ਅਤੇ ਕ੍ਰੋਧਿਤ ਹੋ ਕੇ ਫਿਰ ਪਲਟ ਪਏ ਹਨ।
(ਦੈਂਤ ਨੇ) ਜਿਤਨਿਆਂ ਨੂੰ ਪਰਤਦਿਆਂ ਵੇਖਿਆ,
(ਉਨ੍ਹਾਂ ਨੂੰ) ਮਾਰ ਮਾਰ ਕੇ ਯਮਲੋਕ ਭੇਜ ਦਿੱਤਾ ॥੧੦॥
ਉਸ ਨੇ ਵੀਹ ਹਜ਼ਾਰ ਹਾਥੀ ਮਾਰ ਦਿੱਤੇ
ਅਤੇ ਤੀਹ ਹਜ਼ਾਰ ਘੋੜੇ ਨਸ਼ਟ ਕਰ ਦਿੱਤੇ।
ਉਥੇ ਚਾਲੀ ਹਜ਼ਾਰ ਰਥ ਕਟੇ ਗਏ
ਅਤੇ ਬਦਲਾਂ ਵਾਂਗ ਸੂਰਮਿਆਂ (ਦੇ ਦਲ) ਫਟ ਗਏ ॥੧੧॥
ਦੋਹਰਾ:
(ਦੈਂਤ ਨੇ) ਫਿਰ ਹੱਥ ਵਿਚ ਗਦਾ ਫੜ ਕੇ ਬਹੁਤ ਸਾਰੀ ਸੈਨਾ ਨਸ਼ਟ ਕਰ ਦਿੱਤੀ
ਅਤੇ ਕਈ ਤਰ੍ਹਾਂ ਨਾਲ ਨਿਸੰਗ ਹੋ ਕੇ (ਸਭ ਨੂੰ) ਸੰਘਾਰ ਦਿੱਤਾ ॥੧੨॥
ਚੌਪਈ:
ਉਸ ਨਾਲ ਯੁੱਧ ਕਰ ਕੇ ਸਾਰੇ ਹਾਰ ਗਏ,
ਪਰ ਕਿਸੇ ਤੋਂ ਵੀ ਦੈਂਤ ਮਾਰਿਆ ਨਾ ਜਾ ਸਕਿਆ।
ਚੰਦ੍ਰਮਾ ਨਿਕਲ ਆਇਆ ਅਤੇ ਸੂਰਜ ਡੁਬ ਗਿਆ।
ਸਾਰੇ ਯੋਧੇ ਆਪਣਿਆਂ ਠਿਕਾਣਿਆਂ ਉਤੇ ਪਰਤ ਆਏ ॥੧੩॥
ਜਦ ਸਵੇਰਾ ਹੋਇਆ ਅਤੇ ਹਨੇਰਾ ਖ਼ਤਮ ਹੋ ਗਿਆ।
ਸੂਰਮਿਆਂ ਨੂੰ ਫਿਰ ਰੋਹ ਚੜ੍ਹ ਗਿਆ।
ਫ਼ੌਜਾਂ ਜੋੜ ਕੇ ਉਥੇ ਚਲ ਕੇ ਆਏ
ਜਿਥੇ ਦੈਂਤ ਨੇ ਬਹੁਤ ਸੂਰਮੇ ਮਾਰੇ ਸਨ ॥੧੪॥
ਜ਼ੀਨਾਂ ਪਾ ਕੇ ਘੋੜਿਆਂ ਨੂੰ ਨਚਾਉਣ ਲਗੇ
ਅਤੇ ਕਿਤਨੇ ਤਲਵਾਰਾਂ ('ਚੰਦ੍ਰਹਾਸ') ਨੂੰ ਚਮਕਾਉਣ ਲਗੇ।
ਕਈ ਤਣ ਤਣ ਕੇ ਬਾਣ ਚਲਾਣ ਲਗੇ
ਅਤੇ ਬੇਸ਼ੁਮਾਰ ਸਟਾਂ ਦੈਂਤ ਨੂੰ ਮਾਰਨ ਲਗੇ ॥੧੫॥
ਭੁਜੰਗ ਛੰਦ:
ਹੱਥ ਵਿਚ ਗਦਾ ਲੈ ਕੇ ਦੈਂਤ ਆਪ ਡਟ ਗਿਆ।
ਬਹੁਤ ਅਧਿਕ ਕ੍ਰੋਧ ਕਰ ਕੇ ਤਲਵਾਰ ਕਢ ਲਈ।
(ਉਸ ਨਾਲ) ਜੋ ਵੀ ਲੜਾਈ ਲਈ ਆਣ ਢੁਕੇ, ਉਹ ਸਾਰੇ ਰਣਭੂਮੀ ਵਿਚ ਮਾਰੇ ਗਏ।
