ਸ਼੍ਰੀ ਦਸਮ ਗ੍ਰੰਥ

ਅੰਗ - 1126


ਹਜਰਤਿ ਕੋਪ ਅਧਿਕ ਤਬ ਭਰਿਯੋ ॥

ਬਾਦਸ਼ਾਹ ਤਦ ਗੁੱਸੇ ਨਾਲ ਭਰ ਗਿਆ।

ਵਹੈ ਬ੍ਰਿਛ ਮਹਿ ਗਡਹਾ ਕਰਿਯੋ ॥

ਉਸ ਬ੍ਰਿਛ ਦੇ ਹੇਠਾਂ ਹੀ ਟੋਆ ਪੁਟਵਾਇਆ।

ਤਾ ਮੈ ਐਂਚਿ ਤਰੁਨ ਵਹ ਡਾਰੀ ॥

ਉਸ ਇਸਤਰੀ ਨੂੰ ਖਿਚ ਕੇ ਉਸ ਟੋਏ ਵਿਚ ਸੁਟ ਦਿੱਤਾ।

ਮੂਰਖ ਬਾਤ ਨ ਕਛੂ ਬਿਚਾਰੀ ॥੧੫॥

ਮੂਰਖ ਨੇ ਕੋਈ ਗੱਲ ਨਾ ਸਮਝੀ ॥੧੫॥

ਅੜਿਲ ॥

ਅੜਿਲ:

ਤਾਹਿ ਬ੍ਰਿਛ ਮਹਿ ਡਾਰਿ ਆਪੁ ਦਿਲੀ ਗਯੋ ॥

ਉਸ ਨੂੰ ਬ੍ਰਿਛ ਹੇਠਾਂ ਸੁਟ ਕੇ ਬਾਦਸ਼ਾਹ ਆਪ ਦਿੱਲੀ ਚਲਾ ਗਿਆ।

ਆਨਿ ਉਕਰਿ ਦ੍ਰੁਮ ਮੀਤ ਕਾਢ ਤਾ ਕੌ ਲਯੋ ॥

ਮਿਤਰ ਨੇ ਆ ਕੇ ਬ੍ਰਿਛ ਕੋਲੋਂ ਪੁਟ ਕੇ ਉਸ ਨੂੰ ਬਾਹਰ ਕਢ ਲਿਆ।

ਮਿਲੀ ਤਰੁਨਿ ਪਿਯ ਸਾਥ ਚਰਿਤ੍ਰ ਬਨਾਇ ਬਰਿ ॥

(ਇਸ ਤਰ੍ਹਾਂ ਦਾ) ਸੁੰਦਰ ਚਰਿਤ੍ਰ ਬਣਾ ਕੇ

ਹੋ ਅਕਬਰ ਕੇ ਸਿਰ ਮਾਝ ਜੂਤਿਯਨ ਝਾਰਿ ਕਰਿ ॥੧੬॥

ਅਤੇ ਅਕਬਰ ਦੇ ਸਿਰ ਵਿਚ ਜੁਤੀਆਂ ਮਾਰ ਕੇ ਉਹ ਇਸਤਰੀ (ਆਪਣੇ) ਪ੍ਰੀਤਮ ਨੂੰ ਆ ਮਿਲੀ ॥੧੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਬਾਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੨॥੪੨੪੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੨॥੪੨੪੧॥ ਚਲਦਾ॥

ਚੌਪਈ ॥

ਚੌਪਈ:

ਰਾਧਾਵਤੀ ਨਗਰ ਇਕ ਭਾਰੋ ॥

ਰਾਧਾਵਤੀ ਨਾਂ ਦਾ ਇਕ ਵੱਡਾ ਨਗਰ ਸੀ।

ਆਪੁ ਹਾਥ ਜਨੁਕੀਸ ਸਵਾਰੋ ॥

ਮਾਨੋ ਈਸ਼ਵਰ ਨੇ ਉਸ ਨੂੰ ਆਪ ਬਣਾਇਆ ਹੋਵੇ।

ਕ੍ਰੂਰ ਕੇਤੁ ਰਾਜਾ ਤਹ ਰਹਈ ॥

ਉਥੇ ਕ੍ਰੂਰ ਕੇਤੁ ਨਾਂ ਦਾ ਰਾਜਾ ਰਹਿੰਦਾ ਸੀ।

ਛਤ੍ਰ ਮਤੀ ਰਾਨੀ ਜਗ ਕਹਈ ॥੧॥

(ਉਸ ਦੀ) ਰਾਣੀ ਨੂੰ ਜਗਤ ਛਤ੍ਰ ਮਤੀ ਕਹਿੰਦਾ ਸੀ ॥੧॥

ਤਾ ਕੋ ਅਧਿਕ ਰੂਪ ਉਜਿਯਾਰੋ ॥

ਉਸ ਦਾ ਰੂਪ ਬਹੁਤ ਉਜਲਾ ਸੀ,

ਆਪੁ ਬ੍ਰਹਮ ਜਨੁ ਕਰਨ ਸਵਾਰੋ ॥

ਮਾਨੋ ਬ੍ਰਹਮਾ ਨੇ ਆਪਣੇ ਹੱਥਾਂ ਨਾਲ ਸੰਵਾਰਿਆ ਹੋਵੇ।

ਤਾ ਸਮ ਤੀਨਿ ਭਵਨ ਤ੍ਰਿਯ ਨਾਹੀ ॥

ਉਸ ਵਰਗੀ ਤਿੰਨਾਂ ਲੋਕਾਂ ਵਿਚ (ਕੋਈ) ਇਸਤਰੀ ਨਹੀਂ ਸੀ।

ਦੇਵ ਅਦੇਵ ਕਹੈ ਮਨ ਮਾਹੀ ॥੨॥

ਇਹ ਗੱਲ ਦੇਵਤੇ ਅਤੇ ਦੈਂਤ ਮਨ ਵਿਚ ਕਹਿੰਦੇ ਸਨ ॥੨॥

ਦੋਹਰਾ ॥

ਦੋਹਰਾ:

ਹੀਰਾ ਮਨਿ ਇਕ ਸਾਹ ਕੋ ਪੂਤ ਹੁਤੋ ਤਿਹ ਠੌਰ ॥

ਉਥੇ ਹੀਰਾ ਮਨਿ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ।

ਤੀਨਿ ਭਵਨ ਭੀਤਰ ਬਿਖੇ ਤਾ ਸਮ ਹੁਤੋ ਨ ਔਰ ॥੩॥

ਤਿੰਨਾਂ ਲੋਕਾਂ ਵਿਚ ਉਸ ਵਰਗਾ ਹੋਰ ਕੋਈ ਨਹੀਂ ਸੀ ॥੩॥

ਛਤ੍ਰ ਮਤੀ ਤਿਹ ਲਖਿ ਛਕੀ ਛੈਲ ਛਰਹਰੋ ਜ੍ਵਾਨ ॥

ਛਤ੍ਰ ਮਤੀ ਉਸ ਛੈਲ ਅਤੇ ਸੁੰਦਰ ਜਵਾਨ ਨੂੰ ਵੇਖ ਕੇ ਪ੍ਰਸੰਨ ਹੋ ਗਈ।

ਰੂਪ ਬਿਖੈ ਸਮ ਤਵਨ ਕੀ ਤੀਨਿ ਭਵਨ ਨਹਿ ਆਨ ॥੪॥

ਉਸ ਦੇ ਰੂਪ ਦੇ ਸਮਾਨ ਤਿੰਨਾਂ ਲੋਕਾਂ ਵਿਚ ਹੋਰ ਕੋਈ ਨਹੀਂ ਸੀ ॥੪॥

ਸੋਰਠਾ ॥

ਸੋਰਠਾ:

ਤਾ ਕੋ ਲਿਯੋ ਬੁਲਾਇ ਰਾਨੀ ਸਖੀ ਪਠਾਇ ਕੈ ॥

ਰਾਣੀ ਨੇ ਸਖੀ ਭੇਜ ਕੇ ਉਸ ਨੂੰ ਬੁਲਵਾ ਲਿਆ

ਕਹਿਯੋ ਮੀਤ ਮੁਸਕਾਇ ਸੰਕ ਤ੍ਯਾਗਿ ਮੋ ਕੌ ਭਜਹੁ ॥੫॥

ਅਤੇ ਮੁਸਕਰਾ ਕੇ ਕਹਿਣ ਲਗੀ, ਹੇ ਮਿਤਰ! (ਹਰ ਪ੍ਰਕਾਰ ਦਾ) ਸੰਕੋਚ ਤਿਆਗ ਕੇ ਮੇਰੇ ਨਾਲ ਭੋਗ ਕਰੋ ॥੫॥

ਅੜਿਲ ॥

ਅੜਿਲ:

ਜੋ ਰਾਨੀ ਤਿਹ ਕਹਿਯੋ ਨ ਤਿਨ ਬਚ ਮਾਨਿਯੋ ॥

ਰਾਣੀ ਨੇ ਉਸ ਨੂੰ ਜੋ ਕਿਹਾ, ਉਸ ਨੇ ਉਹ ਗੱਲ ਨਾ ਮੰਨੀ।

ਪਾਇ ਰਹੀ ਪਰ ਮੂੜ ਨ ਕਿਛੁ ਕਰਿ ਜਾਨਿਯੋ ॥

(ਉਹ ਉਸ ਦੇ) ਪੈਰੀਂ ਪਈ ਪਰ ਉਸ ਮੂਰਖ ਨੇ ਕੁਝ ਨਾ ਸਮਝਿਆ।

ਹਾਇ ਭਾਇ ਬਹੁ ਭਾਤਿ ਰਹੀ ਦਿਖਰਾਇ ਕਰਿ ॥

(ਉਹ ਇਸਤਰੀ) ਬਹੁਤ ਤਰ੍ਹਾਂ ਨਾਲ ਹਾਵ ਭਾਵ ਵਿਖਾਉਂਦੀ ਰਹੀ

ਹੋ ਰਮਿਯੋ ਨ ਤਾ ਸੋ ਮੂਰਖ ਹਰਖੁਪਜਾਇ ਕਰਿ ॥੬॥

ਪਰ ਉਸ ਮੂਰਖ ਨੇ ਪ੍ਰਸੰਨਤਾ ਪੂਰਵਕ ਉਸ ਨਾਲ ਰਮਣ ਨਾ ਕੀਤਾ ॥੬॥

ਕਰਮ ਕਾਲ ਜੋ ਲਾਖ ਮੁਹਰ ਕਹੂੰ ਪਾਇਯੈ ॥

ਜੇ ਸੰਯੋਗ ਨਾਲ ਕਿਤੇ ਲੱਖ ਮੋਹਰਾਂ ਮਿਲ ਜਾਣ,

ਲੀਜੈ ਹਾਥ ਉਚਾਇ ਤ੍ਯਾਗਿ ਨਹ ਪਾਇਯੈ ॥

ਤਾਂ ਹੱਥਾਂ ਉਤੇ ਚੁਕ ਲੈਣੀਆਂ ਚਾਹੀਦੀਆਂ ਹਨ, ਛਡ ਨਹੀਂ ਦੇਣੀਆਂ ਚਾਹੀਦੀਆਂ।

ਜੋ ਰਾਨੀ ਸੋ ਨੇਹ ਭਯੋ ਲਹਿ ਲੀਜਿਯੈ ॥

ਜੋ ਰਾਣੀ ਤੋਂ ਪ੍ਰੇਮ ਮਿਲੇ, (ਉਸ ਨੂੰ) ਲੈ ਲੈਣਾ ਚਾਹੀਦਾ ਹੈ।

ਹੋ ਜੋ ਵਹੁ ਕਹੈ ਸੁ ਕਰਿਯੈ ਸੰਕ ਨ ਕੀਜਿਯੈ ॥੭॥

ਉਹ ਜੋ ਕਹੇ, ਉਹੀ ਬਿਨਾ ਸੰਗ ਸੰਕੋਚ ਕਰਨਾ ਚਾਹੀਦਾ ਹੈ ॥੭॥

ਭਜੁ ਰਾਨੀ ਤਿਹ ਕਹਿਯੋ ਨ ਤਿਹ ਤਾ ਕੌ ਭਜ੍ਯੋ ॥

ਰਾਣੀ ਨੇ ਉਸ ਨੂੰ ਸੰਯੋਗ ਲਈ ਕਿਹਾ, ਪਰ ਉਸ ਨੇ ਉਸ ਨਾਲ ਸੰਯੋਗ ਨਾ ਕੀਤਾ।

ਕਾਮ ਕੇਲ ਹਿਤ ਮਾਨ ਨ ਤਿਹ ਤਾ ਸੋ ਸਜ੍ਰਯੋ ॥

ਕਾਮ-ਕ੍ਰੀੜਾ ਲਈ ਉਹ ਉਸ ਨਾਲ ਸੰਯੁਕਤ ਨਾ ਹੋਇਆ।

ਨਾਹਿ ਨਾਹਿ ਸੋ ਕਰਤ ਨਾਸਿਤਕੀ ਤਹ ਭਯੋ ॥

ਉਹ ਨਾਸ਼ ਹੋਣਾ ਉਥੇ 'ਨਾਂਹ ਨਾਂਹ' ਕਰਦਾ ਰਿਹਾ।

ਹੋ ਤਬ ਅਬਲਾ ਕੈ ਕੋਪ ਅਧਿਕ ਚਿਤ ਮੈ ਛਯੋ ॥੮॥

ਤਦ ਇਸਤਰੀ ਦੇ ਮਨ ਵਿਚ ਬਹੁਤ ਕ੍ਰੋਧ ਭਰ ਗਿਆ ॥੮॥

ਚੌਪਈ ॥

ਚੌਪਈ:

ਤਰੁਨੀ ਤਬੈ ਅਧਿਕ ਰਿਸਿ ਭਰੀ ॥

ਇਸਤਰੀ ਕ੍ਰੋਧ ਨਾਲ ਬਹੁਤ ਭਰ ਗਈ

ਕਠਿਨ ਕ੍ਰਿਪਾਨ ਹਾਥ ਮੈ ਧਰੀ ॥

ਅਤੇ ਕਠੋਰ ਕ੍ਰਿਪਾਨ ਹੱਥ ਵਿਚ ਪਕੜ ਲਈ।

ਤਾ ਕੋ ਤਮਕਿ ਤੇਗ ਸੌ ਮਾਰਿਯੋ ॥

ਉਸ ਨੂੰ ਖਿਝ ਕੇ ਤਲਵਾਰ ਨਾਲ ਮਾਰ ਦਿੱਤਾ

ਕਾਟਿ ਮੂੰਡ ਛਿਤ ਊਪਰ ਡਾਰਿਯੋ ॥੯॥

ਅਤੇ ਸਿਰ ਕਟ ਕੇ ਧਰਤੀ ਉਤੇ ਸੁਟ ਦਿੱਤਾ ॥੯॥

ਟੂਕ ਅਨੇਕ ਤਵਨ ਕੌ ਕੀਨੋ ॥

ਉਸ ਦੇ ਅਨੇਕ ਟੋਟੇ ਕਰ ਦਿੱਤੇ

ਡਾਰਿ ਦੇਗ ਕੇ ਭੀਤਰ ਦੀਨੋ ॥

ਅਤੇ ਦੇਗ ਦੇ ਵਿਚ ਸੁਟ ਦਿੱਤੇ।

ਨਿਜੁ ਪਤਿ ਬੋਲਿ ਧਾਮ ਮੈ ਲਯੋ ॥

(ਫਿਰ) ਆਪਣੇ ਪਤੀ ਨੂੰ ਘਰ ਬੁਲਾ ਲਿਆ

ਭਛ ਭਾਖਿ ਆਗੇ ਧਰਿ ਦਯੋ ॥੧੦॥

ਅਤੇ 'ਖਾਓ' ਕਹਿ ਕੇ ਉਸ ਦੇ ਅਗੇ ਧਰ ਦਿੱਤਾ ॥੧੦॥

ਦੋਹਰਾ ॥

ਦੋਹਰਾ:

ਮਦਰਾ ਮਾਝ ਚੁਆਇ ਤਿਹ ਮਦ ਕਰਿ ਪ੍ਰਯਾਯੋ ਪੀਯ ॥

(ਉਸ ਦੇ ਮਾਸ ਨੂੰ) ਸ਼ਰਾਬ ਵਿਚ ਪਾ ਕੇ, ਫਿਰ ਉਸ ਸ਼ਰਾਬ ਨੂੰ ਪਤੀ ਨੂੰ ਪਿਲਾ ਦਿੱਤਾ।

ਲਹਿ ਬਾਰੁਨਿ ਮੂਰਖਿ ਪਿਯੋ ਭੇਦ ਨ ਸਮਝ੍ਯੋ ਜੀਯ ॥੧੧॥

ਉਹ ਮੂਰਖ ਉਸ ਨੂੰ ਸ਼ਰਾਬ ਸਮਝ ਕੇ ਪੀ ਗਿਆ ਅਤੇ ਮਨ ਵਿਚ ਭੇਦ ਨੂੰ ਨਾ ਸਮਝਿਆ ॥੧੧॥

ਹਾਡੀ ਤੁਚਾ ਗਿਲੋਲ ਕੈ ਦੀਨੀ ਡਾਰਿ ਚਲਾਇ ॥

ਹੱਡੀਆਂ ਅਤੇ ਖਲੜੀ ਨੂੰ ਗੁਲੇਲੇ ਬਣਾ ਕੇ ਚਲਾ ਦਿੱਤਾ

ਰਹਤ ਮਾਸੁ ਦਾਨਾ ਭਏ ਅਸ੍ਵਨ ਦਯੋ ਖਵਾਇ ॥੧੨॥

ਅਤੇ ਬਾਕੀ ਬਚਿਆ ਮਾਸ ਦਾਣੇ ਵਿਚ ਪਾ ਕੇ ਘੋੜਿਆਂ ਨੂੰ ਖਵਾ ਦਿੱਤਾ ॥੧੨॥

ਚੌਪਈ ॥

ਚੌਪਈ:

ਤਾ ਸੋ ਰਤਿ ਜਿਨ ਜਾਨਿ ਨ ਕਰੀ ॥

ਜਿਸ ਵਿਅਕਤੀ ਨੇ ਜਾਣ ਬੁਝ ਕੇ ਉਸ ਨਾਲ ਰਤੀ-ਕ੍ਰੀੜਾ ਨਾ ਕੀਤੀ,

ਤਾ ਪਰ ਅਧਿਕ ਕੋਪ ਤ੍ਰਿਯ ਭਰੀ ॥

ਉਸ ਉਤੇ ਇਸਤਰੀ ਬਹੁਤ ਕਹਿਰਵਾਨ ਹੋਈ।

ਹੈ ਨ੍ਰਿਪ ਕੋ ਤਿਹ ਮਾਸ ਖਵਾਯੋ ॥

ਰਾਜੇ ਦੇ ਘੋੜਿਆਂ ਨੂੰ (ਉਸ ਦਾ) ਮਾਸ ਖਵਾਇਆ,

ਮੂਰਖ ਨਾਹਿ ਨਾਹਿ ਕਛੁ ਪਾਯੋ ॥੧੩॥

ਪਰ ਮੂਰਖ ਰਾਜੇ ('ਨਾਹਿ') ਨੇ ਕੁਝ ਨਾ ਸਮਝਿਆ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤੇਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੩॥੪੨੫੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੩॥੪੨੫੪॥ ਚਲਦਾ॥

ਦੋਹਰਾ ॥

ਦੋਹਰਾ:

ਬਿਸਨ ਕੇਤੁ ਰਾਜਾ ਬਡੋ ਜੂਨਾਗੜ ਕੋ ਈਸ ॥

ਜੂਨਾਗੜ੍ਹ ਦਾ ਸੁਆਮੀ ਬਿਸਨ ਕੇਤੁ ਇਕ ਵੱਡਾ ਰਾਜਾ ਸੀ।

ਇੰਦ੍ਰ ਚੰਦ੍ਰ ਸੌ ਰਾਜ ਧੌ ਅਲਕਿਸ ਕੈ ਜਗਦੀਸ ॥੧॥

ਉਹ ਰਾਜਾ ਇੰਦਰ ਜਾਂ ਚੰਦ੍ਰਮਾ ਵਰਗਾ ਸੀ ਜਾਂ ਕੁਬੇਰ ਵਰਗਾ ਅਥਵਾ ਜਗਤ ਦਾ ਸੁਆਮੀ ਸੀ ॥੧॥

ਚੌਪਈ ॥

ਚੌਪਈ:

ਸ੍ਰੀ ਤ੍ਰਿਪਰਾਰਿ ਕਲਾ ਤਾ ਕੀ ਤ੍ਰਿਯ ॥

ਉਸ ਦੀ ਇਸਤਰੀ ਤ੍ਰਿਪੁਰਾਰਿ ਕਲਾ ਸੀ

ਮਨ ਕ੍ਰਮ ਬਸਿ ਰਾਖ੍ਯੋ ਜਿਨ ਕਰਿ ਪਿਯ ॥

ਜਿਸ ਨੇ ਮਨ ਅਤੇ ਕਰਮ ਕਰ ਕੇ ਪਤੀ ਨੂੰ ਵਸ ਵਿਚ ਕੀਤਾ ਹੋਇਆ ਸੀ।

ਅਧਿਕ ਤਰੁਨਿ ਕੋ ਰੂਪ ਬਿਰਾਜੈ ॥

ਉਸ ਇਸਤਰੀ ਦੀ ਬਹੁਤ ਅਧਿਕ ਸੁੰਦਰਤਾ ਸੀ

ਸ੍ਰੀ ਤ੍ਰਿਪੁਰਾਰਿ ਨਿਰਖਿ ਦੁਤਿ ਲਾਜੈ ॥੨॥

ਜਿਸ ਦੀ ਛਬੀ ਨੂੰ ਵੇਖ ਕੇ ਸ਼ਿਵ ('ਤ੍ਰਿਪੁਰਾਰਿ') ਵੀ ਲਜਿਤ ਹੁੰਦਾ ਸੀ ॥੨॥

ਦੋਹਰਾ ॥

ਦੋਹਰਾ:

ਨਵਲ ਕੁਅਰ ਇਕ ਸਾਹੁ ਕੋ ਪੂਤ ਰਹੈ ਸੁਕੁਮਾਰ ॥

ਨਵਲ ਕੁਮਾਰ ਇਕ ਸ਼ਾਹ ਦਾ ਕੋਮਲ ਪੁੱਤਰ ਸੀ।

ਰੀਝ ਰਹੀ ਤ੍ਰਿਪੁਰਾਰਿ ਕਲਾ ਤਾ ਕੋ ਰੂਪ ਨਿਹਾਰਿ ॥੩॥

ਉਸ ਦੇ ਰੂਪ ਨੂੰ ਵੇਖ ਕੇ ਤ੍ਰਿਪੁਰਾਰਿ ਕਲਾ ਮੋਹਿਤ ਹੋ ਗਈ ॥੩॥

ਅੜਿਲ ॥

ਅੜਿਲ:


Flag Counter