ਸ਼੍ਰੀ ਦਸਮ ਗ੍ਰੰਥ

ਅੰਗ - 1059


ਰਵਿ ਸਸਿ ਕੌ ਮੁਖ ਮੈ ਨ ਦਿਖਾਯੋ ॥

ਮੈਂ ਸੂਰਜ ਅਤੇ ਚੰਦ੍ਰਮਾ ਨੂੰ ਵੀ ਮੁਖ ਨਹੀਂ ਦਿਖਾਇਆ

ਪਿਯ ਬਿਨੁ ਕਛੂ ਨ ਮੋ ਕਹ ਭਾਯੋ ॥੭॥

ਅਤੇ ਪ੍ਰੀਤਮ ਤੋਂ ਬਿਨਾ ਮੈਨੂੰ ਕੋਈ ਚੰਗਾ ਨਹੀਂ ਲਗਿਆ ॥੭॥

ਪਤਿ ਤਿਹ ਕਹਿਯੋ ਤਹਾ ਤੁਮ ਜੈਯਹੁ ॥

(ਤਦ) ਪਤੀ ਨੇ ਕਿਹਾ ਕਿ ਤੂੰ ਉਥੇ ਜਾ

ਯਾ ਕੌ ਬਾਗ ਦੇਖਿ ਫਿਰਿ ਐਯਹੁ ॥

ਅਤੇ ਇਸ ਦਾ ਬਾਗ਼ ਵੇਖ ਕੇ ਪਰਤ ਆਈਂ।

ਬੀਤੀ ਰੈਨਿ ਪ੍ਰਾਤ ਜਬ ਭਈ ॥

ਜਦ ਰਾਤ ਬੀਤ ਗਈ ਅਤੇ ਸਵੇਰ ਹੋ ਗਈ

ਤਿਸੀ ਖਾਨ ਕੇ ਘਰ ਮੈ ਗਈ ॥੮॥

(ਤਾਂ ਉਹ ਇਸਤਰੀ) ਉਸ ਖ਼ਾਨ ਦੇ ਘਰ ਚਲੀ ਗਈ ॥੮॥

ਤਾ ਹੀ ਬਾਗ ਨਿਰੰਜਨ ਗਯੋ ॥

ਉਸ ਬਾਗ਼ ਵਿਚ ਨਿਰੰਜਨ ਰਾਇ ਗਿਆ,

ਪਾਵਤ ਤਹਾ ਨਾਰਿ ਨਹਿ ਭਯੋ ॥

ਪਰ ਉਥੇ ਇਸਤਰੀ ਨੂੰ ਨਾ ਵੇਖਿਆ।

ਖੋਜਤ ਅਧਿਕ ਤਹਾ ਤ੍ਰਿਯ ਪਾਈ ॥

ਅਧਿਕ ਖੋਜਣ ਉਪਰੰਤ ਇਸਤਰੀ ਨੂੰ ਉਥੇ ਪਾਇਆ

ਜਹਾ ਹਵੇਲੀ ਖਾਨ ਬਨਾਈ ॥੯॥

ਜਿਥੇ ਖ਼ਾਨ ਨੇ ਹਵੇਲੀ ਬਣਵਾਈ ਸੀ ॥੯॥

ਦੋਹਰਾ ॥

ਦੋਹਰਾ:

ਤ੍ਰਿਯ ਨਿਕਸੀ ਤਿਹ ਖਾਨ ਸੌ ਅਤਿ ਹੀ ਭੋਗ ਕਮਾਇ ॥

(ਉਹ) ਇਸਤਰੀ ਉਸ ਖ਼ਾਨ ਨਾਲ ਖ਼ੂਬ ਭੋਗ ਕਰ ਕੇ ਨਿਕਲੀ।

ਬਦਨ ਲਾਗਿ ਪਤਿ ਹੀ ਗਯੋ ਸੰਕਿ ਰਹੀ ਮੁਖ ਨ੍ਯਾਇ ॥੧੦॥

(ਅਗੋਂ) ਪਤੀ ਸਾਹਮਣਿਓਂ ਮਿਲ ਪਿਆ। (ਇਸਤਰੀ ਨੇ) ਸੰਗ ਕੇ ਮੂੰਹ ਨੀਵਾਂ ਕਰ ਲਿਆ ॥੧੦॥

ਚੌਪਈ ॥

ਚੌਪਈ:

ਜਬ ਹੀ ਦ੍ਰਿਸਟਿ ਨਿਰੰਜਨ ਧਰੀ ॥

ਜਦੋਂ ਹੀ ਨਿਰੰਜਨ ਨੇ (ਇਸਤਰੀ ਵਲ) ਨਜ਼ਰ ਕੀਤੀ

ਬਨਿਜ ਕਲਾ ਕੀ ਨਿੰਦ੍ਯਾ ਕਰੀ ॥

(ਤਦੋਂ ਸੰਗੀਤ ਕਲਾ ਨੇ) ਬਨਿਜ ਕਲਾ ਦੀ ਨਿੰਦਿਆ ਕੀਤੀ।

ਮੁਹਿ ਕਹਿ ਸੰਗ ਨ ਮੋਰੇ ਭਈ ॥

ਮੈਨੂੰ ਕਹਿ ਕੇ ਮੇਰੇ ਨਾਲ ਨਾ ਗਈ

ਪੈਂਡ ਚੂਕਿ ਪਰ ਘਰ ਮੈ ਗਈ ॥੧੧॥

ਅਤੇ ਮੈਂ ਰਸਤਾ ਭੁਲ ਕੇ ਕਿਸੇ ਦੂਜੇ ਦੇ ਘਰ ਚਲੀ ਗਈ ॥੧੧॥

ਮੋ ਕੌ ਪਕਰਿ ਪਠਾਨਨ ਲੀਨੋ ॥

ਮੈਨੂੰ ਪਠਾਣਾਂ ਨੇ ਪਕੜ ਲਿਆ

ਕਾਮ ਕੇਲ ਬਹੁ ਮੋ ਸੌ ਕੀਨੋ ॥

ਅਤੇ ਮੇਰੇ ਨਾਲ ਬਹੁਤ ਕਾਮ-ਕ੍ਰੀੜਾ ਕੀਤੀ।

ਤਬ ਬਲ ਚਲੈ ਤੌ ਯਾ ਕੌ ਮਾਰੋ ॥

(ਹੁਣ ਜੇ) ਤੁਹਾਡਾ ਵਸ ਚਲੇ ਤਾਂ ਉਨ੍ਹਾਂ ਨੂੰ ਮਾਰੋ,

ਨਹਿ ਕਾਜੀ ਪੈ ਜਾਇ ਪੁਕਾਰੋ ॥੧੨॥

ਨਹੀਂ ਤਾਂ ਕਾਜ਼ੀ ਪਾਸ ਜਾ ਕੇ ਪੁਕਾਰ ਕਰੋ ॥੧੨॥

ਯਾ ਮੈ ਚੂਕ ਨ ਤੇਰੀ ਭਈ ॥

(ਪਤੀ ਨੇ ਕਿਹਾ) ਇਸ ਵਿਚ ਤੇਰੀ ਕੋਈ ਗ਼ਲਤੀ ਨਹੀਂ ਹੈ।

ਪੈਡਿ ਚੂਕਿ ਪਰ ਘਰ ਮੈ ਗਈ ॥

ਰਸਤਾ ਭੁਲ ਜਾਣ ਕਰ ਕੇ ਤੂੰ ਦੂਜੇ ਦੇ ਘਰ ਚਲੀ ਗਈ ਸੈਂ।

ਪੈਠਾਨਨ ਤੋ ਕੌ ਗਹਿ ਲੀਨੋ ॥

ਪਠਾਣਾਂ ਨੇ ਤੈਨੂੰ ਪਕੜ ਲਿਆ

ਕਾਮ ਭੋਗ ਤੋਰੇ ਸੰਗ ਕੀਨੋ ॥੧੩॥

ਅਤੇ ਤੇਰੇ ਨਾਲ ਕਾਮ ਭੋਗ ਕੀਤਾ ॥੧੩॥

ਭਲੋ ਭਯੋ ਤੂ ਘਰਿ ਫਿਰਿ ਅਈ ॥

ਚੰਗਾ ਹੋਇਆ ਜੋ ਤੂੰ ਘਰ ਪਰਤ ਆਈ ਹੈਂ।

ਪਕਰਿ ਤੁਰਕਨੀ ਕਰਿ ਨਹਿ ਲਈ ॥

(ਸ਼ੁਕਰ ਹੈ ਕਿ ਤੈਨੂੰ) ਪਕੜ ਕੇ ਉਨ੍ਹਾਂ ਨੇ ਤੁਰਕਣੀ ਨਹੀਂ ਬਣਾ ਲਿਆ।

ਜੌ ਕੋਊ ਧਾਮ ਮਲੇਛਨ ਆਵੈ ॥

ਜੋ ਕੋਈ ਮਲੇਛਾਂ ਦੇ ਘਰ ਆ ਜਾਂਦਾ ਹੈ,

ਧਰਮ ਸਹਿਤ ਫਿਰਿ ਜਾਨ ਨ ਪਾਵੈ ॥੧੪॥

ਤਾਂ ਉਹ ਫਿਰ (ਆਪਣੇ) ਧਰਮ ਸਹਿਤ ਵਾਪਸ ਨਹੀਂ ਪਰਤਦਾ ॥੧੪॥

ਤੁਮ ਪਤਿ ਮਾਥ ਨ ਅਪਨੋ ਧੁਨੋ ॥

(ਸੰਗੀਤ ਕਲਾ ਨੇ ਕਿਹਾ) ਹੇ ਪਤੀ ਦੇਵ! ਤੁਸੀਂ ਆਪਣਾ ਮੱਥਾ ਨਾ ਧੁਨੋ

ਮੇਰੀ ਸਕਲ ਬ੍ਰਿਥਾ ਕਹ ਸੁਨੋ ॥

