ਸ਼੍ਰੀ ਦਸਮ ਗ੍ਰੰਥ

ਅੰਗ - 244


ਕਾਰੈ ਲਾਗ ਮੰਤ੍ਰੰ ਕੁਮੰਤ੍ਰੰ ਬਿਚਾਰੰ ॥

(ਫਿਰ ਦੋਵੇਂ) ਕੁਮੰਤ੍ਰ ਰੂਪ ਮੰਤ੍ਰ ਨੂੰ ਵਿਚਾਰਨ ਲੱਗੇ।

ਇਤੈ ਉਚਰੇ ਬੈਨ ਭ੍ਰਾਤੰ ਲੁਝਾਰੰ ॥੪੧੭॥

(ਰਾਵਣ ਨੇ) ਜੁਝਾਰੂ ਭਰਾ (ਕੁੰਭਕਰਨ ਨੂੰ) ਸਾਰੀ ਗੱਲ ਦੱਸ ਦਿੱਤੀ ॥੪੧੭॥

ਜਲੰ ਗਾਗਰੀ ਸਪਤ ਸਾਹੰਸ੍ਰ ਪੂਰੰ ॥

ਪਾਣੀ ਦੀਆਂ ਭਰੀਆਂ ਹੋਈਆਂ ਸੱਤ ਹਜ਼ਾਰ ਗਾਗਰਾਂ ਨਾਲ

ਮੁਖੰ ਪੁਛ ਲਯੋ ਕੁੰਭਕਾਨੰ ਕਰੂਰੰ ॥

ਕੁੰਭਕਰਨ ਨੇ ਆਪਣਾ ਭਿਆਨਕ ਮੂੰਹ ਪੂੰਝ ਲਿਆ।

ਕੀਯੋ ਮਾਸਹਾਰੰ ਮਹਾ ਮਦਯ ਪਾਨੰ ॥

ਫਿਰ ਮਾਸ ਦਾ ਆਹਾਰ ਕੀਤਾ ਅਤੇ ਬਹੁਤ ਸਾਰੀ ਸ਼ਰਾਬ ਪੀ ਲਈ।

ਉਠਯੋ ਲੈ ਗਦਾ ਕੋ ਭਰਯੋ ਵੀਰ ਮਾਨੰ ॥੪੧੮॥

ਗੌਰਵ ਨਾਲ ਭਰਿਆ ਸੂਰਮਾ ਗਦਾ ਲੈ ਕੇ ਖੜਾ ਹੋ ਗਿਆ ॥੪੧੮॥

ਭਜੀ ਬਾਨਰੀ ਪੇਖ ਸੈਨਾ ਅਪਾਰੰ ॥

(ਜਿਸ ਨੂੰ) ਵੇਖ ਕੇ ਬੰਦਰ ਦੀ ਅਪਾਰ ਸੈਨਾ ਭੱਜ ਗਈ,

ਤ੍ਰਸੇ ਜੂਥ ਪੈ ਜੂਥ ਜੋਧਾ ਜੁਝਾਰੰ ॥

ਜੁਝਾਰੂ ਯੋਧਿਆਂ ਦੇ ਦਲਾਂ ਦੇ ਦਲ ਡਰ ਗਏ,

ਉਠੈ ਗਦ ਸਦੰ ਨਿਨਦੰਤਿ ਵੀਰੰ ॥

ਸੂਰਮਿਆਂ ਦੇ ਲਲਕਾਰਿਆਂ ਦਾ ਕਠੋਰ ਨਾਦ ਉੱਠਣ ਲੱਗਿਆ

ਫਿਰੈ ਰੁੰਡ ਮੁੰਡੰ ਤਨੰ ਤਛ ਤੀਰੰ ॥੪੧੯॥

ਅਤੇ ਤੀਰਾਂ ਨਾਲ ਪੱਛੇ ਹੋਏ ਸਿਰ ਅਤੇ ਧੜ ਰੁਲਣ ਲੱਗੇ ॥੪੧੯॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ

ਗਿਰੈ ਮੁੰਡ ਤੁੰਡੰ ਭਸੁੰਡੰ ਗਜਾਨੰ ॥

(ਸੂਰਮਿਆਂ ਦੇ) ਧੜ ਤੇ ਸਿਰ ਅਤੇ ਹਾਥੀਆਂ ਦੇ ਸੁੰਡ ਡਿੱਗੇ ਪਏ ਸਨ।

ਫਿਰੈ ਰੁੰਡ ਮੁੰਡੰ ਸੁ ਝੁੰਡੰ ਨਿਸਾਨੰ ॥

ਸਿਰ ਅਤੇ ਧੜ ਭੱਜੇ ਫਿਰਦੇ ਸਨ। ਝੰਡਿਆਂ ਦੇ ਢੇਰ ਲੱਗੇ ਪਏ ਸਨ।

ਰੜੈ ਕੰਕ ਬੰਕੰ ਸਸੰਕੰਤ ਜੋਧੰ ॥

ਭਿਆਨਕ ਕਾਂ ਬੋਲਦੇ ਸਨ ਅਤੇ ਯੋਧੇ ਸਿਸਕ ਰਹੇ ਸਨ।

ਉਠੀ ਕੂਹ ਜੂਹੰ ਮਿਲੇ ਸੈਣ ਕ੍ਰੋਧੰ ॥੪੨੦॥

ਬਹੁਤ ਰੌਲਾ ਪੈ ਰਿਹਾ ਸੀ ਅਤੇ ਕ੍ਰੋਧ ਭਰੀ ਸੈਨਾ ਆਪਸ ਵਿੱਚ ਗੁੱਥਮਗੁੱਥਾ ਹੋ ਰਹੀ ਸੀ ॥੪੨੦॥

ਝਿਮੀ ਤੇਗ ਤੇਜੰ ਸਰੋਸੰ ਪ੍ਰਹਾਰੰ ॥

(ਯੋਧੇ) ਕ੍ਰੋਧ ਨਾਲ ਤੇਜ਼ ਤਲਵਾਰਾਂ ਨੂੰ ਚਲਾਉਂਦੇ ਸਨ।

ਖਿਮੀ ਦਾਮਨੀ ਜਾਣੁ ਭਾਦੋ ਮਝਾਰੰ ॥

(ਜੋ ਇਸ ਤਰ੍ਹਾਂ ਚਮਕਦੀਆਂ ਸਨ), ਮਾਨੋ ਭਾਦਰੋਂ (ਦੇ ਮਹੀਨੇ ਵਿੱਚ ਕਾਲੀਆਂ ਘਟਾਵਾਂ) ਅੰਦਰ ਬਿਜਲੀ ਲਿਸ਼ਕਦੀ ਹੋਵੇ।