(ਉਹ) ਇਸ ਤਰ੍ਹਾਂ ਡਿਗੇ ਕਿ ਵਿਚਾਰੇ ਵੀ ਨਹੀਂ ਜਾ ਸਕਦੇ ॥੧੬॥
ਕਿਤਨਿਆਂ ਨੂੰ ਲਲਕਾਰ ਕੇ ਮਾਰਿਆ ਹੈ ਅਤੇ ਕਿਤਨੇ ਹੀ ਘੁੰਮ ਘੁੰਮ ਕੇ ਮਾਰੇ ਹਨ।
ਕਿਤਨੇ ਹੀ ਯੋਧੇ ਯੁੱਧ-ਭੂਮੀ ਵਿਚ ਆਣ ਡਿਗੇ ਹਨ।
ਕਿਤਨੇ ਪਾਣੀ ਮੰਗ ਰਹੇ ਹਨ, ਕਿਤਨੇ ਹਾਲ-ਦੁਹਾਈ ਪਾ ਰਹੇ ਹਨ
ਅਤੇ ਕਿਤਨੇ ਹੀ ਸੂਰਮਿਆਂ ਦੇ ਸੀਸ ਤੋੜ ਦਿੱਤੇ ਹਨ ॥੧੭॥
ਕਿਤੇ ਘੋੜੇ, ਕਿਤੇ ਰਾਜੇ ਮਾਰੇ ਗਏ ਹਨ।
ਕਿਤੇ ਰਣ-ਭੂਮੀ ਵਿਚ ਸੂਰਮਿਆਂ ਦੇ ਹਾਥੀ ਅਤੇ ਮੁਕਟ ਪਏ ਹਨ।
ਸਾਰੇ ਯੋਧੇ ਹਾਰ ਮੰਨ ਕੇ ਭਜੀ ਜਾ ਰਹੇ ਹਨ
ਅਤੇ ਕਿਸੇ ਨੇ ਵੀ (ਇਸ ਨੂੰ) ਲਜਾ ਦੀ ਗੱਲ ਨਹੀਂ ਸਮਝਿਆ ॥੧੮॥
ਜੋ ਬਹੁਤ ਕ੍ਰੋਧੀ ਅਤੇ ਹਠੀਲੇ ਵਿਦੇਸੀ (ਫਿਰੰਗੀ) ਸਨ,
(ਉਹ) ਉਸ ਨਾਲ ਲੜਨ ਆਏ ਅਤੇ ਜ਼ਰਾ ਜਿੰਨੇ ਵੀ ਨਹੀਂ ਟਲੇ।
ਸਾਰੇ ਛਤ੍ਰੀ ਬਹੁਤ ਰੋਹ ਨਾਲ ਭਰੇ ਹੋਏ ਆਣ ਢੁਕੇ ਹਨ
ਅਤੇ ਚੌਹਾਂ ਪਾਸਿਆਂ ਤੋਂ ਮਾਰੋ-ਮਾਰੋ ਕੂਕ ਰਹੇ ਹਨ ॥੧੯॥
ਕਿਤਨੇ ਹੀ (ਸੂਰਮੇ) ਆ ਕੇ ਲੜੇ ਹਨ ਅਤੇ ਰਣ-ਖੇਤਰ ਵਿਚ ਮਾਰੇ ਗਏ ਹਨ।
ਜਿਹੜੇ ਬਚੇ ਸਨ ਉਹ ਜੀਉਂਦੇ ਜੀ ਰਣ-ਖੇਤਰ ਨੂੰ ਛਡ ਕੇ ਭਜ ਗਏ ਹਨ।
ਹਠੀ ਸੂਰਮੇ ਹਠੀਲਿਆਂ ਦੀਆਂ ਤਲਵਾਰਾਂ ਨਾਲ ਕੁਟੇ ਜਾ ਰਹੇ ਹਨ
ਅਤੇ ਮਹਾਨ ਰਾਜਿਆਂ ਦੇ ਘੋੜਿਆਂ ਦੇ ਸਿਰ ਫੋੜੇ ਜਾ ਰਹੇ ਹਨ ॥੨੦॥
ਚੌਪਈ:
(ਦੈਂਤ ਨੇ) ਕ੍ਰੋਧ ਕਰ ਕੇ ਵੀਹ ਹਜ਼ਾਰ ਹਾਥੀ ਮਾਰੇ ਹਨ
ਅਤੇ ਤੀਹ ਹਜ਼ਾਰ ਘੋੜੇ ਸੰਘਾਰ ਦਿੱਤੇ ਹਨ।
ਚਾਲੀ ਹਜ਼ਾਰ ਰਥਵਾਨਾਂ ਦੇ ਰਥ ਟੁਟ ਗਏ ਹਨ