ਜਿਸ (ਦੇ ਨਾਮ) ਨੂੰ ਦੇਸ ਦੇਸ ਦੇ ਰਾਜੇ ਅੱਠੇ ਪਹਿਰ ਜਪਦੇ ਰਹਿੰਦੇ ਸਨ ॥੧॥
ਚੌਪਈ:
ਉਸ ਦੀ ਸ੍ਵਰਨਮਤੀ ਨਾਂ ਦੀ ਸੁੰਦਰ ਰਾਣੀ ਸੀ।
ਮਾਨੋ ਸਤ ਸਮੁੰਦਰ ਰਿੜਕ ਕੇ ਕਢੀ ਗਈ ਹੋਵੇ।
ਉਸ ਦਾ ਰੂਪ ਅਤਿ ਸੁੰਦਰ ਸ਼ੋਭਦਾ ਸੀ।
ਉਸ ਵਰਗੀ ਕੋਈ ਹੋਰ ਸੁੰਦਰੀ ਨਹੀਂ ਸੀ ॥੨॥
ਜੋਤਸ਼ੀਆਂ ਕੋਲੋਂ ਸੁਣ ਕੇ ਕਿ ਗ੍ਰਹਿਣ ਲਗਾ ਹੈ,
ਰਾਜਾ ਕੁਰੁਕੇਸ਼ਤ੍ਰ ਇਸ਼ਨਾਨ ਕਰਨ ਲਈ ਆਇਆ।
ਉਸ ਨੇ ਸਾਰੀਆਂ ਰਾਣੀਆਂ ਨੂੰ ਨਾਲ ਲੈ ਲਿਆ।
ਬ੍ਰਾਹਮਣਾਂ ਨੂੰ ਬਹੁਤ ਦੱਛਣਾ ਦਿੱਤੀ ॥੩॥
ਦੋਹਰਾ:
ਸ੍ਵਰਨਮਤੀ ਗਰਭਿਤ ਸੀ, ਉਸ ਨੂੰ ਵੀ ਨਾਲ ਲੈ ਲਿਆ।
ਖ਼ਜ਼ਾਨੇ ਨੂੰ ਖੋਲ੍ਹ ਕੇ ਬ੍ਰਾਹਮਣਾਂ ਨੂੰ ਬਹੁਤ ਦੱਛਣਾ ਦਿੱਤੀ ॥੪॥
ਨਵਕੋਟੀ ਮਾਰਵਾੜ ਦਾ ਸੂਰ ਸੈਨ ਨਾਂ ਦਾ ਰਾਜਾ ਸੀ।
ਉਹ ਵੀ ਸਾਰੀਆਂ ਰਾਣੀਆਂ ਸਹਿਤ ਉਥੇ ਆ ਗਿਆ ॥੫॥
ਚੌਪਈ:
ਬੀਰ ਕਲਾ ਉਸ ਦੀ ਸੁੰਦਰ ਰਾਣੀ ਸੀ।
ਉਹ ਦੋਹਾਂ ਪੱਖਾਂ (ਸੌਹਰੇ ਅਤੇ ਪੇਕੇ) ਵਿਚ ਬਹੁਤ ਪ੍ਰਭਾਵਸ਼ਾਲੀ ਸੀ।
ਉਸ ਦੀ ਛਬੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ,
ਮਾਨੋ ਚੰਬੇਲੀ ਦਾ ਫੁਲ ਹੋਵੇ ॥੬॥
ਦੋਵੇਂ ਰਾਜੇ (ਇਕ ਦੂਜੇ ਨੂੰ ਮਿਲ ਕਿ) ਆਨੰਦਿਤ ਹੋਏ
ਅਤੇ (ਇਕ ਦੂਜੇ ਨੂੰ) ਜਫੀਆਂ ਭਰੀਆਂ।
ਦੋਹਾਂ ਰਾਣੀਆਂ ਦਾ ਵੀ ਮੇਲ ਹੋਇਆ।