ਹਸੇ ਕੰਕ ਬੰਕੰ ਕਸੇ ਸੂਰਵੀਰੰ ॥

ਭਿਆਨਕ ਕਾਂ ਹੱਸਦੇ ਸਨ ਅਤੇ ਸੂਰਮੇ (ਯੁੱਧ ਲਈ ਕਮਰਕਸੇ ਕਰਦੇ ਹਨ।

ਢਲੀ ਢਾਲ ਮਾਲੰ ਸੁਭੇ ਤਛ ਤੀਰੰ ॥੪੨੧॥

ਢਾਲਾਂ ਦੀ ਮਾਲਾ ਡਿੱਗੀ ਪਈ ਹੈ ਅਤੇ ਭਿਆਨਕ ਘਾਓ ਸ਼ੋਭ ਰਹੇ ਹਨ ॥੪੨੧॥

ਬਿਰਾਜ ਛੰਦ ॥

ਬਿਰਾਜ ਛੰਦ

ਹਕ ਦੇਬੀ ਕਰੰ ॥

ਦੇਵੀ (ਕਾਲੀ) ਆਵਾਜ਼ ਕਰ ਰਹੀ ਹੈ,

ਸਦ ਭੈਰੋ ਰਰੰ ॥

ਭੈਰੋ (ਭਿਆਨਕ) ਸ਼ਬਦ ਬੋਲ ਰਿਹਾ ਹੈ।

ਚਾਵਡੀ ਚਿੰਕਰੰ ॥

ਚੁੜੇਲ ਚੀਕਦੀ ਹੈ,

ਡਾਕਣੀ ਡਿੰਕਰੰ ॥੪੨੨॥

ਡਾਕਣੀ ਡਕਾਰ ਮਾਰਦੀ ਹੈ ॥੪੨੨॥

ਪਤ੍ਰ ਜੁਗਣ ਭਰੰ ॥

ਜੋਗਣਾਂ ਖੱਪਰ ਭਰਦੀਆਂ ਹਨ,

ਲੁਥ ਬਿਥੁਥਰੰ ॥

ਲੋਥਾਂ ਖਿੰਡੀਆਂ ਪਈਆਂ ਹਨ।

ਸੰਮੁਹੇ ਸੰਘਰੰ ॥

ਆਹਮੋ-ਸਾਹਮਣੇ ਯੁੱਧ ਹੋ ਰਿਹਾ ਹੈ,

ਹੂਹ ਕੂਹੰ ਭਰੰ ॥੪੨੩॥

(ਰਣ-ਭੂਮੀ) ਰੌਲੇ ਰੱਪੇ ਨਾਲ ਭਰੀ ਪਈ ਹੈ ॥੪੨੩॥

ਅਛਰੀ ਉਛਰੰ ॥

ਅਪੱਛਰਾਵਾਂ ਉਤਸਾਹਿਤ ਹਨ,

ਸਿੰਧੁਰੈ ਸਿੰਧਰੰ ॥

ਰਣ-ਸਿੰਘੇ ਧੁਨ ਕੱਢ ਰਹੇ ਹਨ।

ਮਾਰ ਮਾਰੁਚਰੰ ॥

(ਸੂਰਮੇ) ਮਾਰੋ-ਮਾਰੋ ਉਚਾਰਦੇ ਹਨ,

ਬਜ ਗਜੇ ਸੁਰੰ ॥੪੨੪॥

ਵਾਜੇ ਉੱਚੀ ਸੁਰ ਵਿੱਚ ਗੱਜ ਰਹੇ ਹਨ ॥੪੨੪॥

ਉਝਰੇ ਲੁਝਰੰ ॥

ਲੜਾਕੇ ਉਲਝੇ ਪਏ ਹਨ,

ਝੁਮਰੇ ਜੁਝਰੰ ॥

ਯੋਧੇ ਘੁਮੇਰੀਆਂ ਖਾ ਕੇ (ਡਿਗਦੇ ਹਨ)।

ਬਜੀਯੰ ਡੰਮਰੰ ॥

ਡੌਰੂ, ਤੰਬੂਰੇ ਤੇ

ਤਾਲਣੋ ਤੁੰਬਰੰ ॥੪੨੫॥

ਤਾਲ ਛੈਣੇ ਵੱਜਦੇ ਹਨ ॥੪੨੫॥

ਰਸਾਵਲ ਛੰਦ ॥

ਰਸਾਵਲ ਛੰਦ

ਪਰੀ ਮਾਰ ਮਾਰੰ ॥

ਮਾਰੋ-ਮਾਰੋ ਹੋ ਰਹੀ ਹੈ,

ਮੰਡੇ ਸਸਤ੍ਰ ਧਾਰੰ ॥

ਸ਼ਸਤ੍ਰਾਂ ਦੀਆਂ ਧਾਰਾਵਾਂ (ਸੂਰਮਿਆਂ ਨੂੰ) ਕੱਟ ਰਹੀਆਂ ਹਨ।

ਰਟੈ ਮਾਰ ਮਾਰੰ ॥

(ਮੂੰਹੋਂ) ਮਾਰੋ-ਮਾਰੋ ਬੋਲਦੇ ਹਨ।

ਤੁਟੈ ਖਗ ਧਾਰੰ ॥੪੨੬॥

ਕਲਵਾਰਾਂ ਦੀ ਧਾਰ ਖੁੰਡੀ ਪੈ ਰਹੀ ਹੈ ॥੪੨੬॥

ਉਠੈ ਛਿਛ ਅਪਾਰੰ ॥

ਅਪਾਰ ਛਿੱਟਾਂ ਉੱਠਦੀਆਂ ਹਨ

ਬਹੈ ਸ੍ਰੋਣ ਧਾਰੰ ॥

ਅਤੇ ਲਹੂ ਦੀ ਧਾਰ ਵਗਦੀ ਹੈ।

ਹਸੈ ਮਾਸਹਾਰੰ ॥

ਮਾਸ ਖਾਣ ਵਾਲੇ ਹੱਸਦੇ ਹਨ।

ਪੀਐ ਸ੍ਰੋਣ ਸਯਾਰੰ ॥੪੨੭॥

ਗਿੱਦੜ ਲਹੂ ਪੀਂਦੇ ਹਨ ॥੪੨੭॥

ਗਿਰੇ ਚਉਰ ਚਾਰੰ ॥

ਸੁੰਦਰ ਚੌਰ ਡਿੱਗੇ ਪਏ ਹਨ।

ਭਜੇ ਏਕ ਹਾਰੰ ॥

ਕਈ ਹਾਰ ਕੇ ਭੱਜੀ ਜਾ ਰਹੇ ਹਨ।

ਰਟੈ ਏਕ ਮਾਰੰ ॥

ਕਈ ਮਾਰੋ-ਮਾਰੋ ਰਟ ਰਹੇ ਹਨ।


Flag Counter