ਸ਼੍ਰੀ ਦਸਮ ਗ੍ਰੰਥ

ਅੰਗ - 780


ਅੜਿਲ ॥

ਅੜਿਲ:

ਤਿਮਰ ਨਾਸ ਕਰਿ ਭਗਣਿਨਿ ਆਦਿ ਬਖਾਨੀਐ ॥

ਪਹਿਲਾਂ 'ਤਿਮਰ ਨਾਸ ਕਰਿ ਭਗਣਿਨਿ' (ਸ਼ਬਦ) ਕਹੋ।

ਸੁਤ ਚਰ ਕਹਿ ਕਰ ਨਾਥ ਸਬਦ ਕਹੁ ਠਾਨੀਐ ॥

(ਫਿਰ) 'ਸੁਤ ਚਰ ਨਾਥ' ਸ਼ਬਦ ਜੋੜੋ।

ਰਿਪੁ ਪਦ ਕੋ ਤਾ ਕੇ ਪੁਨਿ ਅੰਤਿ ਉਚਾਰੀਐ ॥

ਫਿਰ ਉਸ ਦੇ ਅੰਤ ਉਤੇ 'ਰਿਪੁ' ਪਦ ਦਾ ਉਚਾਰਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ ॥੧੦੧੦॥

(ਇਸ ਨੂੰ) ਸਭ ਬੁੱਧੀਮਾਨ ਲੋਗ ਤੁਪਕ ਦਾ ਨਾਮ ਸਮਝਣ ॥੧੦੧੦॥

ਉਡਗਰਾਜ ਕਹਿ ਭਗਣਿਨਿ ਆਦਿ ਬਖਾਨੀਐ ॥

ਪਹਿਲਾਂ 'ਉਡਗ (ਤਾਰੇ) ਰਾਜ ਭਗਣਿਨਿ' (ਸ਼ਬਦ) ਕਹੋ।

ਸੁਤ ਚਰ ਕਹਿ ਕੇ ਨਾਥ ਸਬਦ ਕਹੁ ਠਾਨੀਐ ॥

(ਫਿਰ) 'ਸੁਤ ਚਰ ਨਾਥ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ ॥੧੦੧੧॥

(ਇਸ ਨੂੰ) ਸਭ ਮਿਤਰ ਤੁਪਕ ਦਾ ਨਾਮ ਸਮਝਣ ॥੧੦੧੧॥

ਚੌਪਈ ॥

ਚੌਪਈ:

ਉਡਗਿਸ ਕਹਿ ਭਗਣਿਨੀ ਭਣਿਜੈ ॥

ਪਹਿਲਾਂ 'ਉਡਗਿਸ ਭਗਣਿਨੀ' ਪਦ ਕਹੋ।

ਸੁਤ ਚਰ ਕਹਿ ਨਾਇਕ ਪਦ ਦਿਜੈ ॥

(ਫਿਰ) 'ਸੁਤ ਚਰ ਨਾਇਕ' ਪਦ ਜੋੜੋ।

ਅਰਿ ਪਦ ਤਾ ਕੇ ਅੰਤਿ ਬਖਾਨਹੁ ॥

ਉਸ ਦੇ ਅੰਤ ਉਤੇ 'ਅਰਿ' ਪਦ ਕਥਨ ਕਰੋ।

ਨਾਮ ਤੁਪਕ ਕੇ ਸਭ ਜੀਅ ਜਾਨਹੁ ॥੧੦੧੨॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੧੨॥

ਉਡਗ ਨਾਥ ਕਹਿ ਭਗਣਿ ਉਚਾਰੋ ॥

ਪਹਿਲਾਂ 'ਉਡਗ ਨਾਥ ਭਗਣਿ' (ਸ਼ਬਦ) ਉਚਾਰੋ।

ਸੁਤ ਚਰ ਕਹਿ ਪਤਿ ਪਦ ਕਹੁ ਡਾਰੋ ॥

(ਫਿਰ) 'ਸੁਤ ਚਰ ਪਤਿ' ਪਦ ਨੂੰ ਜੋੜੋ।

ਰਿਪੁ ਪਦ ਤਾ ਕੇ ਅੰਤਿ ਬਖਾਨਹੁ ॥

ਉਸ ਦੇ ਅੰਤ ਉਤੇ 'ਰਿਪੁ' ਪਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਜੀਅ ਜਾਨਹੁ ॥੧੦੧੩॥

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ ॥੧੦੧੩॥

ਉਡਗ ਨ੍ਰਿਪਤਿ ਕਹਿ ਭਗਣਿਨੀ ਭਣੀਜੈ ॥

ਪਹਿਲਾਂ 'ਉਡਗ ਨ੍ਰਿਪਤਿ ਭਗਣਿਨੀ' (ਸ਼ਬਦ) ਕਥਨ ਕਰੋ।

ਸੁਤ ਚਰ ਕਹਿ ਨਾਇਕ ਪਦ ਦੀਜੈ ॥

(ਫਿਰ) 'ਸੁਤ ਚਰ ਨਾਇਕ' ਪਦ ਨੂੰ ਜੋੜੋ।

ਅਰਿ ਪਦ ਤਾ ਕੇ ਅੰਤਿ ਬਖਾਨਹੁ ॥

ਉਸ ਦੇ ਅੰਤ ਵਿਚ 'ਅਰਿ' ਪਦ ਉਚਾਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੦੧੪॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੧੪॥

ਉਡਗ ਨ੍ਰਿਪਤਿ ਕਹਿ ਭਗਣਿ ਭਣੀਜੈ ॥

ਪਹਿਲਾਂ 'ਉਡਗ ਨ੍ਰਿਪਤਿ ਭਗਣਿ' (ਸ਼ਬਦ) ਕਹੋ।

ਸੁਤ ਚਰ ਕਹਿ ਨਾਇਕ ਪਦ ਦੀਜੈ ॥

(ਫਿਰ) 'ਸੁਤ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਬਖਾਨੋ ॥

(ਮਗਰੋਂ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੧੦੧੫॥

(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੧੦੧੫॥

ਅੜਿਲ ॥

ਅੜਿਲ:

ਉਡਗਏਸ ਭਗਣਿਨਿ ਸਬਦਾਦਿ ਬਖਾਨੀਐ ॥

ਪਹਿਲਾਂ 'ਉਡਗਏਸ ਭਗਣਿਨਿ' ਸ਼ਬਦ ਕਥਨ ਕਰੋ।

ਸੁਤ ਚਰ ਕਹਿ ਕਰ ਨਾਥ ਸਬਦ ਕੋ ਠਾਨੀਐ ॥

(ਫਿਰ) 'ਸੁਤ ਚਰ ਨਾਥ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਜੀਅ ਧਾਰੀਐ ॥੧੦੧੬॥

(ਇਸ ਨੂੰ) ਸਭ ਬੁੱਧੀਮਾਨ ਚਿਤ ਵਿਚ ਤੁਪਕ ਦਾ ਨਾਮ ਸਮਝਣ ॥੧੦੧੬॥

ਉਡਪਤਿ ਭਗਣਿਨਿ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਉਡਪਤਿ ਭਗਣਿਨਿ' (ਸ਼ਬਦ) ਦਾ ਉਚਾਰਨ ਕਰੋ।

ਸੁਤ ਚਰ ਕਹਿ ਕਰ ਨਾਥ ਸਬਦ ਕੋ ਦੀਜੀਐ ॥

(ਫਿਰ) 'ਸੁਤ ਚਰ ਨਾਥ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪ੍ਰਮਾਨੀਐ ॥੧੦੧੭॥

(ਇਸ ਨੂੰ) ਸਭ ਪ੍ਰਬੀਨ ਤੁਪਕ ਦਾ ਨਾਮ ਸਮਝਣ ॥੧੦੧੭॥

ਚੌਪਈ ॥

ਚੌਪਈ:

ਉਡਗ ਭੂਪਣੀ ਭੂਪਿ ਬਖਾਨੋ ॥

ਪਹਿਲਾਂ 'ਉਡਗ ਭੂਪਣੀ ਭੂਪਿ' ਕਥਨ ਕਰੋ।

ਸੁਤ ਚਰ ਕਹਿ ਨਾਇਕ ਪਦ ਠਾਨੋ ॥

ਫਿਰ 'ਸਤੁ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।

ਨਾਮ ਤੁਪਕ ਕੇ ਸਭ ਲਹਿ ਲਿਜੈ ॥੧੦੧੮॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੧੮॥

ਤਾਰਾਪਤਿ ਕਹਿ ਭਗਣਿਨਿ ਭਾਖੋ ॥

ਪਹਿਲਾਂ 'ਤਾਰਾਪਤਿ ਭਗਣਿਨਿ' ਕਥਨ ਕਰੋ।

ਸੁਤ ਚਰ ਕਹਿ ਨਾਇਕ ਪਦ ਰਾਖੋ ॥

(ਫਿਰ) 'ਸੁਤ ਚਰ ਨਾਇਕ' ਪਦ ਰਖੋ।

ਸਤ੍ਰੁ ਸਬਦ ਕਹੁ ਬਹੁਰਿ ਉਚਾਰਹੁ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।

ਸਭ ਸ੍ਰੀ ਨਾਮ ਤੁਪਕ ਜੀਅ ਧਾਰਹੁ ॥੧੦੧੯॥

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ ॥੧੦੧੯॥

ਤਾਰੇਸਰ ਕਹਿ ਭਗਣਿ ਉਚਾਰੋ ॥

(ਪਹਿਲਾਂ) 'ਤਾਰੇਸਰ ਭਗਣਿ' (ਸ਼ਬਦ) ਉਚਾਰਨ ਕਰੋ।

ਸੁਤ ਚਰ ਕਹਿ ਨਾਇਕ ਪਦ ਡਾਰੋ ॥

(ਫਿਰ) 'ਸੁਤ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੦੨੦॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੨੦॥


Flag Counter