ਸ਼੍ਰੀ ਦਸਮ ਗ੍ਰੰਥ

ਅੰਗ - 270


ਸੀਤਾ ਰਵਨ ਕਹਾ ਹੈ ॥੬੬੭॥

ਉਹ ਸੀਤਾ ਨਾਲ ਰਮਣ ਕਰਨ ਵਾਲਾ ਕਿਥੇ ਹੈ? ॥੬੬੭॥

ਮਾਦਰ ਖੁਸਾਲ ਖਾਤਰ ॥

ਜਿਸ ਨੇ ਮਾਤਾ (ਮਾਦਰ ਕੈਕਈ) ਨੂੰ ਖੁਸ਼ (ਖੁਸਾਲਿ) ਕਰਨ ਵਾਸਤੇ

ਕੀਨੇ ਹਜਾਰ ਛਾਵਰ ॥

ਆਪਣੇ ਹਜ਼ਾਰਾਂ (ਸੁੱਖ) ਨਿਛਾਵਰ ਕੀਤੇ ਸਨ,

ਮਾਤੁਰ ਸਿਤਾ ਬਧਾਈ ॥

(ਉਸ ਨੂੰ ਮਿਲਣ ਲਈ) ਮਾਤਾ ਛੇਤੀ ਨਾਲ ਭੱਜੀ ਆਉਂਦੀ ਹੈ

ਵਹ ਗੁਲ ਚਿਹਰ ਕਹਾ ਹੈ ॥੬੬੮॥

(ਅਤੇ ਪੁੱਛਦੀ ਹੈ), ਉਹ ਗੁਲਾਬ ਜਿਹੇ ਮੁਖੜੇ ਵਾਲਾ (ਮੇਰਾ ਰਾਮ) ਕਿਥੇ ਹੈ? ॥੬੬੮॥

ਇਤਿ ਸ੍ਰੀ ਰਾਮ ਅਵਤਾਰ ਸੀਤਾ ਅਯੁਧਿਆ ਆਗਮ ਨਾਮ ਧਿਆਇ ਸਮਾਪਤੰ ॥

ਇਥੇ ਰਾਮ ਅਵਤਾਰ ਦੇ ਅਯੁਧਿਆ ਵਿੱਚ ਆਗਮਨ ਨਾਂ ਵਾਲੇ ਅਧਿਆਇ ਦੀ ਸਮਾਪਤੀ।

ਅਥ ਮਾਤਾ ਮਿਲਣੰ ॥

ਹੁਣ ਮਾਤਾ-ਮਿਲਣ ਦਾ ਕਥਨ

ਰਸਾਵਲ ਛੰਦ ॥

ਰਸਾਵਲ ਛੰਦ

ਸੁਨੇ ਰਾਮ ਆਏ ॥

(ਜਦੋਂ ਅਯੁਧਿਆ ਨਿਵਾਸੀਆਂ ਨੇ) ਸੁਣਿਆ

ਸਭੈ ਲੋਗ ਧਾਏ ॥

ਕਿ ਸ੍ਰੀ ਰਾਮ ਆਏ ਹਨ,

ਲਗੇ ਆਨ ਪਾਯੰ ॥

ਸਾਰੇ ਲੋਕ (ਦੀਦਾਰ ਕਰਨ ਲਈ) ਭਜ ਪਏ,

ਮਿਲੇ ਰਾਮ ਰਾਯੰ ॥੬੬੯॥

ਆ ਕੇ ਉਨ੍ਹਾਂ ਦੇ ਪੈਰੀਂ ਪਏ। ਰਾਜਾ ਰਾਮ ਵੀ (ਸਭ ਨੂੰ) ਮਿਲੇ ॥੬੬੯॥

ਕੋਊ ਚਉਰ ਢਾਰੈਂ ॥

(ਸ੍ਰੀ ਰਾਮ ਨੂੰ ਆ ਕੇ) ਕੋਈ ਚੌਰ ਕਰਦਾ ਹੈ,

ਕੋਊ ਪਾਨ ਖੁਆਰੈਂ ॥

ਕੋਈ ਪਾਨ ਖੁਆਉਂਦਾ ਹੈ।

ਪਰੇ ਮਾਤ ਪਾਯੰ ॥

ਸ੍ਰੀ ਰਾਮ ਜਾ ਕੇ ਮਾਤਾ ਦੀ ਚਰਨੀਂ ਲੱਗੇ।

ਲਏ ਕੰਠ ਲਾਯੰ ॥੬੭੦॥

(ਮਾਤਾ ਨੇ) ਗਲ ਨਾਲ ਲਾ ਲਿਆ ॥੬੭੦॥

ਮਿਲੈ ਕੰਠ ਰੋਵੈਂ ॥

ਗਲ ਮਿਲ ਕੇ ਦੋਵੇਂ (ਮਾਤਾ ਅਤੇ ਪੁੱਤਰ) ਰੋਂਦੇ ਹਨ।

ਮਨੋ ਸੋਕ ਧੋਵੈਂ ॥

ਮਾਨੋ (ਮਨ ਦਾ) ਸ਼ੋਕ ਧੋ ਰਹੇ ਹੋਣ।

ਕਰੈਂ ਬੀਰ ਬਾਤੈਂ ॥

ਫਿਰ ਯੁੱਧ-ਵੀਰ (ਸ੍ਰੀ ਰਾਮ) ਗੱਲਾਂ ਕਰਨ ਲੱਗੇ,

ਸੁਨੇ ਸਰਬ ਮਾਤੈਂ ॥੬੭੧॥

(ਜਿਨ੍ਹਾਂ) ਸਾਰੀਆਂ ਨੂੰ ਮਾਤਾ ਸੁਣਨ ਲਗੀ ॥੬੭੧॥

ਮਿਲੈ ਲਛ ਮਾਤੰ ॥

(ਫਿਰ) ਲੱਛਮਣ ਦੀ ਮਾਤਾ ਨੂੰ ਮਿਲੇ।

ਪਰੇ ਪਾਇ ਭ੍ਰਾਤੰ ॥

(ਦੋਵੇਂ) ਭਰਾ (ਉਸ ਦੇ) ਪੈਰੀਂ ਪੈ ਗਏ।

ਕਰਿਯੋ ਦਾਨ ਏਤੋ ॥

(ਸੁਮਿਤ੍ਰਾ) ਨੇ ਇਤਨਾ ਦਾਨ ਕੀਤਾ

ਗਨੈ ਕਉਨ ਕੇਤੋ ॥੬੭੨॥

ਕਿ ਉਸ ਨੂੰ ਕੌਣ ਗਿਣੇ ਕਿ ਕਿੰਨਾ ਕੁ ਸੀ? ॥੬੭੨॥


Flag Counter