ਸ਼੍ਰੀ ਦਸਮ ਗ੍ਰੰਥ

ਅੰਗ - 976


ਤ੍ਯਾਗਿ ਸਕੈ ਗਰ ਲਾਗਿ ਸਕੈ ਰਸ ਪਾਗਿ ਸਕੈ ਨ ਇਹੈ ਠਹਰਾਈ ॥

ਨਾ ਤਿਆਗ ਸਕਦਾ ਹੈ, ਨਾ ਗਲੇ ਨਾਲ ਲਗਾ ਸਕਦਾ ਹੈ, ਨਾ ਰਸ ਵਿਚ ਲੀਨ ਹੋ ਸਕਦਾ ਹੈ, ਮਨ ਵਿਚ ਇਹੀ (ਦੁਬਿਧਾ) ਪਸਰੀ ਹੋਈ ਹੈ।

ਝੂਲਿ ਗਿਰਿਯੋ ਛਿਤ ਭੁਲ ਗਈ ਸੁਧਿ ਕਾ ਗਤਿ ਮੋਰੇ ਬਿਸ੍ਵਾਸ ਬਨਾਈ ॥੧੨॥

ਘੁਮੇਰੀ ਖਾ ਕੇ ਧਰਤੀ ਉਤੇ ਡਿਗ ਪਿਆ, ਹੋਸ਼ ਭੁਲ ਗਈ, ਵਿਸ਼ਵਾਸ (ਭਰੋਸੇ) ਨੇ ਮੇਰੀ ਕੀ ਹਾਲਤ ਬਣਾ ਦਿੱਤੀ ਹੈ ॥੧੨॥

ਚੌਪਈ ॥

ਚੌਪਈ:

ਪਹਰ ਏਕ ਬੀਤੇ ਪੁਨ ਜਾਗਿਯੋ ॥

ਇਕ ਪਹਿਰ ਬੀਤਣ ਤੇ ਫਿਰ ਜਾਗਿਆ।

ਤ੍ਰਸਤ ਤ੍ਰਿਯਾ ਕੇ ਗਰ ਸੋ ਲਾਗਿਯੋ ॥

ਡਰਦੇ ਹੋਏ ਨੇ ਇਸਤਰੀ ਨੂੰ ਗਲੇ ਨਾਲ ਲਗਾ ਲਿਆ।

ਜੋ ਤ੍ਰਿਯ ਕਹਿਯੋ ਵਹੈ ਤਿਨ ਕੀਨੋ ॥

ਜੋ ਇਸਤਰੀ ਨੇ ਕਿਹਾ ਉਹੀ ਉਸ ਨੇ ਕੀਤਾ

ਬਹੁਰਿ ਨਾਹਿ ਕੋ ਨਾਮੁ ਨ ਲੀਨੋ ॥੧੩॥

ਅਤੇ ਫਿਰ ਨਾਂਹ ਕਰਨ ਦਾ ਨਾਂ ਤਕ ਨਾ ਲਿਆ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੮॥੨੩੦੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੧੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੮॥੨੩੦੯॥ ਚਲਦਾ॥

ਚੌਪਈ ॥

ਚੌਪਈ:

ਤਿਰਹੁਤ ਮੈ ਤਿਰਹੁਤ ਪੁਰ ਭਾਰੋ ॥

ਤਿਰਹੁਤ ਪ੍ਰਦੇਸ਼ ਵਿਚ ਤਿਰਹੁਤ ਨਾਂ ਦਾ ਇਕ ਵੱਡਾ ਨਗਰ ਸੀ

ਤਿਹੂੰ ਲੋਕ ਭੀਤਰ ਉਜਿਯਾਰੋ ॥

ਜੋ ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ।

ਜੰਤ੍ਰ ਕਲਾ ਰਾਨੀ ਇਕ ਤਾ ਕੇ ॥

ਉਥੇ ਇਕ ਜੰਤ੍ਰ ਕਲਾ ਨਾਂ ਦੀ ਰਾਣੀ ਸੀ।

ਰੁਦ੍ਰ ਕਲਾ ਦੁਹਿਤਾ ਗ੍ਰਿਹ ਵਾ ਕੇ ॥੧॥

ਉਸ ਦੇ ਘਰ ਰੁਦ੍ਰ ਕਲਾ ਨਾਂ ਦੀ ਪੁੱਤਰੀ ਸੀ ॥੧॥

ਲਰਿਕਾਪਨ ਤਾ ਕੋ ਜਬ ਗਯੋ ॥

ਜਦ ਉਸ ਦਾ ਬਚਪਨ ਬੀਤ ਗਿਆ

ਜੋਬਨ ਆਇ ਦਮਾਮੋ ਦਯੋ ॥

ਅਤੇ ਜਵਾਨੀ ਨੇ ਆ ਕੇ ਨਗਾਰਾ ਵਜਾਇਆ।

ਇਕ ਨ੍ਰਿਪ ਸੁਤ ਸੁੰਦਰ ਤਿਹ ਲਹਿਯੋ ॥

ਉਸ ਨੇ ਇਕ ਸੁੰਦਰ ਰਾਜ ਕੁਮਾਰ ਵੇਖਿਆ (ਤਾਂ)

ਹਰ ਅਰਿ ਸਰ ਤਾ ਕੋ ਤਨ ਦਹਿਯੋ ॥੨॥

ਸ਼ਿਵ ਦੇ ਵੈਰੀ (ਕਾਮ ਦੇਵ) ਦੇ ਤੀਰ ਨੇ ਉਸ ਦੇ ਸ਼ਰੀਰ ਨੂੰ ਸਾੜ ਦਿੱਤਾ ॥੨॥

ਦੋਹਰਾ ॥

ਦੋਹਰਾ:

ਨ੍ਰਿਪ ਸੁਤ ਅਤਿ ਸੁੰਦਰ ਘਨੋ ਸੰਬਰਾਤ੍ਰਿ ਤਿਹ ਨਾਮ ॥

ਰਾਜ ਕੁਮਾਰ ਬਹੁਤ ਸੁੰਦਰ ਸੀ ਅਤੇ ਸੰਬਰਾਤ੍ਰਿ ਉਸ ਦਾ ਨਾਮ ਸੀ।

ਤੰਤ੍ਰ ਕਲਾ ਤਾ ਕੌ ਸਦਾ ਜਪਤ ਆਠਹੂੰ ਜਾਮ ॥੩॥

ਤੰਤ੍ਰ ਕਲਾ (ਰੁਦ੍ਰ ਕਲਾ) ਅੱਠੇ ਪਹਿਰ ਉਸ ਦਾ ਨਾਮ ਜਪਦੀ ਸੀ ॥੩॥

ਅੜਿਲ ॥

ਅੜਿਲ:

ਭੇਜਿ ਸਹਚਰੀ ਤਾਹਿ ਬੁਲਾਯੋ ਨਿਜੁ ਸਦਨ ॥

(ਆਪਣੀ ਇਕ) ਸਖੀ ਭੇਜ ਕੇ ਉਸ ਨੂੰ ਆਪਣੇ ਘਰ ਬੁਲਾਇਆ

ਕਾਮ ਭੋਗ ਤਿਹ ਸੰਗ ਕਰਿਯੋ ਤ੍ਰਿਯ ਛੋਰਿ ਮਨ ॥

ਅਤੇ ਮਨ ਖੋਲ੍ਹ ਕੇ ਉਸ ਨਾਲ ਕਾਮ-ਭੋਗ ਕੀਤਾ।

ਭਾਤਿ ਭਾਤਿ ਕੈ ਆਸਨ ਲਏ ਸੁਧਾਰਿ ਕੈ ॥

ਭਾਂਤ ਭਾਂਤ ਦੇ ਆਸਨ ਚੰਗੀ ਤਰ੍ਹਾਂ ਨਾਲ ਕੀਤੇ

ਹੋ ਚੁੰਬਨ ਲਿੰਗਨ ਕਿਯ ਮਤ ਕੋਕ ਬਿਚਾਰਿ ਕੈ ॥੪॥

ਅਤੇ ਕੋਕ ਸ਼ਾਸਤ੍ਰ ਅਨੁਸਾਰ ਵਿਚਾਰ ਕੇ ਚੁੰਬਨ ਅਤੇ ਆਲਿੰਗਨ ਲਏ ॥੪॥

ਦੋਹਰਾ ॥

ਦੋਹਰਾ:

ਜੰਤ੍ਰ ਕਲਾ ਤਿਹ ਬਾਲ ਕੀ ਮਾਤ ਗਈ ਤਬ ਆਇ ॥

ਤਦ ਉਸ ਦੀ ਮਾਂ ਜੰਤ੍ਰ ਕਲਾ (ਉਥੇ) ਆ ਗਈ।

ਤੰਤ੍ਰ ਕਲਾ ਤਾ ਤੇ ਤ੍ਰਸਤ ਮੀਤਹਿ ਲਯੋ ਦੁਰਾਇ ॥੫॥

ਤੰਤ੍ਰ ਕਲਾ ਨੇ ਉਸ ਤੋਂ ਡਰ ਕੇ ਮਿਤਰ ਨੂੰ ਲੁਕਾ ਲਿਆ ॥੫॥

ਚੌਪਈ ॥

ਚੌਪਈ:

ਕੇਸਾਤਕ ਤਿਨ ਤੁਰਤ ਮੰਗਾਯੋ ॥

(ਤਦ) ਉਸ ਨੇ ਤੁਰਤ ਰੋਮਨਾਸ਼ਕ ਮੰਗਵਾਇਆ

ਲੀਪਿ ਸਮਸ ਤਾ ਕੀ ਸੋ ਲਾਯੋ ॥

ਅਤੇ ਉਸ ਦਾ ਲੇਪ (ਉਸ ਵਿਅਕਤੀ ਦੀ) ਦਾੜੀ ਮੁੱਛਾਂ ਤੇ ਲਗਾ ਦਿੱਤਾ।

ਤਬ ਸਭ ਕੇਸ ਦੂਰ ਹ੍ਵੈ ਗਏ ॥

ਜਦ ਉਸ ਦੇ ਵਾਲ ਸਾਫ਼ ਹੋ ਗਏ,

ਰਾਜ ਕੁਮਾਰ ਤ੍ਰਿਯਾ ਸੇ ਭਏ ॥੬॥

(ਤਦ) ਰਾਜ ਕੁਮਾਰ ਇਸਤਰੀ ਵਰਗਾ ਹੋ ਗਿਆ ॥੬॥

ਦੋਹਰਾ ॥

ਦੋਹਰਾ:

ਸਕਲ ਬਸਤ੍ਰ ਤ੍ਰਿਯ ਕੇ ਧਰੇ ਪਹਿਰਿ ਸੁ ਭੂਖਨ ਅੰਗ ॥

(ਉਸ ਨੂੰ) ਸਾਰੇ ਬਸਤ੍ਰ ਇਸਤਰੀ ਦੇ ਪਵਾ ਦਿੱਤੇ ਅਤੇ ਸ਼ਰੀਰ ਉਤੇ ਜੇਵਰ ਸਜਾ ਦਿੱਤੇ।

ਨਿਰਖਤ ਛਬਿ ਸ੍ਰੀ ਰੁਦ੍ਰ ਕੇ ਜਰਿਯੋ ਜਗਤ ਅਨੰਗ ॥੭॥

ਉਸ ਦੀ ਛਬੀ ਨੂੰ ਵੇਖ ਕੇ ਸ੍ਰੀ ਰੁਦ੍ਰ ਸੜ ਗਿਆ (ਅਤੇ ਉਸ ਦਾ) ਕਾਮ ਜਾਗ ਪਿਆ ॥੭॥

ਚੌਪਈ ॥

ਚੌਪਈ:

ਨਾਰਿ ਭੇਖਿ ਤਾ ਕੋ ਪਹਿਰਾਈ ॥

ਉਸ ਨੂੰ ਇਸਤਰੀ ਦੇ ਬਸਤ੍ਰ ਪਵਾ ਕੇ

ਆਪਨ ਟਰਿ ਮਾਤਾ ਪਹਿ ਆਈ ॥

(ਫਿਰ) ਆਪਣੀ ਮਾਂ ਕੋਲ (ਲੈ ਕੇ) ਆਈ।

ਧਰਮ ਭਗਨਿ ਨ੍ਰਿਪ ਸੁਤ ਠਹਰਾਯੋ ॥

ਉਸ ਰਾਜ ਕੁਮਾਰ ਨੂੰ ਆਪਣੀ ਧਰਮ-ਭੈਣ ਦਸਿਆ

ਜਾਇ ਸਭਨ ਸੌ ਭੇਦ ਜਤਾਯੋ ॥੮॥

ਅਤੇ ਸਾਰਿਆਂ ਨੂੰ ਇਹ ਗੱਲ ਦਸ ਦਿੱਤੀ ॥੮॥

ਦੋਹਰਾ ॥

ਦੋਹਰਾ:

ਧਰਮ ਭਗਨਿ ਮਾਤਾ ਸੁਨੌ ਮੋਰਿ ਪਹੂੰਚੀ ਆਇ ॥

ਹੇ ਮਾਤਾ! ਸੁਣੋ, ਮੇਰੀ ਧਰਮ ਭੈਣ (ਮੇਰੇ ਕੋਲ) ਆਈ ਹੈ।

ਦਰਬੁ ਬਿਦਾ ਦੈ ਕੀਜਿਯੈ ਤਾਹਿ ਨ੍ਰਿਪਹਿ ਦਰਸਾਇ ॥੯॥

ਇਸ ਨੂੰ ਰਾਜੇ ਨੂੰ ਵਿਖਾ ਕੇ ਬਹੁਤ ਸਾਰਾ ਧਨ ਦੇ ਕੇ ਵਿਦਾ ਕਰੋ ॥੯॥

ਸੁਣਿ ਮਾਤਾ ਬਿਹਸਿ ਬਚਨ ਤਾਹਿ ਨਿਹਾਰਿਯੋ ਆਇ ॥

ਮਾਤਾ ਬਚਨ ਸੁਣ ਕੇ ਖ਼ੁਸ਼ ਹੋਈ ਅਤੇ ਉਸ ਨੂੰ ਆ ਕੇ ਵੇਖਿਆ।

ਗਹਿ ਬਹਿਯੋ ਤਹ ਲੈ ਗਈ ਜਹਾ ਹੁਤੇ ਨਰ ਰਾਇ ॥੧੦॥

ਉਸ ਦੀ ਬਾਂਹ ਪਕੜ ਕੇ ਉਥੇ ਲੈ ਗਈ ਜਿਥੇ ਰਾਜਾ ਬੈਠਾ ਸੀ ॥੧੦॥

ਰਾਨੀ ਬਾਚ ॥

ਰਾਣੀ ਨੇ ਕਿਹਾ:

ਸੁਨੋ ਰਾਵ ਤਵ ਧਰਮਜਾ ਇਹਿ ਹ੍ਯਾਂ ਪਹੁਚੀ ਆਇ ॥

ਹੇ ਰਾਜਨ! ਸੁਣੋ, ਤੁਹਾਡੀ ਧਰਮ-ਪੁੱਤਰੀ ਇਥੇ ਆਈ ਹੈ।


Flag Counter