ਅਮਿਟ ਸਿੰਘ ਦੇ ਬੋਲ ਸੁਣ ਕੇ ਸ੍ਰੀ ਕ੍ਰਿਸ਼ਨ ਕ੍ਰੋਧ ਕਰ ਕੇ ਬੋਲੇ।
ਮੈਂ ਹੁਣ (ਤੇਰੇ ਨਾਂ ਨਾਲੋਂ) 'ਅ' ('ਅਕਾਰ') ਹਟਾਉਂਦਾ ਹਾਂ, (ਇਸ ਨਾਲ) ਅਮਿਟ ਸਿੰਘ ਉਪਮਾ ਤੋਂ ਬਿਨਾ ਹੋ ਜਾਵੇਗਾ ॥੧੨੫੨॥
ਸਵੈਯਾ:
ਕ੍ਰਿਸ਼ਨ ਜੀ ਨੇ ਦੋ ਪਹਿਰ ਤਕ ਯੁੱਧ ਕੀਤਾ, ਉਸ ਵੇਲੇ ਵੈਰੀ ਨੇ ਪ੍ਰਸੰਨ ਹੋ ਕੇ ਇਸ ਤਰ੍ਹਾਂ ਕਿਹਾ,
(ਭਾਵੇਂ) ਬਾਲਕ ਹੈਂ, ਪਰ ਯੁੱਧ ਵਿਚ ਪ੍ਰਬੀਨ ਹੈਂ, ਜੋ ਮਨ ਵਿਚ ਧਾਰਿਆ ਹੋਵੇ, ਉਹ ਮੂੰਹੋਂ ਮੰਗ ਲੈ।
ਸ੍ਰੀ ਕ੍ਰਿਸ਼ਨ ਨੇ ਕਿਹਾ ਕਿ ਆਪਣੇ ਵਿਨਾਸ਼ ਦੇ ਘਾਤ ਦੀ (ਜੋ) ਜੁਗਤ ਹੈ, ਉਹ ਦਸ ਦੇ।
(ਉਸ ਨੇ ਕਿਹਾ) ਮੈਨੂੰ ਸਾਹਮਣਿਓਂ ਹੋ ਕੇ ਕੋਈ ਵੀ ਮਾਰ ਨਹੀਂ ਸਕਦਾ। ਤਦ ਤਲਵਾਰ ਲੈ ਕੇ ਕ੍ਰਿਸ਼ਨ ਨੇ ਪਿਛਲੇ ਪਾਸੇ ਤੋਂ ਵਾਰ ਕਰ ਦਿੱਤਾ ॥੧੨੫੩॥
(ਅਮਿਟ ਸਿੰਘ ਦਾ) ਸਿਰ ਕਟ ਗਿਆ, (ਪਰ) ਉਸ ਸਥਾਨ ਤੋਂ ਨਾ ਹਟਿਆ, (ਸਗੋਂ) ਦੌੜ ਕੇ ਅਗੇ ਨੂੰ ਹੀ ਪੈਰ ਰਖਿਆ।
ਉਸ ਦਲ ਵਿਚ ਇਕ ਹਾਥੀ ਸੀ, ਉਸ ਉਤੇ ਜਾ ਕੇ (ਅਮਿਟ ਸਿੰਘ ਦੇ ਧੜ ਨੇ) ਪ੍ਰਹਾਰ ਕੀਤਾ।
ਹਾਥੀ ਨੂੰ ਮਾਰ ਕੇ ਸੂਰਮਾ (ਅਮਿਟ ਸਿੰਘ) ਚਲ ਪਿਆ ਅਤੇ ਹੱਥ ਵਿਚ ਤਲਵਾਰ ਲੈ ਕੇ ਸ੍ਰੀ ਕ੍ਰਿਸ਼ਨ ਵਲ ਵਧ ਚਲਿਆ।
ਸਿਰ ਧਰਤੀ ਉਤੇ ਡਿਗ ਪਿਆ, (ਤਾਂ) ਸ੍ਰੀ ਸ਼ਿਵ ਨੇ ਲੈ ਕੇ ਮੁੰਡ ਮਾਲਾ ਵਿਚ ਗੁੰਦ ਕੇ, (ਉਸ ਨੂੰ) 'ਮੇਰੁ' (ਅਰਥਾਤ ਉਪਰਲਾ ਮਣਕਾ) ਬਣਾ ਦਿੱਤਾ ॥੧੨੫੪॥
ਦੋਹਰਾ:
ਅਮਿਟ ਸਿੰਘ ਬਹੁਤ ਤਕੜਾ ਸੂਰਮਾ ਹੈ, (ਉਸ ਨੇ) ਬਹੁਤ ਹੀ ਯੁੱਧ ਕੀਤਾ ਹੈ।