ਅਤੇ ਮੇਰੀ ਸਾਰੀ ਬਿਰਥਾ ਨੂੰ ਸੁਣੋ।

ਸਕਲ ਕਥਾ ਮੈ ਤੁਮੈ ਸੁਨਾਊ ॥

ਮੈਂ ਤੁਹਾਨੂੰ ਸਾਰੀ ਕਥਾ ਸੁਣਾਉਂਦੀ ਹਾਂ।

ਤਾ ਤੇ ਤੁਮਰੋ ਭ੍ਰਮਹਿ ਮਿਟਾਊ ॥੧੫॥

ਉਸ ਨਾਲ ਤੁਹਾਡੇ ਭਰਮ ਦਾ ਨਿਵਾਰਣ ਕਰਦੀ ਹਾਂ ॥੧੫॥

ਜਬ ਮੈ ਭੂਲ ਧਾਮ ਤਿਹ ਗਈ ॥

ਜਦ ਮੈਂ ਭੁਲ ਕੇ ਉਨ੍ਹਾਂ ਦੇ ਘਰ ਚਲੀ ਗਈ

ਤਬਹਿ ਪਕਰਿ ਤੁਰਕਨ ਮੁਹਿ ਲਈ ॥

ਤਦ ਹੀ ਤੁਰਕਾਂ ਨੇ ਮੈਨੂੰ ਪਕੜ ਲਿਆ।

ਤਬ ਮੈ ਤਿਨ ਸੋ ਐਸ ਉਚਾਰੋ ॥

ਤਦ ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਕਿਹਾ,

ਤੁਮੈ ਨ ਸੂਝਤ ਨਾਥ ਹਮਾਰੋ ॥੧੬॥

ਤੁਸੀਂ ਮੇਰੇ ਪਤੀ ਨੂੰ ਨਹੀਂ ਜਾਣਦੇ ॥੧੬॥

ਐਸੇ ਕਹਹਿ ਹੋਹਿ ਤੂ ਤੁਰਕਨਿ ॥

(ਮੈਨੂੰ) ਇਸ ਤਰ੍ਹਾਂ ਕਹਿਣ ਲਗੇ ਕਿ ਤੂੰ ਤੁਰਕਣੀ ਹੋ ਜਾ।

ਮੋ ਕੌ ਲਗੇ ਲੋਗ ਮਿਲਿ ਘੁਰਕਨਿ ॥

ਉਹ ਸਾਰੇ ਲੋਗ ਮਿਲ ਕੇ ਮੈਨੂੰ ਘੁਰਕਣ ਲਗੇ।

ਕੈ ਤੂ ਹੋਹਿ ਹਮਾਰੀ ਨਾਰੀ ॥

ਜਾਂ ਤਾਂ ਤੂੰ ਸਾਡੀ ਇਸਤਰੀ ਬਣ ਜਾ,

ਨਾਤਰ ਦੇਤਿ ਠੌਰਿ ਤੁਹਿ ਮਾਰੀ ॥੧੭॥

ਨਹੀਂ ਤਾਂ ਤੈਨੂੰ ਇਥੇ ਹੀ ਮਾਰ ਦਿਆਂਗੇ ॥੧੭॥

ਅੜਿਲ ॥

ਅੜਿਲ:

ਤਬ ਮੈ ਤਾ ਸੌ ਚਰਿਤ ਭਾਤਿ ਐਸੋ ਕਿਯੋ ॥

ਤਦ ਮੈਂ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਚਰਿਤ੍ਰ ਕੀਤਾ।

ਨਿਜੁ ਭਗ ਤੇ ਨਖ ਸਾਥਿ ਕਾਢਿ ਸ੍ਰੋਨਤ ਦਯੋ ॥

ਮੈਂ ਆਪਣੀ ਭਗ ਤੇ ਨਹੁੰ ਮਾਰ ਕੇ ਲਹੂ ਕਢ ਦਿੱਤਾ।

ਪ੍ਰਥਮ ਅਲਿੰਗਨ ਖਾਨ ਸਾਥ ਹਸਿ ਮੈ ਕਰਿਯੋ ॥

ਪਹਿਲਾਂ ਮੈਂ ਹੱਸ ਕੇ ਖ਼ਾਨ ਨਾਲ ਗਲਵਕੜੀ ਪਾਈ।

ਹੋ ਬਹੁਰੌ ਮੁਖ ਤੇ ਬਚਨ ਤਾਹਿ ਮੈ ਉਚਰਿਯੋ ॥੧੮॥

ਫਿਰ ਮੈਂ ਉਸ ਪ੍ਰਤਿ ਮੂੰਹੋਂ ਇਹ ਗੱਲ ਕਹੀ ॥੧੮॥

ਰਿਤੁ ਆਈ ਹੈ ਮੋਹਿ ਸੁ ਮੈ ਗ੍ਰਿਹ ਜਾਤ ਹੋ ॥

ਮੈਨੂੰ ਮਾਹਵਾਰੀ ਆਈ ਹੈ, ਇਸ ਲਈ ਮੈਂ ਘਰ ਜਾਂਦੀ ਹਾਂ।


Flag Counter