ਸ਼੍ਰੀ ਦਸਮ ਗ੍ਰੰਥ

ਅੰਗ - 574


ਬਰੰਬੀਰ ਉਠਤ ॥

ਬਲਵਾਨ ਸੂਰਮੇ ਉਠਦੇ ਹਨ।

ਤਨੰ ਤ੍ਰਾਨ ਫੁਟਤ ॥੨੨੯॥

ਕਵਚ ਫੁਟ ਰਹੇ ਹਨ ॥੨੨੯॥

ਰਣੰ ਬੀਰ ਗਿਰਤ ॥

ਸੂਰਮੇ (ਯੁੱਧ-ਭੂਮੀ ਵਿਚ) ਡਿਗਦੇ ਹਨ।

ਭਵੰ ਸਿੰਧੁ ਤਰਤ ॥

ਸੰਸਾਰ ਸਾਗਰ ਤੋਂ ਤਰਦੇ ਹਨ।

ਨਭੰ ਹੂਰ ਫਿਰਤ ॥

ਆਕਾਸ਼ ਵਿਚ ਹੂਰਾਂ ਘੁੰਮ ਰਹੀਆਂ ਹਨ।

ਬਰੰ ਬੀਰ ਬਰਤ ॥੨੩੦॥

ਸ੍ਰੇਸ਼ਠ ਸੂਰਮਿਆਂ ਨੂੰ ਵਿਆਹ ਰਹੀਆਂ ਹਨ ॥੨੩੦॥

ਰਣ ਨਾਦ ਬਜਤ ॥

ਰਣ-ਭੂਮੀ ਵਿਚ ਮਾਰੂ ਨਾਦ ਵਜ ਰਿਹਾ ਹੈ

ਸੁਣਿ ਭੀਰ ਭਜਤ ॥

(ਜਿਸ ਨੂੰ) ਸੁਣ ਕੇ ਕਾਇਰ ਭਜ ਰਹੇ ਹਨ।

ਰਣ ਭੂਮਿ ਤਜਤ ॥

ਰਣ-ਭੂਮੀ ਨੂੰ ਛਡ ਰਹੇ ਹਨ।

ਮਨ ਮਾਝ ਲਜਤ ॥੨੩੧॥

ਮਨ ਵਿਚ ਸ਼ਰਮ ਮਹਿਸੂਸ ਕਰ ਰਹੇ ਹਨ ॥੨੩੧॥

ਫਿਰਿ ਫੇਰਿ ਲਰਤ ॥

ਫਿਰ ਪਰਤ ਕੇ ਲੜਦੇ ਹਨ।

ਰਣ ਜੁਝਿ ਮਰਤ ॥

ਰਣ ਵਿਚ ਜੂਝ ਕੇ ਮਰਦੇ ਹਨ।

ਨਹਿ ਪਾਵ ਟਰਤ ॥

ਕਦਮ ਪਿਛੇ ਨਹੀਂ ਕਰਦੇ।

ਭਵ ਸਿੰਧੁ ਤਰਤ ॥੨੩੨॥

ਸੰਸਾਰ ਸਾਗਰ ਨੂੰ ਤਰਦੇ ਹਨ ॥੨੩੨॥

ਰਣ ਰੰਗਿ ਮਚਤ ॥

ਯੁੱਧ ਦੇ ਰੰਗ ਵਿਚ ਮਚੇ ਹੋਏ ਹਨ।

ਚਤੁਰੰਗ ਫਟਤ ॥

ਚਤੁਰੰਗਨੀ ਸੈਨਾ ਘਾਇਲ ਹੋ ਰਹੀ ਹੈ।

ਸਰਬੰਗ ਲਟਤ ॥

ਸਭ ਪੱਖੋਂ ਲੜਖੜਾ ਰਹੀ ਹੈ।

ਮਨਿ ਮਾਨ ਘਟਤ ॥੨੩੩॥

ਮਨ ਵਿਚੋਂ ਹੰਕਾਰ ਘਟ ਰਿਹਾ ਹੈ ॥੨੩੩॥

ਬਰ ਬੀਰ ਭਿਰਤ ॥

ਸ੍ਰੇਸ਼ਠ ਯੋਧੇ ਲੜਦੇ ਹਨ।

ਨਹੀ ਨੈਕੁ ਫਿਰਤ ॥

ਜ਼ਰਾ ਜਿੰਨੇ ਵੀ ਪਿਛੇ ਨਹੀਂ ਹਟਦੇ।

ਜਬ ਚਿਤ ਚਿਰਤ ॥

ਜਦੋਂ (ਉਨ੍ਹਾਂ ਦਾ) ਚਿਤ ਚਿੜ੍ਹ ਜਾਂਦਾ ਹੈ

ਉਠਿ ਸੈਨ ਘਿਰਤ ॥੨੩੪॥

ਤਾਂ ਉਠ ਕੇ ਸੈਨਾ ਨੂੰ ਘੇਰ ਲੈਂਦੇ ਹਨ ॥੨੩੪॥

ਗਿਰ ਭੂਮਿ ਪਰਤ ॥

ਧਰਤੀ ਉਤੇ ਡਿਗ ਰਹੇ ਹਨ।

ਸੁਰ ਨਾਰਿ ਬਰਤ ॥

ਦੇਵ ਇਸਤਰੀਆਂ (ਉਨ੍ਹਾਂ ਨੂੰ) ਵਿਆਹ ਰਹੀਆਂ ਹਨ।


Flag Counter