(ਉਸ ਦੀ) ਜੋਤਿ ਨਿਕਲ ਕੇ ਸ੍ਰੀ ਕ੍ਰਿਸ਼ਨ ਨਾਲ ਮਿਲ ਗਈ ਜਿਵੇਂ ਰਾਤ ਨੂੰ ਸੂਰਜ ਦੀਆਂ ਕਿਰਨਾਂ (ਸੂਰਜ ਵਿਚ ਹੀ ਮਿਲ ਜਾਂਦੀਆਂ ਹਨ) ॥੧੨੫੫॥
ਸਵੈਯਾ:
ਵੈਰੀ ਦੀ ਹੋਰ ਜਿਤਨੀ ਸੈਨਾ ਸੀ, ਉਸ ਨੇ ਸ੍ਰੀ ਕ੍ਰਿਸ਼ਨ ਨਾਲ ਬਹੁਤ ਯੁੱਧ ਕੀਤਾ।
ਬਿਨਾ ਰਾਜੇ ਦੇ (ਉਹ) ਆ ਕੇ ਡਟ ਗਏ ਹਨ, ਡਰੇ ਨਹੀਂ ਹਨ, ਕ੍ਰੋਧ ਕਰ ਕੇ ਦਿਲ ਨੂੰ ਮਜ਼ਬੂਤ ਕਰ ਲਿਆ ਹੈ।
(ਉਹ ਸਾਰੇ) ਸੂਰਮੇ ਮਿਲ ਕੇ ਸ੍ਰੀ ਕ੍ਰਿਸ਼ਨ ਉਤੇ ਆ ਪਏ ਹਨ, ਜਿਸ ਦੀ ਛਬੀ ਦਾ ਯਸ਼ ਕਵੀ ਨੇ ਇਸ ਤਰ੍ਹਾਂ ਮੰਨ ਲਿਆ।
ਮਾਨੋ ਰਾਤ ਵੇਲੇ ਕੀੜੇ ਅਤੇ ਪਤੰਗ ਦੀਵੇ ਨੂੰ ਵੇਖ ਕੇ ਉਸ ਉਤੇ ਟੁੱਟ ਪਏ ਹੋਣ ॥੧੨੫੬॥
ਦੋਹਰਾ:
ਤਦ ਸ੍ਰੀ ਕ੍ਰਿਸ਼ਨ ਨੇ ਖੜਗ ਲੈ ਕੇ ਬਹੁਤ ਸਾਰੇ ਵੈਰੀ ਗਿਰਾ ਦਿੱਤੇ।
ਇਕ ਅੜ ਗਏ ਹਨ, ਅਤੇ ਇਕ ਪੈਰ ਗਡ ਕੇ ਲੜ ਰਹੇ ਹਨ ਅਤੇ ਇਕ ਯੁੱਧ-ਭੂਮੀ ਛਡ ਕੇ ਭਜ ਗਏ ਹਨ ॥੧੨੫੭॥
ਚੌਪਈ:
ਅਮਿਟ ਸਿੰਘ ਦੀ ਸੈਨਾ ਨੂੰ ਸ੍ਰੀ ਕ੍ਰਿਸ਼ਨ ਨੇ ਨਸ਼ਟ ਕਰ ਦਿੱਤਾ
ਅਤੇ ਵੈਰੀ ਦੇ ਦਲ ਵਿਚ ਹਾਹਾਕਾਰ ਮਚ ਗਿਆ।
ਉਧਰੋ ਸੂਰਜ ਡੁਬ ਗਿਆ
ਅਤੇ ਪੂਰਬ ਦਿਸ਼ਾ ਤੋਂ ਚੰਦ੍ਰਮਾ ਪ੍ਰਗਟ ਹੋ ਗਿਆ ॥੧੨੫੮॥
ਦਿਨ ਦੇ ਚਾਰ ਪਹਿਰ ਤਕ ਯੁੱਧ ਕੀਤਾ
ਅਤੇ ਸੂਰਮਿਆਂ ਦੀ ਸ਼ਕਤੀ ਘਟ ਗਈ।
ਦੋਵੇਂ ਦਲ ਆਪਣੇ ਆਪ ਮਿਲ ਕੇ ਚਲ ਪਏ
ਅਤੇ ਇਧਰ ਸ੍ਰੀ ਕ੍ਰਿਸ਼ਨ ਘਰ ਵਿਚ ਆ ਬਿਰਾਜੇ ॥੧੨੫੯॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਯੁੱਧ ਪ੍ਰਬੰਧ ਦੇ ਅਮਿਟ ਸਿੰਘ ਦਾ ਸੈਨਾ ਸਹਿਤ ਬਧ ਅਧਿਆਇ ਸਮਾਪਤ।