(ਉਨ੍ਹਾਂ ਨੇ) ਚਿਤ ਦਾ ਦੁਖ ਦੂਰ ਕਰ ਦਿੱਤਾ ॥੭॥
ਅੜਿਲ:
(ਉਹ) ਆਪਣੇ ਆਪਣੇ ਦੇਸ ਦੀਆਂ ਸਭ ਗੱਲਾਂ ਕਰਨ ਲਗੀਆਂ
ਅਤੇ ਦੋਹਾਂ ਨੇ ਇਕ ਦੂਜੀ ਦੀ ਸੁਖ ਸਾਂਦ ਪੁਛੀ।
ਜਦੋਂ ਦੋਹਾਂ ਨੇ ਇਕ ਦੂਜੀ ਦੇ ਗਰਭਿਤ ਹੋਣ ਬਾਰੇ ਸੁਣਿਆ,
ਤਾਂ ਰਾਣੀਆਂ ਨੇ ਹਸ ਕੇ ਕਿਹਾ ॥੮॥
ਜੇ ਦੋਹਾਂ ਦੇ ਘਰ ਪ੍ਰਭੂ ਪੁੱਤਰ ਪੈਦਾ ਕਰਦਾ ਹੈ
ਤਾਂ ਅਸੀਂ ਇਕ ਦੂਜੀ ਨੂੰ ਇਥੇ ਆ ਕੇ ਮਿਲਾਂਗੀਆਂ।
ਜੇ ਵਿਧਾਤਾ ਇਕ ਨੂੰ ਪੁੱਤਰ ਅਤੇ ਇਕ ਨੂੰ ਧੀ ਦੇਵੇ
ਤਾਂ ਆਪਸ ਵਿਚ ਉਨ੍ਹਾਂ ਦੀ ਮੰਗਣੀ ਕਰ ਦਿਆਂਗੀ ॥੯॥
ਦੋਹਰਾ:
ਇਸ ਤਰ੍ਹਾਂ ਦੀ ਗੱਲ ਕਰ ਕੇ ਦੋਵੇਂ ਇਸਤਰੀਆਂ ਆਪਣੇ ਆਪਣੇ ਘਰ ਚਲੀਆਂ ਗਈਆਂ। ਜਦ ਦੋ ਕੁ ਪਹਿਰ ਬੀਤੇ
(ਤਾਂ) ਇਕ ਦੇ ਘਰ ਲੜਕਾ ਅਤੇ ਇਕ ਦੇ ਘਰ ਲੜਕੀ ਪੈਦਾ ਹੋਈ ॥੧੦॥
ਚੌਪਈ:
ਲੜਕੀ ਦਾ ਨਾਂ ਸ਼ਮਸ ਰਖਿਆ ਗਿਆ
ਅਤੇ ਲੜਕੇ ਦਾ ਨਾਂ ਢੋਲਾ ਦਸਿਆ ਗਿਆ।
ਦੋਹਾਂ ਨੂੰ ਖਾਰਿਆਂ ਵਿਚ ਪਾ ਕੇ ਵਿਆਹਿਆ ਗਿਆ।
ਕਈ ਤਰ੍ਹਾਂ ਦੀਆਂ ਖ਼ੁਸ਼ੀਆਂ ਹੋਣ ਲਗੀਆਂ ॥੧੧॥
ਦੋਹਰਾ:
ਕੁਰੁਕਸ਼ੇਤ੍ਰ ਦਾ ਇਸ਼ਨਾਨ ਕਰ ਕੇ ਉਥੋ (ਦੋਵੇਂ ਪਰਿਵਾਰ) ਚਲ ਪਏ।
ਆਪਣੇ ਆਪਣੇ ਦੇਸ ਵਿਚ ਆ ਕੇ ਰਾਜ ਕਰਨ ਲਗੇ ॥੧੨॥
ਚੌਪਈ:
ਇਸ ਤਰ੍ਹਾਂ ਕਈ ਵਰ੍ਹੇ ਬੀਤ ਗਏ।
ਦੋਵੇਂ ਬਾਲਕ ਸਨ, (ਹੁਣ) ਜਵਾਨ ਹੋ ਗਏ।
ਜਦ ਢੋਲੇ ਨੇ ਆਪਣਾ ਰਾਜ ਭਾਗ ਸੰਭਾਲ ਲਿਆ,