ਸ਼੍ਰੀ ਦਸਮ ਗ੍ਰੰਥ

ਅੰਗ - 158


ਭੇਖ ਧਰੇ ਲੂਟਤ ਸੰਸਾਰਾ ॥

(ਸਾਰੇ) ਭੇਖ ਧਾਰ ਕੇ ਸੰਸਾਰ ਨੂੰ ਲੁਟ ਰਹੇ ਹਨ।

ਛਪਤ ਸਾਧੁ ਜਿਹ ਨਾਮੁ ਆਧਾਰਾ ॥੨੩॥

ਜਿਸ ਸਾਧ ਨੂੰ ਨਾਮ ਦਾ ਆਧਾਰ ਹੈ, ਉਹ ਲੁਕਿਆ ਹੀ ਰਹਿੰਦਾ ਹੈ ॥੨੩॥

ਪੇਟ ਹੇਤੁ ਨਰ ਡਿੰਭੁ ਦਿਖਾਹੀ ॥

(ਇਹ) ਪੁਰਸ਼ ਪੇਟ ਲਈ ਪਾਖੰਡ ('ਡਿੰਭ') ਕਰਕੇ ਵਿਖਾਉਂਦੇ ਹਨ

ਡਿੰਭ ਕਰੇ ਬਿਨੁ ਪਈਯਤ ਨਾਹੀ ॥

ਕਿਉਂਕਿ ਪਾਖੰਡ ਕੀਤੇ ਬਿਨਾ (ਧਨ) ਪ੍ਰਾਪਤ ਨਹੀਂ ਹੁੰਦਾ।

ਜਿਨ ਨਰ ਏਕ ਪੁਰਖ ਕਹ ਧਿਆਯੋ ॥

ਜਿਸ ਪੁਰਸ਼ ਨੇ ਇਕ ਪਰਮ-ਪੁਰਸ਼ ਨੂੰ ਧਿਆਇਆ ਹੈ,

ਤਿਨ ਕਰਿ ਡਿੰਭ ਨ ਕਿਸੀ ਦਿਖਾਯੋ ॥੨੪॥

ਉਨ੍ਹਾਂ ਨੇ ਪਾਖੰਡ ਕਰਕੇ ਕਿਸੇ ਨੂੰ ਵੀ ਨਹੀਂ ਵਿਖਾਇਆ ॥੨੪॥

ਡਿੰਭ ਕਰੇ ਬਿਨੁ ਹਾਥਿ ਨ ਆਵੈ ॥

ਪਾਖੰਡ ਕੀਤੇ ਬਿਨਾ (ਧਨ) ਹੱਥ ਨਹੀਂ ਲਗਦਾ

ਕੋਊ ਨ ਕਾਹੂੰ ਸੀਸ ਨਿਵਾਵੈ ॥

ਅਤੇ ਕੋਈ ਵੀ ਕਿਸੇ ਨੂੰ ਸੀਸ ਨਹੀਂ ਝੁਕਾਉਂਦਾ।

ਜੋ ਇਹੁ ਪੇਟ ਨ ਕਾਹੂੰ ਹੋਤਾ ॥

ਜੇ ਕਿਤੇ ਇਹ ਪੇਟ ਨਾ ਹੁੰਦਾ ਤਾਂ

ਰਾਵ ਰੰਕ ਕਾਹੂੰ ਕੋ ਕਹਤਾ ॥੨੫॥

(ਕੋਈ) ਕਿਸੇ ਨੂੰ ਰਾਜਾ ਅਤੇ ਰੰਕ ਕਿਉਂ ਕਹਿੰਦਾ? ॥੨੫॥

ਜਿਨ ਪ੍ਰਭੁ ਏਕ ਵਹੈ ਠਹਰਾਯੋ ॥

ਜਿਨ੍ਹਾਂ ਨੇ ਕੇਵਲ ਉਸੇ ਇਕ ਪ੍ਰਭੁ ਨੂੰ (ਆਪਣਾ ਸੁਆਮੀ) ਠਹਿਰਾਇਆ ਹੈ,

ਤਿਨ ਕਰ ਡਿੰਭ ਨ ਕਿਸੂ ਦਿਖਾਯੋ ॥

ਉਨ੍ਹਾਂ ਨੇ ਕਿਸੇ ਨੂੰ ਪਾਖੰਡ ਕਰ ਕੇ ਨਹੀਂ ਵਿਖਾਇਆ।

ਸੀਸ ਦੀਯੋ ਉਨ ਸਿਰਰ ਨ ਦੀਨਾ ॥

ਉਨ੍ਹਾਂ ਨੇ ਸਿਰ ਦੇ ਦਿੱਤਾ ਪਰ ਸਿਰੜ ਨਹੀਂ ਦਿੱਤਾ

ਰੰਚ ਸਮਾਨ ਦੇਹ ਕਰਿ ਚੀਨਾ ॥੨੬॥

ਅਤੇ ਕਿਣਕੇ ਸਮਾਨ ਦੇਹ ਨੂੰ ਸਮਝਿਆ ॥੨੬॥

ਕਾਨ ਛੇਦ ਜੋਗੀ ਕਹਵਾਯੋ ॥

(ਕੋਈ) ਕੰਨਾਂ ਨੂੰ ਪੜਵਾ ਕੇ ਯੋਗੀ ਅਖਵਾਉਂਦਾ ਹੈ,

ਅਤਿ ਪ੍ਰਪੰਚ ਕਰ ਬਨਹਿ ਸਿਧਾਯੋ ॥

ਬਹੁਤ ਪ੍ਰਪੰਚ (ਪਾਖੰਡ ਪੂਰਨ ਵਿਖਾਵਾ) ਕਰਕੇ ਬਨ ਨੂੰ ਚਲਾ ਜਾਂਦਾ ਹੈ।

ਏਕ ਨਾਮੁ ਕੋ ਤਤੁ ਨ ਲਯੋ ॥

(ਉਸ ਨੇ) ਇਕ ਨਾਮ ਦੇ ਤੱਤ੍ਵ ਨੂੰ ਨਹੀਂ ਜਾਣਿਆ,

ਬਨ ਕੋ ਭਯੋ ਨ ਗ੍ਰਿਹ ਕੋ ਭਯੋ ॥੨੭॥

(ਫਲਸਰੂਪ) ਉਹ ਨਾ ਘਰ ਦਾ ਰਿਹਾ ਅਤੇ ਨਾ ਹੀ ਬਨ ਦਾ ਰਿਹਾ ॥੨੭॥

ਕਹਾ ਲਗੈ ਕਬਿ ਕਥੈ ਬਿਚਾਰਾ ॥

ਕਿਥੋਂ ਤਕ ਕਵੀ (ਰਚੈਤਾ) ਵਿਚਾਰ-ਪੂਰਵਕ ਕਹੇ।

ਰਸਨਾ ਏਕ ਨ ਪਇਯਤ ਪਾਰਾ ॥

ਜੀਭ (ਕੇਵਲ) ਇਕ ਹੈ (ਇਸ ਲਈ ਪ੍ਰਭੂ ਦਾ) ਅੰਤ ਨਹੀਂ ਪਾਇਆ ਜਾ ਸਕਦਾ।

ਜਿਹਬਾ ਕੋਟਿ ਕੋਟਿ ਕੋਊ ਧਰੈ ॥

(ਭਾਵੇਂ) ਕੋਈ ਕਰੋੜਾਂ ਜੀਭਾਂ ਧਾਰਨ ਕਰ ਲਵੇ

ਗੁਣ ਸਮੁੰਦ੍ਰ ਤ੍ਵ ਪਾਰ ਨ ਪਰੈ ॥੨੮॥

(ਤਾਂ ਵੀ) ਤੇਰੇ ਗੁਣਾਂ ਦੇ ਸਮੰਦਰ ਦਾ ਪਾਰ ਨਹੀਂ ਪਾਇਆ ਜਾ ਸਕਦਾ ॥੨੮॥

ਪ੍ਰਥਮ ਕਾਲ ਸਭ ਜਗ ਕੋ ਤਾਤਾ ॥

ਸ਼ੁਰੂ ਦੇ ਸਮੇਂ ਵਿਚ ਕਾਲ (ਪਰਮਾਤਮਾ) ਹੀ ਸਾਰੇ ਜਗਤ ਦਾ ਪਿਤਾ ਸੀ।

ਤਾ ਤੇ ਭਯੋ ਤੇਜ ਬਿਖ੍ਯਾਤਾ ॥

ਉਸੇ ਤੋਂ ਤੇਜ ਦਾ ਪ੍ਰਗਟਾਵਾ ਹੋਇਆ।

ਸੋਈ ਭਵਾਨੀ ਨਾਮੁ ਕਹਾਈ ॥

ਉਹੀ 'ਭਵਾਨੀ' ਨਾਂ ਨਾਲ ਜਾਣਿਆ ਜਾਣ ਲਗਿਆ,

ਜਿਨਿ ਸਿਗਰੀ ਯਹ ਸ੍ਰਿਸਟਿ ਉਪਾਈ ॥੨੯॥

ਜਿਸ ਨੇ ਇਸ ਸਾਰੀ ਸ੍ਰਿਸ਼ਟੀ ਦੀ ਉਤਪੱਤੀ ਕੀਤੀ ॥੨੯॥

ਪ੍ਰਿਥਮੇ ਓਅੰਕਾਰ ਤਿਨਿ ਕਹਾ ॥

ਸਭ ਤੋਂ ਪਹਿਲਾਂ ਉਸ ਨੇ 'ਓਅੰਕਾਰ' (ਸ਼ਬਦ) ਕਿਹਾ।

ਸੋ ਧੁਨਿ ਪੂਰ ਜਗਤ ਮੋ ਰਹਾ ॥

ਉਹ ਧੁਨੀ ਸਾਰੇ ਜਗਤ ਵਿਚ ਪਸਰ ਗਈ।

ਤਾ ਤੇ ਜਗਤ ਭਯੋ ਬਿਸਥਾਰਾ ॥

ਉਸ ਤੋਂ ਜਗਤ ਦਾ ਵਿਸਤਾਰ ਹੋਇਆ।

ਪੁਰਖੁ ਪ੍ਰਕ੍ਰਿਤਿ ਜਬ ਦੁਹੂ ਬਿਚਾਰਾ ॥੩੦॥

(ਇਨ੍ਹਾਂ) ਦੋਹਾਂ ਨੂੰ ਜਦੋਂ ਪੁਰਖ (ਓਅੰਕਾਰ) ਅਤੇ ਪ੍ਰਕ੍ਰਿਤੀ (ਤੇਜ) ਵਜੋਂ ਵਿਚਾਰਿਆ ਗਿਆ ॥੩੦॥

ਜਗਤ ਭਯੋ ਤਾ ਤੇ ਸਭ ਜਨੀਯਤ ॥

ਤਾਂ (ਇਨ੍ਹਾਂ ਤੋਂ) ਸਾਰਾ ਜਗਤ ਹੋਂਦ ਵਿਚ ਆਇਆ, (ਇਹ ਗੱਲ) ਸਾਰੇ ਜਾਣਦੇ ਹਨ।

ਚਾਰ ਖਾਨਿ ਕਰਿ ਪ੍ਰਗਟ ਬਖਨੀਯਤ ॥

(ਅਗੋਂ ਉਸ ਜਗਤ ਦੇ) ਚਾਰ ਖਾਣੀਆਂ ਵਿਚ ਪ੍ਰਗਟ ਹੋਣ ਦਾ ਬਖਾਨ ਕੀਤਾ ਜਾਂਦਾ ਹੈ।

ਸਕਤਿ ਇਤੀ ਨਹੀ ਬਰਨ ਸੁਨਾਊ ॥

(ਮੇਰੇ ਵਿਚ) ਇਤਨੀ ਸਮਰਥਾ ਨਹੀਂ (ਜੋ ਸਾਰੇ ਬ੍ਰਿੱਤਾਂਤ ਦਾ) ਵਰਣਨ ਕਰਕੇ ਸੁਣਾਵਾਂ

ਭਿੰਨ ਭਿੰਨ ਕਰਿ ਨਾਮ ਬਤਾਉ ॥੩੧॥

ਅਤੇ ਵਖਰੇ ਵਖਰੇ ਕਰਕੇ (ਸਾਰੇ) ਨਾਂਵਾਂ ਬਾਰੇ ਦਸਾਂ ॥੩੧॥

ਬਲੀ ਅਬਲੀ ਦੋਊ ਉਪਜਾਏ ॥

(ਫਿਰ) ਬਲੀ (ਦੈਂਤ) ਅਤੇ ਅਬਲੀ (ਦੇਵਤੇ) ਦੋਵੇਂ ਉਤਪੰਨ ਕੀਤੇ

ਊਚ ਨੀਚ ਕਰਿ ਭਿੰਨ ਦਿਖਾਏ ॥

ਅਤੇ ਉੱਚੇ ਨੀਵੇਂ ਬਣਾ ਕੇ (ਉਨ੍ਹਾਂ ਨੂੰ) ਭਿੰਨ ਭਿੰਨ ਕਰਕੇ ਵਿਖਾਇਆ।

ਬਪੁ ਧਰਿ ਕਾਲ ਬਲੀ ਬਲਵਾਨਾ ॥

ਬਲਵਾਨ ਕਾਲ ਨੇ ਮਹਾਬਲੀ ਸ਼ਰੀਰ ਧਾਰਨ ਕੀਤਾ

ਆਪਹਿ ਰੂਪ ਧਰਤ ਭਯੋ ਨਾਨਾ ॥੩੨॥

ਅਤੇ ਆਪ ਹੀ ਅਨੇਕ ਪ੍ਰਕਾਰ ਦੇ (ਸਹਾਇਕ) ਰੂਪ ਧਾਰਨ ਕੀਤੇ ॥੩੨॥

ਭਿੰਨ ਭਿੰਨ ਜਿਮੁ ਦੇਹ ਧਰਾਏ ॥

(ਉਸ ਕਾਲ ਨੇ) ਜਿਵੇਂ ਵਖ ਵਖ ਸ਼ਰੀਰ ਧਾਰਨ ਕੀਤੇ,

ਤਿਮੁ ਤਿਮੁ ਕਰ ਅਵਤਾਰ ਕਹਾਏ ॥

ਤਿਵੇਂ ਤਿਵੇਂ (ਉਹ) 'ਅਵਤਾਰ' ਅਖਵਾਏ।

ਪਰਮ ਰੂਪ ਜੋ ਏਕ ਕਹਾਯੋ ॥

ਪਰਮ-ਸੱਤਾ ਦਾ ਜੋ ਇਕ ਰੂਪ ਕਿਹਾ ਜਾਂਦਾ ਹੈ,

ਅੰਤਿ ਸਭੋ ਤਿਹ ਮਧਿ ਮਿਲਾਯੋ ॥੩੩॥

ਅੰਤ ਵਿਚ ਉਹ ਸਾਰੇ (ਅਵਤਾਰ) ਉਸੇ ਵਿਚ ਮਿਲ ਜਾਂਦੇ ਹਨ ॥੩੩॥

ਜਿਤਿਕ ਜਗਤਿ ਕੈ ਜੀਵ ਬਖਾਨੋ ॥

ਜਿਤਨੇ ਵੀ ਜਗਤ ਦੇ ਜੀਵ ਬਖਾਨ ਕੀਤੇ ਜਾਂਦੇ ਹਨ,

ਏਕ ਜੋਤਿ ਸਭ ਹੀ ਮਹਿ ਜਾਨੋ ॥

(ਉਨ੍ਹਾਂ) ਸਾਰਿਆਂ ਵਿਚ (ਉਸ) ਇਕ ਜੋਤਿ ਦਾ ਪ੍ਰਕਾਸ਼ ਹੀ ਸਮਝਿਆ ਜਾਵੇ।

ਕਾਲ ਰੂਪ ਭਗਵਾਨ ਭਨੈਬੋ ॥

(ਜਿਸ) ਭਗਵਾਨ ਨੂੰ ਕਾਲ-ਰੂਪ ਕਿਹਾ ਜਾਂਦਾ ਹੈ,

ਤਾ ਮਹਿ ਲੀਨ ਜਗਤਿ ਸਭ ਹ੍ਵੈਬੋ ॥੩੪॥

ਉਸ ਵਿਚ ਸਾਰਾ ਜਗਤ ਲੀਨ ਹੋਵੇਗਾ ॥੩੪॥

ਜੋ ਕਿਛੁ ਦਿਸਟਿ ਅਗੋਚਰ ਆਵਤ ॥

ਜੋ ਕੁਝ ਸਾਨੂੰ ਅਗੋਚਰ (ਜੋ ਇੰਦਰੀਆਂ ਦਾ ਵਿਸ਼ਾ ਨਾ ਹੋਵੇ) ਪ੍ਰਤੀਤ ਹੁੰਦਾ ਹੈ,

ਤਾ ਕਹੁ ਮਨ ਮਾਯਾ ਠਹਰਾਵਤ ॥

ਉਸ ਨੂੰ ਮਨ 'ਮਾਇਆ' (ਵਜੋਂ) ਨਿਸਚਿਤ ਕਰਦਾ ਹੈ।


Flag Counter