ਹੁਣ ਪੰਜ ਰਾਜਿਆਂ ਦੇ ਯੁੱਧ ਦਾ ਕਥਨ:
ਦੋਹਰਾ:
ਜਦ ਰਾਤ ਵੇਲੇ ਜਰਾਸੰਧ ਨੇ ਸਾਰਿਆਂ ਰਾਜਿਆਂ ਨੂੰ ਬੁਲਾ ਲਿਆ।
(ਉਹ ਰਾਜੇ) ਬਲ, ਗੁਣ ਅਤੇ ਬਹਾਦਰੀ ਵਿਚ ਇੰਦਰ ਦੇ ਸਮਾਨ ਹਨ ਅਤੇ ਸੁੰਦਰਤਾ ਵਿਚ ਕਾਮ ਦੇ ਸਰੂਪ ਹਨ ॥੧੨੬੦॥
ਕ੍ਰਿਸ਼ਨ ਨੇ ਅਠਾਰ੍ਹਾਂ ਬਲਵਾਨ ਰਾਜਿਆਂ ਨੂੰ ਯੁੱਧ ਵਿਚ ਮਾਰ ਦਿੱਤਾ ਹੈ।
(ਤੁਹਾਡੇ ਵਿਚੋਂ) ਅਜਿਹਾ ਕਿਹੜਾ ਰਣਧੀਰ ਹੈ, ਜੋ ਸਵੇਰੇ ਉਸ ਨਾਲ ਯੁੱਧ ਕਰੇਗਾ ॥੧੨੬੧॥
ਧੂਮ ਸਿੰਘ, ਧੁਜ ਸਿੰਘ, ਮਨ ਸਿੰਘ, ਧਰਾਧਰ ਸਿੰਘ,
ਧਉਲ (ਧੌਲ) ਸਿੰਘ (ਇਹ) ਪੰਜੇ ਰਾਜੇ ਸੂਰਮਿਆਂ ਵਿਚੋਂ ਸ਼ਿਰੋਮਣੀ ਹਨ ॥੧੨੬੨॥
ਉਨ੍ਹਾਂ ਪੰਜਾਂ ਨੇ (ਰਾਜੇ ਦੀ) ਸਭਾ ਵਿਚ ਉਠ ਕੇ ਹੱਥ ਜੋੜ ਕੇ ਪ੍ਰਨਾਮ ਕੀਤਾ।
(ਅਤੇ ਕਿਹਾ) ਸਵੇਰ ਹੁੰਦਿਆਂ ਹੀ ਦਲ ਬਲ (ਸਮੇਤ) ਕ੍ਰਿਸ਼ਨ ਨੂੰ ਮਾਰ ਦਿਆਂਗੇ ॥੧੨੬੩॥
ਸਵੈਯਾ:
ਉਹ ਰਾਜੇ ਇਸ ਤਰ੍ਹਾਂ ਬੋਲਣ ਲਗੇ, (ਹੇ ਰਾਜਨ!) ਚਿੰਤਾ ਨਾ ਕਰੋ, ਅਸੀਂ (ਉਸ ਨਾਲ) ਜਾ ਕੇ ਲੜਾਂਗੇ।
ਆਗਿਆ ਹੋਵੇ ਤਾਂ ਬੰਨ੍ਹ ਲਿਆਵਾਂਗੇ, ਨਹੀਂ ਤਾਂ ਬਾਣ ਨਾਲ ਪ੍ਰਾਣ ਹਰ ਲਵਾਂਗੇ।
ਕਲ ਯੁੱਧ-ਭੂਮੀ ਵਿਚ ਵੈਰੀ ਬਲਰਾਮ ਅਤੇ ਕ੍ਰਿਸ਼ਨ ਯਾਦਵ ਤੋਂ ਨਹੀਂ ਡਰਾਂਗੇ।
ਤਲਵਾਰ ਦੇ ਇਕੋ (ਹੀ ਵਾਰ) ਨਾਲ ਨਿਸੰਗ ਹੋ ਕੇ, ਉਨ੍ਹਾਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿਆਂਗੇ ਅਤੇ ਨਹੀਂ ਡਰਾਂਗੇ ॥੧੨੬੪॥
ਦੋਹਰਾ: