ਸਹਾਇ ॥੨੭॥

ਪ੍ਰੇਮ ਦੇ ਵਾਸਤੇ ਕੁਝ ਉਪਾ ਕਰੋ ਅਤੇ ਮੁਸ਼ਕਿਲ ਵੇਲੇ ਸਹਾਇਤਾ ਕਰੋ ॥੨੭॥

ਤ੍ਰਿਯਾ ਤਿਹਾਰੇ ਹ੍ਵੈ ਰਹੇ ਇਮਿ ਸਮਝੋ ਮਨ ਮਾਹਿ ॥

ਹੇ ਪ੍ਰਿਯਾ! ਮਨ ਵਿਚ ਇਸ ਤਰ੍ਹਾਂ ਸਮਝ ਕਿ ਮੈਂ ਤੇਰਾ ਹੀ ਹਾਂ।

ਹਮ ਸੇ ਤੁਮ ਕਹ ਬਹੁਤ ਹੈ ਤੁਮ ਸੇ ਹਮ ਕਹ ਨਾਹਿ ॥੨੮॥

ਮੇਰੇ ਵਰਗੇ ਤਾਂ ਤੇਰੇ ਕੋਲ ਬਹੁਤ ਹਨ, (ਪਰ) ਤੇਰੇ ਵਰਗੀ ਮੇਰੇ ਕੋਲ ਕੋਈ ਨਹੀਂ ॥੨੮॥

ਚੌਪਈ ॥

ਚੌਪਈ:

ਹਮਰੇ ਖਰਚਨ ਕਹ ਕਛੁ ਦਿਜਿਯਹੁ ॥

ਮੇਰੇ (ਪਿਆਰ ਦੇ) ਉਹ ਦਿਨ ਯਾਦ ਕਰ ਕੇ

ਵੈ ਦਿਨ ਯਾਦਿ ਹਮਾਰੇ ਕਿਜਿਯਹੁ ॥

ਮੇਰੇ ਖ਼ਰਚ ਲਈ ਕੁਝ ਭੇਜ ਦਿਓ।

ਪ੍ਰੀਤਿ ਪੁਰਾਤਨ ਪ੍ਰਿਯਾ ਬਿਚਰਿਯਹੁ ॥

ਹੇ ਪਿਆਰੀ! ਪੁਰਾਣੀ ਪ੍ਰੀਤ ਨੂੰ ਵਿਚਾਰ ਕੇ

ਹਮ ਪਰ ਅਧਿਕ ਕ੍ਰਿਪਾ ਤੁਮ ਕਰਿਯਹੁ ॥੨੯॥

ਮੇਰੇ ਉਤੇ ਉਚੇਚੀ ਕ੍ਰਿਪਾ ਕਰੋ ॥੨੯॥

ਤਵਨ ਰਾਤਿ ਕੀ ਬਾਤ ਸੰਵਰਿਯਹੁ ॥

ਉਸ ਰਾਤ ਦੀ ਗੱਲ ਨੂੰ ਯਾਦ ਕਰੋ।

ਮੋ ਪਰ ਨਾਰਿ ਅਨੁਗ੍ਰਹੁ ਕਰਿਯਹੁ ॥

ਹੇ ਇਸਤਰੀ! ਮੇਰੇ ਉਤੇ ਮਿਹਰ ਕਰੋ।

ਯਾ ਪਤਿਯਾ ਕਹ ਤੁਹੀ ਪਛਾਨੈ ॥

ਇਸ ਚਿੱਠੀ ਨੂੰ ਤੂੰ ਹੀ ਜਾਣਦੀ ਹੈਂ,

ਅਵਰ ਪੁਰਖ ਕੋਊ ਦੁਤਿਯ ਨ ਜਾਨੈ ॥੩੦॥

ਹੋਰ ਕੋਈ ਦੂਜਾ ਵਿਅਕਤੀ ਨਹੀਂ ਜਾਣਦਾ ॥੩੦॥

ਦੋਹਰਾ ॥

ਦੋਹਰਾ:

ਜਬ ਵੈ ਦਿਨ ਹਮਰੇ ਹੁਤੇ ਏਦਿਨ ਤੁਮਰੇ ਆਇ ॥

ਜਦ ਉਹ ਚੰਗੇ ਦਿਨ ਸਾਡੇ ਸਨ, ਹੁਣ ਇਹ ਦਿਨ ਤੇਰੇ ਹੋ ਗਏ ਹਨ।

ਕ੍ਰਿਪਾ ਜਾਨਿ ਕਿਛੁ ਦੀਜਿਯਹੁ ਕਰਿਯਹੁ ਮੋਹਿ ਸਹਾਇ ॥੩੧॥

ਇਸ ਲਈ ਕ੍ਰਿਪਾ ਕਰ ਕੇ ਮੈਨੂੰ ਕੁਝ ਦਿਓ ਅਤੇ ਮੇਰੀ ਸਹਾਇਤਾ ਕਰੋ ॥੩੧॥

ਬਾਚਤ ਪਤਿਯਾ ਮੂੜ ਤ੍ਰਿਯ ਫੂਲ ਗਈ ਮਨ ਮਾਹਿ ॥

(ਉਹ) ਚਿੱਠੀ ਪੜ੍ਹਦਿਆਂ ਹੀ ਮੂਰਖ ਇਸਤਰੀ ਆਪਣੇ ਮਨ ਵਿਚ ਫੁਲ ਗਈ।

ਤੁਰਤੁ ਕਾਢਿ ਬਹੁ ਧਨੁ ਦਿਯਾ ਭੇਦ ਲਖਿਓ ਜੜ ਨਾਹਿ ॥੩੨॥

ਤੁਰਤ ਬਹੁਤ ਧਨ ਕਢ ਕੇ ਦੇ ਦਿੱਤਾ ਅਤੇ ਮੂਰਖ ਨੇ ਕੋਈ ਭੇਦ ਨਾ ਸਮਝਿਆ ॥੩੨॥

ਚੌਪਈ ॥

ਚੌਪਈ:

ਕਾਢਿ ਦਰਬੁ ਮੂਰਖ ਤ੍ਰਿਯ ਦੀਨੋ ॥

ਉਸ ਮੂਰਖ ਇਸਤਰੀ ਨੇ ਧਨ ਕਢ ਕੇ ਦੇ ਦਿੱਤਾ

ਤਾ ਕੋ ਸੋਧ ਫੇਰਿ ਨਹਿ ਲੀਨੋ ॥

ਅਤੇ (ਅਸਲ ਗੱਲ ਨੂੰ) ਸਮਝਣ ਦਾ ਯਤਨ ਫਿਰ ਵੀ ਨਹੀਂ ਕੀਤਾ।

ਲੈ ਅਪਨੋ ਨ੍ਰਿਪ ਕਾਜ ਚਲਾਯੋ ॥

ਰਾਜੇ ਨੇ (ਉਹ ਧਨ) ਲੈ ਕੇ ਆਪਣਾ ਕੰਮ ਸਾਰਿਆ

ਤ੍ਰਿਯਹਿ ਜਾਨਿ ਮੁਰ ਮਿਤ ਧਨ ਪਾਯੋ ॥੩੩॥

ਅਤੇ (ਉਸ) ਇਸਤਰੀ ਨੇ ਸਮਝਿਆ ਕਿ ਮੇਰੇ ਮਿਤਰ ਨੇ ਧਨ ਪ੍ਰਾਪਤ ਕਰ ਲਿਆ ਹੈ ॥੩੩॥

ਦੋਹਰਾ ॥

ਦੋਹਰਾ:

ਤ੍ਰਿਯ ਜਾਨਾ ਮੁਰ ਮੀਤ ਕਹ ਦਰਬ ਪਹੂੰਚ੍ਯੋ ਜਾਇ ॥

ਇਸਤਰੀ ਨੇ ਇਹ ਸਮਝਿਆ ਕਿ ਮੇਰੇ ਮਿਤਰ ਪਾਸ ਧਨ ਪਹੁੰਚ ਗਿਆ ਹੈ।

ਮੂੜ ਨ ਜਾਨਾ ਨ੍ਰਿਪਤਿ ਹਰਿ ਲੀਨਾ ਰੋਜ ਚਲਾਇ ॥੩੪॥

(ਉਸ) ਮੂਰਖ ਨੇ ਨਾ ਸਮਝਿਆ ਕਿ ਰਾਜੇ ਨੇ (ਉਹ ਧਨ) ਮੇਰੇ ਤੋਂ ਖੋਹ ਕੇ (ਆਪਣਾ) ਦਿਨ ਚਲਾ ਲਿਆ ਹੈ (ਭਾਵ ਆਪਣੇ ਲਈ ਵਰਤ ਲਿਆ ਹੈ) ॥੩੪॥

ਚੌਪਈ ॥

ਚੌਪਈ:

ਹਿਤ ਮਿਤ ਕੇ ਤ੍ਰਿਯ ਦਰਬੁ ਲੁਟਾਯੋ ॥

(ਉਸ) ਇਸਤਰੀ (ਰਾਣੀ) ਨੇ ਮਿਤਰ ਲਈ ਧਨ ਲੁਟਾ ਦਿੱਤਾ

ਨਿਜੁ ਨਾਯਕ ਸੌ ਨੇਹੁ ਗਵਾਯੌ ॥

ਅਤੇ ਆਪਣੇ ਸੁਆਮੀ ਦਾ ਪ੍ਰੇਮ ਗੁਆ ਲਿਆ।

ਹਰਿ ਧਨੁ ਲੈ ਨ੍ਰਿਪ ਰੋਜ ਚਲਾਵੈ ॥

ਰਾਜਾ ਧਨ ਨੂੰ ਹਰ ਕੇ ਰੋਜ਼ ਆਪਣਾ ਕੰਮ ਚਲਾਉਂਦਾ

ਵਾ ਕੋ ਮੂੰਡ ਮੂੰਡਿ ਨਿਤ ਖਾਵੈ ॥੩੫॥

ਅਤੇ ਉਸ ਨੂੰ ਨਿੱਤ ਲੁਟ ਲੁਟ ਕੇ ਖਾਂਦਾ ॥੩੫॥

ਦੋਹਰਾ ॥

ਦੋਹਰਾ:

ਜੋ ਜਨੁ ਜਾ ਸੌ ਰੁਚਿ ਕਰੈ ਤਾ ਹੀ ਕੋ ਲੈ ਨਾਮੁ ॥

ਜੋ ਵਿਅਕਤੀ ਜਿਸ ਨਾਲ ਪ੍ਰੇਮ ਕਰਦਾ ਹੈ, ਉਸ ਦਾ ਨਾਮ ਲੈ ਕੇ

ਦਰਬੁ ਕਢਾਵੈ ਤ੍ਰਿਯਨ ਤੇ ਆਪੁ ਚਲਾਵੈ ਕਾਮੁ ॥੩੬॥

ਇਸਤਰੀਆਂ ਤੋਂ ਧਨ ਕਢਵਾਉਂਦਾ ਹੈ ਅਤੇ ਆਪਣਾ ਕੰਮ ਚਲਾਉਂਦਾ ਹੈ ॥੩੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੫॥੧੦੪੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੫੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੫॥੧੦੪੮॥ ਚਲਦਾ॥

ਦੋਹਰਾ ॥

ਦੋਹਰਾ:

ਚੰਦ੍ਰ ਦੇਵ ਕੇ ਬੰਸ ਮੈ ਚੰਦ੍ਰ ਸੈਨ ਇਕ ਭੂਪ ॥

ਚੰਦ੍ਰ ਦੇਵ ਦੇ ਬੰਸ ਵਿਚ ਇਕ ਚੰਦ੍ਰ ਸੈਨ (ਨਾਂ ਦਾ) ਰਾਜਾ ਸੀ।

ਚੰਦ੍ਰ ਕਲਾ ਤਾ ਕੀ ਤ੍ਰਿਯਾ ਰਤਿ ਕੇ ਰਹਤ ਸਰੂਪ ॥੧॥

ਉਸ ਦੀ ਚੰਦ੍ਰ ਕਲਾ ਨਾਂ ਦੀ ਇਸਤਰੀ ਸੀ ਜੋ ਰਤੀ ਵਾਂਗ ਸੁੰਦਰ ਸੀ ॥੧॥

ਚੌਪਈ ॥

ਚੌਪਈ:


Flag Counter